- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਹ ਪਾਸ ਯੂਜ਼ਰ ਨੂੰ ਸਬੰਧਤ ਟੋਲ ਪਲਾਜ਼ਾ ’ਤੇ ਮਹੀਨੇ ਵਿਚ ਹੱਦ ਮੁਕਤ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਪਹਿਲਾਂ, ਲੋਕਲ ਪਾਸ ਲਈ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਸਬੰਧਤ ਟੋਲ ਪਲਾਜ਼ਾ ’ਤੇ ਖੁਦ ਜਾ ਕੇ ਆਪਣੇ ਨਿਵਾਸ ਪਤੇ ਨੂੰ ਸਾਬਤ ਕਰਨ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਂਦੇ ਸਨ।

ਨਵੀਂ ਦਿੱਲੀ (ਪੀਟੀਆਈ) : ਭਾਰਤੀ ਕੌਮੀ ਸ਼ਾਹਰਾਹ ਅਥਾਰਟੀ (ਐੱਨਐੱਚਏਆਈ) ਨੇ ਮੁਲਕ ਦੇ 121 ਟੋਲ ਪਲਾਜ਼ਿਆਂ ’ਤੇ ਆਨਲਾਈਨ ਫਾਸਟੈਗ ਸਥਾਨਕ ਪਾਸ ਦੀ ਸਹੂਲਤ ਦਾ ਵਿਸਥਾਰ ਕੀਤਾ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲਾ ਨੇ ਕਿਹਾ ਕਿ ਰੋਜ਼ਾਨਾ ਦੇ ਯਾਤਰੀ ‘ਰਾਜਮਾਰਗ ਯਾਤਰਾ ਮੋਬਾਈਲ ਐਪ’ ਰਾਹੀਂ ਆਨਲਾਈਨ ਮਹੀਨੇ ਦੇ ਸਥਾਨਕ ਪਾਸ ਲੈ ਸਕਦੇ ਹਨ। ਇਸ ਨਾਲ ਟੋਲ ਪਲਾਜ਼ੇ ’ਤੇ ਨਿੱਜੀ ਤੌਰ ’ਤੇ ਜਾਣ ਤੇ ਸਹਾਇਕ ਦਸਤਾਵੇਜ਼ਾਂ ਨੂੰ ਮੈਨੁਅਲ ਤੌਰ ’ਤੇ ਜਮ੍ਹਾਂ ਕਰਨ ਦੀ ਜ਼ਰੂਰਤ ਖ਼ਤਮ ਹੋ ਜਾਏਗੀ।
ਪਹਿਲੀ ਡਿਜ਼ਿਟਲ ਲੋਕਲ ਪਾਸ ਸਹੂਲਤ ਜੂਲਾਈ, 2026 ਵਿਚ ਦਿੱਲੀ ਦੇ ਅਰਬਨ ਐਕਸਟੈਨਸ਼ਨ ਰੋਡ-2 (ਯੂਈਆਰ-2) ’ਤੇ ਸਥਿਤ ਮੁੰਡਕਾ-ਬੱਕਰਵਾਲਾ ਟੋਲ ਪਲਾਜ਼ਾ ’ਤੇ ਸ਼ੁਰੂ ਕੀਤੀ ਗਈ ਸੀ। ਇਹ ਪਹਿਲ ਹਾਈਵੇ ਦੀ ਯਾਤਰਾ ਨੂੰ ਵਧੀਆ ਅਤੇ ਨਾਗਰਿਕ ਕੇਂਦਰਤ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਦੇ ਤਹਿਤ ਤਕਨਾਲੋਜੀ ਦੀ ਵਰਤੋਂ ਕਰ ਕੇ ਟੋਲ ਚਲਾਉਣ ਵਿਚ ਪਾਰਦਰਸ਼ਤਾ ਨੂੰ ਵਧਾਇਆ ਜਾ ਰਿਹਾ ਹੈ। ਡਿਜੀਟਲ ਲੋਕਲ ਪਾਸ ਪ੍ਰਣਾਲੀ ਤਹਿਤ ਉਹ ਲੋਕ ਜੋ ਕਿਸੇ ਟੋਲ ਪਲਾਜ਼ਾ ਦੇ 20 ਕਿੱਲੋਮੀਟਰ ਦੇ ਘੇਰੇ ਵਿਚ ਰਹਿੰਦੇ ਹਨ, ਉਹ ਕੌਮੀ ਹਾਈਵੇ ਯਾਤਰਾ ਮੋਬਾਈਲ ਐਪ ਰਾਹੀਂ ਲੋਕਲ ਪਾਸ ਲਈ ਅਰਜ਼ੀ ਦੇ ਸਕਦੇ ਹਨ।