- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CSIR ਅਤੇ ਰੋਡ ਰਿਸਰਚ ਇੰਸਟੀਚਿਊਟ ਦੇ ਨਾਲ ਮਿਲ ਕੇ ਜਿੰਦਲ ਸਟੀਲ ਨੇ ਵਿਗਿਆਨਕ ਪ੍ਰਕਿਰਿਆਵਾਂ ਜਿਵੇਂ ਕ੍ਰਸ਼ਿੰਗ, ਮੈਟਲ ਕੱਢਣ ਅਤੇ ਗ੍ਰੇਡਿੰਗ ਰਾਹੀਂ ਇਸ ਸਲੈਗ ਨੂੰ ਰੋਡ-ਗ੍ਰੇਡ ਐਗਰੀਗੇਟ 'ਚ ਬਦਲਿਆ ਅਤੇ ਸੜਕ ਦੀਆਂ ਸਾਰੀਆਂ ਪਰਤਾਂ 'ਚ ਇਸ ਦਾ ਇਸਤੇਮਾਲ ਕੀਤਾ। ਇਸ ਨੂੰ ਬੇਸ ਤੋਂ ਲੈ ਕੇ ਸਭ ਤੋਂ ਉੱਪਰਲੀ ਡਾਮਰ (ਬਿਟੂਮਨ) ਦੀ ਪਰਤ ਤੱਕ ਵਰਤਿਆ ਗਿਆ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਜਿੰਦਲ ਸਟੀਲ ਨੇ ਦੇਸ਼ ਦੇ ਵਿਗਿਆਨੀਆਂ ਦੇ ਨਾਲ ਮਿਲ ਕੇ ਛੱਤੀਸਗੜ੍ਹ ਦੇ ਰਾਏਗੜ੍ਹ 'ਚ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਨੇ ਸਟੀਲ ਪਲਾਂਟ ਤੋਂ ਨਿਕਲਣ ਵਾਲੇ ਵੇਸਟ ਪ੍ਰੋਡਕਟ ਸਟੀਲ ਸਲੈਗ ਦਾ 100 ਫੀਸਦੀ ਇਸਤੇਮਾਲ ਕਰ ਕੇ 1.85 ਕਿਲੋਮੀਟਰ ਲੰਬੀ, ਚਾਰ-ਲੇਨ ਵਾਲੀ ਸੜਕ ਬਣਾਈ ਹੈ। ਇਹ ਪੂਰੀ ਤਰ੍ਹਾਂ ਪ੍ਰੋਸੈਸ ਕੀਤੇ ਸਟੀਲ ਸਲੈਗ ਤੋਂ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੜਕ ਹੈ ਅਤੇ ਇਸ ਉਪਲਬਧੀ ਨੂੰ ਗਿਨੀਜ਼ ਵਰਲਡ ਰਿਕਾਰਡਜ਼ 'ਚ ਸ਼ਾਮਲ ਕੀਤਾ ਗਿਆ ਹੈ।
ਇਸ ਸੜਕ ਨੂੰ ਬਣਾਉਣ 'ਚ ਲਗਪਗ 2,00,000 ਟਨ ਪ੍ਰੋਸੈਸ ਕੀਤੇ ਸਟੀਲ ਸਲੈਗ ਦਾ ਇਸਤੇਮਾਲ ਕੀਤਾ ਗਿਆ, ਜਿਸ ਨਾਲ 'ਵੈਸਟ ਟੂ ਵੈਲਥ' (ਕਚਰੇ ਤੋਂ ਕਮਾਈ) ਦਾ ਵਿਜ਼ਨ ਸਾਕਾਰ ਹੋਇਆ। ਇਸ ਨਾਲ ਕੁਦਰਤੀ ਪੱਥਰ ਦੀ ਖੁਦਾਈ ਅਤੇ ਮਾਈਨਿੰਗ 'ਤੇ ਨਿਰਭਰਤਾ ਖ਼ਤਮ ਹੋ ਗਈ ਹੈ। ਇਹ ਸੜਕ ਸਿਰਫ਼ ਦਿਖਾਵੇ ਲਈ ਨਹੀਂ ਬਣਾਈ ਗਈ ਹੈ, ਸਗੋਂ ਇਸ ਨੂੰ ਬੇਹੱਦ ਮਜ਼ਬੂਤ ਬਣਾਇਆ ਗਿਆ ਹੈ ਤਾਂ ਜੋ ਇਹ ਟਰੱਕਾਂ ਵਰਗੇ ਭਾਰੀ ਕਮਰਸ਼ੀਅਲ ਵਾਹਨਾਂ ਦਾ ਭਾਰ ਝੱਲ ਸਕੇ।
ਇਸ ਤਰੀਕੇ ਨਾਲ ਪੈਸੇ ਅਤੇ ਸਰੋਤਾਂ, ਦੋਵਾਂ ਦੀ ਬਚਤ ਹੁੰਦੀ ਹੈ। ਆਮ ਸੜਕਾਂ ਦੇ ਮੁਕਾਬਲੇ ਇਹ ਸੜਕ ਲਗਭਗ 35 ਫੀਸਦੀ ਪਤਲੀ ਹੈ ਅਤੇ ਇਸ ਨੂੰ ਬਣਾਉਣ 'ਚ ਲਾਗਤ 'ਚ ਲਗਭਗ 40 ਫੀਸਦੀ ਦੀ ਬਚਤ ਹੋਈ ਹੈ।
CSIR ਅਤੇ ਰੋਡ ਰਿਸਰਚ ਇੰਸਟੀਚਿਊਟ ਦੇ ਨਾਲ ਮਿਲ ਕੇ ਜਿੰਦਲ ਸਟੀਲ ਨੇ ਵਿਗਿਆਨਕ ਪ੍ਰਕਿਰਿਆਵਾਂ ਜਿਵੇਂ ਕ੍ਰਸ਼ਿੰਗ, ਮੈਟਲ ਕੱਢਣ ਅਤੇ ਗ੍ਰੇਡਿੰਗ ਰਾਹੀਂ ਇਸ ਸਲੈਗ ਨੂੰ ਰੋਡ-ਗ੍ਰੇਡ ਐਗਰੀਗੇਟ 'ਚ ਬਦਲਿਆ ਅਤੇ ਸੜਕ ਦੀਆਂ ਸਾਰੀਆਂ ਪਰਤਾਂ 'ਚ ਇਸ ਦਾ ਇਸਤੇਮਾਲ ਕੀਤਾ। ਇਸ ਨੂੰ ਬੇਸ ਤੋਂ ਲੈ ਕੇ ਸਭ ਤੋਂ ਉੱਪਰਲੀ ਡਾਮਰ (ਬਿਟੂਮਨ) ਦੀ ਪਰਤ ਤੱਕ ਵਰਤਿਆ ਗਿਆ। ਇਸ ਮਟੀਰੀਅਲ ਦੇ ਸਖ਼ਤ ਵਾਤਾਵਰਣਕ ਟੈਸਟਾਂ 'ਚ ਸਫਲ ਹੋਣ ਤੋਂ ਬਾਅਦ ਹੀ ਇਸ ਨੂੰ ਮਨਜ਼ੂਰੀ ਦਿੱਤੀ ਗਈ।
ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਨੇ ਇਸ ਮੌਕੇ ਕਿਹਾ ਕਿ ਭਾਰਤ ਦੀ ਤਰੱਕੀ ਅਜਿਹੇ ਨਵੇਂ ਪ੍ਰਯੋਗਾਂ ਨਾਲ ਹੋਣੀ ਚਾਹੀਦੀ ਹੈ ਜੋ ਵਾਤਾਵਰਣ ਨੂੰ ਬਚਾਉਂਦੇ ਹੋਏ ਦੇਸ਼ ਨੂੰ ਫਾਇਦਾ ਪਹੁੰਚਾਉਣ। ਇਹ ਤਕਨੀਕ ਦਿਖਾਉਂਦੀ ਹੈ ਕਿ ਕਿਵੇਂ ਉਦਯੋਗ ਦਾ ਕਚਰਾ ਦੇਸ਼ ਨਿਰਮਾਣ ਦਾ ਜ਼ਰੀਆ ਬਣ ਸਕਦਾ ਹੈ।
ਡਾ. ਜਿਤੇਂਦਰ ਸਿੰਘ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ 'ਵੈਸਟ ਟੂ ਵੈਲਥ' (ਕਚਰੇ ਤੋਂ ਸੰਪਤੀ) ਦੇ ਸੁਪਨੇ ਨੂੰ ਸਾਕਾਰ ਕਰਦਾ ਹੈ। ਇਹ ਸਾਬਤ ਕਰਦਾ ਹੈ ਕਿ ਸਾਡੀ ਸਵਦੇਸ਼ੀ ਤਕਨੀਕ ਨਾਲ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ।
ਜਿੰਦਲ ਸਟੀਲ ਨੇ ਇਸ ਪ੍ਰੋਸੈਸ ਕੀਤੇ ਸਲੈਗ ਨੂੰ 'ਸਟੀਲ ਗ੍ਰਿਟ' ਨਾਮ ਦਿੱਤਾ ਹੈ। ਦੇਸ਼ ਭਰ 'ਚ ਹੋਰ ਸੜਕਾਂ ਦੇ ਨਿਰਮਾਣ 'ਚ ਵੀ ਇਸ ਤਕਨੀਕ ਦਾ ਇਸਤੇਮਾਲ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ ਹੈ।