
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਰਥ ਮਿੰਟ ਦੇ ਚੀਫ਼ ਐਗਜ਼ੀਕਿਊਟਿਵ ਪੌਲ ਗ੍ਰਾਹਮ ਨੇ ਕਿਹਾ ਕਿ ਸੋਨੇ ਦੀ ਸ਼ੁੱਧਤਾ ਦਾ ਮੌਜੂਦਾ ਵਿਸ਼ਵ ਮਿਆਰ 99.99 ਫ਼ੀਸਦੀ ਹੈ। ਉਨ੍ਹਾਂ ਕਿਹਾ, “99.999 ਫ਼ੀਸਦੀ ਯਾਨੀ ‘ਫਾਈਵ-ਨਾਈਨਜ਼’ ਸ਼ੁੱਧਤਾ ਵਾਲਾ ਸੋਨਾ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।” ਇਸ ਪ੍ਰਾਜੈਕਟ ਦਾ ਵਿਚਾਰ ਇੱਕ ਸਾਲ ਪਹਿਲਾਂ ਆਇਆ ਸੀ ਅਤੇ ਬਾਰ ਬਣਾਉਣ ਤੋਂ ਪਹਿਲਾਂ ਮਿੰਟ ਨੇ ਇੱਕ ‘ਪ੍ਰੈਕਟਿਸ ਰਨ’ ਵੀ ਕੀਤਾ ਸੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੁਨੀਆ ਵਿਚ ਹਰ ਰੋਜ਼ ਇਕ ਤੋਂ ਇਕ ਨਵੇਂ ਕਾਰਨਾਮੇ ਹੁੰਦੇ ਰਹਿੰਦੇ ਹਨ। ਇਨ੍ਹਾਂ ਦੇ ਰਿਕਾਰਡ ਵੀ ਦਰਜ ਹੁੰਦੇ ਰਹਿੰਦੇ ਹਨ। ਸੋਨੇ ਨੂੰ ਲੈ ਕੇ ਅਜਿਹਾ ਹੀ ਇਕ ਰਿਕਾਰਡ ਕੰਗਾਰੂ ਦੇਸ਼ ਆਸਟ੍ਰੇਲੀਆ 'ਚ ਬਣਿਆ ਹੈ। ਇਸ ਦੇਸ਼ ਨੇ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਇੱਟ ਬਣਾ ਦਿੱਤੀ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ। ਪੱਛਮੀ ਆਸਟ੍ਰੇਲੀਆ 'ਚ ਬਣੀ ਅੱਧੇ ਟਨ ਤੋਂ ਵੱਧ ਵਜ਼ਨ ਵਾਲੀ ਸੋਨੇ ਦੀ ਇਕ ਇੱਟ ਨੇ ਦੁਨੀਆ ਦੀ ਸਭ ਤੋਂ ਵੱਡੀ ਗੋਲਡ ਬਾਰ ਦਾ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਇਸ ਇੱਟ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇਹ ਗੌਤਮ ਅਡਾਨੀ ਦੇ ਦਿੱਲੀ ਵਾਲੇ ਘਰ ਤੋਂ ਵੀ ਮਹਿੰਗੀ ਹੈ। ਆਓ ਜਾਣਦੇ ਹਾਂ ਕਿ ਆਖ਼ਰ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਇੱਟ ਦਾ ਵਜ਼ਨ ਅਤੇ ਇਸ ਦੀ ਕੀਮਤ ਕਿੰਨੀ ਹੈ।
ਦੁਨੀਆ ਦੀ ਸਭ ਤੋਂ ਵੱਡੀ ਗੋਲਡ ਬਾਰ ਬਣਾਉਣ ਦਾ ਰਿਕਾਰਡ ਆਸਟ੍ਰੇਲੀਆ ਦੀ ਪਰਥ ਮਿੰਟ ਦੇ ਨਾਮ ਹੈ। ਇਸ ਦਾ ਵਜ਼ਨ 521.2 ਕਿਲੋਗ੍ਰਾਮ ਹੈ। ਇਸ ਨੂੰ 99.999 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਕੀਮਤ ਕਰੀਬ 687 ਕਰੋੜ ਰੁਪਏ ਹੈ।
ਪਰਥ ਮਿੰਟ ਦੇ ਚੀਫ਼ ਐਗਜ਼ੀਕਿਊਟਿਵ ਪੌਲ ਗ੍ਰਾਹਮ ਨੇ ਕਿਹਾ ਕਿ ਸੋਨੇ ਦੀ ਸ਼ੁੱਧਤਾ ਦਾ ਮੌਜੂਦਾ ਵਿਸ਼ਵ ਮਿਆਰ 99.99 ਫ਼ੀਸਦੀ ਹੈ। ਉਨ੍ਹਾਂ ਕਿਹਾ, “99.999 ਫ਼ੀਸਦੀ ਯਾਨੀ ‘ਫਾਈਵ-ਨਾਈਨਜ਼’ ਸ਼ੁੱਧਤਾ ਵਾਲਾ ਸੋਨਾ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।” ਇਸ ਪ੍ਰਾਜੈਕਟ ਦਾ ਵਿਚਾਰ ਇੱਕ ਸਾਲ ਪਹਿਲਾਂ ਆਇਆ ਸੀ ਅਤੇ ਬਾਰ ਬਣਾਉਣ ਤੋਂ ਪਹਿਲਾਂ ਮਿੰਟ ਨੇ ਇੱਕ ‘ਪ੍ਰੈਕਟਿਸ ਰਨ’ ਵੀ ਕੀਤਾ ਸੀ। ਇਸ ਉਪਲਬਧੀ ਨੇ ਦੁਬਈ ਦੀ ਇੱਕ ਮਿੰਟ ਵੱਲੋਂ ਦੋ ਸਾਲ ਪਹਿਲਾਂ ਬਣਾਏ ਗਏ 300 ਕਿਲੋਗ੍ਰਾਮ ਦੇ ਪਿਛਲੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ।
ਪਰਥ ਮਿੰਟ ਦੀ ਗੋਲਡ ਬਾਰ ਬਣਾਉਣ 'ਚ 35 ਤੋਂ ਜ਼ਿਆਦਾ ਮਾਹਿਰਾਂ ਦੀ ਟੀਮ ਸ਼ਾਮਲ ਸੀ। ਇਸ ਗੋਲਡ ਬਾਰ ਨੂੰ ‘ਪੀਪਲਜ਼ ਬਾਰ’ ਦਾ ਨਾਮ ਦਿੱਤਾ ਗਿਆ। ਪਰਥ ਮਿੰਟ ਦੇ ਐਡਵਾਂਸਡ ਫਲੇਮਲੈੱਸ ਕਾਸਟਿੰਗ ਚੈਂਬਰ ਦੀ ਵਰਤੋਂ ਕਰਦਿਆਂ ਸੋਨੇ ਨੂੰ ਲਗਪਗ 1,400 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਸਾਵਧਾਨੀ ਨਾਲ ਸਾਂਚੇ 'ਚ ਢਾਲਿਆ ਗਿਆ ਅਤੇ ਕਈ ਘੰਟਿਆਂ ਤਕ ਠੰਢਾ ਹੋਣ ਦਿੱਤਾ ਗਿਆ। ਇਸ ਪੂਰੀ ਪ੍ਰਕਿਰਿਆ ਲਈ ਬਹੁਤ ਬਾਰੀਕੀ ਨਾਲ ਯੋਜਨਾ ਬਣਾਉਣ ਅਤੇ ਅਸਾਧਾਰਨ ਤਕਨੀਕੀ ਸ਼ੁੱਧਤਾ ਦੀ ਲੋੜ ਸੀ।
ਦੁਨੀਆ ਦੀ ਸਭ ਤੋਂ ਵੱਡੀ ਗੋਲਡ ਬਾਰ ਦੀ ਕੀਮਤ ਭਾਰਤ ਦੇ ਅਰਬਪਤੀ ਗੌਤਮ ਅਡਾਨੀ ਦੇ ਦਿੱਲੀ ਵਾਲੇ ਘਰ ਤੋਂ ਵੀ ਜ਼ਿਆਦਾ ਹੈ। ਮੈਜਿਕਬ੍ਰਿਕਸ ਅਨੁਸਾਰ, ਲੁਟਿਅਨਜ਼ ਦਿੱਲੀ 'ਚ ਗੌਤਮ ਅਡਾਨੀ ਦੇ ਸ਼ਾਨਦਾਰ ਬੰਗਲੇ ਦੀ ਕੀਮਤ ਕਰੀਬ ₹400 ਕਰੋੜ ਹੈ।
ਉਨ੍ਹਾਂ ਇਹ 3.4 ਏਕੜ ਦੀ ਜਾਇਦਾਦ NCLT ਦੀ ਦਿਵਾਲੀਆ ਪ੍ਰਕਿਰਿਆ ਤਹਿਤ ਇਕ ਡੀਲ ਰਾਹੀਂ ਹਾਸਲ ਕੀਤੀ ਸੀ। ਇਸ ਡੀਲ ਵਿੱਚ ਜਾਇਦਾਦ ਲਈ ਲਗਪਗ ₹265 ਕਰੋੜ ਅਤੇ ਕਨਵਰਜ਼ਨ/ਰੀਮਾਡਲਿੰਗ ’ਤੇ ਵਾਧੂ ਖ਼ਰਚ ਸ਼ਾਮਲ ਸੀ।