ਰਿਟਾਇਰਮੈਂਟ ਦੀ ਟੈਨਸ਼ਨ ਖ਼ਤਮ! ਸਿਰਫ਼ 10,000 ਦੀ SIP ਨਾਲ ਬਣੇਗਾ 2 ਕਰੋੜ ਦਾ ਫੰਡ ਤੇ ਮੋਟੀ ਮਹੀਨਾਵਾਰ ਆਮਦਨ; ਜਾਣ ਲਓ ਇਹ ਫਾਰਮੂਲਾ
ਮਿਊਚਲ ਫੰਡ 'ਚ ਛੋਟੀ-ਛੋਟੀ ਬੱਚਤ ਨਾਲ ਵੱਡਾ ਫੰਡ ਬਣਾਉਣ ਦਾ ਸੁਪਨਾ ਹੁਣ ਸਿਰਫ਼ ਸੁਪਨਾ ਨਹੀਂ ਰਿਹਾ। ਇੱਕ ਖ਼ਾਸ ਨਿਵੇਸ਼ ਰਣਨੀਤੀ ਰਾਹੀਂ ₹10,000 ਦੀ ਮਹੀਨਾਵਾਰ SIP ਨਾਲ ਕਰੋੜਾਂ ਦਾ ਫੰਡ ਬਣਾਇਆ ਜਾ ਸਕਦਾ ਹੈ ਅਤੇ ਬਾਅਦ 'ਚ ਉਸੇ ਰਕਮ ਤੋਂ ਹਰ ਮਹੀਨੇ ਮੋਟੀ ਆਮਦਨ ਵੀ ਲਈ ਜਾ ਸਕਦੀ ਹੈ। ਮਿਊਚਲ ਫੰਡ ਨਿਵੇਸ਼ 'ਚ ਅਕਸਰ ਦੋ ਨਾਮ ਸਭ ਤੋਂ ਵੱਧ ਚਰਚਾ 'ਚ ਰਹਿੰਦੇ ਹਨ - SIP ਅਤੇ SWP। ਦੋਵੇਂ ਇੱਕੋ ਸਿਸਟਮ ਦਾ ਹਿੱਸਾ ਹੁੰਦੇ ਹੋਏ ਵੀ ਨਿਵੇਸ਼ ਦੇ ਦੋ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਜਿੱਥੇ SIP ਦੀ ਵਰਤੋਂ ਪੈਸੇ ਨੂੰ ਹੌਲੀ-ਹੌਲੀ ਜਮ੍ਹਾਂ ਕਰਕੇ ਵੱਡਾ ਫੰਡ ਬਣਾਉਣ ਲਈ ਕੀਤੀ ਜਾਂਦੀ ਹੈ, ਉੱਥੇ ਹੀ SWP ਉਸੇ ਜਮ੍ਹਾਂ ਪੂ
Publish Date: Fri, 26 Jun 2026 03:20 PM (IST)
Updated Date: Fri, 26 Jun 2026 03:25 PM (IST)

ਨਵੀਂ ਦਿੱਲੀ : ਮਿਊਚਲ ਫੰਡ 'ਚ ਛੋਟੀ-ਛੋਟੀ ਬੱਚਤ ਨਾਲ ਵੱਡਾ ਫੰਡ ਬਣਾਉਣ ਦਾ ਸੁਪਨਾ ਹੁਣ ਸਿਰਫ਼ ਸੁਪਨਾ ਨਹੀਂ ਰਿਹਾ। ਇੱਕ ਖ਼ਾਸ ਨਿਵੇਸ਼ ਰਣਨੀਤੀ ਰਾਹੀਂ ₹10,000 ਦੀ ਮਹੀਨਾਵਾਰ SIP ਨਾਲ ਕਰੋੜਾਂ ਦਾ ਫੰਡ ਬਣਾਇਆ ਜਾ ਸਕਦਾ ਹੈ ਅਤੇ ਬਾਅਦ 'ਚ ਉਸੇ ਰਕਮ ਤੋਂ ਹਰ ਮਹੀਨੇ ਮੋਟੀ ਆਮਦਨ ਵੀ ਲਈ ਜਾ ਸਕਦੀ ਹੈ। ਮਿਊਚਲ ਫੰਡ ਨਿਵੇਸ਼ 'ਚ ਅਕਸਰ ਦੋ ਨਾਮ ਸਭ ਤੋਂ ਵੱਧ ਚਰਚਾ 'ਚ ਰਹਿੰਦੇ ਹਨ - SIP ਅਤੇ SWP। ਦੋਵੇਂ ਇੱਕੋ ਸਿਸਟਮ ਦਾ ਹਿੱਸਾ ਹੁੰਦੇ ਹੋਏ ਵੀ ਨਿਵੇਸ਼ ਦੇ ਦੋ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਜਿੱਥੇ SIP ਦੀ ਵਰਤੋਂ ਪੈਸੇ ਨੂੰ ਹੌਲੀ-ਹੌਲੀ ਜਮ੍ਹਾਂ ਕਰਕੇ ਵੱਡਾ ਫੰਡ ਬਣਾਉਣ ਲਈ ਕੀਤੀ ਜਾਂਦੀ ਹੈ, ਉੱਥੇ ਹੀ SWP ਉਸੇ ਜਮ੍ਹਾਂ ਪੂੰਜੀ ਨੂੰ ਨਿਯਮਿਤ ਆਮਦਨ 'ਚ ਬਦਲਣ ਦਾ ਜ਼ਰੀਆ ਹੈ।
SIP ਅਤੇ SWP 'ਚ ਕੀ ਹੈ ਅੰਤਰ?
ਦਰਅਸਲ, SIP ਅਤੇ SWP ਦਾ ਸਭ ਤੋਂ ਵੱਡਾ ਅੰਤਰ ਉਨ੍ਹਾਂ ਦੇ ਉਦੇਸ਼ ਅਤੇ ਸਮੇਂ 'ਚ ਹੈ। SIP ਉਸ ਦੌਰ 'ਚ ਕੰਮ ਆਉਂਦਾ ਹੈ ਜਦੋਂ ਨਿਵੇਸ਼ਕ ਕਮਾਈ ਕਰ ਰਿਹਾ ਹੁੰਦਾ ਹੈ ਅਤੇ ਹਰ ਮਹੀਨੇ ਇੱਕ ਨਿਸ਼ਚਿਤ ਰਾਸ਼ੀ ਨਿਵੇਸ਼ ਕਰਕੇ ਭਵਿੱਖ ਲਈ ਪੂੰਜੀ ਤਿਆਰ ਕਰਨਾ ਚਾਹੁੰਦਾ ਹੈ। ਇਸ 'ਚ ਪੈਸਾ ਲਗਾਤਾਰ ਮਿਊਚਲ ਫੰਡ 'ਚ ਜਾਂਦਾ ਹੈ ਅਤੇ ਕੰਪਾਊਂਡਿੰਗ ਦੇ ਜ਼ਰੀਏ ਵਧਦਾ ਰਹਿੰਦਾ ਹੈ। ਇਸ ਦੇ ਉਲਟ, SWP ਉਸ ਸਮੇਂ ਵਰਤਿਆ ਜਾਂਦਾ ਹੈ, ਜਦੋਂ ਨਿਵੇਸ਼ਕ ਕੋਲ ਪਹਿਲਾਂ ਹੀ ਵੱਡਾ ਫੰਡ ਤਿਆਰ ਹੋ ਚੁੱਕਾ ਹੁੰਦਾ ਹੈ ਅਤੇ ਉਹ ਉਸੇ ਫੰਡ 'ਚੋਂ ਹਰ ਮਹੀਨੇ ਇੱਕ ਤੈਅ ਰਕਮ ਕਢਵਾਉਣਾ ਚਾਹੁੰਦਾ ਹੈ। ਯਾਨੀ SIP 'ਚ ਪੈਸਾ ਪਾਇਆ ਜਾਂਦਾ ਹੈ ਅਤੇ SWP 'ਚ ਪੈਸਾ ਕਢਵਾਇਆ ਜਾਂਦਾ ਹੈ।
ਕਿਵੇਂ ₹10,000 ਤੋਂ ਬਣ ਸਕਦਾ ਹੈ ₹2 ਕਰੋੜ ਦਾ ਫੰਡ?
ਜੇਕਰ ਕੋਈ ਨਿਵੇਸ਼ਕ ਕਰੀਬ 25 ਸਾਲਾਂ ਤੱਕ ₹10,000 ਮਹੀਨਾ ਨਿਵੇਸ਼ ਕਰਦਾ ਹੈ ਅਤੇ ਔਸਤਨ 12% ਦੇ ਆਸ-ਪਾਸ ਰਿਟਰਨ ਮਿਲਦਾ ਹੈ, ਤਾਂ ਉਸ ਦਾ ਫੰਡ ਲਗਭਗ ₹2 ਕਰੋੜ ਦੇ ਨੇੜੇ ਪਹੁੰਚ ਸਕਦਾ ਹੈ।
Calculation :-
ਹਰ ਮਹੀਨੇ ਨਿਵੇਸ਼: ₹10,000
ਨਿਵੇਸ਼ ਦੀ ਮਿਆਦ: 25-30 ਸਾਲ
ਅਨੁਮਾਨਿਤ ਰਿਟਰਨ: 12% ਸਾਲਾਨਾ
SIP ਕੈਲਕੂਲੇਸ਼ਨ ਦੇ ਹਿਸਾਬ ਨਾਲ:
25 ਸਾਲਾਂ 'ਚ ਇਹ ਰਕਮ ਕਰੀਬ ₹1.5 ਕਰੋੜ ਦੇ ਆਸ-ਪਾਸ ਪਹੁੰਚ ਸਕਦੀ ਹੈ।
30 ਸਾਲਾਂ 'ਚ ਇਹੋ ਨਿਵੇਸ਼ ₹2 ਕਰੋੜ ਜਾਂ ਇਸ ਤੋਂ ਵੱਧ ਹੋ ਸਕਦਾ ਹੈ।
ਯਾਨੀ ਤੁਸੀਂ ਕੁੱਲ ਨਿਵੇਸ਼ ਕੀਤਾ ਹੋਵੇਗਾ ਕਰੀਬ ₹36 ਲੱਖ (₹10,000 × 12 × 30 ਸਾਲ) ਪਰ ਕੰਪਾਊਂਡਿੰਗ ਦੀ ਬਦੌਲਤ ਇਹ ਵਧ ਕੇ ₹2 ਕਰੋੜ ਤੱਕ ਪਹੁੰਚ ਸਕਦਾ ਹੈ।
ਹੁਣ ਸਮਝੋ SWP ਦੀ ਗਣਨਾ
ਜੇਕਰ ਤੁਹਾਡੇ ਕੋਲ ₹2 ਕਰੋੜ ਦਾ ਫੰਡ ਹੈ ਅਤੇ ਉਸ 'ਤੇ 8–10% ਦਾ ਸੰਭਾਵਿਤ ਰਿਟਰਨ ਮਿਲ ਰਿਹਾ ਹੈ, ਤਾਂ ਤੁਸੀਂ ਹਰ ਮਹੀਨੇ ₹1.5 ਲੱਖ ਤੋਂ ₹2 ਲੱਖ ਤੱਕ ਦੀ ਆਮਦਨ ਕਢਵਾ ਸਕਦੇ ਹੋ, ਜਦੋਂ ਕਿ ਤੁਹਾਡਾ ਬਾਕੀ ਬਚਿਆ ਪੈਸਾ ਵੀ ਮਾਰਕੀਟ 'ਚ ਵਧਦਾ ਰਹਿ ਸਕਦਾ ਹੈ।
ਮੰਨ ਲਓ :-
ਕੁੱਲ ਫੰਡ = ₹2 ਕਰੋੜ
ਸਾਲਾਨਾ ਰਿਟਰਨ = 8–10%
8% ਰਿਟਰਨ ਦਾ ਮਤਲਬ:
ਸਾਲ ਦਾ ਰਿਟਰਨ ≈ ₹16 ਲੱਖ
ਮਹੀਨੇ ਦਾ ਰਿਟਰਨ ≈ ₹1.3 ਲੱਖ
10% ਰਿਟਰਨ ਦਾ ਮਤਲਬ:
ਸਾਲ ਦਾ ਰਿਟਰਨ ≈ ₹20 ਲੱਖ
ਮਹੀਨੇ ਦਾ ਰਿਟਰਨ ≈ ₹1.6 ਲੱਖ
ਹੁਣ ਜੇਕਰ ਤੁਸੀਂ ਹਰ ਮਹੀਨੇ ₹1.5–2 ਲੱਖ ਕਢਵਾਉਂਦੇ ਹੋ, ਤਾਂ ਕੁਝ ਹਿੱਸਾ ਰਿਟਰਨ ਤੋਂ ਆਵੇਗਾ ਅਤੇ ਕੁਝ ਹਿੱਸਾ ਹੌਲੀ-ਹੌਲੀ ਮੂਲ ਰਕਮ 'ਚੋਂ ਜਾਵੇਗਾ ਪਰ ਕਿਉਂਕਿ ਪੈਸਾ ਅਜੇ ਵੀ ਇਨਵੈਸਟਡ ਹੈ, ਇਸ ਲਈ ਪੂਰਾ ਫੰਡ ਇਕਦਮ ਖ਼ਤਮ ਨਹੀਂ ਹੁੰਦਾ ਅਤੇ ਕਾਫ਼ੀ ਸਮੇਂ ਤੱਕ ਆਮਦਨ ਮਿਲਦੀ ਰਹਿੰਦਾ ਹੈ।