ਪੈਨਸ਼ਨਰਾਂ ਦੇ ਫਾਰਮ 130 ’ਚ ਪਾਰਟ ਸੀ ਤਦ ਜੋੜਿਆ ਜਾਵੇਗਾ ਜਦ ਉਨ੍ਹਾਂ ਦੀ ਪੈਨਸ਼ਨ ਇਨਕਮ ਟੈਕਸ ਦੇ ਘੇਰੇ ’ਚ ਆ ਰਹੀ ਹੋਵੇਗੀ। ਜਿਸ ਬੈਂਕ ’ਚ ਪੈਨਸ਼ਨਰਾਂ ਦੀ ਪੈਨਸ਼ਨ ਜਾ ਰਹੀ ਹੋਵੇਗੀ ਉਹ ਬੈਂਕ ਉਨ੍ਹਾਂ ਨੂੰ ਫਾਰਮ 130 ਜਾਰੀ ਕਰੇਗਾ। ਹਰ ਸਾਲ 15 ਜੂਨ ਤੱਕ ਫਾਰਮ 130 ਜਾਰੀ ਕਰ ਦਿੱਤਾ ਜਾਵੇਗਾ। ਜੇ ਫਾਰਮ 130 ’ਚ ਕੋਈ ਗ਼ਲਤ ਜਾਣਕਾਰੀ ਹੈ ਤਾਂ ਮਾਲਕ ਨੂੰ ਉਸ ਨੂੰ ਸੁਧਾਰਨ ਲਈ ਫਾਰਮ 138 ਭਰਨਾ ਪਵੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਇਕ ਅਪ੍ਰੈਲ ਤੋਂ ਇਨਕਮ ਟੈਕਸ ਨਾਲ ਜੁੜੇ ਕਈ ਨਿਯਮ ਬਦਲਣ ਜਾ ਰਹੇ ਹਨ। ਵਿੱਤੀ ਸਾਲ 2026-27 ’ਚ ਹੋਣ ਵਾਲੀ ਆਮਦਨ ਦਾ ਟੈਕਸ ਭਰਨ ਲਈ ਪਹਿਲਾਂ ਦੀ ਤਰ੍ਹਾਂ ਹੁਣ ਫਾਰਮ 16 ਨਹੀਂ ਮਿਲੇਗਾ। ਹੁਣ ਮਾਲਕ ਆਪਣੇ ਮੁਲਾਜ਼ਮ ਨੂੰ ਫਾਰਮ 130 ਜਾਰੀ ਕਰਨਗੇ। ਉਥੇ ਪੈਨਸ਼ਨਰਾਂ ਨੂੰ ਵੀ ਬੈਂਕ ਹਰ ਸਾਲ ਫਾਰਮ 130 ਜਾਰੀ ਕਰਨਗੇ। ਫਾਰਮ 130 ਵੀ ਫਾਰਮ 16 ਦੀ ਤਰ੍ਹਾਂ ਹੀ ਹੋਵੇਗਾ, ਜਿਸ ’ਚ ਏ, ਬੀ, ਸੀ ਨਾਂ ਨਾਲ ਤਿੰਨ ਹਿੱਸੇ ਹੋਣਗੇ। ਪਾਰਟ ਏ ’ਚ ਮਾਲਕ ਦੀ ਵਿਸਥਾਰਤ ਜਾਣਕਾਰੀ, ਮੁਲਾਜ਼ਮ ਦਾ ਬੈਂਕ ਡਿਟੇਲ ਆਦਿ ਹੋਵੇਗਾ। ਪਾਰਟ ਬੀ ’ਚ ਬੈਂਕ ’ਚ ਕ੍ਰੈਡਿਟ ਹੋਣ ਵਾਲੇ ਭੁਗਤਾਨ ਤੇ ਹਰ ਮਹੀਨੇ ਕੱਟੇ ਜਾਣ ਵਾਲੇ ਟੈਕਸ ਡਿਡਕਟਿਡ ਐਟ ਸੋਰਸ (ਟੀਡੀਐੱਸ) ਦੀ ਜਾਣਕਾਰੀ ਹੋਵੇਗੀ। ਪਾਰਟ ਸੀ ਮੁੱਖ ਰੂਪ ਨਾਲ ਤਨਖ਼ਾਹਦਾਰਾਂ ਲਈ ਹੋਵੇਗਾ। ਇਸ ਪਾਰਟ ’ਚ ਤਨਖ਼ਾਹਦਾਰਾਂ ਦੀ ਤਨਖ਼ਾਹ ਦਾ ਪੂਰਾ ਬ੍ਰੇਕਅਪ, ਟੈਕਸ ਵਾਲੀ ਆਮਦਨ, ਕੋਈ ਛੋਟ, ਕੁੱਲ ਟੈਕਸ ਦਾ ਭੁਗਤਾਨ ਵਰਗੀ ਸਾਰੀ ਜਾਣਕਾਰੀ ਹੋਵੇਗੀ।
ਪੈਨਸ਼ਨਰਾਂ ਦੇ ਫਾਰਮ 130 ’ਚ ਪਾਰਟ ਸੀ ਤਦ ਜੋੜਿਆ ਜਾਵੇਗਾ ਜਦ ਉਨ੍ਹਾਂ ਦੀ ਪੈਨਸ਼ਨ ਇਨਕਮ ਟੈਕਸ ਦੇ ਘੇਰੇ ’ਚ ਆ ਰਹੀ ਹੋਵੇਗੀ। ਜਿਸ ਬੈਂਕ ’ਚ ਪੈਨਸ਼ਨਰਾਂ ਦੀ ਪੈਨਸ਼ਨ ਜਾ ਰਹੀ ਹੋਵੇਗੀ ਉਹ ਬੈਂਕ ਉਨ੍ਹਾਂ ਨੂੰ ਫਾਰਮ 130 ਜਾਰੀ ਕਰੇਗਾ। ਹਰ ਸਾਲ 15 ਜੂਨ ਤੱਕ ਫਾਰਮ 130 ਜਾਰੀ ਕਰ ਦਿੱਤਾ ਜਾਵੇਗਾ। ਜੇ ਫਾਰਮ 130 ’ਚ ਕੋਈ ਗ਼ਲਤ ਜਾਣਕਾਰੀ ਹੈ ਤਾਂ ਮਾਲਕ ਨੂੰ ਉਸ ਨੂੰ ਸੁਧਾਰਨ ਲਈ ਫਾਰਮ 138 ਭਰਨਾ ਪਵੇਗਾ। ਇਨਕਮ ਟੈਕਸ ਰਿਟਰਨ ਭਰਨ ਦੌਰਾਨ ਫਾਰਮ 130 ਨੂੰ ਨੱਥੀ ਨਹੀਂ ਕਰਨਾ ਪਵੇਗਾ।
ਕ੍ਰਿਪਟੋ ਕਰੰਸੀ ਵੇਚਣ ਵਾਲੇ ਐਕਸਚੇਂਜ ਨੂੰ ਕੱਟਣਾ ਪਵੇਗਾ ਟੀਡੀਐੱਸ
ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ ’ਚ ਕ੍ਰਿਪਟੋ ਕਰੰਸੀ ਵੇਚਣ ਵਾਲੇ ਐਕਸਚੇਂਜ ਨੂੰ ਉਸ ’ਤੇ ਟੀਡੀਐੱਸ ਕੱਟਣਾ ਪਵੇਗਾ। ਇਸ ਨਾਲ ਸਰਕਾਰ ਦੇ ਕੋਲ ਕ੍ਰਿਪਟੋ ਖ਼ਰੀਦਣ ਵਾਲਿਆਂ ਦੀ ਪੂਰੀ ਜਾਣਕਾਰੀ ਰਹੇਗੀ। ਵਿੱਤੀ ਸਾਲ 2026-27 ਦਾ ਇਨਕਮ ਟੈਕਸ ਰਿਟਰਨ ਭਰਨ ਦੌਰਾਨ ਕ੍ਰਿਪਟੋ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ। ਅਜੇ ਕ੍ਰਿਪਟੋ ਜਾਂ ਕੋਈ ਵੀ ਵਰਚੁਅਲ ਡਿਜੀਟਲ ਐਸੈੱਟ ਰੱਖਣ ਵਾਲਾ ਵਿਅਕਤੀ ਰਿਟਰਨ ’ਚ ਇਸ ਦੀ ਜਾਣਕਾਰੀ ਜ਼ਰੂਰੀ ਰੂਪ ਨਾਲ ਨਹੀਂ ਦਿੰਦਾ ਹੈ। ਟੀਡੀਐੱਸ ਨਾ ਕੱਟਣ ਵਾਲੇ ਐਕਸਚੇਂਜ ’ਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।
ਅਪ੍ਰੈਲ ਤੋਂ ਬਦਲ ਰਹੇ ਗੋਲਡ ਲੋਨ ਲੈਣ ਦੇ ਨਿਯਮ
ਇਕ ਅਪ੍ਰੈਲ ਤੋਂ ਗੋਲਡ ਲੋਨ ਦੇ ਨਿਯਮ ਵੀ ਬਦਲਣ ਜਾ ਰਹੇ ਹਨ। ਆਰਬੀਆਈ ਨੇ ਇਸ ਸੰਦਰਭ ’ਚ ਪਿਛਲੇ ਸਾਲ ਹੀ ਨਿਰਦੇਸ਼ ਜਾਰੀ ਕੀਤਾ ਸੀ, ਜਿਸ ਨੂੰ ਨਵੇਂ ਵਿੱਤੀ ਸਾਲ ’ਚ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਯਮ ’ਚ ਗ੍ਰਾਹਕਾਂ ਦੇ ਹਿਤਾਂ ਦਾ ਧਿਆਨ ਰੱਖਿਆ ਗਿਆ ਹੈ। 2.5 ਲੱਖ ਰੁਪਏ ਤੱਕ ਦਾ ਗੋਲਡ ਲੋਨ ਲੈਣ ਵਾਲਿਆਂ ਨੂੰ ਹੁਣ ਪਹਿਲਾਂ ਦੀ ਤੁਲਨਾ ’ਚ ਘੱਟ ਕੀਮਤ ਦੇ ਗੋਲਡ ਦੇਣੇ ਪੈਣਗੇ। ਹੁਣ 2.5 ਲੱਖ ਤੱਕ ਦੇ ਲੋਨ ’ਤੇ ਲੋਨ ਟੂ ਵੈਲਿਊ 75 ਫ਼ੀਸਦੀ ਹੈ ਜਿਸ ਨੂੰ ਵਧਾ ਕੇ ਹੁਣ 85 ਫ਼ੀਸਦੀ ਕਰ ਦਿੱਤਾ ਗਿਆ ਹੈ। ਮਤਲਬ 100 ਰੁਪਏ ਦੀ ਕੀਮਤ ਵਾਲੇ ਗੋਲਡ ’ਤੇ ਅਜੇ ਵੱਧ ਤੋਂ ਵੱਧ 75 ਰੁਪਏ ਲੋਨ ਮਿਲਦਾ ਹੈ ਜੋ ਹੁਣ 85 ਰੁਪਏ ਹੋ ਜਾਵੇਗਾ। ਜੇ ਗ੍ਰਾਹਕ ਨੇ 85 ਦੀ ਥਾਂ 80 ਰੁਪਏ ਹੀ ਲੋਨ ਲਿਆ ਹੈ ਤਾਂ ਉਹ ਲੋੜ ਪੈਣ ’ਤੇ ਉਸੇ ਸੋਨੇ ’ਤੇ ਪੰਜ ਰੁਪਏ ਦਾ ਹੋਰ ਲੋਨ ਲੈ ਸਕੇਗਾ। ਲੋਨ ਦਾ ਪੂਰਾ ਭੁਗਤਾਨ ਕਰਨ ਦੇ ਸੱਤ ਦਿਨਾਂ ਦੇ ਅੰਦਰ ਗ੍ਰਾਹਕ ਦੇ ਗਿਰਵੀ ਗਹਿਣੇ ਨੂੰ ਮੋੜਨਾ ਪਵੇਗਾ, ਨਹੀਂ ਤਾਂ ਬੈਂਕ ਨੂੰ ਰੋਜ਼ਾਨਾ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ।
ਇਕ ਸਾਲ ’ਚ 50 ਹਜ਼ਾਰ ਤੋਂ ਵੱਧ ਵਿਆਜ ’ਤੇ ਕੱਟੇਗਾ ਟੀਡੀਐੱਸ
ਨਵੀਂ ਦਿੱਲੀ (ਪੀਟੀਆਈ) : ਇਨਕਮ ਟੈਕਸ ਵਿਭਾਗ ਨੇ ਸੋਮਵਾਰ ਨੂੰ ਕਿਹਾ ਹੈ ਕਿ ਬੈਕਿੰਗ ਰੈਗੂਲੇਸ਼ਨ ਐਕਟ, 1949 ਦੀਆਂ ਵਿਵਸਥਾਵਾਂ ਦੇ ਤਹਿਤ ਆਉਣ ਵਾਲੀ ਬੈਂਕਿੰਗ ਕੰਪਨੀ ਤੈਅ ਹੱਦ ਤੋਂ ਵੱਧ ਵਿਆਜ ਆਮਦਨ ’ਤੇ ਟੀਡੀਐੱਸ ਕੱਟੇਗੀ। ਇਨਕਮ ਟੈਕਸ ਕਾਨੂੰਨ ਦੇ ਤਹਿਤ, ਜੇ ਕਿਸੇ ਇਕ ਵਿੱਤੀ ਸਾਲ ’ਚ ਬੈਂਕ-ਡਾਕਘਰ ਜਮ੍ਹਾਂ ਤੋਂ ਹੋਣ ਵਾਲੀ ਵਿਆਜ ਦੀ ਆਮਦਨ 50 ਹਜ਼ਾਰ ਰੁਪਏ ਤੋਂ ਵੱਧ ਹੋਵੇਗੀ ਤਾਂ ਉਸ ’ਤੇ ਟੀਡੀਐੱਸ ਕੱਟਿਆ ਜਾਵੇਗਾ। ਸੀਨੀਅਰ ਨਾਗਰਿਕਾਂ ਲਈ ਇਹ ਹੱਦ ਇਕ ਲੱਖ ਰੁਪਏ ਤੋਂ ਵੱਧ ਹੈ।
ਇਹ ਬਦਲਾਅ ਵੀ ਹੋਣਗੇ
-ਐੱਚਡੀਐੱਫਸੀ ਬੈਂਕ ਦੇ ਏਟੀਐੱਮ ਤੋਂ ਯੂਪੀਆਈ ਰਾਹੀਂ ਹੋਣ ਵਾਲੀ ਨਿਕਾਸੀ ਨੂੰ ਮੁਫ਼ਤ ਲੈਣ-ਦੇਣ ਹੱਦਾਂ ਦਾ ਹਿੱਸਾ ਮੰਨਿਆ ਜਾਵੇਗਾ।
-ਨਵਾਂ ਪੈਨ ਬਣਵਾਉਣ ਲਈ ਸਿਰਫ਼ ਆਧਾਰ ਦੇਣਾ ਪਵੇਗਾ। ਹਾਲਾਂਕਿ, ਜਨਮ ਤਰੀਕ ਦੀ ਵੈਰੀਫਿਕੇਸ਼ਨ ਲਈ ਆਧਾਰ ਦੇ ਨਾਲ ਜਮਾਤ 10 ਦਾ ਸਰਟੀਫਿਕੇਟ ਜਾਂ ਪਾਸਪੋਰਟ ਵਰਗੇ ਕਾਗ਼ਜ਼ਾਤ ਦੇਣੇ ਪੈਣਗੇ।
-ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦਾ ਸਾਲਾਨਾ ਫਾਸਟੈਗ 75 ਰੁਪਏ ਮਹਿੰਗਾ ਹੋ ਕੇ 3,000 ਰੁਪਏ ਦੀ ਥਾਂ 3075 ਰੁਪਏ ’ਚ ਮਿਲੇਗਾ।
-ਐੱਚਡੀਐੱਫਸੀ ਬੈਂਕ ਦੇ ਏਟੀਐੱਮ ਤੋਂ ਮੈਟਰੋ ਸ਼ਹਿਰਾਂ ’ਚ ਤਿੰਨ ਵਾਰ ਤੇ ਗ਼ੈਰ-ਮੈਟਰੋ ਸ਼ਹਿਰਾਂ ’ਚ ਪੰਜ ਵਾਰ ਮੁਫ਼ਤ ਨਿਕਾਸੀ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਤੈਅ ਫੀਸ ਦੇਣੀ ਪਵੇਗੀ।
-ਪੰਜਾਬ ਨੈਸ਼ਨਲ ਬੈਂਕ ਦੇ ਕੁਝ ਡੈਬਿਟ ਕਾਰਡਜ਼ ਤੋਂ ਰੋਜ਼ਾਨਾ ਸਿਰਫ਼ 50 ਹਜ਼ਾਰ ਰੁਪਏ ਦੀ ਨਿਕਾਸੀ ਕੀਤੀ ਜਾ ਸਕੇਗੀ।
-ਕਨਫਰਮ ਟਿਕਸ ਨੂੰ ਟ੍ਰੇਨ ਰਵਾਨਗੀ ਤੋਂ ਅੱਠ ਘੰਟੇ ਪਹਿਲਾਂ ਕੈਂਸਲ ਕਰਵਾਉਣ ’ਤੇ ਹੀ ਰਿਫੰਡ ਮਿਲੇਗਾ। ਇਸ ਤੋਂ ਬਾਅਦ ਟਿਕਟ ਕੈਂਸਲ ਕਰਵਾਉਣ ’ਤੇ ਕੋਈ ਰਿਫੰਡ ਨਹੀਂ ਮਿਲੇਗਾ।