23 ਫਰਵਰੀ ਨੂੰ IDFC ਫਸਟ ਬੈਂਕ ਦੇ ਸ਼ੇਅਰ ਇੰਟਰਾਡੇਅ ਆਧਾਰ 'ਤੇ 20% ਡਿੱਗਣ ਤੋਂ ਬਾਅਦ ਲਗਭਗ 16% ਦੀ ਗਿਰਾਵਟ ਨਾਲ 70.39 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। ਐਤਵਾਰ ਨੂੰ, ਬੈਂਕ ਨੇ ਖੁਲਾਸਾ ਕੀਤਾ ਸੀ ਕਿ ਉਸਦੇ ਕਰਮਚਾਰੀਆਂ ਅਤੇ ਹੋਰ ਲੋਕਾਂ ਵੱਲੋਂ ਪ੍ਰਾਈਵੇਟ ਬੈਂਕ ਕੋਲ ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚ 590 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ।

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਆਈਡੀਐੱਪਸੀ ਫਸਟ ਬੈਂਕ (IDFC First Bank fraud case) 'ਚ ਹੋਏ 590 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ 'ਤੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ, "ਅਸੀਂ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਹਾਂ, ਇਸ ਵਿਚ ਕੋਈ ਗੁੰਝਲਦਾਰ ਸਮੱਸਿਆ ਨਹੀਂ ਹੈ।" ਉਨ੍ਹਾਂ ਕਿਹਾ, "ਬੈਂਕਾਂ ਕੋਲ ਲੋੜੀਂਦੀ ਪੂੰਜੀ ਹੈ। ਉਪਲਬਧ ਪੂੰਜੀ 17% ਹੈ ਜਦਕਿ ਲੋੜੀਂਦੀ ਪੂੰਜੀ 11.5% ਹੈ।"
23 ਫਰਵਰੀ ਨੂੰ IDFC ਫਸਟ ਬੈਂਕ ਦੇ ਸ਼ੇਅਰ ਇੰਟਰਾਡੇਅ ਆਧਾਰ 'ਤੇ 20% ਡਿੱਗਣ ਤੋਂ ਬਾਅਦ ਲਗਪਗ 16% ਦੀ ਗਿਰਾਵਟ ਨਾਲ 70.39 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। ਐਤਵਾਰ ਨੂੰ, ਬੈਂਕ ਨੇ ਖੁਲਾਸਾ ਕੀਤਾ ਸੀ ਕਿ ਉਸਦੇ ਮੁਲਾਜ਼ਮਾਂ ਤੇ ਹੋਰ ਲੋਕਾਂ ਵੱਲੋਂ ਪ੍ਰਾਈਵੇਟ ਬੈਂਕ ਕੋਲ ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚ 590 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ।
IDFC ਫਸਟ ਬੈਂਕ ਦੇ ਸੀਈਓ ਵੀ. ਵੈਦਿਆਨਾਥਨ ਨੇ ਕਿਹਾ ਕਿ ਬੈਂਕ ਸਾਰੇ ਮਾਮਲਿਆਂ ਨੂੰ ਸਪੱਸ਼ਟ, ਨੈਤਿਕ, ਨਿਰਣਾਇਕ ਤੇ ਪਾਰਦਰਸ਼ੀ ਤਰੀਕੇ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਆਪਣੀ ਟੈਕਨਾਲੋਜੀ, ਉਤਪਾਦਾਂ ਅਤੇ 'ਗਾਹਕ ਪਹਿਲਾਂ' (customer-first) ਵਾਲੀ ਸੰਸਕ੍ਰਿਤੀ 'ਤੇ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦਾ ਉਨ੍ਹਾਂ ਦੇ ਬੈਂਕ ਪ੍ਰਤੀ ਬਹੁਤ ਭਰੋਸਾ ਹੈ।
ਸੋਮਵਾਰ ਨੂੰ IDFC ਫਸਟ ਬੈਂਕ ਦੇ ਸ਼ੇਅਰਾਂ ਦੀ ਕੀਮਤ 'ਚ 20% ਦੀ ਭਾਰੀ ਗਿਰਾਵਟ ਕਾਰਨ ਇਹ ਅਕਤੂਬਰ 2025 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ। ਇਸ ਨਾਲ ਨਿਵੇਸ਼ਕਾਂ ਦੀ ਲੱਖਾਂ ਦੀ ਜਾਇਦਾਦ ਦਾ ਸਫ਼ਾਇਆ ਹੋ ਗਈ, ਜਿਨ੍ਹਾਂ ਵਿੱਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (LIC) ਅਤੇ ਭਾਰਤ ਸਰਕਾਰ ਵੀ ਸ਼ਾਮਲ ਹੈ, ਜੋ ਇਸਦੇ ਪ੍ਰਮੁੱਖ ਸ਼ੇਅਰਧਾਰਕਾਂ 'ਚੋਂ ਹਨ। ਭਾਰਤ ਸਰਕਾਰ ਇਸ ਬੈਂਕ ਦੇ ਸਭ ਤੋਂ ਵੱਡੇ ਸ਼ੇਅਰਧਾਰਕਾਂ 'ਚੋਂ ਇਕ ਹੈ ਜਿਸ ਕੋਲ ਦਸੰਬਰ ਤਿਮਾਹੀ ਦੇ ਅੰਤ ਵਿਚ 666,570,000 ਸ਼ੇਅਰ ਯਾਨੀ ਕੰਪਨੀ ਦੀ 7.75% ਹਿੱਸੇਦਾਰੀ ਸੀ।
ਦਿਨ ਦੇ ਸਭ ਤੋਂ ਹੇਠਲੇ ਪੱਧਰ ₹66.80 ਦੇ ਆਧਾਰ 'ਤੇ ਆਈਡੀਐੱਫਸੀ ਫਸਟ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਭਾਰਤ ਦੇ ਰਾਸ਼ਟਰਪਤੀ ਦੇ ਪੋਰਟਫੋਲੀਓ ਨੂੰ ₹1,113.83 ਕਰੋੜ ਦਾ ਨੁਕਸਾਨ ਹੋਇਆ। ਭਾਰਤੀ ਜੀਵਨ ਬੀਮਾ ਨਿਗਮ (LIC) ਦਾ ਅਨੁਮਾਨਿਤ ਘਾਟਾ ₹338.15 ਕਰੋੜ ਰਿਹਾ। ਵਿੱਤੀ ਸਾਲ ਦੀ ਆਖਰੀ ਤਿਮਾਹੀ ਤਕ LIC ਕੋਲ ਭਾਰਤ ਦੇ ਅੱਠਵੇਂ ਸਭ ਤੋਂ ਵੱਡੇ ਰਿਣਦਾਤਾ ਬੈਂਕ ਵਿੱਚ 202,369,591 ਸ਼ੇਅਰ ਸਨ, ਜੋ ਕਿ 2.35% ਹਿੱਸੇਦਾਰੀ ਦੇ ਬਰਾਬਰ ਹੈ।
31 ਦਸੰਬਰ 2025 ਤਕ, IDFC ਫਸਟ ਬੈਂਕ ਦੇ 3.5 ਕਰੋੜ ਗਾਹਕ ਸਨ, ਜਿਨ੍ਹਾਂ ਦਾ ਕੁੱਲ ਗਾਹਕ ਕਾਰੋਬਾਰ 5,62,090 ਕਰੋੜ ਰੁਪਏ ਰਿਹਾ। ਇਸ ਵਿਚ 2,82,662 ਕਰੋੜ ਰੁਪਏ ($31.7 ਅਰਬ) ਦੀ ਗਾਹਕ ਜਮ੍ਹਾਂ ਰਾਸ਼ੀ ਅਤੇ 2,79,428 ਕਰੋੜ ਰੁਪਏ ($31.3 ਅਰਬ) ਦੇ ਕਰਜ਼ੇ (loans and advances) ਸ਼ਾਮਲ ਹਨ। ਗਾਹਕ ਜਮ੍ਹਾਂ ਰਾਸ਼ੀ ਵਿੱਚ ਸਾਲਾਨਾ ਆਧਾਰ 'ਤੇ 24.3% ਅਤੇ ਕਰਜ਼ਿਆਂ ਵਿੱਚ 20.9% ਦਾ ਵਾਧਾ ਹੋਇਆ ਹੈ।
(ਡਿਸਕਲੇਮਰ : ਇੱਥੇ ਸ਼ੇਅਰਾਂ ਨੂੰ ਲੈ ਕੇ ਦਿੱਤੀ ਜਾਣਕਾਰੀ ਨਿਵੇਸ਼ ਦੀ ਰਾਇ ਨਹੀਂ ਹੈ। ਕਿਉਂਕਿ ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਜੋਖ਼ਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਨੂੰ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।)
"ਸ਼ੇਅਰਾਂ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"