Jio IPO ਨੂੰ ਲੈ ਕੇ ਵੱਡਾ ਅਪਡੇਟ! ਇੰਨੇ 'ਚ ਮਿਲੇਗਾ ਅੰਬਾਨੀ ਦੀ ਕੰਪਨੀ ਦਾ ਆਈਪੀਓ; LIVE GMP ₹172 ਦੇ ਪਾਰ, ਜਾਣੋ ਲਿਸਟਿੰਗ 'ਤੇ ਕਿੰਨਾ ਹੋ ਸਕਦੈ ਮੁਨਾਫ਼ਾ?
10 ਅਕਤੂਬਰ ਦੀ ਸਵੇਰ ਕਰੀਬ 11 ਵਜੇ ਜੀਓ ਦਾ ਲਾਈਵ GMP 172 ਰੁਪਏ ਸੀ। ਗ੍ਰੇ ਮਾਰਕੀਟ ਪ੍ਰੀਮੀਅਮ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਇਨਵੈਸਟੋਗ੍ਰੇਨ (Investorgain) ਦੇ ਮੁਤਾਬਕ, ਜੀਓ IPO ਦਾ ਗ੍ਰੇ ਮਾਰਕੀਟ ਪ੍ਰੀਮੀਅਮ ਪਿਛਲੇ 7 ਗ੍ਰੇ ਮਾਰਕੀਟ ਸੈਸ਼ਨਾਂ ਦੌਰਾਨ ਲਗਾਤਾਰ ਵਧਿਆ ਹੈ।
Publish Date: Sat, 10 Oct 2026 11:48 AM (IST)
Updated Date: Sat, 10 Oct 2026 11:52 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : JIO IPO: ਨਿਵੇਸ਼ਕਾਂ ਨੂੰ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ (Jio) ਦੇ ਆਈਪੀਓ (IPO) ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਇੰਤਜ਼ਾਰ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ, ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਜੀਓ ਨੇ 10.3 ਟ੍ਰਿਲੀਅਨ ਰੁਪਏ (107 ਅਰਬ ਡਾਲਰ) ਤਕ ਦੀ ਮਾਰਕੀਟ ਵੈਲਿਊ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਸੂਤਰਾਂ ਨੇ ਕੰਪਨੀ ਦੇ ਆਈਪੀਓ ਦੇ ਪ੍ਰਾਈਸ ਬੈਂਡ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਇਸ ਜਾਣਕਾਰੀ ਵਿਚਾਲੇ ਜੀਓ ਦੇ ਗ੍ਰੇਅ ਮਾਰਕੀਟ ਪ੍ਰੀਮੀਅਮ (GMP) 'ਚ ਵੀ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ GMP 170 ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਮੌਜੂਦਾ GMP ਮੁਤਾਬਕ, ਇਹ ਆਈਪੀਓ ਪ੍ਰਤੀ ਸ਼ੇਅਰ 170 ਰੁਪਏ ਤੋਂ ਵੱਧ ਦਾ ਸੰਭਾਵੀ ਲਿਸਟਿੰਗ ਗੇਨ ਦੇ ਸਕਦਾ ਹੈ। ਯਾਨੀ ਸ਼ੇਅਰ ਆਪਣੇ ਉਪਰਲੇ ਪ੍ਰਾਈਸ ਬੈਂਡ ਨਾਲੋਂ 170 ਰੁਪਏ ਤੋਂ ਵੱਧ ਦੀ ਕੀਮਤ 'ਤੇ ਲਿਸਟ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਇਸ ਦਾ ਪ੍ਰਾਈਸ ਬੈਂਡ ਕਿੰਨਾ ਹੋ ਸਕਦਾ ਹੈ ਅਤੇ ਇਸ ਸਮੇਂ ਇਸ ਦਾ ਲਾਈਵ GMP ਕਿੰਨਾ ਹੈ।
ਜੀਓ IPO ਦਾ ਪ੍ਰਾਈਸ ਬੈਂਡ ਕਿੰਨਾ ਹੋ ਸਕਦਾ ਹੈ?
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਜੀਓ IPO ਦਾ ਪ੍ਰਾਈਸ ਬੈਂਡ 1,065 ਰੁਪਏ ਤੋਂ 1,119 ਰੁਪਏ ਦੇ ਵਿਚਕਾਰ ਹੋ ਸਕਦਾ ਹੈ। ਯਾਨੀ ਇਸ ਦਾ ਉਪਰਲਾ ਪ੍ਰਾਈਸ ਬੈਂਡ 1,119 ਰੁਪਏ ਅਤੇ ਹੇਠਲਾ ਪ੍ਰਾਈਸ ਬੈਂਡ 1,065 ਰੁਪਏ ਹੋ ਸਕਦਾ ਹੈ। ਹਾਲਾਂਕਿ, ਇਸ ਸਬੰਧ 'ਚ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜੀਓ ਦਾ ਲਾਈਵ GMP ਕਿੰਨਾ ਹੈ?
10 ਅਕਤੂਬਰ ਦੀ ਸਵੇਰ ਕਰੀਬ 11 ਵਜੇ ਜੀਓ ਦਾ ਲਾਈਵ GMP 172 ਰੁਪਏ ਸੀ। ਗ੍ਰੇ ਮਾਰਕੀਟ ਪ੍ਰੀਮੀਅਮ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਇਨਵੈਸਟੋਗ੍ਰੇਨ (Investorgain) ਦੇ ਮੁਤਾਬਕ, ਜੀਓ IPO ਦਾ ਗ੍ਰੇ ਮਾਰਕੀਟ ਪ੍ਰੀਮੀਅਮ ਪਿਛਲੇ 7 ਗ੍ਰੇ ਮਾਰਕੀਟ ਸੈਸ਼ਨਾਂ ਦੌਰਾਨ ਲਗਾਤਾਰ ਵਧਿਆ ਹੈ।
GMP 148 ਰੁਪਏ ਤੋਂ ਵਧ ਕੇ 172 ਰੁਪਏ ਹੋ ਗਿਆ ਹੈ, ਯਾਨੀ ਇਸ 'ਚ 24 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸੈਸ਼ਨਾਂ 'ਚੋਂ 66.7 ਫ਼ੀਸਦੀ ਸੈਸ਼ਨ ਸਕਾਰਾਤਮਕ ਰਹੇ, ਜਦਕਿ 33.3 ਫ਼ੀਸਦੀ ਸੈਸ਼ਨ ਨਕਾਰਾਤਮਕ ਰਹੇ। ਇਸ ਦੌਰਾਨ ਪ੍ਰੀਮੀਅਮ 'ਚ 34 ਰੁਪਏ ਦੀ ਰੇਂਜ 'ਚ ਉਤਰਾਅ-ਚੜ੍ਹਾਅ ਦੇਖਿਆ ਗਿਆ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ GMP ਗੈਰ-ਅਧਿਕਾਰਤ ਗ੍ਰੇ ਮਾਰਕੀਟ ਦਾ ਸੰਕੇਤਕ ਹੈ। ਇਸ ਦੇ ਆਧਾਰ 'ਤੇ ਲਿਸਟਿੰਗ ਕੀਮਤ ਜਾਂ ਮੁਨਾਫ਼ੇ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ।
ਜੀਓ ਨੂੰ ਕਿੰਨੀ ਵੈਲਿਊਏਸ਼ਨ ਮਿਲਣ ਦੀ ਉਮੀਦ ਹੈ?
ਜੀਓ ਨੇ ਜੂਨ 'ਚ 27 ਕਰੋੜ (270 ਮਿਲੀਅਨ) ਤੱਕ ਨਵੇਂ ਸ਼ੇਅਰ ਜਾਰੀ ਕਰਨ ਲਈ ਆਪਣਾ ਡਰਾਫਟ ਪ੍ਰਾਸਪੈਕਟਸ ਦਾਖ਼ਲ ਕੀਤਾ ਸੀ। ਇਹ ਇਸ਼ੂ ਤੋਂ ਬਾਅਦ ਕੰਪਨੀ ਦੀ ਇਕੁਇਟੀ ਪੂੰਜੀ ਦਾ ਲਗਭਗ 2.93 ਫ਼ੀਸਦੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਪਹਿਲਾਂ ਲਗਭਗ 11 ਟ੍ਰਿਲੀਅਨ ਰੁਪਏ ਦੀ ਵੈਲਿਊਏਸ਼ਨ ਦੀ ਉਮੀਦ ਕਰ ਰਹੀ ਸੀ।
ਪਹਿਲਾਂ ਦੱਸੀ ਗਈ ਵੈਲਿਊਏਸ਼ਨ ਇਸ ਤੋਂ ਵੀ ਜ਼ਿਆਦਾ ਸੀ, ਜੋ ਇੱਕ ਸਮੇਂ 130 ਅਰਬ ਡਾਲਰ ਤੋਂ 170 ਅਰਬ ਡਾਲਰ ਦੇ ਦਾਇਰੇ 'ਚ ਸੀ। ਉਸ ਸਮੇਂ ਤੋਂ ਭਾਰਤੀ ਸ਼ੇਅਰ ਬਾਜ਼ਾਰ 'ਚ ਵਿਕਰੀ ਦੇ ਦਬਾਅ ਕਾਰਨ ਦੇਸ਼ 'ਚ ਕਈ ਆਈਪੀਓਜ਼ ਦੀਆਂ ਕੀਮਤਾਂ ਸਬੰਧੀ ਉਮੀਦਾਂ ਘਟੀਆਂ ਹਨ।
ਜੂਨ 'ਚ ਸਥਾਨਕ ਬ੍ਰੋਕਰੇਜ ਫਰਮ ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਜੀਓ ਦੀ ਵੈਲਿਊਏਸ਼ਨ 115 ਅਰਬ ਡਾਲਰ ਤੋਂ 118 ਅਰਬ ਡਾਲਰ ਦੇ ਵਿਚਕਾਰ ਲਗਾਈ ਸੀ, ਜਦਕਿ ਡੋਲਟ ਕੈਪੀਟਲ (Dolat Capital) ਨੇ ਕੰਪਨੀ ਦੀ ਵੈਲਿਊਏਸ਼ਨ ਲਗਭਗ 110 ਅਰਬ ਡਾਲਰ ਦੱਸੀ ਸੀ।
ਸ਼ੇਅਰ ਬਾਜ਼ਾਰ ਨਾਲ ਜੁੜੇ ਆਪਣੇ ਸਵਾਲ ਤੁਸੀਂ business@jagrannewmedia.com 'ਤੇ ਭੇਜ ਸਕਦੇ ਹੋ।
ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨਸ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਸਲਾਹ ਨਹੀਂ ਦੇ ਰਿਹਾ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ। ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।