- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡੇਕੋ ਇੰਡੀਆ ਦੇ ਨਿਰਦੇਸ਼ਕ ਦੀਪੇਸ਼ ਗੁਪਤਾ ਅਨੁਸਾਰ, ਭਾਰਤ ਦਾ ਬੈਟਰੀ ਉਦਯੋਗ ਲਿਥੀਅਮ-ਆਇਨ ਸੈੱਲਾਂ ਦੀ ਦਰਾਮਦ ਤੋਂ ਘਰੇਲੂ ਨਿਰਮਾਣ ਵੱਲ ਵਧ ਰਿਹਾ ਹੈ। ਉਦਯੋਗ ’ਚ 2030 ਤੱਕ 15-20 ਲੱਖ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ’ਚ 25 ਫ਼ੀਸਦੀ ਸਿੱਧੀਆਂ ਅਤੇ 75 ਫ਼ੀਸਦੀ ਅਸਿੱਧੀਆਂ ਨੌਕਰੀਆਂ ਹੋਣਗੀਆਂ।

ਜਾਸ, ਮੁੰਬਈ : ਟੈਲੈਂਟ ਫਰਮ ਐਡੇਕੋ ਇੰਡੀਆ ਨੇ ਉਮੀਦ ਜਤਾਈ ਹੈ ਕਿ ਦੇਸ਼ ਦੇ ਬੈਟਰੀ ਉਦਯੋਗ ’ਚ ਸਾਲ 2029-30 ਤੱਕ 15-20 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਹ ਖੇਤਰ ਹੁਣ ਅਸੈਂਬਲੀ ਅਤੇ ਦਰਾਮਦ ’ਤੇ ਨਿਰਭਰਤਾ ਤੋਂ ਅੱਗੇ ਵਧ ਕੇ ਸੈੱਲ ਤੋਂ ਲੈ ਕੇ ਰੀਸਾਈਕਲਿੰਗ ਤੱਕ ਦੇ ਪੂਰੀ ਤਰ੍ਹਾਂ ਏਕੀਕ੍ਰਿਤ ਉਦਯੋਗਿਕ ਈਕੋਸਿਸਟਮ ਵਜੋਂ ਵਿਕਸਤ ਹੋ ਰਿਹਾ ਹੈ।
ਐਡੇਕੋ ਇੰਡੀਆ ਦੇ ਨਿਰਦੇਸ਼ਕ ਦੀਪੇਸ਼ ਗੁਪਤਾ ਅਨੁਸਾਰ, ਭਾਰਤ ਦਾ ਬੈਟਰੀ ਉਦਯੋਗ ਲਿਥੀਅਮ-ਆਇਨ ਸੈੱਲਾਂ ਦੀ ਦਰਾਮਦ ਤੋਂ ਘਰੇਲੂ ਨਿਰਮਾਣ ਵੱਲ ਵਧ ਰਿਹਾ ਹੈ। ਉਦਯੋਗ ’ਚ 2030 ਤੱਕ 15-20 ਲੱਖ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ’ਚ 25 ਫ਼ੀਸਦੀ ਸਿੱਧੀਆਂ ਅਤੇ 75 ਫ਼ੀਸਦੀ ਅਸਿੱਧੀਆਂ ਨੌਕਰੀਆਂ ਹੋਣਗੀਆਂ।
ਹਰ ਸਾਲ ਭਰਤੀ ’ਚ 25-30 ਫ਼ੀਸਦੀ ਵਾਧੇ ਦੀ ਉਮੀਦ ਹੈ। ਉਦਯੋਗ ’ਚ ਭਰਤੀ ਦਾ ਰੁਝਾਨ ਇਲੈਕਟ੍ਰੋਕੈਮਿਸਟਰੀ ਅਤੇ ਬੈਟਰੀ ਇੰਜੀਨੀਅਰ ਵਰਗੇ ਵਧੇਰੇ ਹੁਨਰਮੰਦ ਪੇਸ਼ੇਵਰਾਂ ਵੱਲ ਰਹੇਗਾ। ਗੁਪਤਾ ਨੇ ਕਿਹਾ ਕਿ ਬੈਟਰੀ ਨਿਰਮਾਣ ਸਮਰੱਥਾ ਇਸ ਵੇਲੇ ਲਗਭਗ 60 ਗੀਗਾਵਾਟ-ਘੰਟਾ (ਜੀਡਬਲਿਊਐੱਚ) ਹੈ ਅਤੇ 2026 ਦੇ ਅੰਤ ਤੱਕ ਇਸ ਦੇ 100 ਜੀਡਬਲਿਊਐੱਚ ਤੱਕ ਪਹੁੰਚਣ ਦੀ ਉਮੀਦ ਹੈ।