- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਇੰਟਰਵਿਊ ’ਚ ਕੁਮਾਰ ਨੇ ਕਿਹਾ ਕਿ ਬੈਂਕ ਪ੍ਰਸਤਾਵਿਤ ਸਹਾਇਕ ਕੰਪਨੀਆਂ ਜਾਂ ਸਾਂਝੇ ਉੱਦਮਾਂ ਲਈ ਬੋਰਡ ਤੋਂ ਮਨਜ਼ੂਰੀ ਹਾਸਲ ਕਰਨ ਦੀ ਪ੍ਰਕਿਰਿਆ ’ਚ ਹੈ। ਇਸ ਤੋਂ ਬਾਅਦ ਹੋਰ ਸਬੰਧਤ ਰੈਗੂਲੇਟਰੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਜਾਣਗੀਆਂ।

ਚੇਨਈ (ਏਜੰਸੀ) : ਜਨਤਕ ਖੇਤਰ ਦਾ ਇੰਡੀਅਨ ਬੈਂਕ ਜੀਵਨ ਬੀਮਾ ਅਤੇ ਮਿਊਚਲ ਫੰਡ ਕਾਰੋਬਾਰ ’ਚ ਕਦਮ ਰੱਖਣ ’ਤੇ ਵਿਚਾਰ ਕਰ ਰਿਹਾ ਹੈ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਬਿਨੋਦ ਕੁਮਾਰ ਦਾ ਕਹਿਣਾ ਹੈ ਕਿ ਇਸ ਨਾਲ ਸਬੰਧਤ ਯੋਜਨਾਵਾਂ ’ਤੇ ਕੰਮ ਚੱਲ ਰਿਹਾ ਹੈ ਅਤੇ ਛੇਤੀ ਹੀ ਬੋਰਡ ਤੋਂ ਮਨਜ਼ੂਰੀ ਲਈ ਸੰਪਰਕ ਕੀਤਾ ਜਾਵੇਗਾ। ਇਕ ਇੰਟਰਵਿਊ ’ਚ ਕੁਮਾਰ ਨੇ ਕਿਹਾ ਕਿ ਬੈਂਕ ਪ੍ਰਸਤਾਵਿਤ ਸਹਾਇਕ ਕੰਪਨੀਆਂ ਜਾਂ ਸਾਂਝੇ ਉੱਦਮਾਂ ਲਈ ਬੋਰਡ ਤੋਂ ਮਨਜ਼ੂਰੀ ਹਾਸਲ ਕਰਨ ਦੀ ਪ੍ਰਕਿਰਿਆ ’ਚ ਹੈ। ਇਸ ਤੋਂ ਬਾਅਦ ਹੋਰ ਸਬੰਧਤ ਰੈਗੂਲੇਟਰੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ’ਚ ਇਕ ਸਾਲ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਬੈਂਕ ਦੀ ਪਹਿਲਾਂ ਹੀ ਜਨਰਲ ਬੀਮਾ ਖੇਤਰ ਦੀ ਕੰਪਨੀ ਯੂਨੀਵਰਸਲ ਸੋਮਪੋ ਜਨਰਲ ਇੰਸ਼ੋਰੈਂਸ ਕੰਪਨੀ ’ਚ 28.52 ਫੀਸਦੀ ਹਿੱਸੇਦਾਰੀ ਹੈ। ਇਹ ਹਿੱਸੇਦਾਰੀ 2020 ’ਚ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ ਮਿਲੀ ਸੀ।