LPG ਤੋਂ ਲੈ ਕੇ UPI-NPS ਤਕ, 1 ਅਕਤੂਬਰ ਤੋਂ ਹੋਣ ਜਾ ਰਹੇ ਵੱਡੇ ਬਦਲਾਅ ਵਿਗਾੜ ਸਕਦੇ ਹਨ ਬਜਟ, ਪਹਿਲਾਂ ਹੀ ਕਰਵਾ ਲਓ ਇਹ ਕੰਮ
ਜੇਕਰ ਤੁਹਾਡਾ ਖਾਤਾ SBI 'ਚ ਹੈ ਅਤੇ ਤੁਹਾਡੇ ਕੋਲ ਸੈਲਰੀ ਅਕਾਊਂਟ (Salary Account) ਹੈ, ਤਾਂ ਹੁਣ ਅਕਤੂਬਰ ਤੋਂ ਤੁਸੀਂ ਕਿਸੇ ਹੋਰ ਬੈਂਕ ਦੇ ATM ਦੀ ਵਰਤੋਂ 10 ਵਾਰ ਨਹੀਂ, ਸਗੋਂ ਸਿਰਫ਼ 5 ਵਾਰ ਹੀ ਮੁਫ਼ਤ ਕਰ ਸਕੋਗੇ। ਇਸ ਤੋਂ ਬਾਅਦ ਤੁਹਾਨੂੰ ਚਾਰਜ ਦੇਣਾ ਪਵੇਗਾ। ਇਸ ਨਿਯਮ 'ਚ ਸਿਰਫ਼ ਪੈਸੇ ਕਢਵਾਉਣਾ ਹੀ ਨਹੀਂ, ਸਗੋਂ ATM ਤੋਂ ਬੈਲੇਂਸ ਚੈੱਕ ਕਰਨਾ ਜਾਂ ਮਿੰਨੀ ਸਟੇਟਮੈਂਟ ਕਢਵਾਉਣ ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ।
Publish Date: Tue, 29 Sep 2026 11:13 AM (IST)
Updated Date: Tue, 29 Sep 2026 11:20 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅਕਤੂਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਮਹੀਨੇ ਕਈ ਤਿਉਹਾਰ ਵੀ ਮਨਾਏ ਜਾਣਗੇ। (Festive Season) ਅਜਿਹੇ 'ਚ ਇਸ ਮਹੀਨੇ ਕੁਝ ਵੱਡੇ ਬਦਲਾਅ ਵੀ ਹੋ ਰਹੇ ਹਨ, ਜੋ ਸਿੱਧੇ ਤੁਹਾਡੀ ਜੇਬ 'ਤੇ ਅਸਰ ਪਾ ਸਕਦੇ ਹਨ। ਇਸ ਲਈ ਹੁਣੇ ਤੋਂ ਹੀ ਇਨ੍ਹਾਂ ਬਦਲਾਵਾਂ (Rules Changing from October) ਬਾਰੇ ਜਾਣ ਲਓ, ਤਾਂ ਜੋ ਤੁਸੀਂ ਪੂਰੇ ਮਹੀਨੇ ਤਿਉਹਾਰਾਂ ਦਾ ਆਨੰਦ ਆਰਾਮ ਨਾਲ ਮਾਣ ਸਕੋ। ਆਓ, ਤੁਹਾਨੂੰ LPG, ATM, NPS, FD ਅਤੇ UPI ਨਾਲ ਜੁੜੇ ਬਦਲਾਵਾਂ ਬਾਰੇ ਦੱਸਦੇ ਹਾਂ।
1. SBI ਦੇ ATM ਨਿਯਮਾਂ 'ਚ ਬਦਲਾਅ
ਜੇਕਰ ਤੁਹਾਡਾ ਖਾਤਾ ਸਟੇਟ ਬੈਂਕ ਆਫ ਇੰਡੀਆ (SBI) 'ਚ ਹੈ ਅਤੇ ਤੁਹਾਡੇ ਕੋਲ ਸੈਲਰੀ ਅਕਾਊਂਟ (Salary Account) ਹੈ, ਤਾਂ ਹੁਣ ਅਕਤੂਬਰ ਤੋਂ ਤੁਸੀਂ ਕਿਸੇ ਹੋਰ ਬੈਂਕ ਦੇ ATM ਦੀ ਵਰਤੋਂ 10 ਵਾਰ ਨਹੀਂ, ਸਗੋਂ ਸਿਰਫ਼ 5 ਵਾਰ ਹੀ ਮੁਫ਼ਤ ਕਰ ਸਕੋਗੇ। ਇਸ ਤੋਂ ਬਾਅਦ ਤੁਹਾਨੂੰ ਚਾਰਜ ਦੇਣਾ ਪਵੇਗਾ। ਇਸ ਨਿਯਮ 'ਚ ਸਿਰਫ਼ ਪੈਸੇ ਕਢਵਾਉਣਾ ਹੀ ਨਹੀਂ, ਸਗੋਂ ATM ਤੋਂ ਬੈਲੇਂਸ ਚੈੱਕ ਕਰਨਾ ਜਾਂ ਮਿੰਨੀ ਸਟੇਟਮੈਂਟ ਕਢਵਾਉਣ ਵਰਗੀਆਂ ਸੇਵਾਵਾਂ ਵੀ ਸ਼ਾਮਲ ਹਨ।
ਹਾਲਾਂਕਿ, ਸੈਲਰੀ ਅਕਾਊਂਟ ਵਾਲਿਆਂ ਨੂੰ SBI ਦੇ ATM ਤੋਂ ਪਹਿਲਾਂ ਵਾਂਗ ਅਸੀਮਤ ਮੁਫ਼ਤ ਲੈਣ-ਦੇਣ ਦੀ ਸਹੂਲਤ ਮਿਲਦੀ ਰਹੇਗੀ। ਉੱਥੇ ਹੀ, ਹੋਰ ਆਮ ਖਾਤਿਆਂ ਦੇ ATM ਨਿਯਮਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
2. FD 'ਚ ਹੋਣ ਵਾਲੇ ਬਦਲਾਅ
1 ਅਕਤੂਬਰ ਤੋਂ ਬੈਂਕਾਂ ਨੂੰ ਬਲਕ ਫਿਕਸਡ ਡਿਪਾਜ਼ਿਟ (Bulk FD) ਦੀਆਂ ਵਿਆਜ ਦਰਾਂ ਹਰ ਕੰਮਕਾਜੀ ਦਿਨ (Working Day) ਸਵੇਰੇ 10 ਵਜੇ ਤੱਕ ਆਨਲਾਈਨ ਪ੍ਰਕਾਸ਼ਿਤ ਕਰਨੀਆਂ ਹੋਣਗੀਆਂ। ਇਸ ਲਈ RBI ਵੱਲੋਂ ਸਵੇਰੇ 10:10 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉੱਥੇ ਹੀ, RBI ਮੁਤਾਬਕ ਇੱਕੋ ਤਾਰੀਖ ਨੂੰ ਜਮ੍ਹਾਂ ਕਰਵਾਈ ਗਈ ਫਿਕਸਡ ਡਿਪਾਜ਼ਿਟ ਦੀ ਰਕਮ 'ਤੇ ਵਿਆਜ ਦਰਾਂ ਬਿਲਕੁਲ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ।
3. UPI ਪੇਮੈਂਟ 'ਤੇ ਲੱਗੇਗਾ MDR ਚਾਰਜ
ਜ਼ਿਕਰਯੋਗ ਹੈ ਕਿ 15 ਅਕਤੂਬਰ ਤੋਂ ₹2,000 ਤੋਂ ਵੱਧ ਦੇ ਪੇਮੈਂਟ 'ਤੇ 0.4 ਫ਼ੀਸਦੀ MDR (MDR on UPI) ਚਾਰਜ ਲੱਗੇਗਾ, ਜੋ ਗਾਹਕਾਂ ਦੀ ਬਜਾਏ ਵਪਾਰੀਆਂ (Merchants) 'ਤੇ ਲਾਗੂ ਹੋਵੇਗਾ। ਉੱਥੇ ਹੀ, ਛੋਟੇ ਵਪਾਰੀਆਂ ਨੂੰ ਵੀ ਇਸ ਨਿਯਮ 'ਚ ਰਾਹਤ ਦਿੱਤੀ ਗਈ ਹੈ। ਉਨ੍ਹਾਂ ਨੂੰ ₹1 ਲੱਖ ਤੱਕ ਦੇ UPI ਪੇਮੈਂਟ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ। ਸਰਕਾਰ ਨੇ ਬੈਂਕਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਤਰੀਕੇ ਨਾਲ MDR ਚਾਰਜ ਗਾਹਕਾਂ ਤੋਂ ਨਾ ਵਸੂਲਿਆ ਜਾਵੇ।
4. LPG ਸਬਸਿਡੀ ਲਈ ਨਵਾਂ ਨਿਯਮ
1 ਅਕਤੂਬਰ ਤੋਂ LPG ਸਬਸਿਡੀ (LPG Subsidy) ਦਾ ਲਾਭ ਲੈਣ ਲਈ ਗੈਸ ਕੁਨੈਕਸ਼ਨ ਧਾਰਕਾਂ ਨੂੰ ਆਧਾਰ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦੇ ਗੈਸ ਕੁਨੈਕਸ਼ਨ ਦੀ e-KYC ਪ੍ਰਕਿਰਿਆ ਪੂਰੀ ਨਹੀਂ ਹੋਵੇਗੀ, ਉਨ੍ਹਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲੇਗਾ। ਇਸ ਲਈ ਤੁਸੀਂ ਆਪਣੀ ਗੈਸ ਏਜੰਸੀ ਜਾਂ ਡਿਲਿਵਰੀ ਬੁਆਏ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਘਰ ਬੈਠੇ ਵੀ ਇਹ ਪੂਰੀ ਪ੍ਰਕਿਰਿਆ ਕਰ ਸਕਦੇ ਹੋ।
ਜੇਕਰ ਤੁਸੀਂ ਸਮੇਂ ਸਿਰ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ, ਤਾਂ ਤੁਹਾਨੂੰ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਸਿਲੰਡਰ ਮਿਲਣਾ ਬੰਦ ਹੋ ਜਾਵੇਗਾ। ਇਸ ਦੀ ਬਜਾਏ ਤੁਹਾਨੂੰ ਬਿਨਾਂ ਸਬਸਿਡੀ ਵਾਲੇ ਛੋਟੇ ਸਿਲੰਡਰ (ਜਿਵੇਂ 5 ਜਾਂ 10 ਕਿਲੋਗ੍ਰਾਮ) ਬਾਜ਼ਾਰ ਦੀ ਪੂਰੀ ਕੀਮਤ 'ਤੇ ਖਰੀਦਣੇ ਪੈਣਗੇ। ਇਸ ਕਦਮ ਦਾ ਮੁੱਖ ਉਦੇਸ਼ ਜਾਅਲੀ ਗੈਸ ਕੁਨੈਕਸ਼ਨਾਂ ਨੂੰ ਰੋਕਣਾ ਹੈ।
5. NPS ਖਾਤਾ ਖੋਲ੍ਹਣ ਦੀ ਨਵੀਂ ਫੀਸ
1 ਅਕਤੂਬਰ ਤੋਂ ਨੈਸ਼ਨਲ ਪੈਨਸ਼ਨ ਸਿਸਟਮ (NPS) ਅਤੇ NPS ਲਾਈਟ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਜਿਹੜੇ ਗਾਹਕ ਪੁਆਇੰਟ ਆਫ ਪ੍ਰੈਜ਼ੈਂਸ (PoP) ਯਾਨੀ ਸਰਵਿਸ ਪ੍ਰੋਵਾਈਡਰ ਰਾਹੀਂ NPS ਨਾਲ ਜੁੜਨਗੇ, ਉਨ੍ਹਾਂ ਨੂੰ ਹਰ PRAN (Permanent Retirement Account Number) ਲਈ 200 ਰੁਪਏ ਦੀ ਨਵੀਂ ਜੁਆਇਨਿੰਗ ਫੀਸ ਦੇਣੀ ਪਵੇਗੀ।