- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਅੰਕੜਿਆਂ ਅਨੁਸਾਰ, ਦਾਲਾਂ ਦਾ ਮੌਜੂਦਾ ਬਫਰ ਸਟਾਕ 43 ਲੱਖ ਟਨ ਹੈ ਜੋ ਮਈ 2025 'ਚ ਰੱਖੇ ਗਏ 18 ਲੱਖ ਟਨ ਤੋਂ ਦੁੱਗਣੇ ਨਾਲੋਂ ਵੀ ਵੱਧ ਅਤੇ ਮਈ 2024 'ਚ ਦਰਜ ਕੀਤੇ ਗਏ 21 ਲੱਖ ਟਨ ਤੋਂ ਕਾਫ਼ੀ ਜ਼ਿਆਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅਲ ਨੀਨੋ (El Nino) ਦੇ ਖਦਸ਼ੇ ਅਤੇ ਮੌਨਸੂਨ ਨੂੰ ਲੈ ਕੇ ਵਧਦੀ ਅਨਿਸ਼ਚਿਤਤਾ ਵਿਚਾਲੇ ਲੋਕਾਂ 'ਚ ਫੂਡ ਸਕਿਓਰਿਟੀ (Food Security) ਨਾਲ ਜੁੜੇ ਸਵਾਲ ਆਉਣ ਲੱਗੇ ਹਨ। ਘੱਟ ਬਾਰਿਸ਼ ਦੇ ਖਦਸ਼ੇ ਦੇ ਚਲਦਿਆਂ ਆਉਣ ਵਾਲੇ ਸਾਉਣੀ ਦੇ ਸੀਜ਼ਨ 'ਚ ਫ਼ਸਲਾਂ ਦੀ ਪੈਦਾਵਾਰ ਘੱਟ ਹੋ ਸਕਦੀ ਹੈ। ਅੰਨ ਦੀ ਮੰਗ ਤੇ ਸਪਲਾਈ ਦੇ ਸਵਾਲਾਂ ਵਿਚਾਲੇ ਹਾਲ ਹੀ 'ਚ ਦੇਸ਼ ਵਿਚ ਦਾਲਾਂ ਦੇ ਬਫਰ ਸਟਾਕ ਤੇ ਉਸਦੀਆਂ ਕੀਮਤਾਂ ਨੂੰ ਲੈ ਕੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ।
ਇਕ ਉੱਚ ਸਰਕਾਰੀ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਲਾਂ ਦੇ ਬਫਰ ਸਟਾਕ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਅਲ ਨੀਨੋ ਤੇ ਬਾਰਿਸ਼ 'ਚ ਘਾਟ ਦੇ ਖਦਸ਼ੇ ਕਾਰਨ ਸਪਲਾਈ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਲੈ ਕੇ ਖਾਸ ਰਣਨੀਤੀ ਬਣਾਈ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਦਾਲਾਂ ਦਾ ਮੌਜੂਦਾ ਬਫਰ ਸਟਾਕ 43 ਲੱਖ ਟਨ ਹੈ ਜੋ ਮਈ 2025 'ਚ ਰੱਖੇ ਗਏ 18 ਲੱਖ ਟਨ ਤੋਂ ਦੁੱਗਣੇ ਨਾਲੋਂ ਵੀ ਵੱਧ ਅਤੇ ਮਈ 2024 'ਚ ਦਰਜ ਕੀਤੇ ਗਏ 21 ਲੱਖ ਟਨ ਤੋਂ ਕਾਫ਼ੀ ਜ਼ਿਆਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਮਜ਼ਬੂਤ ਸਟਾਕ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੀ ਬਿਹਤਰ ਖਰੀਦ ਨੀਤੀ ਹੈ ਜਿਸਨੂੰ ਘਰੇਲੂ ਉਤਪਾਦਨ ਨੂੰ ਵਧਾਉਣ, ਦਰਾਮਦ 'ਤੇ ਨਿਰਭਰਤਾ ਘਟਾਉਣ ਤੇ ਖਪਤਕਾਰਾਂ ਨੂੰ ਕੀਮਤਾਂ ਦੇ ਉਤਰਾਅ-ਚੜ੍ਹਾਅ ਤੋਂ ਬਚਾਉਣ ਲਈ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀ ਨੇ ਭੰਡਾਰਨ ਤੇ ਨਿਪਟਾਰੇ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਦਾਲਾਂ ਜਲਦੀ ਖ਼ਰਾਬ ਨਹੀਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ 2-3 ਸਾਲਾਂ ਤਕ ਸੁਰੱਖਿਅਤ ਰੂਪ 'ਚ ਸਟੋਰ ਕੀਤਾ ਜਾ ਸਕਦਾ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਆਉਣ ਵਾਲੇ ਮਹੀਨਿਆਂ 'ਚ ਅਲ ਨੀਨੋ ਵਿਕਸਤ ਹੋਣ ਦਾ ਖਦਸ਼ਾ ਵੀ ਜਤਾਇਆ ਹੈ ਜਿਸਦਾ ਅਸਰ ਆਉਣ ਵਾਲੇ ਮੌਨਸੂਨ 'ਤੇ ਦੇਖਣ ਨੂੰ ਮਿਲੇਗਾ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਪੈਦਾਵਾਰ ਘੱਟ ਹੋ ਸਕਦੀ ਹੈ। ਇਨ੍ਹਾਂ ਸਾਰੇ ਖਦਸ਼ਿਆਂ ਵਿਚਾਲੇ ਦਾਲਾਂ ਦੀ ਕੀਮਤ ਸਥਿਰ ਰੱਖਣਾ ਇਕ ਚੁਣੌਤੀ ਹੋ ਸਕਦੀ ਹੈ।
ਹਾਲਾਂਕਿ, ਸਰਕਾਰੀ ਅਧਿਕਾਰੀ ਨੇ ਦੇਸ਼ ਵਿੱਚ ਦਾਲ ਦੇ ਭੰਡਾਰ ਨੂੰ ਪਿਛਲੇ ਸਾਲ ਨਾਲੋਂ ਕਰੀਬ ਦੁੱਗਣਾ ਦੱਸਿਆ ਹੈ। ਇਹ ਵੀ ਦੱਸਿਆ ਹੈ ਕਿ ਦਾਲਾਂ ਨੂੰ 2-3 ਸਾਲਾਂ ਤਕ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ ਜਿਸ ਨਾਲ ਸਪਲਾਈ ਅਤੇ ਕੀਮਤ 'ਚ ਸਥਿਰਤਾ ਬਣੀ ਰਹੇਗੀ। ਅਧਿਕਾਰੀ ਦੇ ਮੁਤਾਬਕ, ਫਿਲਹਾਲ ਦਾਲਾਂ ਦੀਆਂ ਕੀਮਤਾਂ 'ਚ ਬਹੁਤ ਜ਼ਿਆਦਾ ਉਛਾਲ ਦੀ ਸੰਭਾਵਨਾ ਨਾ ਦੇ ਬਰਾਬਰ ਦੱਸੀ ਗਈ ਹੈ।