- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Joy Alukkas ਨੇ ਅਕਤੂਬਰ 2026 'ਚ ਦੁਬਈ ਦੇ ਗੋਲਡ ਡਿਸਟ੍ਰਿਕਟ 'ਚ 'ਜਵੈਲ ਆਫ਼ ਜੌਏ' ਦੀ ਸ਼ੁਰੂਆਤ ਕੀਤੀ। ਕਰੀਬ 25,000 ਵਰਗ ਫੁੱਟ 'ਚ ਫੈਲੇ ਇਸ ਸ਼ੋਅਰੂਮ ਨੂੰ ਸਿਰਫ਼ ਗਹਿਣੇ ਵੇਚਣ ਦੀ ਥਾਂ ਦੀ ਬਜਾਏ ਇੱਕ ਪੂਰੇ ਜਵੈਲਰੀ ਐਕਸਪੀਰੀਅੰਸ ਸੈਂਟਰ ਵਜੋਂ ਤਿਆਰ ਕੀਤਾ ਗਿਆ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੁਬਈ ਨੂੰ ਦੁਨੀਆ 'ਚ ਸੋਨੇ ਅਤੇ ਗਹਿਣਿਆਂ ਦੇ ਕਾਰੋਬਾਰ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਦੁਨੀਆ ਭਰ ਤੋਂ ਲੋਕ ਸੋਨਾ, ਹੀਰੇ ਤੇ ਕੀਮਤੀ ਰਤਨ ਖ਼ਰੀਦਣ ਲਈ ਪਹੁੰਚਦੇ ਹਨ। ਇਸੇ ਦੁਬਈ 'ਚ ਇਕ ਭਾਰਤੀ ਕਾਰੋਬਾਰੀ ਨੇ ਅਜਿਹਾ ਜਵੈਲਰੀ ਸ਼ੋਅਰੂਮ ਤਿਆਰ ਕੀਤਾ ਹੈ, ਜੋ ਆਪਣੇ ਆਕਾਰ ਕਾਰਨ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ।
ਇਸ ਸ਼ੋਅਰੂਮ ਦੀ ਸਭ ਤੋਂ ਖ਼ਾਸ ਗੱਲ ਇਸ ਦਾ ਡਿਜ਼ਾਈਨ ਤੇ ਇੱਥੇ ਮਿਲਣ ਵਾਲਾ ਤਜਰਬਾ ਹੈ। ਇੱਥੇ ਸੋਨੇ ਦੇ ਰਵਾਇਤੀ ਗਹਿਣਿਆਂ ਤੋਂ ਲੈ ਕੇ ਬ੍ਰਾਈਡਲ ਕਲੈਕਸ਼ਨ, ਹੀਰਿਆਂ ਅਤੇ ਦੁਰਲੱਭ ਕੀਮਤੀ ਰਤਨਾਂ ਤੱਕ ਦੀ ਵੱਡੀ ਰੇਂਜ ਮੌਜੂਦ ਹੈ। ਸ਼ੋਅਰੂਮ 'ਚ ਇੱਕ ਖ਼ਾਸ ਆਕਰਸ਼ਣ 'ਦ ਰਾਇਲ ਬੈਂਗਲ ਵਾਕ' (The Royal Bangle Walk) ਹੈ। ਇਹ ਇੱਕ ਵਿਸ਼ਾਲ ਚੂੜੀ ਦੇ ਆਕਾਰ ਦਾ ਇੰਸਟਾਲੇਸ਼ਨ ਹੈ, ਜਿਸ ਦੇ ਵਿਚਕਾਰੋਂ ਗਾਹਕ ਲੰਘ ਸਕਦੇ ਹਨ। ਇਸ ਤੋਂ ਇਲਾਵਾ ਇੱਥੇ ਵਿਸ਼ੇਸ਼ ਡਿਜ਼ਾਈਨਰ ਸਟੂਡੀਓ, VIP ਲਾਊਂਜ, ਬੱਚਿਆਂ ਲਈ ਵੱਖਰਾ ਐਂਗੇਜਮੈਂਟ ਜ਼ੋਨ ਅਤੇ ਗਹਿਣਿਆਂ ਦੀ ਦੇਖਭਾਲ ਤੇ ਮੁਰੰਮਤ ਲਈ ਵਿਸ਼ੇਸ਼ ਸਹੂਲਤਾਂ ਵੀ ਬਣਾਈਆਂ ਗਈਆਂ ਹਨ। ਯਾਨੀ ਕੰਪਨੀ ਨੇ ਖ਼ਰੀਦਦਾਰੀ ਨੂੰ ਇੱਕ ਵੱਖਰਾ ਤਜਰਬਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।