- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
RBI MPC Meeting : ਜੇਕਰ ਬੈਂਕ ਰੈਪੋ ਰੇਟ 'ਚ ਵਾਧੇ ਦਾ ਪੂਰਾ ਅਸਰ ਗਾਹਕਾਂ ਤੱਕ ਪਹੁੰਚਾਉਂਦੇ ਹਨ ਤਾਂ EMI ਵਧ ਸਕਦੀ ਹੈ ਜਾਂ ਲੋਨ ਦੀ ਮਿਆਦ ਲੰਬੀ ਹੋ ਸਕਦੀ ਹੈ। ਉਦਾਹਰਨ ਲਈ, ₹50 ਲੱਖ ਦੇ 25 ਸਾਲ ਦੇ ਹੋਮ ਲੋਨ 'ਤੇ 7.50% ਦੀ ਦਰ 'ਚ 0.25% ਦਾ ਵਾਧਾ ਹੋਣ 'ਤੇ EMI ਕਰੀਬ ₹817 ਪ੍ਰਤੀ ਮਹੀਨਾ ਵਧ ਸਕਦੀ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਮਹਿੰਗਾਈ 'ਤੇ ਕਾਬੂ ਪਾਉਣ ਲਈ ਵੱਡਾ ਫੈਸਲਾ ਲੈਂਦਿਆਂ ਰੈਪੋ ਰੇਟ 'ਚ 25 ਬੇਸਿਸ ਪੁਆਇੰਟ ਯਾਨੀ 0.25% ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੈਪੋ ਰੇਟ 5.25% ਤੋਂ ਵਧ ਕੇ 5.50% ਹੋ ਗਿਆ ਹੈ। RBI ਦੀ ਮੌਨਿਟਰੀ ਪਾਲਿਸੀ ਕਮੇਟੀ (MPC) ਨੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ। ਕਰੀਬ ਚਾਰ ਸਾਲ ਬਾਅਦ RBI ਨੇ ਰੈਪੋ ਰੇਟ 'ਚ ਵਾਧਾ ਕੀਤਾ ਹੈ। ਇਸ ਨਾਲ ਬੈਂਕਾਂ ਲਈ ਫੰਡਿੰਗ ਮਹਿੰਗੀ ਹੋਵੇਗੀ ਅਤੇ ਇਸ ਦਾ ਅਸਰ ਅੱਗੇ ਚੱਲ ਕੇ ਗਾਹਕਾਂ ਦੇ ਲੋਨ ਦੀਆਂ ਵਿਆਜ ਦਰਾਂ 'ਤੇ ਪੈ ਸਕਦਾ ਹੈ।
RBI ਦੇ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰ ਲੈ ਕੇ ਹੈ। ਅਗਸਤ 'ਚ ਖੁਦਰਾ ਮਹਿੰਗਾਈ ਦਰ ਵਧ ਕੇ 4.82% 'ਤੇ ਪਹੁੰਚ ਗਈ, ਜੋ RBI ਦੇ 4% ਦੇ ਟੀਚੇ ਤੋਂ ਲਗਾਤਾਰ ਤੀਜੇ ਮਹੀਨੇ ਉੱਪਰ ਰਹੀ। ਇਸ ਤੋਂ ਇਲਾਵਾ ਪੱਛਮੀ ਏਸ਼ੀਆ 'ਚ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਮਹਿੰਗਾ ਕਰੂਡ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨਾਲ ਪੈਟਰੋਲ-ਡੀਜ਼ਲ ਤੋਂ ਲੈ ਕੇ ਟਰਾਂਸਪੋਰਟ ਅਤੇ ਹੋਰ ਚੀਜ਼ਾਂ ਦੀ ਲਾਗਤ ਵਧ ਸਕਦੀ ਹੈ।
ਰੈਪੋ ਰੇਟ (Repo Rate) ਵਧਣ ਦਾ ਸਭ ਤੋਂ ਵੱਡਾ ਅਸਰ ਫਲੋਟਿੰਗ ਰੇਟ ਵਾਲੇ ਲੋਨ 'ਤੇ ਪੈ ਸਕਦਾ ਹੈ। ਰੈਪੋ ਰੇਟ ਵਧਣ ਨਾਲ ਬੈਂਕਾਂ ਲਈ ਪੈਸਾ ਮਹਿੰਗਾ ਹੁੰਦਾ ਹੈ ਅਤੇ ਇਸ ਦਾ ਅਸਰ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਲੋਨ ਦੀਆਂ ਵਿਆਜ ਦਰਾਂ 'ਤੇ ਪੈ ਸਕਦਾ ਹੈ। ਮੰਨ ਲਓ ਤੁਸੀਂ ₹50 ਲੱਖ ਦਾ ਹੋਮ ਲੋਨ 25 ਸਾਲਾਂ ਲਈ 7.50% ਵਿਆਜ ਦਰ 'ਤੇ ਲਿਆ ਹੈ। ਇਸ ਸਮੇਂ ਤੁਹਾਡੀ EMI ਕਰੀਬ ₹36,950 ਹੈ। ਜੇਕਰ ਵਿਆਜ ਦਰ 0.25% ਵਧ ਕੇ 7.75% ਹੋ ਜਾਂਦੀ ਹੈ ਤਾਂ EMI ਕਰੀਬ ₹37,766 ਹੋ ਜਾਵੇਗੀ। ਯਾਨੀ ਹਰ ਮਹੀਨੇ ਕਰੀਬ ₹817 ਵੱਧ ਦੇਣੇ ਪੈ ਸਕਦੇ ਹਨ। ਸਾਲ ਭਰ 'ਚ ਇਹ ਕਰੀਬ ₹9,800 ਦਾ ਵਾਧੂ ਬੋਝ ਹੈ। ਹਾਲਾਂਕਿ ਅਸਲ ਅਸਰ ਤੁਹਾਡੇ ਬੈਂਕ ਦੀ ਰੀਸੈੱਟ ਡੇਟ ਅਤੇ ਲੋਨ ਦੀਆਂ ਸ਼ਰਤਾਂ 'ਤੇ ਨਿਰਭਰ ਕਰੇਗਾ।
ਕੁਝ ਬੈਂਕ EMI ਵਧਾਉਣ ਦੀ ਬਜਾਏ ਲੋਨ ਦੀ ਮਿਆਦ ਵਧਾ ਸਕਦੇ ਹਨ। ਉੱਥੇ ਹੀ ਫਿਕਸਡ ਰੇਟ ਵਾਲੇ ਲੋਨ 'ਤੇ ਤੁਰੰਤ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਸਕਦਾ।
ਹੋਮ ਲੋਨ ਤੋਂ ਇਲਾਵਾ ਕਾਰ ਲੋਨ, ਟੂ-ਵ੍ਹੀਲਰ ਲੋਨ ਤੇ ਪਰਸਨਲ ਲੋਨ ਦੀਆਂ ਵਿਆਜ ਦਰਾਂ 'ਤੇ ਵੀ ਅਸਰ ਪੈ ਸਕਦਾ ਹੈ। ਖ਼ਾਸ ਤੌਰ 'ਤੇ ਨਵੇਂ ਲੋਨ ਲੈਣ ਵਾਲਿਆਂ ਨੂੰ ਮਹਿੰਗੀਆਂ ਦਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਫਲੋਟਿੰਗ ਰੇਟ ਲੋਨ ਵਾਲਿਆਂ ਦੀ EMI ਜਾਂ ਲੋਨ ਦੀ ਮਿਆਦ ਵਧ ਸਕਦੀ ਹੈ।
ਰੈਪੋ ਰੇਟ ਵਧਣ ਦਾ ਫਾਇਦਾ ਬੱਚਤ ਕਰਨ ਵਾਲਿਆਂ ਅਤੇ FD ਨਿਵੇਸ਼ਕਾਂ ਨੂੰ ਮਿਲ ਸਕਦਾ ਹੈ। ਜੇਕਰ ਬੈਂਕ ਜਮ੍ਹਾਂ ਦਰਾਂ 'ਚ ਵੀ ਵਾਧਾ ਕਰਦੇ ਹਨ ਤਾਂ ਨਵੀਂ FD ਕਰਵਾਉਣ ਵਾਲਿਆਂ ਨੂੰ ਵੱਧ ਵਿਆਜ ਮਿਲ ਸਕਦਾ ਹੈ।
ਉਦਾਹਰਨ ਵਜੋਂ, ਜੇਕਰ ਤੁਸੀਂ ₹10 ਲੱਖ ਦੀ 1 ਸਾਲ ਦੀ FD 7% 'ਤੇ ਕਰਵਾਉਂਦੇ ਹੋ ਤਾਂ ਕਰੀਬ ₹70,000 ਵਿਆਜ ਮਿਲੇਗਾ। ਜੇਕਰ ਵਿਆਜ ਦਰ ਵਧ ਕੇ 7.25% ਹੋ ਜਾਂਦੀ ਹੈ ਤਾਂ ਵਿਆਜ ਕਰੀਬ ₹72,500 ਹੋਵੇਗਾ। ਯਾਨੀ ₹2,500 ਵੱਧ ਮਿਲ ਸਕਦੇ ਹਨ। ਹਾਲਾਂਕਿ ਪਹਿਲਾਂ ਤੋਂ ਚੱਲ ਰਹੀ FD ਦੀ ਵਿਆਜ ਦਰ ਆਮ ਤੌਰ 'ਤੇ ਨਹੀਂ ਬਦਲਦੀ। ਵਧੀ ਹੋਈ ਦਰ ਦਾ ਫਾਇਦਾ ਨਵੀਂ FD ਕਰਵਾਉਣ ਜਾਂ ਪੁਰਾਣੀ FD ਦੇ ਮੈਚਿਓਰ ਹੋਣ 'ਤੇ ਰਿਨਿਊ ਕਰਵਾਉਣ ਨਾਲ ਮਿਲਦਾ ਹੈ।