PM Vishwakarma Yojana: 30 ਲੱਖ ਲੋਕਾਂ ਨੇ ਕਰਵਾਇਆ ਰਜਿਸਟ੍ਰੇਸ਼ਨ, 6.18 ਲੱਖ ਨੂੰ ਮਿਲਿਆ ਲੋਨ; MSME ਮੰਤਰੀ ਨੇ ਦਿੱਤੀ ਜਾਣਕਾਰੀ
ਸੂਖਮ, ਲਘੂ ਤੇ ਮੱਧਮ (MSME) ਮੰਤਰੀ ਜੀਤਨ ਰਾਮ ਮਾਂਝੀ ਦੇ ਅਨੁਸਾਰ, ਇੰਡੀਆ ਪੋਸਟ ਰਾਹੀਂ 18.15 ਲੱਖ ਆਧੁਨਿਕ ਟੂਲਕਿੱਟ ਵੰਡੀਆਂ ਗਈਆਂ ਹਨ। ਇਸ ਦੇ ਨਾਲ ਹੀ, 6.18 ਲੱਖ ਵਿਸ਼ਵਕਰਮਿਆਂ ਨੂੰ 5 ਫੀਸਦੀ ਸਾਲਾਨਾ ਦੀ ਰਿਆਇਤੀ ਵਿਆਜ ਦਰ 'ਤੇ 1 ਲੱਖ ਰੁਪਏ ਤਕ ਦਾ ਲੋਨ ਮਿਲਿਆ ਹੈ, ਜੋ ਕੁੱਲ ਮਿਲਾ ਕੇ 5,297 ਕਰੋੜ ਰੁਪਏ ਹੈ।
Publish Date: Fri, 18 Sep 2026 04:39 PM (IST)
Updated Date: Fri, 18 Sep 2026 04:44 PM (IST)
ਆਈਐੱਨਐੱਸ, ਨਵੀਂ ਦਿੱਲੀ : PM Vishwakarma Yojana: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਤਹਿਤ ਹੁਣ ਤਕ 30 ਲੱਖ ਲਾਭਪਾਤਰੀਆਂ ਦਾ ਰਜਿਸਟ੍ਰੇਸ਼ਨ ਹੋ ਚੁੱਕਾ ਹੈ ਜਿਨ੍ਹਾਂ 'ਚੋਂ ਲਗਪਗ 24.50 ਲੱਖ ਲੋਕਾਂ ਨੂੰ ਬੇਸਿਕ ਸਕਿੱਲ ਟ੍ਰੇਨਿੰਗ ਮਿਲ ਚੁੱਕੀ ਹੈ। ਸੂਖਮ, ਲਘੂ ਤੇ ਮੱਧਮ (MSME) ਮੰਤਰੀ ਜੀਤਨ ਰਾਮ ਮਾਂਝੀ ਦੇ ਅਨੁਸਾਰ, ਇੰਡੀਆ ਪੋਸਟ ਰਾਹੀਂ 18.15 ਲੱਖ ਆਧੁਨਿਕ ਟੂਲਕਿੱਟ ਵੰਡੀਆਂ ਗਈਆਂ ਹਨ। ਇਸ ਦੇ ਨਾਲ ਹੀ, 6.18 ਲੱਖ ਵਿਸ਼ਵਕਰਮਿਆਂ ਨੂੰ 5 ਫੀਸਦੀ ਸਾਲਾਨਾ ਦੀ ਰਿਆਇਤੀ ਵਿਆਜ ਦਰ 'ਤੇ 1 ਲੱਖ ਰੁਪਏ ਤਕ ਦਾ ਲੋਨ ਮਿਲਿਆ ਹੈ, ਜੋ ਕੁੱਲ ਮਿਲਾ ਕੇ 5,297 ਕਰੋੜ ਰੁਪਏ ਹੈ।
MSME ਮੰਤਰੀ ਨੇ ਗਿਣਵਾਈਆਂ ਪੀਐੱਮ ਵਿਸ਼ਵਕਰਮਾ ਯੋਜਨਾ ਦੀਆਂ ਉਪਲਬਧੀਆਂ
MSME ਮੰਤਰੀ ਜੀਤਨ ਰਾਮ ਮਾਂਝੀ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਸਤੰਬਰ 2023 ਨੂੰ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਕਿੱਲ ਟ੍ਰੇਨਿੰਗ, ਆਧੁਨਿਕ ਟੂਲਕਿੱਟ, ਕ੍ਰੈਡਿਟ ਅਤੇ ਮਾਰਕੀਟ ਸਪੋਰਟ ਦੇ ਕੇ ਸਸ਼ਕਤ ਬਣਾਉਣ ਲਈ ਸ਼ੁਰੂ ਕੀਤਾ ਸੀ। ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ (MSME) ਨੇ ਕੋਲਕਾਤਾ ਦੇ ਧਾਨਯੋ ਆਡੀਟੋਰੀਅਮ 'ਚ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਤੀਜੀ ਵਰ੍ਹੇਗੰਢ ਮਨਾਈ।
ਇਸ ਮੌਕੇ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਰੋਜ਼ੀ-ਰੋਟੀ, ਹੁਨਰ ਅਤੇ ਉਦਯਮਤਾ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ ਗਿਆ। ਸਭਾ ਨੂੰ ਸੰਬੋਧਨ ਕਰਦਿਆਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੁ ਅਧਿਕਾਰੀ ਨੇ ਸੂਬੇ ਦੇ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਕਿੱਲ ਟ੍ਰੇਨਿੰਗ ਅਤੇ ਕ੍ਰੈਡਿਟ ਸਹਾਇਤਾ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਪੱਛਮੀ ਬੰਗਾਲ ਤੋਂ ਮਿਲੀਆਂ 7 ਲੱਖ ਤੋਂ ਵੱਧ ਅਰਜ਼ੀਆਂ
ਪੱਛਮੀ ਬੰਗਾਲ 'ਚ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਪ੍ਰਗਤੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 7 ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਸ਼ਵਕਰਮਿਆਂ ਨੂੰ ਇਸ ਯੋਜਨਾ ਦਾ ਲਾਭ ਲੈਣ 'ਚ ਮਦਦ ਕਰਨ ਲਈ ਲੋੜੀਂਦੀ ਸਹਾਇਤਾ ਤੇਜ਼ੀ ਨਾਲ ਉਪਲਬਧ ਕਰਵਾਏਗੀ।
MSME ਲਈ ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਦਮੀ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੂੰ ਪੀਐੱਮ ਵਿਸ਼ਵਕਰਮਾ ਤਹਿਤ ਮਿਲਣ ਵਾਲੇ ਮੌਕਿਆਂ ਅਤੇ ਸਹਾਇਤਾ ਦਾ ਪੂਰਾ ਲਾਭ ਉਠਾਉਣ ਅਤੇ ਸਫ਼ਲ ਉਦਮੀ ਬਣਨ ਦੀ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕੀਤਾ। ਕਰੰਦਲਾਜੇ ਨੇ ਕਿਹਾ ਕਿ ਇਹ ਪ੍ਰੋਗਰਾਮ ਪੱਛਮੀ ਬੰਗਾਲ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸੂਬਾ ਹਾਲ ਹੀ 'ਚ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਜੁੜਿਆ ਹੈ ਅਤੇ ਪੱਛਮੀ ਬੰਗਾਲ 'ਚ ਇਸ ਯੋਜਨਾ ਤਹਿਤ MSME ਮੰਤਰਾਲੇ ਦਾ ਇਹ ਪਹਿਲਾ ਪ੍ਰੋਗਰਾਮ ਹੈ।
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਹਿਲਾ ਉਦਯਮੀਆਂ ਨੂੰ ਸਸ਼ਕਤ ਬਣਾਉਣਾ ਮਜ਼ਬੂਤ ਪਰਿਵਾਰਾਂ, ਭਾਈਚਾਰਿਆਂ ਅਤੇ ਇਕ ਖੁਸ਼ਹਾਲ 'ਵਿਕਸਿਤ ਭਾਰਤ' ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਏਗਾ।