PM Kisan Yojana ਦੀ 24ਵੀਂ ਕਿਸ਼ਤ 'ਤੇ ਨਵਾਂ ਅਪਡੇਟ! ਇਹ ਜ਼ਰੂਰੀ ਕੰਮ ਤੁਰੰਤ ਕਰ ਲਓ, ਨਹੀਂ ਤਾਂ ਅਟਕ ਸਕਦੇ ਹਨ ₹2,000
PM Kisan Yojana ਕੇਂਦਰੀ ਖੇਤਰ ਦੀ ਇਕ ਯੋਜਨਾ ਹੈ ਅਤੇ ਇਸ ਦੀ ਸ਼ੁਰੂਆਤ ਫਰਵਰੀ 2019 'ਚ ਹੋਈ ਸੀ। ਇਸ ਯੋਜਨਾ ਨੂੰ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ ₹6,000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ₹2,000-₹2,000 ਕਰਕੇ ਤਿੰਨ ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਂਦੀ ਹੈ।
Publish Date: Tue, 06 Oct 2026 03:33 PM (IST)
Updated Date: Tue, 06 Oct 2026 03:36 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਕੀ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Yojana) ਯੋਜਨਾ ਦੇ ਲਾਭਪਾਤਰੀ ਹੋ? ਜੇ ਹਾਂ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਹੈ। ਇਸ ਸਮੇਂ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਮਨ 'ਚ ਇਕੋ ਸਵਾਲ ਹੈ ਕਿ ਆਖ਼ਿਰ ਉਨ੍ਹਾਂ ਦੇ ਖਾਤੇ 'ਚ ਯੋਜਨਾ ਦੀ 24ਵੀਂ ਕਿਸ਼ਤ ਦੇ ₹2,000 ਕਦੋਂ ਆਉਣਗੇ? ਦੱਸ ਦੇਈਏ ਕਿ ਸਰਕਾਰ ਵੱਲੋਂ 24ਵੀਂ ਕਿਸ਼ਤ ਜਾਰੀ (PM Kisan Yojana 24th Instalment) ਕਰਨ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਨਹੀਂ ਆਇਆ ਹੈ।
ਗੌਰਤਲਬ ਹੈ ਕਿ ਯੋਜਨਾ ਦੀ 23ਵੀਂ ਕਿਸ਼ਤ 20 ਜੂਨ 2026 ਨੂੰ ਜਾਰੀ ਕੀਤੀ ਗਈ ਸੀ। ਅੰਕੜਿਆਂ ਮੁਤਾਬਕ, 9.44 ਕਰੋੜ ਤੋਂ ਵੱਧ ਯੋਗ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਸਿੱਧੇ ਪੈਸੇ ਜਮ੍ਹਾਂ ਕੀਤੇ ਗਏ ਸਨ। ਖੇਤੀਬਾੜੀ ਮੰਤਰਾਲੇ ਨੇ ਇਸ ਦੌਰਾਨ ਇਨ੍ਹਾਂ ਕਿਸਾਨਾਂ ਦੇ ਬੈਂਕ ਖਾਤਿਆਂ 'ਚ ₹18,880 ਕਰੋੜ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਸੀ।
ਕਦੋਂ ਸ਼ੁਰੂ ਹੋਈ ਸੀ PM Kisan ਯੋਜਨਾ?
PM Kisan Yojana ਕੇਂਦਰੀ ਖੇਤਰ ਦੀ ਇਕ ਯੋਜਨਾ ਹੈ ਅਤੇ ਇਸ ਦੀ ਸ਼ੁਰੂਆਤ ਫਰਵਰੀ 2019 'ਚ ਹੋਈ ਸੀ। ਇਸ ਯੋਜਨਾ ਨੂੰ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ ₹6,000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ₹2,000-₹2,000 ਕਰਕੇ ਤਿੰਨ ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਂਦੀ ਹੈ। ਹੁਣ ਇਹ ਵੀ ਤੈਅ ਹੈ ਕਿ 24ਵੀਂ ਕਿਸ਼ਤ 'ਚ ਵੀ ਨਿਯਮਾਂ ਮੁਤਾਬਕ ਯੋਗ ਕਿਸਾਨਾਂ ਨੂੰ ₹2,000 ਹੀ ਮਿਲਣਗੇ।
PM Kisan Yojana ਕੇਂਦਰੀ ਖੇਤਰ ਦੀ ਇਕ ਯੋਜਨਾ ਹੈ ਅਤੇ ਇਸ ਦੀ ਸ਼ੁਰੂਆਤ ਫਰਵਰੀ 2019 'ਚ ਹੋਈ ਸੀ। ਇਸ ਯੋਜਨਾ ਨੂੰ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ ₹6,000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ₹2,000-₹2,000 ਕਰਕੇ ਤਿੰਨ ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਂਦੀ ਹੈ।
ਕੀ ਹੈ ਨਵਾਂ ਅਪਡੇਟ?
ਇਸ ਸਮੇਂ ਇਸ ਯੋਜਨਾ ਦੇ ਯੋਗ ਕਿਸਾਨਾਂ ਦੇ ਮਨ 'ਚ ਇਹ ਸਵਾਲ ਹੈ ਕਿ ਆਖ਼ਿਰ ਉਨ੍ਹਾਂ ਦੇ ਯੋਜਨਾ ਦੇ ਪੈਸੇ ਕਿਉਂ ਨਹੀਂ ਆ ਰਹੇ? ਅਜਿਹੇ 'ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਗਲੀ ਕਿਸ਼ਤ ਦੀ ਰਕਮ ਤੁਹਾਡੇ ਖਾਤੇ 'ਚ ਬਿਨਾਂ ਕਿਸੇ ਰੁਕਾਵਟ ਦੇ ਆ ਜਾਵੇ ਤਾਂ ਹੇਠਾਂ ਦਿੱਤੀਆਂ ਤਿੰਨ ਲਾਜ਼ਮੀ ਸ਼ਰਤਾਂ ਨੂੰ ਤੁਰੰਤ ਪੂਰਾ ਕਰ ਲਓ:
1. ਸਰਕਾਰ ਨੇ ਸਾਰੇ ਯੋਗ ਲਾਭਪਾਤਰੀਆਂ ਲਈ e-KYC ਲਾਜ਼ਮੀ ਕਰ ਦਿੱਤੀ ਹੈ। ਇਸ ਨੂੰ ਪੋਰਟਲ 'ਤੇ ਜਾ ਕੇ ਜਾਂ ਨੇੜਲੇ CSC ਕੇਂਦਰ 'ਤੇ ਬਾਇਓਮੈਟ੍ਰਿਕ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ।
2. ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਅਤੇ DBT (ਡਾਇਰੈਕਟ ਬੈਨੀਫਿਟ ਟਰਾਂਸਫਰ) ਦੀ ਸਹੂਲਤ ਐਕਟਿਵ ਹੋਣੀ ਚਾਹੀਦੀ ਹੈ।
3. ਪੋਰਟਲ 'ਤੇ ਤੁਹਾਡੀ ਜ਼ਮੀਨ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ।
ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਤਾਂ 24ਵੀਂ ਕਿਸ਼ਤ ਦੇ ₹2,000 ਫਸ ਸਕਦੇ ਹਨ।
ਇੰਝ ਚੈੱਕ ਕਰੋ ਪੇਮੈਂਟ ਸਟੇਟਸ
- ਕਿਸਾਨ ਅਧਿਕਾਰਤ PM-Kisan ਪੋਰਟਲ 'ਤੇ ਜਾ ਕੇ ਆਸਾਨੀ ਨਾਲ ਆਪਣੇ ਭੁਗਤਾਨ ਦੀ ਸਥਿਤੀ ਚੈੱਕ ਕਰ ਸਕਦੇ ਹਨ।
- ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ।
- ਹੋਮਪੇਜ 'ਤੇ 'Know Your Status' (ਆਪਣਾ ਸਟੇਟਸ ਜਾਣੋ) ਵਿਕਲਪ 'ਤੇ ਕਲਿੱਕ ਕਰੋ।
- ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ।
- ਇਸ ਤੋਂ ਬਾਅਦ ਤੁਹਾਡੇ ਸਾਹਮਣੇ ਯੋਗਤਾ, e-KYC ਸਟੇਟਸ, ਬੈਂਕ ਖਾਤੇ ਦੀ ਜਾਣਕਾਰੀ, UTR ਨੰਬਰ, ਪੇਮੈਂਟ ਮੋਡ ਅਤੇ ਖਾਤੇ 'ਚ ਪੈਸੇ ਜਮ੍ਹਾਂ ਹੋਣ ਦੀ ਤਾਰੀਖ ਸਮੇਤ ਸਾਰੀਆਂ ਜਾਣਕਾਰੀਆਂ ਆ ਜਾਣਗੀਆਂ।