PM Kisan Yojana 'ਚ ₹6 ਹਜ਼ਾਰ, ਤਾਂ ਇਸ ਸਕੀਮ 'ਚ ਬਿਨਾਂ ਗਾਰੰਟੀ ਲੱਖਾਂ ਦਾ ਲੋਨ; ਕਿਵੇਂ ਚੁੱਕ ਸਕੋਗੇ ਫਾਇਦਾ? ਚੈੱਕ ਕਰੋ ਡਿਟੇਲ
ਖੇਤੀਬਾੜੀ 'ਚ ਅਕਸਰ ਖਾਦ, ਬੀਜ, ਕੀਟਨਾਸ਼ਕ ਅਤੇ ਖੇਤੀਬਾੜੀ ਉਪਕਰਨਾਂ ਲਈ ਪੈਸਿਆਂ ਦੀ ਲੋੜ ਪੈਂਦੀ ਹੈ। ਕਿਸਾਨਾਂ ਨੂੰ ਸਾਹੂਕਾਰਾਂ ਦੇ ਭਾਰੀ-ਭਰਕਮ ਵਿਆਜ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਮੁਹੱਈਆ ਕਰਵਾਉਣ ਲਈ ਸਰਕਾਰ ਕਿਸਾਨ ਕ੍ਰੈਡਿਟ ਕਾਰਡ (Kisan Credit Card) ਯੋਜਨਾ ਚਲਾਉਂਦੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਬੇਹੱਦ ਮਾਮੂਲੀ ਵਿਆਜ ਦਰ 'ਤੇ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਜ਼ਰੂਰਤਾਂ ਲਈ ਲੋਨ ਦਿੱਤਾ ਜਾਂਦਾ ਹੈ।
Publish Date: Mon, 21 Sep 2026 03:11 PM (IST)
Updated Date: Mon, 21 Sep 2026 03:19 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਯੋਜਨਾਵਾਂ 'ਚ ਪੀਐੱਮ ਕਿਸਾਨ ਯੋਜਨਾ ਅਤੇ ਬਿਨਾਂ ਗਾਰੰਟੀ ਲੋਨ ਮਿਲਣ ਵਾਲੀ ਯੋਜਨਾ ਵੀ ਸ਼ਾਮਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਵੀ ਕਈ ਯੋਗ ਕਿਸਾਨ ਇਨ੍ਹਾਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਲੈ ਪਾਉਂਦੇ। ਅਜਿਹੇ 'ਚ ਜੇਕਰ ਤੁਸੀਂ ਖੇਤੀ ਕਰਦੇ ਹੋ ਤਾਂ ਇਨ੍ਹਾਂ ਦੋਵਾਂ ਯੋਜਨਾਵਾਂ 'ਤੇ ਨਜ਼ਰ ਜ਼ਰੂਰ ਮਾਰੋ।
ਕੀ ਹੈ PM Kisan Yojana ਅਤੇ ਕੌਣ ਚੁੱਕਦਾ ਹੈ ਇਸ ਦਾ ਲਾਭ?
ਪੀਐੱਮ ਕਿਸਾਨ ਸਨਮਾਨ ਨਿਧੀ (PM Kisan Yojana) ਦੇਸ਼ ਦੇ ਕਿਸਾਨਾਂ ਵਿਚਾਲੇ ਸਭ ਤੋਂ ਮਸ਼ਹੂਰ ਤੇ ਮਦਦਗਾਰ ਸਰਕਾਰੀ ਯੋਜਨਾਵਾਂ 'ਚੋਂ ਇੱਕ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਤੇ ਉਨ੍ਹਾਂ ਦੇ ਰੋਜ਼ਾਨਾ ਘਰੇਲੂ ਖਰਚਿਆਂ ਲਈ ਆਰਥਿਕ ਸਹਾਰਾ ਪ੍ਰਦਾਨ ਕਰਨਾ ਹੈ। ਦੱਸ ਦੇਈਏ ਕਿ ਇਸ ਯੋਜਨਾ ਤਹਿਤ ਸਰਕਾਰ ਸਾਲਾਨਾ ₹6,000 ਦੀ ਮਦਦ ਕਰਦੀ ਹੈ। ਇਹ ਰਕਮ ₹2,000 ਦੀਆਂ ਤਿੰਨ ਬਰਾਬਰ ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਂਦੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਲੱਖਾਂ ਕਿਸਾਨ ਪੀਐੱਮ ਕਿਸਾਨ ਯੋਜਨਾ (PM Kisan Yojana 24th Instalment) ਦੀ 24ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਸਰਕਾਰ ਵੱਲੋਂ ਅਗਲੀ ਕਿਸ਼ਤ ਨੂੰ ਲੈ ਕੇ ਹਾਲੇ ਕੋਈ ਅਪਡੇਟ ਨਹੀਂ ਆਇਆ ਹੈ।
ਕਿਸਾਨ ਕ੍ਰੈਡਿਟ ਕਾਰਡ ਤੋਂ ਕਿਵੇਂ ਮਿਲਦਾ ਹੈ ਲਾਭ?
ਖੇਤੀਬਾੜੀ 'ਚ ਅਕਸਰ ਖਾਦ, ਬੀਜ, ਕੀਟਨਾਸ਼ਕ ਅਤੇ ਖੇਤੀਬਾੜੀ ਉਪਕਰਨਾਂ ਲਈ ਪੈਸਿਆਂ ਦੀ ਲੋੜ ਪੈਂਦੀ ਹੈ। ਕਿਸਾਨਾਂ ਨੂੰ ਸਾਹੂਕਾਰਾਂ ਦੇ ਭਾਰੀ-ਭਰਕਮ ਵਿਆਜ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਮੁਹੱਈਆ ਕਰਵਾਉਣ ਲਈ ਸਰਕਾਰ ਕਿਸਾਨ ਕ੍ਰੈਡਿਟ ਕਾਰਡ (Kisan Credit Card) ਯੋਜਨਾ ਚਲਾਉਂਦੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਬੇਹੱਦ ਮਾਮੂਲੀ ਵਿਆਜ ਦਰ 'ਤੇ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਜ਼ਰੂਰਤਾਂ ਲਈ ਲੋਨ ਦਿੱਤਾ ਜਾਂਦਾ ਹੈ।
ਸਿਰਫ਼ 4% ਲੱਗਦਾ ਹੈ ਵਿਆਜ
KCC ਤਹਿਤ ₹3 ਲੱਖ ਤੱਕ ਦੇ ਲੋਨ 'ਤੇ ਆਮ ਵਿਆਜ ਦਰ 7% ਸਾਲਾਨਾ ਹੁੰਦੀ ਹੈ। ਜੇਕਰ ਕਿਸਾਨ ਲਿਆ ਗਿਆ ਲੋਨ ਸਮੇਂ ਸਿਰ ਵਾਪਸ ਕਰ ਦਿੰਦਾ ਹੈ ਤਾਂ ਸਰਕਾਰ ਵੱਲੋਂ 3% ਦੀ ਵਾਧੂ ਛੋਟ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸਮੇਂ ਸਿਰ ਲੋਨ ਚੁਕਾਉਣ ਵਾਲੇ ਕਿਸਾਨਾਂ ਲਈ ਪ੍ਰਭਾਵੀ ਵਿਆਜ ਦਰ ਘਟ ਕੇ ਸਿਰਫ਼ 4% ਸਾਲਾਨਾ ਰਹਿ ਜਾਂਦੀ ਹੈ।
ਕਿਸਾਨ ਕ੍ਰੈਡਿਟ ਕਾਰਡ ਲਈ ਕੌਣ ਹੈ ਯੋਗ?
KCC ਦਾ ਲਾਭ ਸਿਰਫ਼ ਜ਼ਮੀਨ ਦੇ ਮਾਲਕ ਹੀ ਨਹੀਂ, ਸਗੋਂ ਹੋਰ ਲੋਕ ਵੀ ਚੁੱਕ ਸਕਦੇ ਹਨ।
- ਆਪਣੀ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨ (Individual or Joint Borrowers)।
- ਪੱਟੇ 'ਤੇ ਖੇਤੀ ਕਰਨ ਵਾਲੇ (Tenant Farmers), ਮੌਖਿਕ ਪੱਟੇਦਾਰ ਅਤੇ ਬਟਾਈਦਾਰ।
- ਸਵੈ-ਸਹਾਇਤਾ ਸਮੂਹ (SHGs) ਅਤੇ ਸੰਯੁਕਤ ਦੇਣਦਾਰੀ ਸਮੂਹ (JLGs), ਜਿਨ੍ਹਾਂ 'ਚ ਬਟਾਈਦਾਰ ਜਾਂ ਪੱਟੇਦਾਰ ਵੀ ਸ਼ਾਮਲ ਹਨ।
- ਖੇਤੀ ਤੋਂ ਇਲਾਵਾ ਪਸ਼ੂ ਪਾਲਣ ਅਤੇ ਮੱਛੀ ਪਾਲਣ ਕਰਨ ਵਾਲੇ ਲੋਕ ਵੀ ਇਸ ਲਈ ਯੋਗ ਹਨ।
- ਬਿਨੈਕਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ। (ਜੇਕਰ ਬਿਨੈਕਾਰ ਦੀ ਉਮਰ 60 ਸਾਲ ਤੋਂ ਵੱਧ ਹੈ ਤਾਂ ਇੱਕ ਕਾਨੂੰਨੀ ਵਾਰਸ ਨੂੰ ਸਹਿ-ਬਿਨੈਕਾਰ (Co-applicant) ਬਣਾਉਣਾ ਜ਼ਰੂਰੀ ਹੁੰਦਾ ਹੈ।)
KCC ਦੇ ਹੋਰ ਫਾਇਦੇ
ਦੱਸ ਦੇਈਏ ਕਿ ₹1.60 ਲੱਖ ਤਕ ਦਾ ਲੋਨ ਬਿਨਾਂ ਕਿਸੇ ਸਕਿਓਰਿਟੀ ਜਾਂ ਗਾਰੰਟੀ (Collateral-free) ਦੇ ਮਿਲ ਜਾਂਦਾ ਹੈ। ਲੋਨ ਚੁਕਾਉਣ ਦੀ ਮਿਆਦ ਫ਼ਸਲ ਦੀ ਕਟਾਈ ਤੇ ਉਸ ਨੂੰ ਵੇਚਣ ਦੇ ਸਮੇਂ 'ਤੇ ਆਧਾਰਿਤ ਹੁੰਦੀ ਹੈ, ਜਿਸ ਨਾਲ ਕਿਸਾਨਾਂ 'ਤੇ ਤੁਰੰਤ ਦਬਾਅ ਨਹੀਂ ਪੈਂਦਾ। ਇਸ ਦੇ ਨਾਲ ਫ਼ਸਲ ਬੀਮਾ ਯੋਜਨਾ (PMFBY) ਅਤੇ ਦੁਰਘਟਨਾ ਬੀਮਾ ਦਾ ਵੀ ਲਾਭ ਮਿਲਦਾ ਹੈ।