ਕਮਾਲ ਦਾ ਨਵੰਬਰ ! ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੇ ਕਮਾਏ ₹34610000000000; ਕਿਤੇ ਤੁਸੀਂ ਪਿੱਛੇ ਤਾਂ ਨਹੀਂ ਰਹਿ ਗਏ ਰੇਸ 'ਚ ?
30 ਸ਼ੇਅਰਾਂ ਵਾਲੇ BSE ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ 'ਚ 23 ਨਵੰਬਰ ਤੱਕ 7,976.46 ਅੰਕ ਯਾਨੀ 10.71 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ੇਅਰ ਬਾਜ਼ਾਰ 'ਚ ਇਸ ਤੇਜ਼ੀ ਤੋਂ ਬਾਅਦ BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਇਸ ਮਹੀਨੇ 34.61 ਲੱਖ ਕਰੋੜ ਰੁਪਏ ਵਧ ਕੇ 509 ਲੱਖ ਕਰੋੜ ਰੁਪਏ ਹੋ ਗਿਆ ਹੈ।
Publish Date: Tue, 24 Nov 2026 03:09 PM (IST)
Updated Date: Tue, 24 Nov 2026 03:13 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਵਿਦੇਸ਼ੀ ਨਿਵੇਸ਼ਕਾਂ ਦੀ ਜ਼ੋਰਦਾਰ ਖ਼ਰੀਦਦਾਰੀ, ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਕੰਪਨੀਆਂ ਦੇ ਉਮੀਦ ਤੋਂ ਬਿਹਤਰ ਵਿੱਤੀ ਨਤੀਜਿਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਜੁੜੇ ਸ਼ੇਅਰਾਂ 'ਚ ਆਲਮੀ ਗਿਰਾਵਟ ਦੇ ਵਿਚਕਾਰ ਇਸ ਮਹੀਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ BSE ਸੈਂਸੈਕਸ 'ਚ ਕਰੀਬ 11 ਫ਼ੀਸਦੀ ਦੇ ਵਾਧੇ ਕਾਰਨ ਸ਼ੇਅਰ ਨਿਵੇਸ਼ਕਾਂ ਦੀ ਦੌਲਤ 'ਚ 34.61 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
30 ਸ਼ੇਅਰਾਂ ਵਾਲੇ BSE ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ 'ਚ 23 ਨਵੰਬਰ ਤੱਕ 7,976.46 ਅੰਕ ਯਾਨੀ 10.71 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ੇਅਰ ਬਾਜ਼ਾਰ 'ਚ ਇਸ ਤੇਜ਼ੀ ਤੋਂ ਬਾਅਦ BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਇਸ ਮਹੀਨੇ 34.61 ਲੱਖ ਕਰੋੜ ਰੁਪਏ ਵਧ ਕੇ 509 ਲੱਖ ਕਰੋੜ ਰੁਪਏ ਹੋ ਗਿਆ ਹੈ।
ਵਿਦੇਸ਼ੀ ਨਿਵੇਸ਼ਕਾਂ ਦੀ ਰਹੀ ਅਹਿਮ ਭੂਮਿਕਾ
ਬਾਜ਼ਾਰ 'ਚ ਆਈ ਇਸ ਤੇਜ਼ੀ ਪਿੱਛੇ ਵਿਦੇਸ਼ੀ ਨਿਵੇਸ਼ਕ ਇਕ ਪ੍ਰਮੁੱਖ ਕਾਰਕ ਬਣ ਕੇ ਉਭਰੇ ਹਨ। ਨਵੰਬਰ 'ਚ ਹੁਣ ਤੱਕ ਉਨ੍ਹਾਂ ਦਾ ਸ਼ੁੱਧ ਨਿਵੇਸ਼ ਇਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਦਿਆਂ 1.27 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਹੀਨਾਵਾਰ ਨਿਵੇਸ਼ ਪ੍ਰਵਾਹ ਹੈ।
ਰੁਪਿਆ ਵੀ ਹੋਇਆ ਮਜ਼ਬੂਤ
ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ, ''ਭਾਰਤ ਪ੍ਰਤੀ FII ਦੇ ਰੁਖ 'ਚ ਬਦਲਾਅ, ਰੁਪਏ ਦੀ ਮਜ਼ਬੂਤੀ ਅਤੇ ਕੰਪਨੀਆਂ ਦੀ ਆਮਦਨ 'ਚ ਉਮੀਦ ਤੋਂ ਬਿਹਤਰ ਵਾਧੇ ਨੇ ਮਿਲ ਕੇ ਬਾਜ਼ਾਰ ਦੀ ਧਾਰਨਾ ਨੂੰ ਮਜ਼ਬੂਤ ਕੀਤਾ ਹੈ। ਇਸ ਨੂੰ ਬੁਨਿਆਦੀ ਕਾਰਕਾਂ ਦਾ ਵੀ ਠੋਸ ਸਮਰਥਨ ਮਿਲਿਆ ਹੈ। ਇਸ ਮਹੀਨੇ ਹੁਣ ਤੱਕ ਭਾਰਤ ਦੁਨੀਆ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਪ੍ਰਮੁੱਖ ਬਾਜ਼ਾਰ ਰਿਹਾ ਹੈ।''
AI ਸ਼ੇਅਰਾਂ 'ਚ ਗਿਰਾਵਟ
ਆਲਮੀ ਪੱਧਰ 'ਤੇ AI ਨਾਲ ਜੁੜੇ ਸ਼ੇਅਰਾਂ 'ਚ ਭਾਰੀ ਗਿਰਾਵਟ ਕਾਰਨ ਸ਼ੇਅਰ ਬਾਜ਼ਾਰਾਂ 'ਚ ਵਿਕਰੀ ਦਾ ਦੌਰ ਦੇਖਣ ਨੂੰ ਮਿਲਿਆ। ਆਲਮੀ ਤੇਲ ਮਾਪਦੰਡ ਬ੍ਰੈਂਟ ਕਰੂਡ ਦੀ ਕੀਮਤ 88.90 ਡਾਲਰ ਪ੍ਰਤੀ ਬੈਰਲ 'ਤੇ ਹੈ।
ਸ਼ੇਅਰਾਂ ਨਾਲ ਜੁੜੇ ਆਪਣੇ ਸਵਾਲ ਤੁਸੀਂ business@jagrannewmedia.com 'ਤੇ ਭੇਜ ਸਕਦੇ ਹੋ। ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨਸ ਵੱਲੋਂ ਨਿਵੇਸ਼ ਦੀ ਕੋਈ ਸਲਾਹ ਨਹੀਂ ਦਿੱਤੀ ਜਾ ਰਹੀ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ। ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਜ਼ਰੂਰ ਸਲਾਹ ਕਰੋ।