NSE IPO: ਕੱਲ੍ਹ ਤੋਂ ਖੁੱਲ੍ਹ ਰਿਹਾ ਸ਼ੇਅਰ ਬਾਜ਼ਾਰ ਦਾ 'ਬਾਹੂਬਲੀ' NSE IPO; ਲੇਟੈਸਟ GMP ਤੇ ਪ੍ਰਾਈਸ ਬੈਂਡ ਤੋਂ ਲੈ ਕੇ ਜਾਣੋ ਪੂਰੀ ਡਿਟੇਲ ਰਿਟੇਲ ਨਿਵੇਸ਼ਕਾਂ ਨੂੰ ਘੱਟੋ-ਘੱਟ 8 ਸ਼ੇਅਰਾਂ ਦੇ ਇਕ ਲਾਟ ਲਈ ਬੋਲੀ ਲਗਾਉਣੀ ਹੋਵੇਗੀ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟੋ-ਘੱਟ ₹14,280 (1785 × 8) ਦਾ ਨਿਵੇਸ਼ ਕਰਨਾ ਹੋਵੇਗਾ। ਦੱਸ ਦੇਈਏ ਕਿ ਇਹ ਬਾਜ਼ਾਰ ਦੇ ਇਤਿਹਾਸ ਦੇ ਸਭ ਤੋਂ ਵੱਡੇ IPOs 'ਚੋਂ ਇਕ ਹੈ, ਜਿਸ ਦਾ ਕੁੱਲ ਆਕਾਰ ₹22,562 ਕਰੋੜ ਹੈ।
Publish Date: Wed, 16 Sep 2026 03:11 PM (IST)
Updated Date: Wed, 16 Sep 2026 03:14 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦਾ ਲੰਬਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋਣ ਜਾ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ IPO ਕੱਲ੍ਹ ਯਾਨੀ 17 ਸਤੰਬਰ ਤੋਂ ਆਮ ਨਿਵੇਸ਼ਕਾਂ ਲਈ ਖੁੱਲ੍ਹਣ ਜਾ ਰਿਹਾ ਹੈ। ₹22,562 ਕਰੋੜ ਦੇ ਇਸ ਮੈਗਾ ਇਸ਼ੂ ਨੂੰ ਲੈ ਕੇ ਨਿਵੇਸ਼ਕਾਂ ਤੇ ਗ੍ਰੇਅ ਮਾਰਕੀਟ (Grey Market) 'ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਇਸ IPO 'ਚ ਨਿਵੇਸ਼ ਕਰ ਕੇ ਮੁਨਾਫ਼ਾ ਕਮਾਉਣ ਬਾਰੇ ਸੋਚ ਰਹੇ ਹੋ ਤਾਂ ਪੈਸਾ ਲਗਾਉਣ ਤੋਂ ਪਹਿਲਾਂ ਇੱਥੇ ਜਾਣੋ ਇਸ਼ੂ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਡਿਟੇਲਜ਼ ਤੇ ਗ੍ਰੇਅ ਮਾਰਕੀਟ ਪ੍ਰੀਮੀਅਮ (GMP) ਦਾ ਤਾਜ਼ਾ ਹਾਲ।
NSE IPO ਦੀਆਂ ਜ਼ਰੂਰੀ ਡਿਟੇਲਜ਼ ਨਿਵੇਸ਼ਕਾਂ ਲਈ ਇਸ ਇਸ਼ੂ ਦੀ ਰੂਪਰੇਖਾ ਕਾਫ਼ੀ ਆਕਰਸ਼ਕ ਰੱਖੀ ਗਈ ਹੈ। ਇਹ IPO ਕੱਲ੍ਹ ਯਾਨੀ 17 ਸਤੰਬਰ ਨੂੰ ਖੁੱਲ੍ਹੇਗਾ ਤੇ ਨਿਵੇਸ਼ਕ 21 ਸਤੰਬਰ ਤਕ ਇਸ 'ਚ ਬੋਲੀ ਲਗਾ ਸਕਣਗੇ। ਕੰਪਨੀ ਨੇ ਇਸ IPO ਦਾ ਪ੍ਰਾਈਸ ਬੈਂਡ ₹1700 ਤੋਂ ₹1785 ਤੈਅ ਕੀਤਾ ਹੈ। ਰਿਟੇਲ ਨਿਵੇਸ਼ਕਾਂ ਨੂੰ ਘੱਟੋ-ਘੱਟ 8 ਸ਼ੇਅਰਾਂ ਦੇ ਇਕ ਲਾਟ ਲਈ ਬੋਲੀ ਲਗਾਉਣੀ ਹੋਵੇਗੀ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟੋ-ਘੱਟ ₹14,280 (1785 × 8) ਦਾ ਨਿਵੇਸ਼ ਕਰਨਾ ਹੋਵੇਗਾ। ਦੱਸ ਦੇਈਏ ਕਿ ਇਹ ਬਾਜ਼ਾਰ ਦੇ ਇਤਿਹਾਸ ਦੇ ਸਭ ਤੋਂ ਵੱਡੇ IPOs 'ਚੋਂ ਇਕ ਹੈ, ਜਿਸ ਦਾ ਕੁੱਲ ਆਕਾਰ ₹22,562 ਕਰੋੜ ਹੈ।
ਗ੍ਰੇਅ ਮਾਰਕੀਟ 'ਚ ਮਚਿਆ ਹੈ ਗਦਰ ਬਾਜ਼ਾਰ ਦੇ ਜਾਣਕਾਰਾਂ ਅਤੇ ਰਿਪੋਰਟਾਂ ਮੁਤਾਬਕ ਅਨਲਿਸਟਿਡ ਮਾਰਕੀਟ (Grey Market) 'ਚ NSE ਦੇ ਸ਼ੇਅਰਾਂ ਨੂੰ ਲੈ ਕੇ ਭਾਰੀ ਡਿਮਾਂਡ ਦੇਖੀ ਜਾ ਰਹੀ ਹੈ। ਕੰਪਨੀ ਦੇ ਮਜ਼ਬੂਤ ਫੰਡਾਮੈਂਟਲਜ਼, ਬਾਜ਼ਾਰ 'ਚ ਇਸ ਦੇ ਏਕਾਧਿਕਾਰ (Monopoly) ਵਰਗੇ ਬਿਜ਼ਨੈੱਸ ਮਾਡਲ ਤੇ ₹22 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਵੱਡੇ ਆਕਾਰ ਕਾਰਨ ਇਸ ਦਾ ਗ੍ਰੇਅ ਮਾਰਕੀਟ ਪ੍ਰੀਮੀਅਮ (GMP) ਉੱਚ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਗ੍ਰੇ ਮਾਰਕੀਟ ਪ੍ਰੀਮੀਅਮ GMP ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਮੁਤਾਬਕ 16 ਸਤੰਬਰ ਨੂੰ ਕਰੀਬ ਦੁਪਹਿਰ 2 ਵਜੇ NSE IPO ਦਾ GMP ₹169 ਸੀ।
ਕਿੰਨੇ ਸ਼ੇਅਰਾਂ ਦੀ ਹੋ ਰਹੀ ਹੈ ਵਿਕਰੀ? NSE ਆਫਰ ਫਾਰ ਸੇਲ (OFS) ਰਾਹੀਂ ਲਗਪਗ 12,64,36,650 ਸ਼ੇਅਰਾਂ ਦੀ ਵਿਕਰੀ ਕਰ ਰਿਹਾ ਹੈ। ਇਸ ਇਸ਼ੂ ਦਾ ਕੁੱਲ ਆਕਾਰ ਕਰੀਬ ₹22,562 ਕਰੋੜ ਹੈ।
ਕਦੋਂ ਹੋ ਸਕਦੀ ਹੈ ਲਿਸਟਿੰਗ?
NSE ਦੇ IPO ਦੀ BSE 'ਤੇ 24 ਸਤੰਬਰ 2026 ਨੂੰ ਲਿਸਟਿੰਗ ਹੋਣ ਦੀ ਸੰਭਾਵਨਾ ਹੈ।