LPG Connection : ਗੈਸ ਸਿਲੰਡਰ ਵਰਤਣ ਵਾਲੇ ਦੇਣ ਧਿਆਨ ! ਕਿਤੇ ਤੁਹਾਡੇ 'ਤੇ ਵੀ ਤਾਂ ਲਾਗੂ ਨਹੀਂ ਹੁੰਦਾ ਇਹ 30-90 ਦਿਨਾਂ ਵਾਲਾ ਨਵਾਂ ਨਿਯਮ?
ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਵਿੱਚ PNG ਪਹਿਲਾਂ ਤੋਂ ਹੀ ਉਪਲਬਧ ਹੈ, ਉੱਥੇ LPG ਖਪਤਕਾਰਾਂ ਨੂੰ PNG ਵਿੱਚ ਸ਼ਿਫਟ ਹੋਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਇਸ ਸਮੇਂ ਦੌਰਾਨ ਖਪਤਕਾਰ PNG ਵਿੱਚ ਸ਼ਿਫਟ ਨਹੀਂ ਹੁੰਦਾ ਤਾਂ ਉਸਦਾ LPG ਕਨੈਕਸ਼ਨ ਸਸਪੈਂਡ ਜਾਂ ਬੰਦ ਕੀਤਾ ਜਾ ਸਕਦਾ ਹੈ
Publish Date: Mon, 29 Jun 2026 01:25 PM (IST)
Updated Date: Mon, 29 Jun 2026 01:38 PM (IST)
ਨਵੀਂ ਦਿੱਲੀ : ਘਰੇਲੂ ਗੈਸ ਸਿਲੰਡਰ ਨੂੰ ਲੈ ਕੇ ਸਰਕਾਰ ਨੇ ਵੱਡੇ ਬਦਲਾਅ ਕੀਤੇ ਹਨ, ਜਿਨ੍ਹਾਂ ਵਿੱਚ 30 ਦਿਨ ਅਤੇ 90 ਦਿਨਾਂ ਦੇ ਨਵੇਂ ਨਿਯਮ ਸਭ ਤੋਂ ਵੱਧ ਚਰਚਾ ਵਿੱਚ ਹਨ। ਇਸ ਨਿਯਮ ਦਾ ਸਿੱਧਾ ਅਸਰ ਉਨ੍ਹਾਂ ਖਪਤਕਾਰਾਂ 'ਤੇ ਪਵੇਗਾ, ਜਿਨ੍ਹਾਂ ਦੇ ਇਲਾਕੇ ਵਿੱਚ PNG ਦੀ ਸਹੂਲਤ ਮੌਜੂਦ ਹੈ।
ਦਰਅਸਲ, ਸਰਕਾਰ "ਵਨ ਹਾਊਸ, ਵਨ ਗੈਸ ਕਨੈਕਸ਼ਨ'' ਨੀਤੀ ਤਹਿਤ LPG ਅਤੇ PNG ਦੇ ਡੁਪਲੀਕੇਟ ਕਨੈਕਸ਼ਨਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸੇ ਕਾਰਨ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਨਵੇਂ ਨਿਯਮ ਮੁਤਾਬਕ, ਜੇਕਰ ਕਿਸੇ ਘਰ ਵਿੱਚ PNG ਕਨੈਕਸ਼ਨ ਲੱਗ ਜਾਂਦਾ ਹੈ ਤਾਂ ਉਸ ਖਪਤਕਾਰ ਨੂੰ 30 ਦਿਨਾਂ ਦੇ ਅੰਦਰ-ਅੰਦਰ ਆਪਣਾ LPG ਕਨੈਕਸ਼ਨ ਸਰੈਂਡਰ ਕਰਨਾ ਹੋਵੇਗਾ। ਮਿਸਾਲ ਦੇ ਤੌਰ 'ਤੇ ਜੇਕਰ ਤੁਸੀਂ 1 ਜੂਨ ਨੂੰ PNG ਕਨੈਕਸ਼ਨ ਲਿਆ
ਤਾਂ ਤੁਹਾਨੂੰ 30 ਜੂਨ ਤੱਕ LPG ਕਨੈਕਸ਼ਨ ਬੰਦ ਕਰਵਾਉਣਾ ਪਵੇਗਾ। ਸਰਕਾਰ ਦਾ ਮਕਸਦ ਹੈ ਕਿ ਇੱਕੋ ਘਰ ਵਿੱਚ ਦੋ ਗੈਸ ਕਨੈਕਸ਼ਨ ਨਾ ਰਹਿਣ ਅਤੇ ਸਬਸਿਡੀ ਸਹੀ ਲੋਕਾਂ ਤੱਕ ਪਹੁੰਚ ਸਕੇ।
ਕੀ ਹੈ 90 ਦਿਨਾਂ ਵਾਲਾ ਨਿਯਮ
ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਵਿੱਚ PNG ਪਹਿਲਾਂ ਤੋਂ ਹੀ ਉਪਲਬਧ ਹੈ, ਉੱਥੇ LPG ਖਪਤਕਾਰਾਂ ਨੂੰ PNG ਵਿੱਚ ਸ਼ਿਫਟ ਹੋਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਇਸ ਸਮੇਂ ਦੌਰਾਨ ਖਪਤਕਾਰ PNG ਵਿੱਚ ਸ਼ਿਫਟ ਨਹੀਂ ਹੁੰਦਾ ਤਾਂ ਉਸਦਾ LPG ਕਨੈਕਸ਼ਨ ਸਸਪੈਂਡ ਜਾਂ ਬੰਦ ਕੀਤਾ ਜਾ ਸਕਦਾ ਹੈ। ਕੁਝ ਥਾਵਾਂ 'ਤੇ ਤੇਲ ਕੰਪਨੀਆਂ ਖਪਤਕਾਰਾਂ ਨੂੰ 90 ਦਿਨਾਂ ਦਾ ਨੋਟਿਸ ਵੀ ਭੇਜ ਰਹੀਆਂ ਹਨ ਤਾਂ ਜੋ ਉਹ ਸਮਾਂ ਰਹਿੰਦੇ ਬਦਲਾਅ ਕਰ ਸਕਣ।
ਕਿਨ੍ਹਾਂ ਲੋਕਾਂ 'ਤੇ ਲਾਗੂ ਹੋਣਗੇ ਇਹ ਨਿਯਮ
ਜਿਨ੍ਹਾਂ ਇਲਾਕਿਆਂ ਵਿੱਚ PNG ਪਾਈਪਲਾਈਨ ਉਪਲਬਧ ਹੈ।
ਜਿਨ੍ਹਾਂ ਕੋਲ LPG ਅਤੇ PNG ਦੋਵੇਂ ਮੌਜੂਦ ਹਨ।
ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਖਪਤਕਾਰ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੋਣਗੇ।
ਪੇਂਡੂ ਜਾਂ ਅਜਿਹੇ ਇਲਾਕਿਆਂ ਵਿੱਚ ਜਿੱਥੇ PNG ਦੀ ਸਹੂਲਤ ਨਹੀਂ ਹੈ, ਉੱਥੇ ਇਹਨਾਂ ਨਿਯਮਾਂ ਦਾ ਕੋਈ ਅਸਰ ਨਹੀਂ ਪਵੇਗਾ।
ਸਰਕਾਰ ਦਾ ਕੀ ਹੈ ਮਕਸਦ
ਸਰਕਾਰ ਇਨ੍ਹਾਂ ਨਿਯਮਾਂ ਰਾਹੀਂ ਡੁਪਲੀਕੇਟ ਗੈਸ ਕਨੈਕਸ਼ਨਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
LPG ਸਬਸਿਡੀ ਦੀ ਸਹੀ ਵੰਡ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ।
PNG ਵਰਗੇ ਕਲੀਨ ਫਿਊਲ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਕੀ LPG ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ
ਅਜਿਹਾ ਨਹੀਂ ਹੈ ਕਿ LPG ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਜਿਨ੍ਹਾਂ ਇਲਾਕਿਆਂ ਵਿੱਚ PNG ਉਪਲਬਧ ਨਹੀਂ ਹੈ, ਉੱਥੇ LPG ਪਹਿਲਾਂ ਵਾਂਗ ਹੀ ਮਿਲਦਾ ਰਹੇਗਾ ਪਰ ਜਿੱਥੇ PNG ਪਹੁੰਚ ਚੁੱਕਾ ਹੈ, ਉੱਥੇ ਹੌਲੀ-ਹੌਲੀ LPG 'ਤੇ ਨਿਰਭਰਤਾ ਘਟਾਈ ਜਾ ਰਹੀ ਹੈ।