
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਾਲਾਂਕਿ, ਪਿਛਲੇ ਮਹੀਨੇ ਸੌਦਿਆਂ ਦੀ ਗਿਣਤੀ 111 ਰਹੀ ਜੋ ਜੁਲਾਈ 2025 ਦੇ 119 ਸੌਦਿਆਂ ਦੇ ਮੁਕਾਬਲੇ ਸੱਤ ਫ਼ੀਸਦੀ ਘੱਟ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਮਹੀਨੇ ਪੀਈ-ਵੀਸੀ ਸੌਦਿਆਂ ਦਾ ਆਕਾਰ ਵੱਡਾ ਰਿਹਾ ਹੈ।

ਨਵੀਂ ਦਿੱਲੀ, (ਪੀਟੀਆਈ) : ਕੰਸਲਟੈਂਟ ਫਰਮ ਈਵਾਈ ਦੀ ਇਕ ਰਿਪੋਰਟ ਮੁਤਾਬਕ ਇਸ ਸਾਲ ਜੁਲਾਈ ’ਚ ਭਾਰਤ ’ਚ ਪ੍ਰਾਈਵੇਟ ਇਕੁਇਟੀ (ਪੀਈ) ਤੇ ਵੈਂਚਰ ਕੈਪੀਟਲ (ਵੀਸੀ) ਨਿਵੇਸ਼ 4.1 ਅਰਬ ਡਾਲਰ ਰਿਹਾ ਹੈ। ਇਸ ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ ਤਿੰਨ ਫ਼ੀਸਦੀ ਦਾ ਵਾਧਾ ਹੋਇਆ ਹੈ। ਜੁਲਾਈ 2025 ’ਚ ਚਾਰ ਅਰਬ ਡਾਲਰ ਦਾ ਪੀਈ-ਵੀਸੀ ਨਿਵੇਸ਼ ਹੋਇਆ ਸੀ। ਹਾਲਾਂਕਿ, ਪਿਛਲੇ ਮਹੀਨੇ ਸੌਦਿਆਂ ਦੀ ਗਿਣਤੀ 111 ਰਹੀ ਜੋ ਜੁਲਾਈ 2025 ਦੇ 119 ਸੌਦਿਆਂ ਦੇ ਮੁਕਾਬਲੇ ਸੱਤ ਫ਼ੀਸਦੀ ਘੱਟ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਮਹੀਨੇ ਪੀਈ-ਵੀਸੀ ਸੌਦਿਆਂ ਦਾ ਆਕਾਰ ਵੱਡਾ ਰਿਹਾ ਹੈ।