- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਹਨ ਬੀਮੇ ਦੀਆਂ ਸ਼ਰਤਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਪੱਸ਼ਟ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਬੀਮਾ ਕੰਪਨੀਆਂ ਨੂੰ ਗਾਹਕਾਂ ਨੂੰ ਲਿਖਤੀ ਰੂਪ ’ਚ ਸਾਫ਼ ਦੱਸਣਾ ਹੋਵੇਗਾ ਕਿ ਬੀਮੇ ਤਹਿਤ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਣਗੀਆਂ। ਇਰਡਾ ਨੇ ਹੁਣ ਵਾਹਨ ਬੀਮੇ ਨੂੰ ਚਾਰ ਹਿੱਸਿਆਂ ’ਚ ਵੰਡ ਦਿੱਤਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਦੋਪਹੀਆ ਜਾਂ ਕਾਰ ਮਾਲਕਾਂ ਲਈ ਹੁਣ ਮੋਟਰ ਵਾਹਨ ਬੀਮਾ ਖ਼ਰੀਦਦੇ ਸਮੇਂ ਨਿੱਜੀ ਹਾਦਸਾ ਬੀਮਾ ਕਰਵਾਉਣਾ ਲਾਜ਼ਮੀ ਹੋਵੇਗਾ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਬੀਮਾ ਰੈਗੂਲੇਟਰ-ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ)-ਨੇ ਮੋਟਰ ਬੀਮੇ ਦੇ ਨਿਯਮਾਂ ’ਚ ਕਈ ਤਬਦੀਲੀਆਂ ਕੀਤੀਆਂ ਹਨ। ਨਵੇਂ ਨਿਯਮ 15 ਦਸੰਬਰ ਤੋਂ ਲਾਗੂ ਹੋਣਗੇ।
ਵਾਹਨ ਬੀਮੇ ਦੀਆਂ ਸ਼ਰਤਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਪੱਸ਼ਟ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਬੀਮਾ ਕੰਪਨੀਆਂ ਨੂੰ ਗਾਹਕਾਂ ਨੂੰ ਲਿਖਤੀ ਰੂਪ ’ਚ ਸਾਫ਼ ਦੱਸਣਾ ਹੋਵੇਗਾ ਕਿ ਬੀਮੇ ਤਹਿਤ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਣਗੀਆਂ।
ਇਰਡਾ ਨੇ ਹੁਣ ਵਾਹਨ ਬੀਮੇ ਨੂੰ ਚਾਰ ਹਿੱਸਿਆਂ ’ਚ ਵੰਡ ਦਿੱਤਾ ਹੈ। ਇਸ ਵਿਚ ਤੀਜੀ ਧਿਰ ਦਾ ਬੀਮਾ, ਯਾਤਰੀਆਂ ਜਾਂ ਪਿੱਛੇ ਬੈਠਣ ਵਾਲਿਆਂ ਲਈ ਕਾਨੂੰਨੀ ਜ਼ਿੰਮੇਵਾਰੀ, ਨਿੱਜੀ ਹਾਦਸਾ ਬੀਮਾ ਤੇ ਆਪਣੇ ਵਾਹਨ ਦੇ ਨੁਕਸਾਨ ਦਾ ਬੀਮਾ (ਓਨ ਡੈਮੇਜ) ਸ਼ਾਮਲ ਹੈ। ਯਾਤਰੀਆਂ ਜਾਂ ਪਿੱਛੇ ਬੈਠਣ ਵਾਲਿਆਂ ਲਈ ਕਾਨੂੰਨੀ ਜ਼ਿੰਮੇਵਾਰੀ ਵਾਲਾ ਹਿੱਸਾ ਨਵਾਂ ਜੋੜਿਆ ਗਿਆ ਹੈ।
ਨਵੇਂ ਨਿਯਮਾਂ ਮੁਤਾਬਕ, ਮੋਟਰਸਾਈਕਲ ’ਤੇ ਪਿੱਛੇ ਬੈਠਣ ਵਾਲੇ ਜਾਂ ਕਾਰ ਮਾਲਕ/ਚਾਲਕ ਤੋਂ ਇਲਾਵਾ ਹੋਰ ਸਵਾਰਾਂ ਲਈ ਹਾਦਸਾ ਬੀਮਾ ਲੈਣ ਦਾ ਬਦਲ ਦਿੱਤਾ ਗਿਆ ਹੈ। ਤੀਜੀ ਧਿਰ ਦਾ ਬੀਮਾ ਲਾਜ਼ਮੀ ਰਹੇਗਾ। ਪਰ ਮੋਟਰਸਾਈਕਲ ਜਾਂ ਕਾਰ ਦੇ ਹਾਦਸਾਗ੍ਰਸਤ ਹੋਣ ਜਾਂ ਚੋਰੀ ਹੋਣ ਦੀ ਸੂਰਤ ’ਚ ਬੀਮਾ ਲਾਜ਼ਮੀ ਨਹੀਂ ਹੋਵੇਗਾ। ਗਾਹਕ ਚਾਹੁਣ ਤਾਂ ਇਹ ਬੀਮਾ ਛੱਡ ਵੀ ਸਕਦੇ ਹਨ। ਕੰਪਨੀਆਂ ਨੂੰ ਹਰ ਕਿਸਮ ਦੇ ਬੀਮੇ ਲਈ ਲਏ ਜਾਣ ਵਾਲੇ ਪ੍ਰੀਮੀਅਮ ਦੀ ਜਾਣਕਾਰੀ ਗਾਹਕਾਂ ਨੂੰ ਸਪੱਸ਼ਟ ਤੌਰ ’ਤੇ ਦੇਣੀ ਹੋਵੇਗੀ।
15 ਦਸੰਬਰ ਤੋਂ ਮੋਟਰ ਵਾਹਨ ਬੀਮਾ ਵੇਚਣ ਵਾਲੀਆਂ ਕੰਪਨੀਆਂ ਨੂੰ ਨਵੇਂ ਫਾਰਮੈਟ ’ਚ ਬੀਮਾ ਦੇਣਾ ਹੋਵੇਗਾ। ਇਰਡਾ ਦੇ ‘ਬੀਮਾ ਸੁਗਮ’ ਪੋਰਟਲ ’ਤੇ ਵੀ ਮੋਟਰ ਵਾਹਨ ਬੀਮੇ ਦੀ ਜਾਣਕਾਰੀ ਇਸੇ ਫਾਰਮੈਟ ’ਚ ਦਰਜ ਕੀਤੀ ਜਾਵੇਗੀ, ਤਾਂ ਜੋ ਆਨਲਾਈਨ ਬੀਮਾ ਖ਼ਰੀਦਣ ਵਾਲੇ ਗਾਹਕਾਂ ਨੂੰ ਨਵੇਂ ਸਰਕੂਲਰ ਮੁਤਾਬਕ ਪੂਰੀ ਜਾਣਕਾਰੀ ਮਿਲ ਸਕੇ।
ਮੋਟਰ ਬੀਮੇ ਨਾਲ ਜੁੜੀਆਂ ਹੋਰ ਸਹੂਲਤਾਂ ਲਾਜ਼ਮੀ ਨਹੀਂ ਹਨ। ਨਿਯਮਾਂ ਮੁਤਾਬਕ, ਜੇ ਕਿਸੇ ਵਾਹਨ ਮਾਲਕ ਨੇ ਪਹਿਲਾਂ ਹੀ ਤੀਜੀ ਧਿਰ ਦਾ ਬੀਮਾ ਕਰਵਾਇਆ ਹੋਇਆ ਹੈ ਅਤੇ ਉਹ ਇਸ ਵਿਚ ਵਾਧੂ ਕਵਰੇਜ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਮੌਜੂਦਾ ਬੀਮਾ ਰੱਦ ਕਰਵਾਉਣ ਦੀ ਲੋੜ ਨਹੀਂ ਪਵੇਗੀ। ਉਹ ਵਾਧੂ ਪ੍ਰੀਮੀਅਮ ਦੇ ਕੇ ਇਹ ਕਵਰੇਜ ਆਪਣੀ ਪਾਲਿਸੀ ਵਿਚ ਸ਼ਾਮਲ ਕਰਵਾ ਸਕਦਾ ਹੈ। ਮਿਸਾਲ ਵਜੋਂ, ਗਾਹਕ ਤੀਜੀ ਧਿਰ ਦੇ ਬੀਮੇ ਦੇ ਨਾਲ ਕਿਸੇ ਹਾਦਸੇ ਤੋਂ ਬਾਅਦ ਪੈਦਾ ਹੋਣ ਵਾਲੀ ਕਾਨੂੰਨੀ ਜ਼ਿੰਮੇਵਾਰੀ ਲਈ ਵੀ ਕਵਰ ਲੈ ਸਕਦੇ ਹਨ। ਇਸ ਲਈ ਵੱਖਰਾ ਪ੍ਰੀਮੀਅਮ ਦੇਣਾ ਪਵੇਗਾ।
ਫਿਲਹਾਲ ਮੋਟਰ ਵਾਹਨ ਬੀਮਾ ਵੇਚਣ ਵਾਲੀਆਂ ਕੰਪਨੀਆਂ ਬੀਮਾ ਖ਼ਰੀਦਣ ਸਮੇਂ ਇਹ ਦਰਸਾ ਦਿੰਦੀਆਂ ਹਨ ਕਿ ਕਾਰ ਜਾਂ ਮੋਟਰਸਾਈਕਲ ਚਾਲਕ ਨੇ ਵੱਖਰਾ ਹਾਦਸਾ ਬੀਮਾ ਕਰਵਾਇਆ ਹੋਇਆ ਹੈ। ਇਸ ਕਾਰਨ ਇਹ ਕਵਰ ਮੋਟਰ ਵਾਹਨ ਬੀਮੇ ’ਚ ਸ਼ਾਮਲ ਨਹੀਂ ਕੀਤਾ ਜਾਂਦਾ। ਆਮ ਤੌਰ ’ਤੇ ਕਾਰ ਦਾ ਬੀਮਾ ਖ਼ਰੀਦਣ ਵਾਲੇ ਗਾਹਕ ਇਹੀ ਸਮਝਦੇ ਹਨ ਕਿ ਹਾਦਸੇ ’ਚ ਗੱਡੀ ਨੂੰ ਨੁਕਸਾਨ ਹੋਣ ਜਾਂ ਚੋਰੀ ਹੋਣ ’ਤੇ ਉਨ੍ਹਾਂ ਨੂੰ ਬੀਮੇ ਦਾ ਲਾਭ ਮਿਲੇਗਾ।