
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Milk Price Hike : ਇੱਕੋ ਝਟਕੇ ’ਚ ਦੁੱਧ ਦੀ ਕੀਮਤ ₹9 ਪ੍ਰਤੀ ਲੀਟਰ ਵਧ ਗਈ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ ₹100 ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ। ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ (BMPA) ਨੇ ਦੱਸਿਆ ਕਿ ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋ ਰਹੀਆਂ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਚੀਨੀ, ਗੁੜ, ਪਿਆਜ਼ ਤੇ ਆਂਡਿਆਂ ਸਮੇਤ ਹੋਰ ਜ਼ਰੂਰੀ ਚੀਜ਼ਾਂ ਦੀ ਮਹਿੰਗਾਈ ਦੇ ਨਾਲ ਹੁਣ ਦੁੱਧ ਦੀਆਂ ਕੀਮਤਾਂ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਇੱਕੋ ਝਟਕੇ ’ਚ ਦੁੱਧ ਦੀ ਕੀਮਤ ₹9 ਪ੍ਰਤੀ ਲੀਟਰ ਵਧ ਗਈ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ ₹100 ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ। ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ (BMPA) ਨੇ ਦੱਸਿਆ ਕਿ ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋ ਰਹੀਆਂ ਹਨ।
ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ (BMPA) ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਮਹਾਨਗਰੀ ਸਪਲਾਈ ਨੈੱਟਵਰਕ ’ਚ ਦੁੱਧ ਦੀ ਥੋਕ ਕੀਮਤ ₹9 ਪ੍ਰਤੀ ਲੀਟਰ ਵਧਾ ਦਿੱਤੀ ਗਈ ਹੈ। ਨਵੀਂ ਕੀਮਤ 1 ਸਤੰਬਰ 2026 ਤੋਂ ਲਾਗੂ ਹੋਵੇਗੀ ਅਤੇ ਇਹ ਦਰ ਅਗਲੇ ਛੇ ਮਹੀਨਿਆਂ ਤੱਕ, ਯਾਨੀ 28 ਫਰਵਰੀ 2027 ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ ਦੁੱਧ ਦਾ ਥੋਕ ਭਾਅ ₹93 ਤੋਂ ਵਧ ਕੇ ₹102 ਪ੍ਰਤੀ ਲੀਟਰ ਹੋ ਜਾਵੇਗਾ। ਇਸ ਨਾਲ ਆਮ ਲੋਕਾਂ ’ਤੇ ਮਹਿੰਗਾਈ ਦਾ ਵੱਡਾ ਬੋਝ ਪੈ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੁੱਧ ਦੀਆਂ ਕੀਮਤਾਂ ’ਚ ਇਹ ਵਾਧਾ ਡੇਅਰੀ ਫਾਰਮਰਾਂ ਅਤੇ ਤਬੇਲਾ ਸੰਚਾਲਕਾਂ ਦੀ ਵਧਦੀ ਲਾਗਤ ਕਾਰਨ ਕੀਤਾ ਗਿਆ ਹੈ। ਡੇਅਰੀ ਫਾਰਮਰਾਂ ਮੁਤਾਬਕ ਹਰਾ ਚਾਰਾ, ਚੂਣੀ (ਅਨਾਜ ਦੇ ਛਿਲਕੇ) ਅਤੇ ਖਲ ਵਰਗੇ ਜ਼ਰੂਰੀ ਪਸ਼ੂ-ਆਹਾਰ ਦੀ ਲਾਗਤ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਵਾਜਾਈ ਦੇ ਖਰਚਿਆਂ ’ਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਪਸ਼ੂਆਂ ਦੇ ਖਾਣ-ਪੀਣ ਅਤੇ ਸਾਂਭ-ਸੰਭਾਲ ਦੀ ਲਾਗਤ ਮਹਿੰਗੀ ਹੋਣ ਕਾਰਨ ਅਗਲੇ ਛੇ ਮਹੀਨਿਆਂ ਲਈ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਮੁੰਬਈ ਅਤੇ ਆਸ-ਪਾਸ ਦੇ ਸਪਲਾਈ ਨੈੱਟਵਰਕ ’ਚ ਦੁੱਧ ਦੀ ਥੋਕ ਕੀਮਤ ’ਚ ਇੱਕੋ ਝਟਕੇ ’ਚ ₹9 ਪ੍ਰਤੀ ਲੀਟਰ ਦੇ ਵਾਧੇ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗ ਸਕਦਾ ਹੈ। ਸਥਾਨਕ ਰਿਟੇਲਰਾਂ ਅਤੇ ਲੋਕਲ ਡੇਅਰੀਆਂ ਦੇ ਨਾਲ-ਨਾਲ ਘਰਾਂ ’ਚ ਦੁੱਧ ਪਹੁੰਚਾਉਣ ਵਾਲੇ ਵਿਕਰੇਤਾ ਵੀ ਆਪਣੇ ਭਾਅ ਵਧਾ ਸਕਦੇ ਹਨ।
ਇਸ ਦਾ ਅਸਰ ਸਵੇਰ ਦੀ ਚਾਹ ਤੋਂ ਲੈ ਕੇ ਤਿਉਹਾਰਾਂ ’ਚ ਮਿਲਣ ਵਾਲੀਆਂ ਮਿਠਾਈਆਂ ਤੱਕ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਦੁੱਧ ਤੋਂ ਬਣਨ ਵਾਲੀਆਂ ਹੋਰ ਚੀਜ਼ਾਂ ਜਿਵੇਂ ਦਹੀਂ, ਪਨੀਰ ਅਤੇ ਲੱਸੀ/ਛਾਛ ਦੀਆਂ ਕੀਮਤਾਂ ’ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।