- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਵਿੱਚੋਂ ਕਈ ਲੋਕ ਇੱਕ ਤੋਂ ਵੱਧ UPI ਐਪਸ, ਜਿਵੇਂ ਕੋਈ GPay ਅਤੇ ਕੋਈ Paytm, ਅਤੇ ਕਈ ਬੈਂਕ ਖਾਤਿਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਸਾਰਿਆਂ ਦਾ ਹਿਸਾਬ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨੂੰ ਆਸਾਨ ਬਣਾਉਣ ਲਈ NPCI ਨੇ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਆਧਾਰਿਤ 'My UPI' ਪਲੇਟਫਾਰਮ ਲਾਂਚ ਕੀਤਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਵੀ ਹਰ ਛੋਟੀ-ਵੱਡੀ ਚੀਜ਼ ਲਈ GPay, PhonePe ਜਾਂ Paytm ਵਰਗੇ UPI ਐਪਸ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਡਿਜੀਟਲ ਪੇਮੈਂਟ ਨੂੰ ਪਹਿਲਾਂ ਨਾਲੋਂ ਹੋਰ ਤੇਜ਼, ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਵਿੱਚ ਵੱਡਾ ਅਪਡੇਟ ਕੀਤਾ ਹੈ।
ਹਾਲ ਹੀ ਵਿੱਚ ਗਲੋਬਲ ਫਿਨਟੈਕ ਫੈਸਟ ਵਿੱਚ NPCI ਨੇ ਦੋ ਬੇਹੱਦ ਖਾਸ ਫੀਚਰ Tap & Pay (ਟੈਪ ਐਂਡ ਪੇ) ਅਤੇ MY UPI (ਸਿੰਗਲ ਵਿੰਡੋ ਸਰਵਿਸ) ਲਾਂਚ ਕੀਤੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਪੇਮੈਂਟ ਕਰਨ ਲਈ ਤੁਹਾਨੂੰ ਮੋਬਾਈਲ ਨੈੱਟਵਰਕ ਦੀ ਵੀ ਲੋੜ ਨਹੀਂ ਪਵੇਗੀ। ਆਓ ਦੋਵਾਂ ਫੀਚਰਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
1. 'Tap & Pay' (ਟੈਪ ਐਂਡ ਪੇ)
ਅਕਸਰ ਭੀੜ-ਭਾੜ ਵਾਲੀਆਂ ਦੁਕਾਨਾਂ ’ਤੇ ਪੇਮੈਂਟ ਕਰਦੇ ਸਮੇਂ ਇੰਟਰਨੈੱਟ ਹੌਲੀ ਹੋ ਜਾਂਦਾ ਹੈ ਜਾਂ ਐਪ ਖੁੱਲ੍ਹਣ ਵਿੱਚ ਸਮਾਂ ਲੱਗਦਾ ਹੈ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ 'Tap & Pay' ਫੀਚਰ ਲਿਆਂਦਾ ਗਿਆ ਹੈ।
ਇਹ ਕਿਵੇਂ ਕੰਮ ਕਰੇਗਾ?
ਹੁਣ ਤੁਹਾਨੂੰ ਪੇਮੈਂਟ ਕਰਨ ਲਈ ਫੋਨ ਦਾ ਲੌਕ ਖੋਲ੍ਹ ਕੇ UPI ਐਪ ਖੋਲ੍ਹਣ, ਕੈਮਰਾ ਚਾਲੂ ਕਰਨ ਅਤੇ QR ਕੋਡ ਸਕੈਨ ਕਰਨ ਦੀ ਲੋੜ ਨਹੀਂ ਪਵੇਗੀ। ਜਿਸ ਵੀ ਦੁਕਾਨ ’ਤੇ 'Point-of-Sale' (POS) ਮਸ਼ੀਨ ਹੋਵੇਗੀ, ਤੁਹਾਨੂੰ ਸਿਰਫ਼ ਆਪਣਾ ਫੋਨ ਅਨਲੌਕ ਕਰਨਾ ਹੈ ਅਤੇ ਉਸ ਨੂੰ POS ਮਸ਼ੀਨ ਦੇ ਨੇੜੇ 'ਟੈਪ' ਹੈ। ਤੁਹਾਡਾ ਪੇਮੈਂਟ ਤੁਰੰਤ ਹੋ ਜਾਵੇਗਾ। ਇਹ ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਹੈ। ਜੇਕਰ ਤੁਹਾਡੇ ਫੋਨ ਵਿੱਚ ਨੈੱਟਵਰਕ ਨਹੀਂ ਆ ਰਿਹਾ ਜਾਂ ਇੰਟਰਨੈੱਟ ਬੰਦ ਹੈ, ਤਾਂ ਵੀ ਇਹ ਕੰਮ ਕਰੇਗਾ। ਇਹ ਫੀਚਰ NFC (Near-Field Communication) ਤਕਨੀਕ ਦੀ ਵਰਤੋਂ ਕਰਦਾ ਹੈ ਅਤੇ ਟ੍ਰਾਂਜ਼ੈਕਸ਼ਨ ਪੂਰਾ ਕਰਨ ਲਈ POS ਮਸ਼ੀਨ ਦੇ ਇੰਟਰਨੈੱਟ ਦੀ ਵਰਤੋਂ ਕਰਦਾ ਹੈ।
ਤੁਸੀਂ 5,000 ਰੁਪਏ ਤੱਕ ਦਾ UPI ਪੇਮੈਂਟ ਬਿਨਾਂ PIN ਦੇ ਕਰ ਸਕੋਗੇ। 5,000 ਰੁਪਏ ਤੋਂ ਵੱਧ ਦੀ ਰਕਮ ਹੋਣ ’ਤੇ ਹੀ ਤੁਹਾਨੂੰ ਆਪਣਾ UPI PIN ਦਰਜ ਕਰਨਾ ਪਵੇਗਾ। ਇਸ ਵਿੱਚ RuPay ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਦੀ ਸਹੂਲਤ ਵੀ ਮਿਲੇਗੀ।
2. My UPI (ਸਿੰਗਲ ਵਿੰਡੋ ਸਰਵਿਸ)
ਸਾਡੇ ਵਿੱਚੋਂ ਕਈ ਲੋਕ ਇੱਕ ਤੋਂ ਵੱਧ UPI ਐਪਸ, ਜਿਵੇਂ ਕੋਈ GPay ਅਤੇ ਕੋਈ Paytm, ਅਤੇ ਕਈ ਬੈਂਕ ਖਾਤਿਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਸਾਰਿਆਂ ਦਾ ਹਿਸਾਬ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨੂੰ ਆਸਾਨ ਬਣਾਉਣ ਲਈ NPCI ਨੇ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਆਧਾਰਿਤ 'My UPI' ਪਲੇਟਫਾਰਮ ਲਾਂਚ ਕੀਤਾ ਹੈ।
ਇਸ ਦੇ ਕੀ ਫਾਇਦੇ ਹੋਣਗੇ?
ਹੁਣ ਤੁਹਾਨੂੰ ਵੱਖ-ਵੱਖ ਐਪਸ ’ਤੇ ਜਾ ਕੇ ਆਪਣੀ ਟ੍ਰਾਂਜ਼ੈਕਸ਼ਨ ਹਿਸਟਰੀ ਜਾਂ AutoPay ਚੈੱਕ ਕਰਨ ਦੀ ਲੋੜ ਨਹੀਂ ਹੋਵੇਗੀ। My UPI ਇੱਕ ਸਿੰਗਲ ਵਿੰਡੋ ਵਾਂਗ ਕੰਮ ਕਰੇਗਾ, ਜਿੱਥੇ ਤੁਹਾਡੇ ਸਾਰੇ ਬੈਂਕਾਂ ਅਤੇ ਸਾਰੇ UPI ਐਪਸ ਦੀ ਜਾਣਕਾਰੀ ਇੱਕੋ ਥਾਂ ’ਤੇ ਦਿਖਾਈ ਦੇਵੇਗੀ।
ਜੇਕਰ ਤੁਹਾਨੂੰ ਕਿਸੇ ਪੇਮੈਂਟ ਵਿੱਚ ਧੋਖਾਧੜੀ (UPI Fraud) ਦਾ ਸ਼ੱਕ ਹੁੰਦਾ ਹੈ, ਤਾਂ ਇਸ ਵਿੱਚ ਇੱਕ ਖਾਸ Safety Switch ਦਿੱਤਾ ਗਿਆ ਹੈ। ਇਸ ਨੂੰ ਆਨ ਕਰਦੇ ਹੀ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟਣ ਵਾਲੇ ਟ੍ਰਾਂਜ਼ੈਕਸ਼ਨ ਤੁਰੰਤ ਬਲਾਕ ਹੋ ਜਾਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਪੁਰਾਣੇ ਮੋਬਾਈਲ ਨੰਬਰ ’ਤੇ ਕੋਈ UPI ਪੇਮੈਂਟ ਨਾ ਭੇਜ ਸਕੇ, ਤਾਂ ਤੁਸੀਂ ਇੱਥੋਂ ਉਸ ਨੰਬਰ ਨੂੰ ਆਸਾਨੀ ਨਾਲ ਹਟਾ (Delink) ਸਕਦੇ ਹੋ।