PM Kisan Yojana: ਖ਼ਤਮ ਹੋ ਗਿਆ ਇੰਤਜ਼ਾਰ, ਬੀਤ ਗਿਆ ਐਤਵਾਰ; ਹਾਲੇ ਤੱਕ ਖਾਤੇ ’ਚ ਨਹੀਂ ਆਏ 2-2 ਹਜ਼ਾਰ; ਤਾਂ ਇੱਥੇ ਕਰੋ ਸ਼ਿਕਾਇਤ
ਪੀਐਮ ਕਿਸਾਨ ਯੋਜਨਾ (PM Kisan Yojana) ਦੀ 23ਵੀਂ ਕਿਸ਼ਤ ਬੀਤੇ ਐਤਵਾਰ 20 ਜੂਨ ਨੂੰ ਜਾਰੀ ਕੀਤੀ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਤਾਰਕੇਸ਼ਵਰ ਤੋਂ ਪੀਐਮ ਕਿਸਾਨ ਯੋਜਨਾ ਦੀ ਇਹ ਕਿਸ਼ਤ ਜਾਰੀ ਕੀਤੀ ਸੀ। ਇਸ ਕਿਸ਼ਤ ਰਾਹੀਂ 9.44 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 18,880 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ ਪਰ ਇਹ ਰਾਸ਼ੀ ਅਜੇ ਕੁਝ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਪਹੁੰਚੀ ਹੈ।
Publish Date: Mon, 22 Jun 2026 12:38 PM (IST)
Updated Date: Mon, 22 Jun 2026 12:40 PM (IST)

ਬਿਜਨੈੱਸ ਡੈਸਕ, ਨਵੀਂ ਦਿੱਲੀ। ਪੀਐਮ ਕਿਸਾਨ ਯੋਜਨਾ (PM Kisan Yojana) ਦੀ 23ਵੀਂ ਕਿਸ਼ਤ ਬੀਤੇ ਐਤਵਾਰ 20 ਜੂਨ ਨੂੰ ਜਾਰੀ ਕੀਤੀ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਤਾਰਕੇਸ਼ਵਰ ਤੋਂ ਪੀਐਮ ਕਿਸਾਨ ਯੋਜਨਾ ਦੀ ਇਹ ਕਿਸ਼ਤ ਜਾਰੀ ਕੀਤੀ ਸੀ। ਇਸ ਕਿਸ਼ਤ ਰਾਹੀਂ 9.44 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 18,880 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ ਪਰ ਇਹ ਰਾਸ਼ੀ ਅਜੇ ਕੁਝ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਪਹੁੰਚੀ ਹੈ।
ਕੀ ਤੁਸੀਂ ਵੀ ਇੱਕ ਕਿਸਾਨ ਹੋ, ਇਸ ਯੋਜਨਾ ਦੇ ਲਾਭਪਾਤਰੀ ਹੋ ਅਤੇ ਹਾਲੇ ਤੱਕ ਤੁਹਾਡੇ ਖਾਤੇ ਵਿੱਚ ਵੀ 2-2 ਹਜ਼ਾਰ ਰੁਪਏ ਨਹੀਂ ਪਹੁੰਚੇ ਹਨ? ਜੇਕਰ ਹਾਂ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਕਿਉਂਕਿ ਇਸ ਖ਼ਬਰ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਦੀ ਸ਼ਿਕਾਇਤ ਕਿੱਥੇ ਕਰ ਸਕਦੇ ਹੋ?
PM Kisan Yojana: ਕਿੱਥੇ ਕਰੀਏ ਸ਼ਿਕਾਇਤ
ਜੇਕਰ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਦੇ 2-2 ਹਜ਼ਾਰ ਰੁਪਏ ਹਾਲੇ ਤੱਕ ਨਹੀਂ ਆਏ ਹਨ, ਤਾਂ ਤੁਸੀਂ ਇੱਕ ਵਾਰ ਕਿਸਾਨ ਯੋਜਨਾ ਦੇ ਹੈਲਪਲਾਈਨ ਨੰਬਰ 155261 ਜਾਂ 1800-115-526 'ਤੇ ਕਾਲ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਹੋ ਅਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ pmkisan-ict@gov.in 'ਤੇ ਈਮੇਲ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਨ੍ਹਾਂ ਸਭ ਤੋਂ ਇਲਾਵਾ, ਤੁਸੀਂ ਪੀਐਮ ਕਿਸਾਨ ਦੇ 'About Us Section' ਵਿੱਚ ਜਾ ਕੇ 'Grievance' 'ਤੇ ਕਲਿੱਕ ਕਰੋ ਜਾਂ ਫਿਰ ਸਿੱਧਾ ਇਸ ਲਿੰਕ https://pmkisan.gov.in/Grievance.aspx 'ਤੇ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣਾ ਕਿਸਾਨ ਯੋਜਨਾ ਦਾ ਰਜਿਸਟ੍ਰੇਸ਼ਨ ਨੰਬਰ ਪਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਸੀਂ ਹੇਠਾਂ ਸਕ੍ਰੀਨਸ਼ਾਟ ਵੀ ਲਗਾਇਆ ਹੈ।
ਜੇਕਰ ਹਾਲੇ ਤੱਕ 2-2 ਹਜ਼ਾਰ ਨਹੀਂ ਆਏ, ਤਾਂ ਇਹ ਤਿੰਨ ਚੀਜ਼ਾਂ ਵੀ ਚੈੱਕ ਕਰੋ
ਜੇਕਰ ਤੁਸੀਂ ਇੱਕ ਕਿਸਾਨ ਹੋ ਅਤੇ ਤੁਹਾਡੇ ਖਾਤੇ ਵਿੱਚ 23ਵੀਂ ਕਿਸ਼ਤ ਦੇ ਦੋ-ਦੋ ਹਜ਼ਾਰ ਰੁਪਏ ਅਜੇ ਤੱਕ ਨਹੀਂ ਆਏ ਹਨ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਤਿੰਨ ਚੀਜ਼ਾਂ ਚੈੱਕ ਕਰਨੀਆਂ ਪੈਣਗੀਆਂ।
ਪਹਿਲਾਂ ਤੁਸੀਂ ਆਪਣਾ ਖਾਤਾ ਚੈੱਕ ਕਰੋ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਬੈਂਕ ਖਾਤਾ ਬੰਦ ਹੁੰਦਾ ਹੈ ਅਤੇ ਜਦੋਂ ਉਸ ਵਿੱਚ ਪੈਸੇ ਕ੍ਰੈਡਿਟ ਹੁੰਦੇ ਹਨ ਤਾਂ ਕਈ ਵਾਰ ਮੈਸੇਜ ਨਹੀਂ ਆਉਂਦਾ। ਇਸ ਲਈ ਤੁਹਾਨੂੰ ਬੈਂਕ ਜਾ ਕੇ ਆਪਣਾ ਬੈਂਕ ਖਾਤਾ ਇੱਕ ਵਾਰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਤੁਹਾਨੂੰ ਕਿਸਾਨ ਯੋਜਨਾ ਦੀ e-KYC ਚੈੱਕ ਕਰਨੀ ਪਵੇਗੀ। ਕਿਉਂਕਿ ਜੇਕਰ ਤੁਹਾਡੀ ਈ-ਕੇਵਾਈਸੀ ਨਹੀਂ ਹੋਈ ਹੋਵੇਗੀ, ਤਾਂ ਤੁਹਾਡੀ ਕਿਸ਼ਤ ਨਹੀਂ ਆਵੇਗੀ। ਇਸ ਤੋਂ ਬਾਅਦ ਤੁਹਾਨੂੰ ਕਿਸਾਨ ਲਾਭਪਾਤਰੀ ਸੂਚੀ ਵਿੱਚ ਆਪਣਾ ਨਾਂ ਚੈੱਕ ਕਰਨਾ ਹੈ ਅਤੇ ਆਪਣਾ ਸਟੇਟਸ ਦੇਖਣਾ ਹੈ। ਇੱਥੇ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ ਕਿ ਕਿਸ਼ਤ ਆਈ ਹੈ ਜਾਂ ਨਹੀਂ।