- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Tata ਨੇ ਆਪਣੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ 1987 'ਚ ਸਟ੍ਰੈਟੇਜਿਕ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਨਾਲ ਕੰਸਲਟੈਂਟ ਵਜੋਂ ਕੀਤੀ ਸੀ। ਦੋ ਸਾਲ ਬਾਅਦ ਉਹ ਐਪਲ ਇੰਡਸਟ੍ਰੀਜ਼ ਲਿਮਟਿਡ ਨਾਲ ਜੁੜੇ, ਜਿੱਥੇ ਬਾਅਦ 'ਚ ਉਨ੍ਹਾਂ ਨੇ ਹੋਲਸੇਲ ਲੀਜ਼ਿੰਗ ਅਤੇ ਹਾਇਰ ਪਰਚੇਜ਼ ਡਿਵੀਜ਼ਨ ਦੀ ਅਗਵਾਈ ਕੀਤੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਨੇ ਜਿਮੀ ਟਾਟਾ ਨੂੰ ਤਿੰਨ ਸਾਲ ਲਈ 'ਹੋਲ-ਟਾਈਮ ਡਾਇਰੈਕਟਰ' (ਜਿਨ੍ਹਾਂ ਨੂੰ 'ਐਗਜ਼ੀਕਿਊਟਿਵ ਡਾਇਰੈਕਟਰ' ਦਾ ਅਹੁਦਾ ਦਿੱਤਾ ਗਿਆ ਹੈ) ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਰਿਜ਼ਰਵ ਬੈਂਕ ਆਫ ਇੰਡੀਆ (RBI) ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲਾਗੂ ਹੋਵੇਗੀ। ਬੈਂਕ ਨੇ ਐਕਸਚੇਂਜ ਫਾਈਲਿੰਗ 'ਚ ਦੱਸਿਆ ਕਿ ਇਹ ਨਿਯੁਕਤੀ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਤਨਖ਼ਾਹ RBI ਦੀ ਮਨਜ਼ੂਰੀ ਦੀ ਤਰੀਕ ਜਾਂ ਕੇਂਦਰੀ ਬੈਂਕ ਵੱਲੋਂ ਦੱਸੀ ਗਈ ਕਿਸੇ ਹੋਰ ਤਰੀਕ ਜਾਂ ਸਮੇਂ ਤੋਂ ਲਾਗੂ ਹੋਵੇਗੀ।
ਜਿਮੀ ਟਾਟਾ ਇਸ ਸਮੇਂ ਬੈਂਕ ਦੇ ਚੀਫ ਕ੍ਰੈਡਿਟ ਅਫਸਰ ਹਨ। ਉਨ੍ਹਾਂ ਨੇ ਜਮਨਾਲਾਲ ਬਜਾਜ ਇੰਸਟੀਚਿਊਟ ਆਫ ਮੈਨੇਜਮੈਂਟ ਤੋਂ ਮਾਸਟਰ ਆਫ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ ਹੈ ਤੇ ਉਹ ਇੰਸਟੀਚਿਊਟ ਆਫ ਚਾਰਟਰਡ ਫਾਈਨੈਂਸ਼ੀਅਲ ਐਨਾਲਿਸਟਸ ਆਫ ਇੰਡੀਆ ਤੋਂ ਚਾਰਟਰਡ ਫਾਈਨੈਂਸ਼ੀਅਲ ਐਨਾਲਿਸਟ ਹਨ। ਉਨ੍ਹਾਂ ਨੂੰ ਬੈਂਕਿੰਗ ਤੇ ਫਾਈਨੈਂਸ਼ੀਅਲ ਸਰਵਿਸਿਜ਼ ਸੈਕਟਰ 'ਚ 35 ਸਾਲ ਤੋਂ ਵੱਧ ਦਾ ਤਜਰਬਾ ਹੈ।
ਟਾਟਾ ਨੇ ਆਪਣੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ 1987 'ਚ ਸਟ੍ਰੈਟੇਜਿਕ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਨਾਲ ਕੰਸਲਟੈਂਟ ਵਜੋਂ ਕੀਤੀ ਸੀ। ਦੋ ਸਾਲ ਬਾਅਦ ਉਹ ਐਪਲ ਇੰਡਸਟ੍ਰੀਜ਼ ਲਿਮਟਿਡ ਨਾਲ ਜੁੜੇ ਜਿੱਥੇ ਬਾਅਦ 'ਚ ਉਨ੍ਹਾਂ ਨੇ ਹੋਲਸੇਲ ਲੀਜ਼ਿੰਗ ਅਤੇ ਹਾਇਰ ਪਰਚੇਜ਼ ਡਿਵੀਜ਼ਨ ਦੀ ਅਗਵਾਈ ਕੀਤੀ। ਉਹ 1994 'ਚ HDFC ਬੈਂਕ ਦੇ ਕਾਰਪੋਰੇਟ ਬੈਂਕਿੰਗ ਡਿਪਾਰਟਮੈਂਟ 'ਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਸ਼ਾਮਲ ਹੋਏ ਅਤੇ ਬਾਅਦ 'ਚ ਇਸ ਦੇ ਮੁਖੀ ਬਣੇ। ਜੂਨ 2013 'ਚ ਟਾਟਾ ਨੇ HDFC ਬੈਂਕ ਦੇ 'ਚੀਫ ਰਿਸਕ ਅਫਸਰ' ਦਾ ਅਹੁਦਾ ਸੰਭਾਲਿਆ।
HDFC ਬੈਂਕ 'ਚ ਆਪਣੀ ਭੂਮਿਕਾ ਤੋਂ ਇਲਾਵਾ, ਟਾਟਾ ਇੰਟਰਨੈਸ਼ਨਲ ਐਸੇਟ ਰਿਕੰਸਟਰਕਸ਼ਨ ਕੰਪਨੀ ਪ੍ਰਾਈਵੇਟ ਲਿਮਟਿਡ (IARC) ਅਤੇ HDB ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਬੋਰਡ 'ਚ ਵੀ ਸ਼ਾਮਲ ਹਨ। ਉਹ HDB ਐਂਪਲਾਈਜ਼ ਵੈਲਫੇਅਰ ਟਰੱਸਟ ਦੇ ਟਰੱਸਟੀ ਵੀ ਹਨ।
ਇਸ ਦੌਰਾਨ, ਬੋਰਡ ਨੇ V ਸ਼੍ਰੀਨਿਵਾਸਾ ਰੰਗਨ ਨੂੰ 'ਐਗਜ਼ੀਕਿਊਟਿਵ ਡਾਇਰੈਕਟਰ' ਦੇ ਅਹੁਦੇ ਦੇ ਨਾਲ 'ਹੋਲ-ਟਾਈਮ ਡਾਇਰੈਕਟਰ' ਵਜੋਂ ਮੁੜ ਨਿਯੁਕਤ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯੁਕਤੀ 23 ਨਵੰਬਰ 2026 ਤੋਂ 22 ਨਵੰਬਰ 2027 ਤੱਕ ਇੱਕ ਸਾਲ ਦੇ ਕਾਰਜਕਾਲ ਲਈ ਹੋਵੇਗੀ ਤੇ ਇਸ ਲਈ ਲੋੜੀਂਦੀ ਮਨਜ਼ੂਰੀ ਲੈਣੀ ਹੋਵੇਗੀ।
HDFC ਬੈਂਕ ਨੇ ਇੱਕ ਹੋਰ 'ਹੋਲ-ਟਾਈਮ ਡਾਇਰੈਕਟਰ' ਦਾ ਅਹੁਦਾ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੀਕਿਊਟਿਵ ਅਫਸਰ ਤੋਂ ਇਲਾਵਾ ਬੈਂਕ ਦੇ ਬੋਰਡ 'ਚ ਹੋਲ-ਟਾਈਮ ਡਾਇਰੈਕਟਰਾਂ ਦੀ ਗਿਣਤੀ ਵਧ ਕੇ ਚਾਰ ਹੋ ਜਾਵੇਗੀ।
ਬੈਂਕ ਨੇ ਕਿਹਾ ਕਿ ਇਸ ਨਵੇਂ ਅਹੁਦੇ ਦਾ ਮਕਸਦ ਆਪਣੀਆਂ ਸਬਸਿਡਰੀ ਕੰਪਨੀਆਂ ਨਾਲ ਬਿਹਤਰ ਤਾਲਮੇਲ ਅਤੇ ਨਿਗਰਾਨੀ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਸਕਸੈਸ਼ਨ ਪਲਾਨਿੰਗ (ਉੱਤਰਾਧਿਕਾਰੀ ਯੋਜਨਾ) ਦੇ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਇਸ ਦਾ ਉਦੇਸ਼ ਹੈ।
HDFC ਬੈਂਕ ਨੇ ਆਪਣੀ ਫਾਈਲਿੰਗ 'ਚ ਕਿਹਾ ਕਿ ਨਵੇਂ ਅਹੁਦੇ 'ਤੇ ਨਿਯੁਕਤੀ ਨਵੇਂ MD ਅਤੇ CEO ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰ ਕੇ ਕੀਤੀ ਜਾਵੇਗੀ। ਬੈਂਕ ਨੇ ਇਹ ਵੀ ਕਿਹਾ ਕਿ ਸ਼ੇਅਰਹੋਲਡਰਜ਼ ਤੋਂ ਲੋੜੀਂਦੀ ਮਨਜ਼ੂਰੀ ਬਾਅਦ 'ਚ ਲਈ ਜਾਵੇਗੀ।
ਬੈਂਕ ਨੇ ਦੱਸਿਆ ਕਿ HDFC ਬੈਂਕ ਨੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੀਕਿਊਟਿਵ ਅਫਸਰ ਦੇ ਅਹੁਦਿਆਂ ਲਈ ਦੋ ਉਮੀਦਵਾਰਾਂ ਦੇ ਨਾਂ RBI ਨੂੰ ਭੇਜੇ ਹਨ। ਐਕਸਚੇਂਜ ਫਾਈਲਿੰਗ ਅਨੁਸਾਰ, ਉਮੀਦਵਾਰਾਂ ਦੇ ਨਾਵਾਂ ਨੂੰ ਤਰਜੀਹ ਦੇ ਕ੍ਰਮ 'ਚ ਰੱਖਿਆ ਗਿਆ ਸੀ ਤੇ ਨਾਲ ਹੀ ਤਿੰਨ ਸਾਲ ਦੇ ਕਾਰਜਕਾਲ ਲਈ ਤਜਵੀਜ਼ਸ਼ੁਦਾ ਤਨਖ਼ਾਹ ਦਾ ਵੇਰਵਾ ਵੀ ਦਿੱਤਾ ਗਿਆ ਸੀ, ਜੋ RBI ਦੀ ਮਨਜ਼ੂਰੀ 'ਤੇ ਨਿਰਭਰ ਕਰੇਗਾ। ਬੈਂਕ ਨੇ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ।