- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਨੇ ਨਵੇਂ ਇਨਕਮ ਟੈਕਸ ਨਿਯਮਾਂ ਰਾਹੀਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਦੀ ਬਿਹਤਰ ਟ੍ਰੈਕਿੰਗ ਅਤੇ ਡਿਜੀਟਲ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਿਆ ਹੈ। ਹੁਣ ਵੱਡੀ ਰਕਮ ਦੇ ਲੈਣ-ਦੇਣ ਨੂੰ PAN ਨਾਲ ਜੋੜ ਕੇ ਮਾਨੀਟਰ ਕੀਤਾ ਜਾਵੇਗਾ, ਜਦੋਂ ਕਿ ਛੋਟੇ ਅਤੇ ਸੀਮਤ ਟ੍ਰਾਂਜੈਕਸ਼ਨਾਂ ਵਿੱਚ ਰਾਹਤ ਦਿੱਤੀ ਗਈ ਹੈ।

ਨਵੀਂ ਦਿੱਲੀ : 1 ਅਪ੍ਰੈਲ 2026 ਤੋਂ ਲਾਗੂ ਹੋਏ ਨਵੇਂ ਇਨਕਮ ਟੈਕਸ ਨਿਯਮਾਂ ਤੋਂ ਬਾਅਦ PAN ਕਾਰਡ ਨੂੰ ਲੈ ਕੇ ਕਈ ਵੱਡੇ ਬਦਲਾਅ ਕੀਤੇ ਗਏ ਹਨ। ਜਿੱਥੇ ਇੱਕ ਪਾਸੇ ਸਰਕਾਰ ਨੇ ਹਾਈ-ਵੈਲਯੂ ਟ੍ਰਾਂਜੈਕਸ਼ਨਾਂ ਵਿੱਚ PAN ਨੂੰ ਲਾਜ਼ਮੀ ਕਰ ਦਿੱਤਾ ਹੈ, ਉੱਥੇ ਹੀ ਕੁਝ ਅਜਿਹੇ ਲੈਣ-ਦੇਣ ਵੀ ਹਨ ਜਿੱਥੇ ਹੁਣ PAN ਦੀ ਲੋੜ ਨਹੀਂ ਹੋਵੇਗੀ। ਇਹਨਾਂ ਬਦਲਾਵਾਂ ਦਾ ਮਕਸਦ ਵਿੱਤੀ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਅਤੇ ਟੈਕਸ ਚੋਰੀ 'ਤੇ ਲਗਾਮ ਲਗਾਉਣਾ ਹੈ।
ਇਹ ਬਦਲਾਅ ਕਿਉਂ ਕੀਤੇ ਗਏ
ਸਰਕਾਰ ਨੇ ਨਵੇਂ ਇਨਕਮ ਟੈਕਸ ਨਿਯਮਾਂ ਰਾਹੀਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਦੀ ਬਿਹਤਰ ਟ੍ਰੈਕਿੰਗ ਅਤੇ ਡਿਜੀਟਲ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਿਆ ਹੈ। ਹੁਣ ਵੱਡੀ ਰਕਮ ਦੇ ਲੈਣ-ਦੇਣ ਨੂੰ PAN ਨਾਲ ਜੋੜ ਕੇ ਮਾਨੀਟਰ ਕੀਤਾ ਜਾਵੇਗਾ, ਜਦੋਂ ਕਿ ਛੋਟੇ ਅਤੇ ਸੀਮਤ ਟ੍ਰਾਂਜੈਕਸ਼ਨਾਂ ਵਿੱਚ ਰਾਹਤ ਦਿੱਤੀ ਗਈ ਹੈ।
ਇਨ੍ਹਾਂ ਟ੍ਰਾਂਜੈਕਸ਼ਨਾਂ 'ਚ PAN ਜ਼ਰੂਰੀ ਨਹੀਂ
ਨਵੇਂ ਨਿਯਮਾਂ ਮੁਤਾਬਕ ਕੁਝ ਮਾਮਲਿਆਂ ਵਿੱਚ PAN ਲਾਜ਼ਮੀ ਨਹੀਂ ਹੋਵੇਗਾ, ਹਾਲਾਂਕਿ ਲੋੜ ਪੈਣ 'ਤੇ Form 97 ਦੇਣਾ ਪੈ ਸਕਦਾ ਹੈ।
ਹੋਰ ਘੱਟ ਜੋਖਮ ਵਾਲੇ ਟ੍ਰਾਂਜੈਕਸ਼ਨ
ਹਾਲਾਂਕਿ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਵੀ ਟ੍ਰਾਂਜੈਕਸ਼ਨਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਇਨਕਮ ਟੈਕਸ ਵਿਭਾਗ ਨੂੰ ਰਿਪੋਰਟ ਕੀਤਾ ਜਾਵੇਗਾ।
ਪਰ ਇਨ੍ਹਾਂ ਕੰਮਾਂ ਲਈ PAN ਕਾਰਡ ਜ਼ਰੂਰੀ ਰਹੇਗਾ
ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਹਾਈ-ਵੈਲਯੂ ਟ੍ਰਾਂਜੈਕਸ਼ਨਾਂ ਵਿੱਚ PAN ਲਾਜ਼ਮੀ ਰਹੇਗਾ।
ਸਾਲ ਭਰ ਵਿੱਚ ₹10 ਲੱਖ ਤੋਂ ਵੱਧ ਕੈਸ਼ ਜਮ੍ਹਾ ਕਰਵਾਉਣ ਜਾਂ ਕਢਵਾਉਣ 'ਤੇ
₹50,000 ਤੋਂ ਵੱਧ ਦੇ ਮਿਊਚਲ ਫੰਡ ਨਿਵੇਸ਼ 'ਤੇ
₹2 ਲੱਖ ਤੋਂ ਵੱਧ ਦੀ ਨਕਦ ਖਰੀਦਦਾਰੀ (ਜਿਵੇਂ ਕਿ ਜਵੈਲਰੀ) 'ਤੇ
₹45 Lakh ਤੋਂ ਵੱਧ ਦੀ ਪ੍ਰਾਪਰਟੀ ਡੀਲ 'ਤੇ
ਕ੍ਰੈਡਿਟ ਕਾਰਡ, ਡੀਮੈਟ ਅਕਾਊਂਟ ਜਾਂ ਲੋਨ ਦੀ ਅਰਜ਼ੀ ਲਈ
ਵੱਡੇ FD (ਫਿਕਸਡ ਡਿਪਾਜ਼ਿਟ) ਅਤੇ ਬਾਂਡ ਨਿਵੇਸ਼ ਵਿੱਚ PAN ਕਾਰਡ ਲਾਜ਼ਮੀ ਰਹੇਗਾ।
Form 60 ਦੀ ਜਗ੍ਹਾ ਆਇਆ Form 97
ਨਵੇਂ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਇਹ ਵੀ ਹੈ ਕਿ ਪਹਿਲਾਂ ਵਰਤਿਆ ਜਾਣ ਵਾਲਾ Form 60 ਹੁਣ ਹਟਾ ਦਿੱਤਾ ਗਿਆ ਹੈ ਅਤੇ ਉਸਦੀ ਜਗ੍ਹਾ Form 97 ਲਾਗੂ ਕੀਤਾ ਗਿਆ ਹੈ ਪਰ ਧਿਆਨ ਰਹੇ ਕਿ Form 97 ਹਰ ਜਗ੍ਹਾ ਮਾਨਤਾ ਪ੍ਰਾਪਤ ਨਹੀਂ ਹੋਵੇਗਾ ਖਾਸ ਕਰਕੇ ਵੱਡੇ ਟ੍ਰਾਂਜੈਕਸ਼ਨਾਂ ਵਿੱਚ PAN ਹੀ ਦੇਣਾ ਪਵੇਗਾ।
ਆਮ ਲੋਕਾਂ 'ਤੇ ਕੀ ਪਵੇਗਾ ਅਸਰ
ਇਹਨਾਂ ਨਵੇਂ ਨਿਯਮਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਦੀ ਵਿੱਤੀ ਜ਼ਿੰਦਗੀ 'ਤੇ ਪਵੇਗਾ।
ਛੋਟੇ ਟ੍ਰਾਂਜੈਕਸ਼ਨ ਆਸਾਨ ਹੋਣਗੇ
ਵੱਡੇ ਟ੍ਰਾਂਜੈਕਸ਼ਨਾਂ ਵਿੱਚ ਸਖ਼ਤੀ ਵਧੇਗੀ
ਬਿਨਾਂ PAN ਕਾਰਡ ਦੇ ਵੱਡੀ ਖਰੀਦਦਾਰੀ ਕਰਨੀ ਮੁਸ਼ਕਲ ਹੋਵੇਗੀ