
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਵਿਚ ਵਿਕਰੇਤਾ ਨੈੱਟਵਰਕ ਵਿਚ ਕਰੀਬ 6.5 ਲੱਖ ਅਤੇ ਲਾਜਿਸਟਿਕਸ ਆਪ੍ਰੇਸ਼ਨ ਵਿਚ ਕਰੀਬ 3.75 ਲੱਖ ਨੌਕਰੀਆਂ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਸਾਡੇ ਈਕੋਸਿਸਟਮ ਨਾਲ ਜੁੜੇ ਕਾਰੋਬਾਰਾਂ ਲਈ ਆਪਣੇ ਕੰਮ ਨੂੰ ਵਧਾਉਣ ਅਤੇ ਵਧੇਰੇ ਮੰਗ ਲਈ ਤਿਆਰੀ ਕਰਨ ਦਾ ਅਹਿਮ ਸਮਾਂ ਹੁੰਦਾ ਹੈ।

ਨਵੀਂ ਦਿੱਲੀ (ਪੀਟੀਆਈ) : ਈ-ਕਾਮਰਸ ਪਲੇਟਫਾਰਮ ਮੀਸ਼ੋ ਨੇ ਸ਼ੁੱਕਰਵਾਰ ਨੂੰ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਮੰਗ ਵਧਣ ਕਾਰਨ ਉਹ ਆਪਣੇ ਵਿਕਰੇਤਾ ਅਤੇ ਲਾਜਿਸਟਿਕਸ ਈਕੋਸਿਸਟਮ ਵਿਚ 10 ਲੱਖ ਤੋਂ ਵੱਧ ਅਸਥਾਈ ਨੌਕਰੀਆਂ ਸਿਰਜੇਗਾ। ਇਸ ਵਿਚ ਵਿਕਰੇਤਾ ਨੈੱਟਵਰਕ ਵਿਚ ਕਰੀਬ 6.5 ਲੱਖ ਅਤੇ ਲਾਜਿਸਟਿਕਸ ਆਪ੍ਰੇਸ਼ਨ ਵਿਚ ਕਰੀਬ 3.75 ਲੱਖ ਨੌਕਰੀਆਂ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਸਾਡੇ ਈਕੋਸਿਸਟਮ ਨਾਲ ਜੁੜੇ ਕਾਰੋਬਾਰਾਂ ਲਈ ਆਪਣੇ ਕੰਮ ਨੂੰ ਵਧਾਉਣ ਅਤੇ ਵਧੇਰੇ ਮੰਗ ਲਈ ਤਿਆਰੀ ਕਰਨ ਦਾ ਅਹਿਮ ਸਮਾਂ ਹੁੰਦਾ ਹੈ।