- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਦੇ ਸਮੇਂ ਪਰਸਨਲ ਲੋਨ ਲੈਣਾ ਪੈਂਦਾ ਹੈ। ਆਮ ਤੌਰ ’ਤੇ ਇਹ ਕਰਜ਼ਾ ਕਾਫ਼ੀ ਮਹਿੰਗਾ ਹੁੰਦਾ ਹੈ, ਕਿਉਂਕਿ ਇਸ ’ਤੇ ਵਿਆਜ ਦਰ ਸੁਰੱਖਿਅਤ ਕਰਜ਼ਿਆਂ (ਜਿਵੇਂ ਕਿ ਘਰ ਜਾਂ ਕਾਰ ਦੇ ਕਰਜ਼ੇ) ਨਾਲੋਂ ਵੱਧ ਹੁੰਦੀ ਹੈ। ਜਦੋਂ ਅਚਾਨਕ ਆਮਦਨ (ਜਿਵੇਂ ਕਿ ਬੋਨਸ, ਤਨਖਾਹ ਵਾਧਾ ਜਾਂ ਵਿਰਾਸਤ ਵਿਚ ਪੈਸਾ ਮਿਲਣਾ) ਹੁੰਦੀ ਹੈ, ਤਾਂ ਤੁਸੀਂ ਕਰਜ਼ੇ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਬਾਰੇ ਸੋਚਦੇ ਹੋ।

ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਦੇ ਸਮੇਂ ਪਰਸਨਲ ਲੋਨ ਲੈਣਾ ਪੈਂਦਾ ਹੈ। ਆਮ ਤੌਰ ’ਤੇ ਇਹ ਕਰਜ਼ਾ ਕਾਫ਼ੀ ਮਹਿੰਗਾ ਹੁੰਦਾ ਹੈ, ਕਿਉਂਕਿ ਇਸ ’ਤੇ ਵਿਆਜ ਦਰ ਸੁਰੱਖਿਅਤ ਕਰਜ਼ਿਆਂ (ਜਿਵੇਂ ਕਿ ਘਰ ਜਾਂ ਕਾਰ ਦੇ ਕਰਜ਼ੇ) ਨਾਲੋਂ ਵੱਧ ਹੁੰਦੀ ਹੈ। ਜਦੋਂ ਅਚਾਨਕ ਆਮਦਨ (ਜਿਵੇਂ ਕਿ ਬੋਨਸ, ਤਨਖਾਹ ਵਾਧਾ ਜਾਂ ਵਿਰਾਸਤ ਵਿਚ ਪੈਸਾ ਮਿਲਣਾ) ਹੁੰਦੀ ਹੈ, ਤਾਂ ਤੁਸੀਂ ਕਰਜ਼ੇ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਬਾਰੇ ਸੋਚਦੇ ਹੋ। ਪਰ, ਇਹ ਜ਼ਰੂਰੀ ਨਹੀਂ ਕਿ ਹਰ ਵਾਰੀ ਇਹ ਤੁਹਾਡੇ ਹਿੱਤ ਵਿਚ ਹੋਵੇ। ਇਸ ਲਈ, ਨਿੱਜੀ ਕਰਜ਼ੇ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਤੋਂ ਪਹਿਲਾਂ ਉਸ ਦੀਆਂ ਸ਼ਰਤਾਂ ਅਤੇ ਟੈਕਸਾਂ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਧਿਆਨ ਰੱਖਣ ਵਾਲੀਆਂ ਗੱਲਾਂ ਬਾਰੇ ਮਨੋਜ ਕੁਮਾਰ ਜਾਣਕਾਰੀ ਦੇ ਰਹੇ ਹਨ।
ਬਕਾਇਆ ਵਿਆਜ ਦੀ ਜਾਣਕਾਰੀ ਲਓ
ਜੇਕਰ ਤੁਸੀਂ ਆਪਣੇ ਪਰਸਨ ਲੋਨ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨ ਬਾਰੇ ਸੋਚ ਰਹੇ ਹੋ, ਤਾਂ ਬਕਾਇਆ ਵਿਆਜ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਕਰਜ਼ਾ ਸ਼ੁਰੂਆਤੀ ਸਾਲਾਂ ਵਿਚ ਹੈ, ਤਾਂ ਬਚੀ ਹੋਈ ਮਾਸਿਕ ਕਿਸ਼ਤਾਂ (ਈਐੱਮਆਈ) ਵਿਚ ਵਿਆਜ ਦਾ ਇਕ ਵੱਡਾ ਹਿੱਸਾ ਹੋ ਸਕਦਾ ਹੈ। ਇਸ ਸਥਿਤੀ ਵਿਚ, ਕਰਜ਼ੇ ਨੂੰ ਜਲਦੀ ਬੰਦ ਕਰਨ ਨਾਲ ਚੰਗੀ ਖਾਸੀ ਬਚਤ ਹੋ ਸਕਦੀ ਹੈ। ਹਾਲਾਂਕਿ, ਜੇ ਕਰਜ਼ਾ ਪੂਰਾ ਹੋਣ ਵਿਚ ਕੁਝ ਹੀ ਮਹੀਨੇ ਬਾਕੀ ਹਨ, ਤਾਂ ਵਿਆਜ ਵਿਚ ਬਚਤ ਇੰਨੀ ਘੱਟ ਹੋ ਸਕਦੀ ਹੈ ਕਿ ਇਸ ਲਈ ਆਪਣੀ ਆਮਦਨ ਦਾ ਵੱਡਾ ਹਿੱਸਾ ਖਰਚ ਕਰਨਾ ਸਹੀ ਫੈਸਲਾ ਨਾ ਹੋਵੇ। ਇਸ ਲਈ, ਕਰਜ਼ਾ ਬੰਦ ਕਰਨ ਤੋਂ ਪਹਿਲਾਂ ਬਕਾਇਆ ਵਿਆਜ ਅਤੇ ਬੈਂਕ ਵੱਲੋਂ ਲਏ ਜਾਣ ਵਾਲੇ ਸ਼ੁਲਕ ਦੀ ਤੁਲਨਾ ਜ਼ਰੂਰ ਕਰੋ। ਜੇ ਬਚਤ ਵੱਧ ਹੋਵੇ, ਤਾਂ ਹੀ ਕਰਜ਼ੇ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰੋ।
ਸਮੇਂ ਤੋਂ ਪਹਿਲਾਂ ਭੁਗਤਾਨ ਟੈਕਸ
ਕਰਜ਼ੇ ਨੂੰ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਵਾਲੇ ਟੈਕਸ ਜਾਂ ਪ੍ਰੀ-ਪੇਮੈਂਟ ਟੈਕਸ ਨੂੰ ਨਜ਼ਰਅੰਦਾਜ਼ ਨਾ ਕਰੋ। ਪਰਸਨਲ ਲੋਨ ਦੇ ਮਾਮਲੇ ਵਿਚ ਪ੍ਰੀ-ਪੇਮੈਂਟ ਦੀਆਂ ਸ਼ਰਤਾਂ ਬੈਂਕ ਜਾਂ ਵਿੱਤੀ ਸੰਸਥਾ, ਕਰਜ਼ੇ ਦੇ ਕਿਸਮ ਅਤੇ ਆਰਬੀਆਈ ਦੇ ਨਿਯਮਾਂ ’ਤੇ ਨਿਰਭਰ ਕਰਦੀਆਂ ਹਨ। ਆਰਬੀਆਈ ਦੇ ਨਿਯਮਾਂ ਦੇ ਅਨੁਸਾਰ, ਬੈਂਕ ਜਾਂ ਵਿੱਤੀ ਸੰਸਥਾਵਾਂ ਨੂੰ ਪ੍ਰੀ-ਭੁਗਤਾਨ ਟੈਕਸ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ ਅਤੇ ਜਿੱਥੇ ਲਾਗੂ ਹੋਵੇ, ਉਨ੍ਹਾਂ ਨੂੰ ‘ਕੀ ਫੈਕਟਸ ਸਟੇਟਮੈਂਟ’ (ਮੁੱਖ ਤੱਥਾਂ ਦੇ ਵੇਰਵੇ) ਵਿਚ ਸ਼ਾਮਲ ਕਰਨਾ ਹੋਵੇਗਾ। 1 ਜਨਵਰੀ 2026 ਤੋਂ ਆਰਬੀਆਈ ਦਾ ਪ੍ਰੀ-ਪੇਮੈਂਟ ਫਰੇਮਵਰਕ ਵਿਅਕਤੀਆਂ ਲਈ ਕੁਝ ਫਲੋਟਿੰਗ-ਰੇਟ ਕਰਜ਼ਿਆਂ ’ਤੇ ਵੱਧ ਸੁਰੱਖਿਆ ਦੇਵੇਗਾ, ਜਦਕਿ ਫਿਕਸਡ-ਰੇਟ ਕਰਜ਼ਿਆਂ ਅਤੇ ਹੋਰ ਮਾਮਲਿਆਂ ਲਈ ਨਿਯਮ ਵੱਖਰੇ ਹੋ ਸਕਦੇ ਹਨ।
ਅੰਸ਼ਿਕ ਭੁਗਤਾਨ ਦਾ ਵੀ ਬਦਲ
ਕਈ ਬੈਂਕ ਜਾਂ ਵਿੱਤੀ ਸੰਸਥਾਵਾਂ ਅੰਸ਼ਿਕ ਭੁਗਤਾਨ ਜਾਂ ਪ੍ਰੀ-ਪੇਮੈਂਟ ਦੀ ਸਹੂਲਤ ਵੀ ਦਿੰਦੇ ਹਨ। ਇਸ ਵਿਚ ਮੁਲਧਨ ਦਾ ਕੁਝ ਹਿੱਸਾ ਚੁੱਕਣ ਨਾਲ ਬਚਿਆ ਹੋਇਆ ਵਿਆਜ ਘੱਟ ਸਕਦਾ ਹੈ। ਇਸ ਨਾਲ ਤੁਹਾਡੇ ’ਤੇ ਕਰਜ਼ੇ ਦਾ ਬੋਝ ਵੀ ਘਟੇਗਾ ਅਤੇ ਤੁਸੀਂ ਦੂਜੇ ਵਿੱਤੀ ਟੀਚਿਆਂ ਲਈ ਕੁਝ ਨਕਦੀ ਵੀ ਆਪਣੇ ਕੋਲ ਰੱਖ ਸਕਦੇ ਹੋ। ਅੰਸ਼ਿਕ ਪ੍ਰੀ-ਭੁਗਤਾਨ ਤੋਂ ਪਹਿਲਾਂ ਈਐੱਮਆਈ ਅਤੇ ਕਰਜ਼ੇ ਦੀ ਮਿਆਦ ’ਤੇ ਪੈਣ ਵਾਲੇ ਅਸਰ ਬਾਰੇ ਜਾਣਕਾਰੀ ਲਵੋ। ਨਾਲ ਹੀ ਅੰਸ਼ਿਕ ਪ੍ਰੀ-ਭੁਗਤਾਨ ਮਗਰੋਂ ਦੇ ਭੁਗਤਾਨ ਸ਼ਡਿਊਲ ਦੀ ਜਾਣਕਾਰੀ ਲਓ। ਇਨ੍ਹਾਂ ਦੀ ਤੁਲਨਾ ਕਰਨ ਤੋਂ ਬਾਅਦ ਤੁਸੀਂ ਇਸ ਬਦਲ ਦਾ ਇਸਤੇਮਾਲ ਕਰ ਸਕਦੇ ਹੋ।
ਐਮਰਜੈਂਸੀ ਫੰਡ ਬਣਾਈ ਰੱਖੋ
ਕਰਜ਼-ਮੁਕਤ ਹੋਣ ਦੇ ਚੱਕਰ ਵਿਚ ਨਕਦ ਖਤਮ ਕਰ ਲੈਣਾ ਚੰਗਾ ਵਿੱਤੀ ਮੈਨੇਜਮੈਂਟ ਨਹੀਂ ਮੰਨਿਆ ਜਾਂਦਾ। ਜੇ ਨਿੱਜੀ ਕਰਜ਼ੇ ਨੂੰ ਸਮੇਂ ਤੋਂ ਪਹਿਲਾਂ ਚੁੱਕਣ ਵਿਚ ਤੁਹਾਡੀ ਜ਼ਿਆਦਾਤਰ ਬਚਤ ਖਰਚ ਹੋ ਜਾਂਦੀ ਹੈ, ਤਾਂ ਮੈਡੀਕਲ ਐਮਰਜੈਂਸੀ, ਨੌਕਰੀ ਜਾਣ ਜਾਂ ਘਰ ਦੇ ਜ਼ਰੂਰੀ ਖਰਚਿਆਂ ਦੇ ਕਾਰਨ ਤੁਹਾਨੂੰ ਫਿਰ ਤੋਂ ਕਰਜ਼ਾ ਲੈਣਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਉਸ ਨਵੇਂ ਕਰਜ਼ੇ ’ਤੇ ਲੱਗਣ ਵਾਲਾ ਖਰਚ, ਪੁਰਾਣੇ ਕਰਜ਼ੇ ਨੂੰ ਸਮੇਂ ਤੋਂ ਪਹਿਲਾਂ ਚੁੱਕਣ ਨਾਲ ਬਚਾਏ ਗਏ ਵਿਆਜ ਨਾਲੋਂ ਵੱਧ ਹੋਵੇ। ਇਸ ਲਈ, ਕਰਜ਼ਾ ਚੁੱਕਣ ਲਈ ਵਾਧੂ ਪੈਸੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਐਮਰਜੈਂਸੀ ਸਥਿਤੀ ਲਈ ਯੋਗ ਫੰਡ ਜ਼ਰੂਰ ਰੱਖੋ।
ਦੂਜੇ ਕਰਜ਼ਿਆਂ ’ਤੇ ਵੀ ਧਿਆਨ ਦਿਓ
ਜੇ ਤੁਹਾਡੇ ਕੋਲ ਨਿੱਜੀ ਕਰਜ਼ੇ ਦੇ ਇਲਾਵਾ ਹੋਰ ਕਰਜ਼ੇ ਵੀ ਹਨ, ਤਾਂ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਪੈਸੇ ਦਾ ਇਸਤੇਮਾਲ ਕਿੱਥੇ ਕੀਤਾ ਜਾਵੇ। ਅਜਿਹੇ ਹਾਲਾਤ ਵਿੱਚ, ਵੱਧ ਵਿਆਜ ਵਾਲੇ ਕਰਜ਼ੇ (ਜਿਵੇਂ ਕਿ ਕ੍ਰੈਡਿਟ ਕਾਰਡ ਬਕਾਇਆ) ਨੂੰ ਸਭ ਤੋਂ ਪਹਿਲਾਂ ਚੁਕਾਉਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ, ਅਕਸਮਾਤੀ ਆਮਦਨ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਸਾਰੇ ਕਰਜ਼ਿਆਂ ਜਾਂ ਬਕਾਇਆ ਦੀਆਂ ਵਿਆਜ ਦਰਾਂ ਅਤੇ ਬਕਾਇਆ ਰਕਮ ਦੀ ਤੁਲਨਾ ਕਰੋ। ਤੁਹਾਡਾ ਟੀਚਾ ਸਭ ਤੋਂ ਮਹਿੰਗੇ ਕਰਜ਼ੇ ਨੂੰ ਘਟਾਉਣਾ ਹੋਣਾ ਚਾਹੀਦਾ ਹੈ, ਨਾ ਕਿ ਸਿਰਫ ਕਿਸੇ ਇਕ ਈਐੱਮਆਈ ਨੂੰ ਖਤਮ ਕਰਨਾ।