OPS vs NPS: ਦੋਵਾਂ 'ਚੋਂ ਕਿਹੜੀ ਸਕੀਮ ਤੁਹਾਡੇ ਲਈ ਸਭ ਤੋਂ ਵਧੀਆ, 8ਵੇਂ ਤਨਖਾਹ ਕਮਿਸ਼ਨ 'ਚ ਕਿਉਂ ਉੱਠ ਰਹੀ OPS ਬਹਾਲੀ ਦੀ ਮੰਗ? ਸਮਝੋ
ਡਾ. ਮਨਜੀਤ ਸਿੰਘ ਪਟੇਲ ਨੇ ਦੱਸਿਆ ਕਿ ਕਰਮਚਾਰੀ OPS ਦੀ ਮੰਗ (Old Pension Restoration Demand) ਇਸ ਲਈ ਕਰ ਰਹੇ ਹਨ, ਕਿਉਂਕਿ ਇਸ 'ਚ ਪੈਨਸ਼ਨ ਦੀ ਸਪੱਸ਼ਟ ਗਾਰੰਟੀ ਸੀ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਮੁਲਾਜ਼ਮ ਦੀ ਆਖਰੀ ਬੇਸਿਕ ਤਨਖਾਹ 60,000 ਰੁਪਏ ਹੈ ਤਾਂ OPS 'ਚ ਉਸ ਨੂੰ ਸਿੱਧੀ 50 ਫ਼ੀਸਦੀ ਯਾਨੀ 30,000 ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਸੀ, ਭਾਵੇਂ ਬਾਜ਼ਾਰ ਦੀ ਸਥਿਤੀ ਕੁਝ ਵੀ ਹੋਵੇ।
Publish Date: Mon, 21 Sep 2026 01:54 PM (IST)
Updated Date: Mon, 21 Sep 2026 02:05 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ: ਓਲਡ ਪੈਨਸ਼ਨ ਸਕੀਮ ਯਾਨੀ OPS... ਇਹ ਉਹ ਸਕੀਮ ਹੈ, ਜਿਸ ਦੀ ਅੱਠਵੇਂ ਤਨਖਾਹ ਕਮਿਸ਼ਨ (8th Pay Commission) 'ਚ ਸਭ ਤੋਂ ਜ਼ਿਆਦਾ ਚਰਚਾ ਹੈ। ਮੁਲਾਜ਼ਮ ਜਥੇਬੰਦੀਆਂ ਦੀ ਮੰਗ ਹੈ ਕਿ ਅੱਠਵੇਂ ਤਨਖਾਹ ਕਮਿਸ਼ਨ 'ਚ ਤਨਖਾਹ-ਪੈਨਸ਼ਨ ਵਧਣ ਦੇ ਨਾਲ ਹੀ ਓਲਡ ਪੈਨਸ਼ਨ ਸਕੀਮ ਨੂੰ ਵੀ ਬਹਾਲ ਕਰ ਦਿੱਤਾ ਜਾਵੇ। ਆਲ ਇੰਡੀਆ ਐੱਨਪੀਐੱਸ ਇੰਪਲਾਈ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਮਨਜੀਤ ਸਿੰਘ ਪਟੇਲ ਦਾ ਮੰਨਣਾ ਹੈ ਕਿ ਪੁਰਾਣੀ ਵਿਵਸਥਾ ਹੀ ਮੁਲਾਜ਼ਮਾਂ ਦੇ ਬੁਢਾਪੇ ਦੀ ਅਸਲ ਸੁਰੱਖਿਆ ਹੈ। ਪਰ ਸਰਕਾਰ ਦਾ ਤਰਕ ਹੈ ਕਿ ਪੁਰਾਣੀ ਪੈਨਸ਼ਨ ਯੋਜਨਾ ਅਰਥਵਿਵਸਥਾ 'ਤੇ ਵੱਡਾ ਵਿੱਤੀ ਬੋਝ ਹੈ, ਜਿਸ ਕਾਰਨ ਸਰਕਾਰ ਇਸ 'ਤੇ ਜ਼ਿਆਦਾ ਗੱਲ ਕਰਨ ਤੋਂ ਬਚਦੀ ਹੈ।
ਹੁਣ ਅੱਠਵੇਂ ਤਨਖਾਹ ਕਮਿਸ਼ਨ 'ਚ OPS ਬਹਾਲੀ ਦੀ ਚਰਚਾ ਤੇਜ਼ ਹੋ ਗਈ ਹੈ ਤਾਂ ਅਜਿਹੇ 'ਚ ਇਹ ਸਮਝਣਾ ਜ਼ਰੂਰੀ ਹੈ ਕਿ ਆਖਿਰ NPS ਅਤੇ OPS 'ਚ ਕੀ ਅੰਤਰ ਹੈ? ਦੋਵਾਂ 'ਚੋਂ ਮੁਲਾਜ਼ਮਾਂਲਈ ਸਭ ਤੋਂ ਫਾਇਦੇਮੰਦ ਕਿਹੜੀ ਹੈ? ਇਸ ਨੂੰ ਲੈ ਕੇ ਮਨਜੀਤ ਪਟੇਲ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਤੇ ਦੱਸਿਆ ਕਿ ਮੁਲਾਜ਼ਮਾਂ ਲਈ ਅਸਲ ਮਾਇਨਿਆਂ 'ਚ ਕਿਹੜੀ ਸਕੀਮ ਸਭ ਤੋਂ ਸਹੀ ਹੈ।
OPS vs NPS: ਦੋਵਾਂ 'ਚ ਕੀ ਹੈ ਅੰਤਰ?
NPS ਕੀ ਹੈ, ਇਸ ਨਾਲ ਕਿੰਨਾ ਫਾਇਦਾ: ਡਾ. ਮਨਜੀਤ ਸਿੰਘ ਪਟੇਲ ਨੇ ਦੱਸਿਆ ਕਿ NPS ਯਾਨੀ ਨੈਸ਼ਨਲ ਪੈਨਸ਼ਨ ਸਕੀਮ (National Pension Scheme) ਕਾਰਪਸ ਆਧਾਰਤ ਯੋਜਨਾ ਹੈ। ਯਾਨੀ ਮੁਲਾਜ਼ਮ ਦਾ ਜਿੰਨਾ ਪੈਸਾ ਜਮ੍ਹਾਂ ਹੋਵੇਗਾ, ਉਸੇ ਹਿਸਾਬ ਨਾਲ ਪੈਨਸ਼ਨ ਬਣੇਗੀ। ਮੁਲਾਜ਼ਮ ਆਪਣੀ ਤਨਖਾਹ ਦਾ 10 ਫ਼ੀਸਦੀ ਦਿੰਦਾ ਹੈ ਅਤੇ ਸਰਕਾਰ 14 ਫ਼ੀਸਦੀ ਯੋਗਦਾਨ ਕਰਦੀ ਹੈ। ਕੁੱਲ ਮਿਲਾ ਕੇ 24 ਫ਼ੀਸਦੀ ਹਰ ਮਹੀਨੇ ਜਮ੍ਹਾਂ ਹੁੰਦਾ ਹੈ। ਲੰਬੀ ਨੌਕਰੀ, ਜਿਵੇਂ 30 ਸਾਲ ਜਾਂ ਇਸ ਤੋਂ ਵੱਧ, ਤਾਂ ਵੱਡਾ ਕਾਰਪਸ ਬਣੇਗਾ ਤੇ ਪੈਨਸ਼ਨ ਬਿਹਤਰ ਮਿਲੇਗੀ। ਪਰ ਜਿਨ੍ਹਾਂ ਦੀ ਨੌਕਰੀ ਘੱਟ ਸਾਲਾਂ ਦੀ ਹੈ ਜਾਂ ਜਲਦੀ ਰਿਟਾਇਰਮੈਂਟ ਹੋ ਗਈ, ਉਨ੍ਹਾਂ ਨੂੰ ਘੱਟ ਪੈਨਸ਼ਨ ਮਿਲ ਸਕਦੀ ਹੈ। ਇਹੀ NPS ਦੀ ਸਭ ਤੋਂ ਵੱਡੀ ਆਲੋਚਨਾ ਹੈ।
OPS ਕੀ ਹੈ, ਇਸ ਦੇ ਕੀ ਹਨ ਫਾਇਦੇ: OPS ਯਾਨੀ ਓਲਡ ਪੈਨਸ਼ਨ ਸਕੀਮ (Old Pension Scheme) 'ਚ 10 ਸਾਲ ਦੀ ਸੇਵਾ ਤੋਂ ਬਾਅਦ ਪੈਨਸ਼ਨ ਦਾ ਅਧਿਕਾਰ ਬਣ ਜਾਂਦਾ ਸੀ। ਯਾਨੀ 10 ਸਾਲ ਦੀ ਨੌਕਰੀ ਤੋਂ ਬਾਅਦ ਕਦੇ ਵੀ ਰਿਟਾਇਰਮੈਂਟ ਲੈਣ 'ਤੇ 50 ਫ਼ੀਸਦੀ ਪੈਨਸ਼ਨ ਪੱਕੀ ਸੀ ਅਤੇ GPF ਦੇ ਰੂਪ 'ਚ ਕੱਟਿਆ ਹੋਇਆ ਮੁਲਾਜ਼ਮਦਾ ਪੈਸਾ ਬਿਨਾਂ ਕਟੌਤੀ ਦੇ ਪੂਰਾ ਵਾਪਸ ਮਿਲ ਜਾਂਦਾ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ 20 ਸਾਲ ਦੀ ਨੌਕਰੀ ਤੋਂ ਬਾਅਦ ਮੁਲਾਜ਼ਮਕਦੇ ਵੀ ਵਲੰਟਰੀ ਰਿਟਾਇਰਮੈਂਟ ਲੈ ਸਕਦਾ ਸੀ, ਜਿਸ 'ਚ ਸਾਰੇ ਲਾਭ ਪੂਰੀ ਤਰ੍ਹਾਂ ਮਿਲਦੇ ਸਨ ਅਤੇ ਪੈਨਸ਼ਨ ਆਖਰੀ ਤਨਖਾਹ 'ਤੇ ਆਧਾਰਿਤ ਸੀ, ਕਾਰਪਸ 'ਤੇ ਨਹੀਂ। ਇਸ ਲਈ ਇਸ ਨੂੰ 'ਗਾਰੰਟੀਸ਼ੁਦਾ' ਤੇ ਸੁਰੱਖਿਅਤ ਮੰਨਿਆ ਜਾਂਦਾ ਹੈ।
ਵੱਡਾ ਸਵਾਲ: ਮੁਲਾਜ਼ਮ OPS ਬਹਾਲੀ ਦੀ ਮੰਗ ਕਿਉਂ ਕਰ ਰਹੇ?
ਡਾ. ਮਨਜੀਤ ਸਿੰਘ ਪਟੇਲ ਨੇ ਦੱਸਿਆ ਕਿ ਕਰਮਚਾਰੀ OPS ਦੀ ਮੰਗ (Old Pension Restoration Demand) ਇਸ ਲਈ ਕਰ ਰਹੇ ਹਨ, ਕਿਉਂਕਿ ਇਸ 'ਚ ਪੈਨਸ਼ਨ ਦੀ ਸਪੱਸ਼ਟ ਗਾਰੰਟੀ ਸੀ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਮੁਲਾਜ਼ਮ ਦੀ ਆਖਰੀ ਬੇਸਿਕ ਤਨਖਾਹ 60,000 ਰੁਪਏ ਹੈ ਤਾਂ OPS 'ਚ ਉਸ ਨੂੰ ਸਿੱਧੀ 50 ਫ਼ੀਸਦੀ ਯਾਨੀ 30,000 ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਸੀ, ਭਾਵੇਂ ਬਾਜ਼ਾਰ ਦੀ ਸਥਿਤੀ ਕੁਝ ਵੀ ਹੋਵੇ।
ਜਦਕਿ NPS 'ਚ ਪੈਨਸ਼ਨ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ 20-25 ਸਾਲਾਂ 'ਚ ਕਿੰਨਾ ਕਾਰਪਸ ਜਮ੍ਹਾਂ ਹੋਇਆ ਅਤੇ ਉਸ 'ਤੇ ਕਿੰਨਾ ਰਿਟਰਨ ਮਿਲਿਆ। ਜੇਕਰ ਨੌਕਰੀ ਘੱਟ ਸਾਲਾਂ ਦੀ ਰਹੀ ਤਾਂ ਪੈਨਸ਼ਨ ਵੀ ਘੱਟ ਹੋ ਸਕਦੀ ਹੈ। UPS 'ਚ ਵੀ 25 ਸਾਲ ਦੀ ਸੇਵਾ ਜ਼ਰੂਰੀ ਹੈ। ਇਸੇ ਅਨਿਸ਼ਚਿਤਤਾ ਕਾਰਨ ਮੁਲਾਜ਼ਮ OPS ਨੂੰ ਜ਼ਿਆਦਾ ਸੁਰੱਖਿਅਤ ਮੰਨਦੇ ਹਨ।
ਮਨਜੀਤ ਪਟੇਲ ਨੇ ਇਸ ਨੂੰ ਹੋਰ ਆਸਾਨ ਸ਼ਬਦਾਂ 'ਚ ਸਮਝਾਇਆ। ਉਨ੍ਹਾਂ ਦੱਸਿਆ ਕਿ ਓਲਡ ਪੈਨਸ਼ਨ ਸਕੀਮ ਇਕ ਗੈਰ-ਅੰਸ਼ਦਾਈ ਵਿਵਸਥਾ ਸੀ, ਜਿਸ 'ਚ ਮੁਲਾਜ਼ਮਦੀ ਆਖਰੀ ਤਨਖਾਹ ਦੇ ਆਧਾਰ 'ਤੇ ਨਿਸ਼ਚਿਤ ਪੈਨਸ਼ਨ ਮਿਲਦੀ ਸੀ, ਜਦਕਿ NPS ਇਕ ਬਾਜ਼ਾਰ-ਆਧਾਰਿਤ ਅੰਸ਼ਦਾਈ ਯੋਜਨਾ ਹੈ। ਸਰਕਾਰ ਦੇ ਮੌਜੂਦਾ ਨਿਯਮਾਂ ਮੁਤਾਬਕ, ਜੇਕਰ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਜਾਂ ਰਿਟਾਇਰਮੈਂਟ ਤੋਂ ਕੁਝ ਸਮਾਂ ਪਹਿਲਾਂ ਮੌਤ ਜਾਂ ਦਿਵਿਆਂਗਤਾ ਹੋ ਜਾਂਦੀ ਹੈ ਤਾਂ ਉਸ ਕੋਲ ਦੋ ਵਿਕਲਪ ਹੁੰਦੇ ਹਨ।
ਪਹਿਲਾ ਵਿਕਲਪ: ਮੁਲਾਜ਼ਮ ਆਪਣਾ ਹਿੱਸਾ ਵਿਆਜ ਸਮੇਤ ਲੈ ਕੇ ਓਲਡ ਪੈਨਸ਼ਨ ਸਕੀਮ ਤਹਿਤ ਆਖਰੀ ਬੇਸਿਕ ਤਨਖਾਹ ਦਾ ਅੱਧਾ ਅਤੇ ਡੀਅਰਨੈੱਸ ਅਲਾਊਂਸ (DA) ਲੈ ਸਕਦਾ ਹੈ।
ਦੂਜਾ ਵਿਕਲਪ: ਕੁੱਲ ਕਾਰਪਸ ਦਾ 20 ਫ਼ੀਸਦੀ ਕੱਢ ਕੇ ਬਾਕੀ 80 ਫ਼ੀਸਦੀ ਨੂੰ ਬੈਂਕ 'ਚ ਨਿਵੇਸ਼ ਕਰਕੇ NPS ਦੇ ਆਧਾਰ 'ਤੇ ਪੈਨਸ਼ਨ ਲਈ ਜਾਵੇ।
ਅੱਠਵੇਂ ਤਨਖਾਹ ਕਮਿਸ਼ਨ ਤੋਂ ਕੀ ਹੈ ਮੰਗ?
ਡਾ. ਪਟੇਲ ਦਾ ਕਹਿਣਾ ਹੈ ਕਿ ਪੈਨਸ਼ਨ ਕੋਈ ਵਪਾਰ ਜਾਂ ਬਿਜ਼ਨੈੱਸ ਨਹੀਂ ਹੈ, ਸਗੋਂ ਇਹ ਬੁਢਾਪੇ ਦੀ ਸੋਸ਼ਲ ਇਨਕਮ ਸਕਿਓਰਿਟੀ ਦੀ ਗਾਰੰਟੀ ਹੈ। ਡਾ. ਪਟੇਲ ਨੇ ਕੈਲਕੁਲੇਸ਼ਨ ਸਮਝਾਉਂਦੇ ਹੋਏ ਸਵਾਲ ਉਠਾਇਆ ਕਿ ਜੇਕਰ ਕੋਈ ਮੁਲਾਜ਼ਮ 18 ਸਾਲ ਦੀ ਉਮਰ 'ਚ ਸੇਵਾ 'ਚ ਆ ਕੇ 42 ਸਾਲ ਤਕ ਲੰਬੀ ਅਤੇ ਬੇਦਾਗ ਨੌਕਰੀ ਪੂਰੀ ਕਰਦਾ ਹੈ ਅਤੇ ਅੰਤ 'ਚ ਸਿਰਫ਼ NPS ਦੇ ਦਾਇਰੇ 'ਚ ਰਹਿੰਦਾ ਹੈ ਤਾਂ ਉਸ ਨਾਲ ਨਾਇਨਸਾਫ਼ੀ ਹੈ। ਇਸ ਦੇ ਉਲਟ, ਜੇਕਰ ਕਿਸੇ ਹਾਦਸੇ ਜਾਂ ਅਣਹੋਣੀ ਕਾਰਨ ਕੋਈ ਘੱਟ ਸਮੇਂ ਦੀ ਸੇਵਾ ਤੋਂ ਬਾਅਦ ਵੀ ਲਾਭ ਪਾ ਜਾਂਦਾ ਹੈ ਤਾਂ ਜ਼ਿਆਦਾ ਸਾਲ ਸੇਵਾ ਦੇਣ ਵਾਲੇ ਦਾ ਕੀ ਗੁਨਾਹ ਹੈ? ਡਾ. ਪਟੇਲ ਦੀ ਮੰਗ ਹੈ ਕਿ ਅੱਠਵੇਂ ਤਨਖਾਹ ਕਮਿਸ਼ਨ 'ਚ ਓਲਡ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਮੁਲਾਜ਼ਮਾਂਦਾ ਭਵਿੱਖ ਸੁਰੱਖਿਅਤ ਹੋ ਸਕੇ।