- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਬਾਵਜੂਦ ਕੂਟਨੀਤਕ ਯਤਨ ਜਾਰੀ ਹਨ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਓਮਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਨਾਲ ਖੇਤਰੀ ਸਥਿਰਤਾ ਅਤੇ ਹੋਰਮੁਜ਼ ਜਲਡਮਰੂਮੱਧ (Strait of Hormuz) ਦੀ ਸਥਿਤੀ 'ਤੇ ਚਰਚਾ ਕੀਤੀ। ਉੱਥੇ ਹੀ, ਓਮਾਨ ਦੇ ਵਿਦੇਸ਼ ਮੰਤਰੀ ਨੇ ਈਰਾਨ, ਸਾਊਦੀ ਅਰਬ, ਕਤਰ, ਕੁਵੈਤ ਅਤੇ ਮਿਸਰ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।

ਨਵੀਂ ਦਿੱਲੀ: ਕਈ ਮਹੀਨਿਆਂ ਤੋਂ ਮਿਡਲ-ਈਸਟ ਵਿੱਚ ਵਧ ਰਹੇ ਸੰਕਟ ਦਾ ਅਸਰ ਊਰਜਾ ਖੇਤਰ 'ਤੇ ਪੈ ਰਿਹਾ ਸੀ। ਹੁਣ ਅਮਰੀਕਾ ਅਤੇ ਈਰਾਨ ਵਿਚਕਾਰ ਕੂਟਨੀਤਕ ਸਫ਼ਲਤਾ ਦੀਆਂ ਉਮੀਦਾਂ ਨੇ ਦੁਨੀਆ ਭਰ ਦੀ ਐਨਰਜੀ ਸਪਲਾਈ ਵਿੱਚ ਆ ਰਹੀਆਂ ਸਮੱਸਿਆਵਾਂ ਦੀਆਂ ਚਿੰਤਾਵਾਂ ਨੂੰ ਘਟਾ ਦਿੱਤਾ ਹੈ। ਜਿਸ ਦੇ ਚੱਲਦਿਆਂ 28 ਜੁਲਾਈ ਮੰਗਲਵਾਰ ਨੂੰ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਰਹੀ ਅਤੇ ਪ੍ਰਤੀ ਬੈਰਲ 1 ਡਾਲਰ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।
ਕਿੰਨੇ ਡਿੱਗੇ ਤੇਲ ਦੇ ਦਾਮ?
ਤੇਲ ਦੀ ਮਹਿੰਗਾਈ ਦਾ ਅਸਰ ਦੁਨੀਆ ਭਰ ਵਿੱਚ ਦੇਖਣ ਨੂੰ ਮਿਲਿਆ ਹੈ। ਹੁਣ ਵੈਸਟ ਏਸ਼ੀਆ ਵਿੱਚ ਸਥਿਤੀ ਲਗਭਗ ਠੀਕ ਹੁੰਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਮੰਗਲਵਾਰ ਨੂੰ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ। ਖ਼ਬਰ ਲਿਖੇ ਜਾਣ ਤੱਕ ਕੀਮਤਾਂ ਵਿੱਚ 2.270% ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਮੌਜੂਦਾ ਕੀਮਤ 85.840 ਡਾਲਰ ਰਹੀ। ਇਸ ਵਿੱਚ ਲਗਭਗ 2.580 ਡਾਲਰ ਦੀ ਗਿਰਾਵਟ ਆਈ ਹੈ।
ਦੱਸ ਦੇਈਏ ਕਿ ਪਿਛਲੇ ਵੀਰਵਾਰ ਨੂੰ ਬ੍ਰੈਂਟ ਕਰੂਡ 7 ਫ਼ੀਸਦੀ ਦੀ ਬੜ੍ਹਤ ਨਾਲ 100.65 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਸੀ ਅਤੇ ਕਾਰੋਬਾਰ ਦੌਰਾਨ 102 ਡਾਲਰ ਤੱਕ ਪਹੁੰਚ ਗਿਆ ਸੀ। ਦੱਸ ਦੇਈਏ ਕਿ ਇਹ ਕੀਮਤ ਮਈ ਤੋਂ ਬਾਅਦ ਇਸ ਦਾ ਸਭ ਤੋਂ ਉੱਚਾ ਪੱਧਰ ਸੀ।
80 ਡਾਲਰ ਤੋਂ ਹੇਠਾਂ ਖ਼ਿਸਕਿਆ ਅਮਰੀਕੀ ਕਰੂਡ
ਕੋਟਕ ਸਿਕਿਓਰਿਟੀਜ਼ ਦੀ ਕਮੋਡਿਟੀ ਰਿਸਰਚ ਦੀ AVP, ਕਾਯਨਾਤ ਚੇਨਵਾਲਾ ਦੇ ਮੁਤਾਬਕ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅੱਜ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕੀ ਕਰੂਡ (WTI) 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਖ਼ਿਸਕ ਗਿਆ, ਜਦਕਿ ਬ੍ਰੈਂਟ ਕਰੂਡ 85 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਆ ਗਿਆ। ਦੋਵੇਂ ਮੁੱਖ ਬੈਂਚਮਾਰਕ ਲਗਭਗ 3% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਅਮਰੀਕਾ-ਈਰਾਨ ਸਮਝੌਤੇ ਦਾ ਅਸਰ
ਕਾਯਨਾਤ ਚੇਨਵਾਲਾ ਨੇ ਅੱਗੇ ਕਿਹਾ ਕਿ ਬਾਜ਼ਾਰ 'ਤੇ ਦਬਾਅ ਦੀ ਮੁੱਖ ਵਜ੍ਹਾ ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਤਣਾਅ ਵਿੱਚ ਫ਼ਿਲਹਾਲ ਠਹਿਰਾਅ ਦਾ ਬਣੇ ਰਹਿਣਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਦੇ ਅਧਿਕਾਰੀਆਂ ਵਿਚਕਾਰ ਸੰਘਰਸ਼ ਸਮਾਪਤ ਕਰਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਤਹਿਰਾਨ ਇਸ ਸਮੇਂ ਵਾਸ਼ਿੰਗਟਨ ਨਾਲ ਕਿਸੇ ਗੱਲਬਾਤ ਵਿੱਚ ਸ਼ਾਮਲ ਨਹੀਂ ਹੈ ਅਤੇ ਯੁੱਧ ਜਾਂ ਸ਼ਾਂਤੀ ਦਾ ਸਮਾਂ ਅਮਰੀਕਾ ਤੈਅ ਨਹੀਂ ਕਰੇਗਾ।
ਇਸ ਦੇ ਬਾਵਜੂਦ ਕੂਟਨੀਤਕ ਯਤਨ ਜਾਰੀ ਹਨ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਓਮਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਨਾਲ ਖੇਤਰੀ ਸਥਿਰਤਾ ਅਤੇ ਹੋਰਮੁਜ਼ ਜਲਡਮਰੂਮੱਧ (Strait of Hormuz) ਦੀ ਸਥਿਤੀ 'ਤੇ ਚਰਚਾ ਕੀਤੀ। ਉੱਥੇ ਹੀ, ਓਮਾਨ ਦੇ ਵਿਦੇਸ਼ ਮੰਤਰੀ ਨੇ ਈਰਾਨ, ਸਾਊਦੀ ਅਰਬ, ਕਤਰ, ਕੁਵੈਤ ਅਤੇ ਮਿਸਰ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।