LPG e-KYC: ਗੈਸ ਸਿਲੰਡਰ ਦੀ e-KYC ਲਈ ਏਜੰਸੀ ਮੰਗ ਰਹੀ ਹੈ ਪੈਸੇ? ਜਾਣੋ ਸਹੀ ਨਿਯਮ ਤੇ ਕਿੱਥੇ ਕਰਨੀ ਹੈ ਸ਼ਿਕਾਇਤ
LPG ਗੈਸ ਗਾਹਕਾਂ ਲਈ ਆਧਾਰ-ਅਧਾਰਿਤ ਬਾਇਓਮੈਟ੍ਰਿਕ e-KYC ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਤਰੀਕ 30 ਸਤੰਬਰ 2026 ਹੈ। ਅਜਿਹੇ 'ਚ ਜੇ ਕੋਈ ਗਾਹਕ ਇਸ ਤਾਰੀਖ ਤੱਕ e-KYC ਨਹੀਂ ਕਰਵਾਉਂਦਾ ਤਾਂ ਉਸ ਨੂੰ ਗੈਸ ਬੁਕਿੰਗ 'ਚ ਦਿੱਕਤ ਆ ਸਕਦੀ ਹੈ।
Publish Date: Wed, 23 Sep 2026 03:56 PM (IST)
Updated Date: Wed, 23 Sep 2026 04:34 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੀ ਤੁਹਾਡੀ ਗੈਸ ਏਜੰਸੀ ਜਾਂ ਡਿਲੀਵਰੀ ਬੁਆਏ e-KYC ਕਰਵਾਉਣ ਲਈ ਤੁਹਾਡੇ ਤੋਂ ਕਿਸੇ ਤਰ੍ਹਾਂ ਦੀ ਫੀਸ ਵਸੂਲ ਰਿਹਾ ਹੈ? ਜੇ ਹਾਂ, ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਗੈਸ ਕੁਨੈਕਸ਼ਨ ਦੀ e-KYC ਬਿਲਕੁਲ ਮੁਫ਼ਤ ਹੈ। ਇਸ ਲਈ ਕੋਈ ਵੀ ਵਿਅਕਤੀ ਤੁਹਾਡੇ ਤੋਂ ਇਸ ਦੇ ਪੈਸੇ ਨਹੀਂ ਮੰਗ ਸਕਦਾ। ਅਜਿਹੇ ਮਾਮਲਿਆਂ ਨੂੰ ਰੋਕਣ ਲਈ ਤੇਲ ਕੰਪਨੀਆਂ ਵੱਲੋਂ ਕੁਝ ਨਿਯਮ ਵੀ ਬਣਾਏ ਗਏ ਹਨ। ਆਓ ਜਾਣਦੇ ਹਾਂ ਕਿ ਜੇ ਕੋਈ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
e-KYC ਦੀ ਆਖਰੀ ਤਰੀਕ ਕਦੋਂ ਹੈ?
LPG ਗੈਸ ਗਾਹਕਾਂ ਲਈ ਆਧਾਰ-ਅਧਾਰਿਤ ਬਾਇਓਮੈਟ੍ਰਿਕ e-KYC ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਤਰੀਕ 30 ਸਤੰਬਰ 2026 ਹੈ। ਅਜਿਹੇ 'ਚ ਜੇ ਕੋਈ ਗਾਹਕ ਇਸ ਤਾਰੀਖ ਤੱਕ e-KYC ਨਹੀਂ ਕਰਵਾਉਂਦਾ ਤਾਂ ਉਸ ਨੂੰ ਗੈਸ ਬੁਕਿੰਗ 'ਚ ਦਿੱਕਤ ਆ ਸਕਦੀ ਹੈ। ਦੱਸਿਆ ਗਿਆ ਹੈ ਕਿ ਸਿਰਫ਼ ਆਮ ਗਾਹਕਾਂ ਲਈ ਹੀ ਨਹੀਂ, ਸਗੋਂ 1 ਅਕਤੂਬਰ ਤੋਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਲਈ ਵੀ e-KYC ਕਰਵਾਉਣਾ ਜ਼ਰੂਰੀ ਹੋਵੇਗਾ।
ਜੇ ਕੋਈ ਪੈਸੇ ਮੰਗੇ ਤਾਂ ਕੀ ਕਰੀਏ?
ਕਈ ਥਾਵਾਂ ਤੋਂ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਕਿ ਲੋਕ e-KYC ਦੇ ਨਾਮ 'ਤੇ ਗਾਹਕਾਂ ਤੋਂ ਪੈਸੇ ਵਸੂਲ ਰਹੇ ਹਨ। ਤੇਲ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ। ਤੇਲ ਕੰਪਨੀਆਂ ਵੱਲੋਂ ਹੇਠ ਲਿਖੇ ਨਿਰਦੇਸ਼ ਦਿੱਤੇ ਗਏ ਹਨ:
- ਜੇ ਏਜੰਸੀ ਦਾ ਕੋਈ ਕਰਮਚਾਰੀ ਜਾਂ ਡਿਲੀਵਰੀ ਮੈਨ ਪੈਸੇ ਮੰਗਦਾ ਹੈ ਤਾਂ ਬਿਲਕੁਲ ਪੈਸੇ ਨਾ ਦਿਓ।
- ਇਸ ਦੀ ਸ਼ਿਕਾਇਤ ਸਿੱਧੇ ਸਬੰਧਤ LPG ਕੰਪਨੀ ਦੀ ਹੈਲਪਲਾਈਨ 'ਤੇ ਕੀਤੀ ਜਾ ਸਕਦੀ ਹੈ।
- ਮਦਦ ਜਾਂ ਸ਼ਿਕਾਇਤ ਲਈ ਟੋਲ-ਫ੍ਰੀ ਨੰਬਰ 1800 2333 555 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਘਰ ਬੈਠੇ ਕਿਵੇਂ ਕਰੀਏ e-KYC?
ਤੁਸੀਂ ਘਰ ਬੈਠੇ ਵੀ e-KYC ਕਰ ਸਕਦੇ ਹੋ। ਇਸ ਲਈ ਹੇਠ ਲਿਖੇ ਕਦਮ ਅਪਣਾਓ:
- ਆਪਣੀ ਗੈਸ ਕੰਪਨੀ ਦੀ ਅਧਿਕਾਰਤ ਐਪ ਖੋਲ੍ਹੋ। ਜਿਵੇਂ ਇੰਡੇਨ ਲਈ IndianOil One, ਭਾਰਤ ਗੈਸ ਲਈ Hello BPCL ਅਤੇ HP ਗੈਸ ਲਈ HP Pay ਐਪ।
ਆਪਣੇ ਰਜਿਸਟਰਡ ਮੋਬਾਈਲ ਨੰਬਰ ਨਾਲ ਐਪ 'ਚ ਲਾਗਇਨ ਕਰੋ। ਇਸ ਤੋਂ ਬਾਅਦ Aadhaar Authentication ਜਾਂ e-KYC ਦਾ ਵਿਕਲਪ ਚੁਣੋ। Face Authentication ਲਈ Aadhaar FaceRD ਐਪ ਦੀ ਮਦਦ ਲਈ ਜਾ ਸਕਦੀ ਹੈ। ਸਕ੍ਰੀਨ 'ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਫੇਸ ਸਕੈਨ ਪੂਰਾ ਕਰੋ। ਵੈਰੀਫਿਕੇਸ਼ਨ ਸਫਲ ਹੋਣ ਤੋਂ ਬਾਅਦ ਤੁਹਾਡੀ e-KYC ਪੂਰੀ ਹੋ ਜਾਵੇਗੀ।