- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ਦੇ ਸਭ ਤੋਂ ਅਮੀਰ ਵਿਅਕਤੀ ਦਾ ਨਾਂ ਬਿਨੋਦ ਚੌਧਰੀ ਹੈ। ਜਿਸ ਤਰ੍ਹਾਂ ਭਾਰਤ ਵਿਚ ਮੁਕੇਸ਼ ਅੰਬਾਨੀ ਦਾ ਨਾਮ ਲਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਬਿਨੋਦ ਚੌਧਰੀ ਦਾ ਨਾਂ ਨੇਪਾਲ 'ਚ ਲਿਆ ਜਾਂਦਾ ਹੈ। ਨੇਪਾਲ ਦੀ GDP ਵਿਚ ਉਨ੍ਹਾਂ ਦੀ ਕੰਪਨੀ ਦਾ ਬਹੁਤ ਵੱਡਾ ਯੋਗਦਾਨ ਹੈ। ਬਿਨੋਦ ਚੌਧਰੀ CG Corp Global ਨੂੰ ਚਲਾਉਂਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਉਹ ਨੇਪਾਲ ਦੇ ਇਕਲੌਤੇ ਅਰਬਪਤੀ ਵੀ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਲਗਪਗ 45 ਬਿਲੀਅਨ ਡਾਲਰ ਦੀ GDP ਵਾਲਾ ਭਾਰਤ ਦਾ ਗੁਆਂਢੀ ਦੇਸ਼ ਨੇਪਾਲ ਇਸ ਸਮੇਂ ਕੁਦਰਤ ਦੀ ਤਬਾਹੀ ਦਾ ਕਹਿਰ ਝੱਲ ਰਿਹਾ ਹੈ। ਗੁਆਂਢੀ ਦੇਸ਼ 'ਚ ਆਏ ਇਸ ਹੜ੍ਹ ਕਾਰਨ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1222 ਹੋ ਗਈ ਹੈ। ਇਹ ਗਿਣਤੀ ਸਮੇਂ ਦੇ ਨਾਲ ਵਧਦੀ ਹੀ ਜਾ ਰਹੀ ਹੈ। ਇਸ ਤਬਾਹੀ ਵਿਚਕਾਰ ਨੇਪਾਲ ਦੇ ‘ਮੁਕੇਸ਼ ਅੰਬਾਨੀ’ ਦੀ ਚਰਚਾ ਹੋ ਰਹੀ ਹੈ। ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਆਖਿਰ ਨੇਪਾਲ ਦੇ ਮੁਕੇਸ਼ ਅੰਬਾਨੀ ਦਾ ਮਤਲਬ ਕੀ ਹੈ, ਤਾਂ ਜਵਾਬ ਹੈ—ਨੇਪਾਲ ਦਾ ਸਭ ਤੋਂ ਅਮੀਰ ਵਿਅਕਤੀ।
ਜਿਸ ਤਰ੍ਹਾਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹਨ, ਠੀਕ ਉਸੇ ਤਰ੍ਹਾਂ ਨੇਪਾਲ ਵਿਚ ਵੀ ਇਕ ਵਿਅਕਤੀ ਹੈ, ਜਿਸ ਦਾ ਬਿਜ਼ਨੈੱਸ ਸਾਮਰਾਜ 32 ਤੋਂ ਵੱਧ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਆਓ ਜਾਣਦੇ ਹਾਂ ਕਿ ਆਖਿਰ ਨੇਪਾਲ ਦਾ ਮੁਕੇਸ਼ ਅੰਬਾਨੀ ਕੌਣ ਹੈ?
ਨੇਪਾਲ ਦੇ ਸਭ ਤੋਂ ਅਮੀਰ ਵਿਅਕਤੀ ਦਾ ਨਾਂ ਬਿਨੋਦ ਚੌਧਰੀ ਹੈ। ਜਿਸ ਤਰ੍ਹਾਂ ਭਾਰਤ ਵਿਚ ਮੁਕੇਸ਼ ਅੰਬਾਨੀ ਦਾ ਨਾਮ ਲਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਬਿਨੋਦ ਚੌਧਰੀ ਦਾ ਨਾਂ ਨੇਪਾਲ 'ਚ ਲਿਆ ਜਾਂਦਾ ਹੈ। ਨੇਪਾਲ ਦੀ GDP ਵਿਚ ਉਨ੍ਹਾਂ ਦੀ ਕੰਪਨੀ ਦਾ ਬਹੁਤ ਵੱਡਾ ਯੋਗਦਾਨ ਹੈ। ਬਿਨੋਦ ਚੌਧਰੀ CG Corp Global ਨੂੰ ਚਲਾਉਂਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਉਹ ਨੇਪਾਲ ਦੇ ਇਕਲੌਤੇ ਅਰਬਪਤੀ ਵੀ ਹਨ। ਫੋਰਬਸ ਦੇ ਅਨੁਸਾਰ ਉਨ੍ਹਾਂ ਦੀ ਸਭ ਤੋਂ ਵੱਡੀ ਸੰਪਤੀ ਨੇਪਾਲ ਦੇ Nabil Bank ਅਤੇ CG Foods (ਜੋ ਮਸ਼ਹੂਰ Wai Wai ਨੂਡਲਜ਼ ਬਣਾਉਂਦੀ ਹੈ) 'ਚ ਕੰਟਰੋਲਿੰਗ ਹਿੱਸੇਦਾਰੀ ਹੈ।
ਬਿਨੋਦ ਚੌਧਰੀ ਜਿਸ CG Corp Global ਦੇ ਮਾਲਕ ਹਨ, ਉਸ ਦਾ ਇਤਿਹਾਸ 140 ਸਾਲ ਤੋਂ ਵੀ ਪੁਰਾਣਾ ਹੈ। ਯਾਨੀ ਇਸ ਮਾਮਲੇ 'ਚ ਬਿਨੋਦ ਚੌਧਰੀ ਦਾ CG ਗਰੁੱਪ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਤੋਂ ਵੀ ਪੁਰਾਣਾ ਹੈ। ਰਿਲਾਇੰਸ ਦੀ ਸਥਾਪਨਾ ਧੀਰੂਭਾਈ ਅੰਬਾਨੀ ਨੇ 1958 ਵਿਚ ਕੀਤੀ ਸੀ। ਮਾਮੂਲੀ ਸ਼ੁਰੂਆਤ ਦੇ ਬਾਵਜੂਦ ਅੱਜ ਇਹ ਨੇਪਾਲ ਦਾ ਸਭ ਤੋਂ ਵੱਡਾ ਬਿਜ਼ਨੈੱਸ ਗਰੁੱਪ ਹੈ। ਇਸ ਦਾ ਕਾਰੋਬਾਰ ਦੁਨੀਆ ਭਰ ਦੇ 32 ਤੋਂ ਵੱਧ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਇਸ ਗਰੁੱਪ ਦੀਆਂ 202 ਤੋਂ ਵੱਧ ਕੰਪਨੀਆਂ ਹਨ ਅਤੇ ਲਗਪਗ 261 ਤੋਂ ਵੱਧ ਬ੍ਰਾਂਡ ਹਨ।
CG Corp Global ਦੀ ਸਥਾਪਨਾ 19ਵੀਂ ਸਦੀ (1870 ਦੇ ਦਹਾਕੇ) 'ਚ ਭੂਰਮਲ ਚੌਧਰੀ ਨੇ ਇਕ ਟੈਕਸਟਾਈਲ ਬਿਜ਼ਨਸ ਵਜੋਂ ਕੀਤੀ ਸੀ। ਬਾਅਦ ਵਿਚ, 1968 ਵਿਚ ਉਨ੍ਹਾਂ ਦੇ ਪੋਤੇ ਬਿਨੋਦ ਚੌਧਰੀ ਦੀ ਅਗਵਾਈ 'ਚ ਇਸ ਨੂੰ ਰਸਮੀ ਤੌਰ ’ਤੇ ਇਕ ਆਧੁਨਿਕ ਬਿਜ਼ਨਸ ਅਤੇ ਮਲਟੀਨੈਸ਼ਨਲ ਕੰਪਨੀ ਵਜੋਂ ਵਧਾਇਆ ਗਿਆ।
ਨੇਪਾਲ ਦੇ ਸਭ ਤੋਂ ਵੱਡੇ ਅਰਬਪਤੀ ਬਿਨੋਦ ਚੌਧਰੀ ਦਾ ਕਾਰੋਬਾਰ ਹੋਟਲ ਤੇ ਰਿਜ਼ੌਰਟ, ਸਿੱਖਿਆ, ਰੀਅਲ ਅਸਟੇਟ, FMCG (ਖਾਣ-ਪੀਣ ਦੀਆਂ ਚੀਜ਼ਾਂ), ਫਾਇਨੈਂਸ਼ੀਅਲ ਸਰਵਿਸਿਜ਼, ਕਨਜ਼ਿਊਮਰ ਇਲੈਕਟ੍ਰਾਨਿਕਸ, ਸੀਮੈਂਟ, ਹਾਈਡ੍ਰੋਪਾਵਰ ਅਤੇ EPC ਵਰਗੇ ਕਈ ਖੇਤਰਾਂ ਵਿਚ ਫੈਲਿਆ ਹੋਇਆ ਹੈ। ਇਸ ਕੰਪਨੀ ਦਾ ਹੈੱਡਕੁਆਰਟਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਹੈ।
Wai Wai ਪ੍ਰੀ-ਕੁੱਕਡ ਇੰਸਟੈਂਟ ਨੂਡਲਜ਼ ਦਾ ਇਕ ਮਸ਼ਹੂਰ ਗਲੋਬਲ ਬ੍ਰਾਂਡ ਹੈ, ਜੋ ਚੌਧਰੀ ਗਰੁੱਪ ਦੀ CG Corp Global ਦੀ ਕੰਪਨੀ ਹੈ। ਆਪਣੇ ਖਾਸ ਲਸਣ ਵਾਲੇ, ਫ੍ਰਾਈਡ ਅਤੇ ਉਮਾਮੀ (Umami) ਸਵਾਦ ਲਈ ਪਛਾਣੇ ਜਾਣ ਵਾਲੇ Wai Wai ਨੂੰ ਸਿੱਧਾ ਪੈਕੇਟ ਵਿਚੋਂ ਕੱਢ ਕੇ ਕਰੰਚੀ ਸਨੈਕ ਵਾਂਗ ਖਾਧਾ ਜਾ ਸਕਦਾ ਹੈ ਜਾਂ ਫਿਰ ਕੁਝ ਹੀ ਮਿੰਟਾਂ ਵਿਚ ਸੂਪ ਦੇ ਨਾਲ ਪਕਾ ਕੇ ਵੀ ਖਾਧਾ ਜਾ ਸਕਦਾ ਹੈ।
ਇਸ ਬ੍ਰਾਂਡ ਬਾਰੇ ਉਨ੍ਹਾਂ ਨੇ ਫੋਰਬਸ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ- "ਮੈਂ ਬਸ ਆਟੇ ਤੋਂ ਕੋਈ ਪ੍ਰੋਡਕਟ ਬਣਾਉਣਾ ਚਾਹੁੰਦਾ ਸੀ ਅਤੇ ਫਿਰ ਮੈਂ ਇਸ ਪ੍ਰੋਡਕਟ ਨੂੰ ਚੁਣਿਆ। ਬੈਂਕਾਕ ਆਉਂਦੇ-ਜਾਂਦੇ ਸਮੇਂ, ਮੈਂ ਬੈਗੇਜ ਬੈਲਟ ’ਤੇ ਨੂਡਲਜ਼ ਦੇ ਕਈ ਕਾਰਟਨ ਦੇਖੇ ਅਤੇ ਲੋਕਾਂ ਤੋਂ ਪੁੱਛਦਾ ਸੀ ਕਿ ਥਾਈਲੈਂਡ ਤੋਂ ਇੰਨੇ ਸਾਰੇ ਕਾਰਟਨ ਕਿਉਂ ਆ ਰਹੇ ਹਨ? ਉਹ ਮੈਨੂੰ ਦੱਸਦੇ ਸਨ ਕਿ ਲੋਕਾਂ ਨੂੰ ਇਹ ਬਹੁਤ ਪਸੰਦ ਹਨ। ਮੈਨੂੰ ਲੱਗਦਾ ਹੈ ਕਿ ਲੋਕ ਇਸ ਪ੍ਰੋਡਕਟ ਦੇ ਨਾਲ-ਨਾਲ ਅੱਗੇ ਵਧੇ ਹਨ। ਸ਼ੁਰੂਆਤ ਵਿਚ, ‘Wai Wai’ ਭਾਰਤ ਵਿਚ ਆਸਾਨੀ ਨਾਲ ਨਹੀਂ ਮਿਲਦਾ ਸੀ। ਅੱਜ ਭਾਰਤ ਵਿਚ ਸਾਡਾ ਮਾਰਕੀਟ ਸ਼ੇਅਰ 20 ਫੀਸਦੀ ਹੈ।"
ਫੋਰਬਸ ਦੇ ਰੀਅਲ ਟਾਈਮ ਟ੍ਰੈਕਿੰਗ ਡੇਟਾ ਦੇ ਅਨੁਸਾਰ ਨੇਪਾਲ ਦੇ ਸਭ ਤੋਂ ਵੱਡੇ ਅਰਬਪਤੀ ਬਿਨੋਦ ਚੌਧਰੀ ਦੀ ਨੈੱਟਵਰਥ 2.1 ਬਿਲੀਅਨ ਡਾਲਰ ਹੈ। ਭਾਰਤੀ ਰੁਪਏ ਵਿਚ ਇਹ ਲਗਪਗ 20 ਹਜ਼ਾਰ ਕਰੋੜ ਰੁਪਏ ਹੋਵੇਗੀ।