- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਪ ਦੇ ਸਕ੍ਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਇਹ ਫੀਸ ਆਮ ਤੌਰ ’ਤੇ ਪੰਜ ਰੁਪਏ ਹੈ, ਹਾਲਾਂਕਿ ਕਈ ਰਿਪੋਰਟਾਂ ਮੁਤਾਬਕ ਕੁਝ ਮਾਮਲਿਆਂ ’ਚ ਯੂਜ਼ਰਜ਼ ਤੋਂ ਸੱਤ ਰੁਪਏ ਜਾਂ 20 ਰੁਪਏ ਤੱਕ ਦੀ ਫੀਸ ਲਈ ਗਈ ਹੈ। ਇਹ ਫੀਸ ਜ਼ੋਮੈਟੋ ਦੀ ਪਲੇਟਫਾਰਮ ਫੀਸ, ਰੈਸਟੋਰੈਂਟ ਪੈਕੇਜਿੰਗ ਫੀਸ ਅਤੇ ਜੀਐੱਸਟੀ ਤੋਂ ਵੱਖਰੀ ਹੈ, ਜਦਕਿ ਆਨਲਾਈਨ ਅਦਾਇਗੀ ਕਰਨ ਵਾਲੇ ਗਾਹਕਾਂ ਤੋਂ ਕੈਸ਼ ਆਨ ਡਿਲੀਵਰੀ ਫੀਸ ਨਹੀਂ ਲਈ ਜਾਂਦੀ।

ਨਵੀਂ ਦਿੱਲੀ (ਆਈਏਐੱਨਐੱਸ) : ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਕੈਸ਼ ਆਨ ਡਿਲੀਵਰੀ (ਸੀਓਡੀ) ਦਾ ਬਦਲ ਚੁਣਨ ਵਾਲੇ ਗਾਹਕਾਂ ਤੋਂ ਪੰਜ ਤੋਂ 20 ਰੁਪਏ ਤੱਕ ਦੀ ਵਾਧੂ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ। ਐਪ ਦੇ ਬਿੱਲ ’ਚ ਵੱਖਰੇ ਤੌਰ ’ਤੇ ਦਿਖਾਈ ਦੇਣ ਵਾਲੀ ਕੈਸ਼ ਆਨ ਡਿਲੀਵਰੀ ਫੀਸ ਉਨ੍ਹਾਂ ਆਰਡਰਾਂ ’ਤੇ ਲਗਾਈ ਜਾਂਦੀ ਹੈ, ਜਿਨ੍ਹਾਂ ’ਚ ਗਾਹਕ ਡਿਲੀਵਰੀ ਦੇ ਸਮੇਂ ਨਕਦ ਅਦਾਇਗੀ ਕਰਨ ਦਾ ਬਦਲ ਚੁਣਦੇ ਹਨ।
ਐਪ ਦੇ ਸਕ੍ਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਇਹ ਫੀਸ ਆਮ ਤੌਰ ’ਤੇ ਪੰਜ ਰੁਪਏ ਹੈ, ਹਾਲਾਂਕਿ ਕਈ ਰਿਪੋਰਟਾਂ ਮੁਤਾਬਕ ਕੁਝ ਮਾਮਲਿਆਂ ’ਚ ਯੂਜ਼ਰਜ਼ ਤੋਂ ਸੱਤ ਰੁਪਏ ਜਾਂ 20 ਰੁਪਏ ਤੱਕ ਦੀ ਫੀਸ ਲਈ ਗਈ ਹੈ। ਇਹ ਫੀਸ ਜ਼ੋਮੈਟੋ ਦੀ ਪਲੇਟਫਾਰਮ ਫੀਸ, ਰੈਸਟੋਰੈਂਟ ਪੈਕੇਜਿੰਗ ਫੀਸ ਅਤੇ ਜੀਐੱਸਟੀ ਤੋਂ ਵੱਖਰੀ ਹੈ, ਜਦਕਿ ਆਨਲਾਈਨ ਅਦਾਇਗੀ ਕਰਨ ਵਾਲੇ ਗਾਹਕਾਂ ਤੋਂ ਕੈਸ਼ ਆਨ ਡਿਲੀਵਰੀ ਫੀਸ ਨਹੀਂ ਲਈ ਜਾਂਦੀ। ਪੀਟੀਆਈ ਮੁਤਾਬਕ, ਫੀਸ ਤੈਅ ਕਰਨ ਦਾ ਸਹੀ ਆਧਾਰ ਅਤੇ ਕੀ ਇਹ ਆਰਡਰ ਦੀ ਕੀਮਤ, ਸਥਾਨ ਜਾਂ ਹੋਰ ਮਾਪਦੰਡਾਂ ਵਰਗੇ ਕਾਰਕਾਂ ਨਾਲ ਜੁੜੀ ਹੋਈ ਹੈ, ਇਸ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਇਸ ਘਟਨਾਕ੍ਰਮ ’ਤੇ ਜ਼ੋਮੈਟੋ ਤੋਂ ਟਿੱਪਣੀ ਮੰਗਣ ਲਈ ਭੇਜੀ ਗਈ ਈਮੇਲ ਦਾ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ।
ਜ਼ੋਮੈਟੋ ਰੋਜ਼ਾਨਾ 23 ਤੋਂ 25 ਲੱਖ ਆਰਡਰ ਪੂਰੇ ਕਰਦਾ ਹੈ, ਜਦਕਿ ਨਵੇਂ ਪਲੇਟਫਾਰਮ ਆਪਣੀ ਮੌਜੂਦਗੀ ਵਧਾ ਰਹੇ ਹਨ। ਇਨ੍ਹਾਂ ’ਚ ਰੈਪਿਡੋ ਦਾ ਓਨਲੀ ਵੀ ਹਰਮਨਪਿਆਰਾ ਹੋ ਰਿਹਾ ਹੈ ਅਤੇ ਫਲਿੱਪਕਾਰਟ ਆਪਣੀ ਈਟ-ਇਨ ਸੇਵਾ ਦੀ ਪਰਖ ਕਰ ਰਿਹਾ ਹੈ। ਜ਼ੋਮੈਟੋ ਦੀ ਮੁੱਖ ਮੁਕਾਬਲੇਬਾਜ਼ ਸਵਿਗੀ ਨੇ ਅਜੇ ਤੱਕ ਅਜਿਹੀ ਕੋਈ ਫੀਸ ਲਾਗੂ ਨਹੀਂ ਕੀਤੀ ਹੈ, ਪਰ ਇਹ ਦੇਖਣਾ ਬਾਕੀ ਹੈ ਕਿ ਕੀ ਕੰਪਨੀ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ।