PF Balance Check: ਵੇਜ ਸੀਲਿੰਗ ਵਧਣ ਤੋਂ ਬਾਅਦ ਇਸ ਮਹੀਨੇ ਕਿੰਨਾ ਕੱਟਿਆ PF? ਘਰ ਬੈਠੇ 1 ਮਿੰਟ 'ਚ ਇੰਝ ਕਰੋ ਚੈੱਕ; ਇਹ ਹੈ ਸਭ ਤੋਂ ਆਸਾਨ ਤਰੀਕਾ
PF Balance Check : ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕੰਪਨੀ ਨੇ PF ਦਾ ਪੈਸਾ ਤਾਂ ਕੱਟ ਲਿਆ, ਪਰ ਉਹ ਅਕਾਊਂਟ 'ਚ ਜਮ੍ਹਾ ਨਹੀਂ ਹੋਇਆ। ਇਸ ਦੇ ਨਾਲ ਹੀ ਕਈ ਮੁਲਾਜ਼ਮਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਅਸਲ 'ਚ ਉਨ੍ਹਾਂ ਦੀ ਤਨਖ਼ਾਹ 'ਚੋਂ ਕਿੰਨਾ PF ਕੱਟ ਰਿਹਾ ਹੈ।
Publish Date: Mon, 05 Oct 2026 12:32 PM (IST)
Updated Date: Mon, 05 Oct 2026 12:36 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਹਾਲ ਹੀ 'ਚ ਕੇਂਦਰ ਸਰਕਾਰ ਵੱਲੋਂ ਵੇਜ ਸੀਲਿੰਗ ਦੀ ਲਿਮਟ (Wage Ceiling Hike) ਨੂੰ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕੀਤਾ ਗਿਆ ਸੀ। ਇਸ ਦਾ ਫਾਇਦਾ ਦੇਸ਼ ਦੇ 51 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਹੋਣ ਵਾਲਾ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਵੇਜ ਸੀਲਿੰਗ ਲਿਮਟ ਵਧਣ ਤੋਂ ਬਾਅਦ ਤੁਹਾਡੀ ਤਨਖ਼ਾਹ 'ਚੋਂ ਕਿੰਨਾ PF ਕੱਟਿਆ ਹੈ, ਇਹ ਕਿਵੇਂ ਪਤਾ ਲਗਾਇਆ ਜਾਵੇ (How to Check PF Balance)? ਜੇ ਤੁਸੀਂ ਵੀ ਆਪਣਾ PF ਅਕਾਊਂਟ ਚੈੱਕ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕਿ ਘਰ ਬੈਠੇ PF ਬੈਲੈਂਸ ਕਿਵੇਂ ਚੈੱਕ ਕਰ ਸਕਦੇ ਹੋ।
ਕਿੰਨੇ ਤਰੀਕਿਆਂ ਨਾਲ PF ਬੈਲੈਂਸ ਚੈੱਕ ਕਰ ਸਕਦੇ ਹੋ?
ਜੇ ਤੁਸੀਂ PF ਬੈਲੈਂਸ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਿਸਡ ਕਾਲ, SMS ਜਾਂ ਫਿਰ UMANG ਐਪ ਰਾਹੀਂ ਵੀ ਆਪਣਾ PF ਬੈਲੈਂਸ ਚੈੱਕ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਸਪੱਸ਼ਟ ਜਾਣਕਾਰੀ ਮਿਲੇਗੀ ਕਿ ਇਸ ਮਹੀਨੇ ਤੁਹਾਡਾ ਕਿੰਨਾ ਪੈਸਾ PF ਅਕਾਊਂਟ 'ਚ ਜਮ੍ਹਾ ਹੋਇਆ ਹੈ।
1. ਮਿਸਡ ਕਾਲ ਨਾਲ ਇੰਝ ਚੈੱਕ ਕਰੋ ਬੈਲੈਂਸ
ਜੇ ਤੁਸੀਂ ਸਭ ਤੋਂ ਆਸਾਨ ਤਰੀਕਾ ਲੱਭ ਰਹੇ ਹੋ ਤਾਂ ਮਿਸਡ ਕਾਲ ਵਾਲਾ ਆਪਸ਼ਨ ਬੈਸਟ ਹੈ:
- ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 9966044425 'ਤੇ ਇੱਕ ਮਿਸਡ ਕਾਲ ਦੇਣੀ ਹੋਵੇਗੀ।
- ਦੋ ਰਿੰਗ ਜਾਣ ਤੋਂ ਬਾਅਦ ਕਾਲ ਆਪਣੇ ਆਪ ਕੱਟ ਜਾਵੇਗੀ। ਇਹ ਸਰਵਿਸ ਬਿਲਕੁਲ ਮੁਫ਼ਤ ਹੈ।
- ਇਸ ਤੋਂ ਬਾਅਦ EPFO ਵੱਲੋਂ ਤੁਹਾਡੇ ਫੋਨ 'ਤੇ ਇੱਕ ਮੈਸੇਜ ਆਵੇਗਾ, ਜਿਸ 'ਚ ਤੁਹਾਡਾ PF ਬੈਲੈਂਸ, ਨਾਮ, ਜਨਮ ਮਿਤੀ ਅਤੇ ਹੋਰ ਡਿਟੇਲ ਮਿਲ ਜਾਣਗੀਆਂ।
- ਧਿਆਨ ਰਹੇ ਕਿ ਇਸ ਲਈ ਤੁਹਾਡਾ ਮੋਬਾਈਲ ਨੰਬਰ PF ਰਿਕਾਰਡ 'ਚ ਰਜਿਸਟਰਡ ਅਤੇ UAN ਐਕਟਿਵ ਹੋਣਾ ਚਾਹੀਦਾ ਹੈ।
2. SMS ਰਾਹੀਂ ਵੀ ਕਰ ਸਕਦੇ ਹੋ ਚੈੱਕ
ਇਸ ਲਈ ਤੁਹਾਨੂੰ ਆਪਣੇ ਰਜਿਸਟਰਡ ਨੰਬਰ ਤੋਂ 7738299899 'ਤੇ EPFOHO UAN HIN ਲਿਖ ਕੇ ਭੇਜਣਾ ਹੋਵੇਗਾ।
ਮੈਸੇਜ ਭੇਜਣ ਤੋਂ ਕੁਝ ਸਮੇਂ ਬਾਅਦ EPFO ਵੱਲੋਂ ਇੱਕ ਰਿਪਲਾਈ ਆਵੇਗਾ, ਜਿਸ 'ਚ ਤੁਹਾਡੇ PF ਅਕਾਊਂਟ ਦੀ ਡਿਟੇਲ ਹੋਵੇਗੀ।
3. UMANG ਐਪ ਵੀ ਕਰੇਗੀ ਮਦਦ
- ਸਮਾਰਟਫੋਨ ਯੂਜ਼ਰ UMANG ਐਪ ਰਾਹੀਂ ਵੀ ਆਸਾਨੀ ਨਾਲ ਬੈਲੈਂਸ ਦੇਖ ਸਕਦੇ ਹਨ।
- ਸਭ ਤੋਂ ਪਹਿਲਾਂ ਆਪਣੇ ਫੋਨ ਦੇ Google Play Store ਜਾਂ App Store ਤੋਂ UMANG App ਡਾਊਨਲੋਡ ਕਰੋ।
- ਹੁਣ ਆਪਣੇ EPFO ਰਜਿਸਟਰਡ ਮੋਬਾਈਲ ਨੰਬਰ ਨਾਲ ਇਸ 'ਚ ਰਜਿਸਟ੍ਰੇਸ਼ਨ ਕਰੋ।
- ਇਸ ਤੋਂ ਬਾਅਦ ਐਪ ਦੇ ਸਰਚ ਬਾਰ 'ਚ ਜਾ ਕੇ EPFO ਸਰਚ ਕਰੋ।
- ਫਿਰ 'View Passbook' ਦੇ ਆਪਸ਼ਨ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਆਪਣਾ UAN ਨੰਬਰ ਦਰਜ ਕਰੋ।
- ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ। ਇਸ ਨੂੰ ਦਰਜ ਕਰਦੇ ਹੀ ਤੁਸੀਂ ਆਪਣਾ PF ਬੈਲੈਂਸ ਆਸਾਨੀ ਨਾਲ ਦੇਖ ਸਕੋਗੇ।
PF ਚੈੱਕ ਕਰਨਾ ਕਿਉਂ ਜ਼ਰੂਰੀ?
ਹਰ ਮਹੀਨੇ PF ਪਾਸਬੁੱਕ ਚੈੱਕ ਕਰਨਾ ਹਰ ਮੁਲਾਜ਼ਮ ਲਈ ਜ਼ਰੂਰੀ ਹੁੰਦਾ ਹੈ। ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕੰਪਨੀ ਨੇ PF ਦਾ ਪੈਸਾ ਤਾਂ ਕੱਟ ਲਿਆ, ਪਰ ਉਹ ਅਕਾਊਂਟ 'ਚ ਜਮ੍ਹਾ ਨਹੀਂ ਹੋਇਆ। ਇਸ ਦੇ ਨਾਲ ਹੀ ਕਈ ਮੁਲਾਜ਼ਮਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਅਸਲ 'ਚ ਉਨ੍ਹਾਂ ਦੀ ਤਨਖ਼ਾਹ 'ਚੋਂ ਕਿੰਨਾ PF ਕੱਟ ਰਿਹਾ ਹੈ। ਇਸ ਲਈ ਸਮੇਂ-ਸਮੇਂ 'ਤੇ PF ਚੈੱਕ ਕਰਦੇ ਰਹਿਣਾ ਸਮਝਦਾਰੀ ਵਾਲਾ ਕਦਮ ਹੈ। ਇਸ ਨਾਲ ਤੁਸੀਂ ਅੱਗੇ ਦੀ ਫਾਇਨੈਂਸ਼ਲ ਪਲਾਨਿੰਗ ਵੀ ਆਸਾਨੀ ਨਾਲ ਕਰ ਸਕਦੇ ਹੋ।