- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
NFSA ਦੀ ਵੈੱਬਸਾਈਟ ’ਤੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਸ਼ਨ ਕਾਰਡ ਪੋਰਟਲ ਦੀ ਜਾਣਕਾਰੀ ਉਪਲਬਧ ਹੈ। ਇਸ ਦਾ ਮਤਲਬ ਹੈ ਕਿ ਲਾਭਪਾਤਰੀ ਆਪਣੇ ਸੂਬੇ ਦਾ ਪੋਰਟਲ ਚੁਣ ਕੇ ਰਾਸ਼ਨ ਕਾਰਡ ਨਾਲ ਜੁੜੀਆਂ ਸੇਵਾਵਾਂ ਅਤੇ ਡਿਟੇਲ ਚੈੱਕ ਕਰ ਸਕਦੇ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਰਾਸ਼ਨ ਕਾਰਡ (Ration Card) ਸਿਰਫ਼ ਸਰਕਾਰੀ ਰਾਸ਼ਨ ਲੈਣ ਲਈ ਹੀ ਨਹੀਂ, ਸਗੋਂ ਪਰਿਵਾਰਕ ਮੈਂਬਰਾਂ ਤੇ ਲਾਭਪਾਤਰੀਆਂ ਦੀ ਪਛਾਣ ਨਾਲ ਜੁੜਿਆ ਜ਼ਰੂਰੀ ਦਸਤਾਵੇਜ਼ ਵੀ ਹੈ। ਅਜਿਹੇ ਵਿਚ ਜੇ ਰਾਸ਼ਨ ਕਾਰਡ 'ਚ ਨਾਮ, ਪਤਾ ਜਾਂ ਜਨਮ ਤਰੀਕ ਵਰਗੀ ਕੋਈ ਜਾਣਕਾਰੀ ਗਲਤ ਦਰਜ ਹੈ ਤਾਂ ਇਸ ਨੂੰ ਠੀਕ ਕਰਵਾਉਣਾ ਜ਼ਰੂਰੀ ਹੈ। ਚੰਗੀ ਗੱਲ ਇਹ ਹੈ ਕਿ ਕਈ ਸੂਬਿਆਂ 'ਚ ਰਾਸ਼ਨ ਕਾਰਡ ਨਾਲ ਜੁੜੀਆਂ ਸੇਵਾਵਾਂ ਆਨਲਾਈਨ ਉਪਲਬਧ ਹਨ, ਜਿਸ ਕਾਰਨ ਲੋਕਾਂ ਨੂੰ ਹਰ ਛੋਟੀ ਤਬਦੀਲੀ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ।
ਨੈਸ਼ਨਲ ਫੂਡ ਸਕਿਓਰਿਟੀ ਐਕਟ (NFSA) ਦੀ ਵੈੱਬਸਾਈਟ ’ਤੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਸ਼ਨ ਕਾਰਡ ਪੋਰਟਲ ਦੀ ਜਾਣਕਾਰੀ ਉਪਲਬਧ ਹੈ। ਇਸ ਦਾ ਮਤਲਬ ਹੈ ਕਿ ਲਾਭਪਾਤਰੀ ਆਪਣੇ ਸੂਬੇ ਦਾ ਪੋਰਟਲ ਚੁਣ ਕੇ ਰਾਸ਼ਨ ਕਾਰਡ ਨਾਲ ਜੁੜੀਆਂ ਸੇਵਾਵਾਂ ਅਤੇ ਡਿਟੇਲ ਚੈੱਕ ਕਰ ਸਕਦੇ ਹਨ।
ਕਈ ਸੂਬਿਆਂ ਦੇ ਪੋਰਟਲ ’ਤੇ ਰਾਸ਼ਨ ਕਾਰਡ ਦੀ ਜਾਣਕਾਰੀ ਦੇਖਣ, ਪਰਿਵਾਰਕ ਮੈਂਬਰਾਂ ਦੀ ਡਿਟੇਲ ਚੈੱਕ ਕਰਨ ਅਤੇ ਮੌਜੂਦਾ ਕਾਰਡ ਵਿਚ ਸੁਧਾਰ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਉਦਾਹਰਨ ਵਜੋਂ ਪੱਛਮੀ ਬੰਗਾਲ ਦੇ ਅਧਿਕਾਰਤ ਪੋਰਟਲ ’ਤੇ ਮੌਜੂਦਾ ਰਾਸ਼ਨ ਕਾਰਡ ਦੀ ਡਿਟੇਲ ਵਿਚ ਸੁਧਾਰ, ਮੈਂਬਰ ਜੋੜਨ ਜਾਂ ਹਟਾਉਣ ਅਤੇ ਮੋਬਾਈਲ ਨੰਬਰ/ਆਧਾਰ ਅਪਡੇਟ ਕਰਨ ਦੀ ਆਨਲਾਈਨ ਸਹੂਲਤ ਮੌਜੂਦ ਹੈ।
ਸਭ ਤੋਂ ਪਹਿਲਾਂ ਆਪਣੇ ਸੂਬੇ ਦੇ ਖੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ। ਉਥੇ Ration Card/RCMS/Correction ਜਾਂ ਇਸ ਨਾਲ ਸਬੰਧਤ ਆਨਲਾਈਨ ਸੇਵਾ ਦਾ ਵਿਕਲਪ ਚੁਣਨਾ ਹੁੰਦਾ ਹੈ। ਇਸ ਤੋਂ ਬਾਅਦ ਰਾਸ਼ਨ ਕਾਰਡ ਨੰਬਰ ਅਤੇ ਮੰਗੀ ਗਈ ਹੋਰ ਜਾਣਕਾਰੀ ਦਰਜ ਕਰਕੇ ਉਪਲਬਧ ਸੁਧਾਰ ਸੇਵਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
1. ਗਲਤ ਪਤਾ ਜਾਂ ਨਵਾਂ ਪਤਾ ਅਪਡੇਟ ਕਰਨ ਲਈ ਤੁਹਾਨੂੰ ਕਰੈਕਸ਼ਨ ਫਾਰਮ ਭਰਨਾ ਹੋਵੇਗਾ।
2. ਕਰੈਕਸ਼ਨ ਫਾਰਮ ਵਿਚ ਮੰਗੀ ਗਈ ਜਾਣਕਾਰੀ ਅਤੇ ਦਸਤਾਵੇਜ਼ ਸਕੈਨ ਕਰਕੇ ਸਬਮਿਟ ਕਰੋ।
3. ਦਸਤਾਵੇਜ਼ਾਂ ਵਿਚ ਤੁਹਾਡੇ ਤੋਂ ਐਡਰੈੱਸ ਪ੍ਰੂਫ਼ ਜਿਵੇਂ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਆਦਿ ਮੰਗਿਆ ਜਾ ਸਕਦਾ ਹੈ।
4. ਇਸ ਦੇ ਨਾਲ ਹੀ ਆਈਡੈਂਟਿਟੀ ਪ੍ਰੂਫ਼ ਲਈ ਆਧਾਰ, ਪੈਨ ਕਾਰਡ ਆਦਿ ਵੀ ਮੰਗੇ ਜਾ ਸਕਦੇ ਹਨ।
ਕੁਝ ਸੂਬਿਆਂ 'ਚ ਆਧਾਰ ਨਾਲ ਜੁੜੀ ਜਾਣਕਾਰੀ ਤੇ OTP ਰਾਹੀਂ ਵੈਰੀਫਿਕੇਸ਼ਨ ਵੀ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਮਹਾਰਾਸ਼ਟਰ ਦੇ ਰਾਸ਼ਨ ਕਾਰਡ ਸਿਸਟਮ 'ਚ ਕੁਝ ਆਨਲਾਈਨ ਸੇਵਾਵਾਂ ਲਈ ਆਧਾਰ ਨਾਲ ਜੁੜੇ ਮੋਬਾਈਲ ਨੰਬਰ ’ਤੇ OTP ਰਾਹੀਂ ਪ੍ਰਮਾਣੀਕਰਨ ਦੀ ਵਿਵਸਥਾ ਹੈ।
ਇਹ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਰਾਸ਼ਨ ਕਾਰਡ 'ਚ ਸੁਧਾਰ ਦੀ ਆਨਲਾਈਨ ਪ੍ਰਕਿਰਿਆ ਤੇ ਉਪਲਬਧ ਸੇਵਾਵਾਂ ਸੂਬੇ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀਆਂ ਹਨ। ਕਿਤੇ ਨਾਮ-ਪਤਾ ਬਦਲਣ ਦੀ ਸਹੂਲਤ ਸਿੱਧੀ ਆਨਲਾਈਨ ਮਿਲਦੀ ਹੈ, ਜਦਕਿ ਕੁਝ ਮਾਮਲਿਆਂ ਵਿਚ ਸਬੰਧਤ ਦਫ਼ਤਰ ਵਿਚ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈ ਸਕਦੇ ਹਨ। ਇਸ ਲਈ ਕਿਸੇ ਥਰਡ-ਪਾਰਟੀ ਵੈੱਬਸਾਈਟ ਦੀ ਬਜਾਏ ਆਪਣੇ ਸੂਬੇ ਦੇ ਖੁਰਾਕ ਵਿਭਾਗ ਜਾਂ NFSA ਨਾਲ ਜੁੜੇ ਅਧਿਕਾਰਤ ਪੋਰਟਲ ਦੀ ਹੀ ਵਰਤੋਂ ਕਰੋ।