- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉੱਥੇ ਡੀਐੱਲਐੱਫ, ਪ੍ਰੈਸਟੀਜ, ਓਬੇਰੌਇ ਰੀਅਲਟੀ, ਸਿਗਨੇਚਰ ਗਲੋਬਲ, ਆਦਿੱਤਿਆ ਬਿਰਲਾ ਰੀਅਲ ਅਸਟੇਟ, ਬ੍ਰਿਗੇਡ, ਆਸ਼ਿਆਨਾ ਹਾਊਸਿੰਗ ਅਤੇ ਐਲਡੇਕੋ ਸਮੇਤ ਨੌਂ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਨੇ ਵਿਕਰੀ-ਬੁਕਿੰਗ ’ਚ ਗਿਰਾਵਟ ਦਰਜ ਕੀਤੀ। ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਡੀਐੱਲਐੱਫ ਲਿਮਟਿਡ ਦੀ ਵਿਕਰੀ-ਬੁਕਿੰਗ 11,425 ਕਰੋੜ ਰੁਪਏ ਤੋਂ ਘਟ ਕੇ ਸਿਰਫ਼ 657 ਕਰੋੜ ਰੁਪਏ ਰਹਿ ਗਈ। ਕੰਪਨੀ ਨੇ ਵਿੱਤੀ ਸਾਲ 2027 ਦੀ ਪਹਿਲੀ ਤਿਮਾਹੀ ’ਚ ਕੋਈ ਪ੍ਰਾਜੈਕਟ ਲਾਂਚ ਨਹੀਂ ਕੀਤਾ।

ਨਵੀਂ ਦਿੱਲੀ (ਏਜੰਸੀ) : ਦੇਸ਼ ਦੀਆਂ 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੀ ਕੁੱਲ ਵਿਕਰੀ-ਬੁਕਿੰਗ ਅਪ੍ਰੈਲ-ਜੂਨ ਤਿਮਾਹੀ ’ਚ 21 ਫ਼ੀਸਦੀ ਘਟ ਕੇ ਕਰੀਬ 40,000 ਕਰੋੜ ਰੁਪਏ ਰਹਿ ਗਈ। ਵਿਸ਼ਵ ਪੱਧਰੀ ਆਰਥਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਕੁਝ ਵੱਡੀਆਂ ਕੰਪਨੀਆਂ ਨੇ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਨਹੀਂ ਕੀਤੇ, ਜਿਸ ਨਾਲ ਵਿਕਰੀ ’ਤੇ ਅਸਰ ਪਿਆ।
ਨਿਵੇਸ਼ਕਾਂ ਨੂੰ ਦਿੱਤੀਆਂ ਪੇਸ਼ਕਾਰੀਆਂ ਤੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੀ ਕੁੱਲ ਵਿਕਰੀ-ਬੁਕਿੰਗ ਯਾਨੀ ਪ੍ਰੀ-ਸੇਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 39,964 ਕਰੋੜ ਰੁਪਏ ਰਹੀ, ਜੋ ਇੱਕ ਸਾਲ ਪਹਿਲਾਂ ਇਸੇ ਮਿਆਦ ’ਚ 50,900 ਕਰੋੜ ਰੁਪਏ ਸੀ। ਵਿਕਰੀ-ਬੁਕਿੰਗ ’ਚ ਸਭ ਤੋਂ ਵੱਡਾ ਯੋਗਦਾਨ ਰਿਹਾਇਸ਼ੀ ਖੇਤਰ ਦਾ ਰਿਹਾ।
ਵਿਕਰੀ-ਬੁਕਿੰਗ ਦੇ ਮਾਮਲੇ ’ਚ ਗੋਦਰੇਜ ਪ੍ਰਾਪਰਟੀਜ਼ ਸਭ ਤੋਂ ਵੱਡੀ ਸੂਚੀਬੱਧ ਰੀਅਲ ਅਸਟੇਟ ਕੰਪਨੀ ਰਹੀ। ਉਸ ਦੀ ਵਿਕਰੀ-ਬੁਕਿੰਗ ਜੂਨ ਤਿਮਾਹੀ ’ਚ 8,651 ਕਰੋੜ ਰੁਪਏ ਰਹੀ, ਜਦਕਿ ਇੱਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 7,082 ਕਰੋੜ ਰੁਪਏ ਸੀ। ਕੁੱਲ 28 ਕੰਪਨੀਆਂ ’ਚੋਂ 19 ਨੇ ਵਿਕਰੀ-ਬੁਕਿੰਗ ’ਚ ਵਾਧਾ ਦਰਜ ਕੀਤਾ। ਇਨ੍ਹਾਂ ’ਚ ਗੋਦਰੇਜ ਪ੍ਰਾਪਰਟੀਜ਼, ਲੋਢਾ, ਸੋਭਾ, ਮੈਕਸ ਅਸਟੇਟਸ, ਪੂਰਵਾਂਕਰਾ, ਕਲਪਤਰੂ, ਐਂਬੈਸੀ ਡਿਵੈਲਪਮੈਂਟਸ, ਮਹਿੰਦਰਾ ਲਾਈਫਸਪੇਸ, ਰੇਮੰਡ ਰੀਅਲਟੀ, ਸਨਟੈਕ ਰੀਅਲਟੀ, ਕੋਲਤੇ-ਪਾਟਿਲ, ਸ਼੍ਰੀਰਾਮ ਪ੍ਰਾਪਰਟੀਜ਼, ਅਜਮੇਰਾ ਰੀਅਲਟੀ, ਅਰਵਿੰਦ ਸਮਾਰਟਸਪੇਸਿਜ਼, ਟਾਰਕ, ਸ਼੍ਰੀ ਲੋਟਸ ਡਿਵੈਲਪਰਜ਼, ਅਰਿਹੰਤ ਸੁਪਰਸਟ੍ਰਕਚਰਜ਼, ਆਰਕੇਡ ਅਤੇ ਸੂਰਜ ਅਸਟੇਟ ਸ਼ਾਮਲ ਹਨ।