
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਡਾਟਾ ਸੈਂਟਰ ਖੇਤਰ ਦੇ ਅਗਲੇ ਪੜਾਅ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਕਿਉਂਕਿ ਕੰਪਨੀਆਂ ਇਨ੍ਹਾਂ ਸੂਬਿਆਂ 'ਚ ਵੱਡੇ ਨਿਵੇਸ਼ ਅਤੇ ਪ੍ਰਾਜੈਕਟਾਂ ਦਾ ਐਲਾਨ ਕਰ ਰਹੀਆਂ ਹਨ।

ਆਈਏਐੱਨਐੱਸ, ਨਵੀਂ ਦਿੱਲੀ : ਭਾਰਤ ਏਸ਼ੀਆ-ਪੈਸੀਫਿਕ ਖੇਤਰ (APAC) ਵਿੱਚ ਚੀਨ ਤੋਂ ਬਾਅਦ ਸਭ ਤੋਂ ਵੱਡਾ ਡਾਟਾ ਸੈਂਟਰ ਬਾਜ਼ਾਰ ਬਣ ਕੇ ਉਭਰਿਆ ਹੈ। ਪਿਛਲੇ ਛੇ ਸਾਲਾਂ 'ਚ ਦੇਸ਼ ਦੀ ਲਾਈਵ ਆਈਟੀ ਸਮਰੱਥਾ ਚਾਰ ਗੁਣਾ ਵਧ ਕੇ 1.7 ਗੀਗਾਵਾਟ ਹੋ ਗਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ 'ਚ ਸਾਹਮਣੇ ਆਈ ਹੈ।
ਬਲੂਮਬਰਗ ਨਿਊ ਐਨਰਜੀ ਫਾਇਨਾਂਸ (BNEF) ਦੀ ਰਿਪੋਰਟ ਮੁਤਾਬਕ, ਭਾਰਤ 'ਚ ਡਾਟਾ ਸੈਂਟਰ ਖੇਤਰ ਲਈ ਮਜ਼ਬੂਤ ਪ੍ਰੋਜੈਕਟ ਪਾਈਪਲਾਈਨ ਮੌਜੂਦ ਹੈ। ਦੇਸ਼ ਵਿਚ 1.3 ਗੀਗਾਵਾਟ ਸਮਰੱਥਾ ਨਿਰਮਾਣ ਅਧੀਨ ਹੈ, ਜਦਕਿ ਹੋਰ 3.2 ਗੀਗਾਵਾਟ ਦੀਆਂ ਪ੍ਰਾਜੈਕਟਾਂ ਲਈ ਜ਼ਮੀਨ, ਬਿਜਲੀ ਅਤੇ ਨਿਰਮਾਣ ਲਈ ਲੋੜੀਂਦੀਆਂ ਮਨਜ਼ੂਰੀਆਂ ਹਾਸਲ ਕੀਤੀਆਂ ਜਾ ਚੁੱਕੀਆਂ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ, "ਊਰਜਾ ਦੀ ਉਪਲਬਧਤਾ ਅਤੇ ਫਾਈਬਰ ਕਨੈਕਟੀਵਿਟੀ ਦੇ ਮਾਮਲੇ 'ਚ ਮਜ਼ਬੂਤ ਸਥਿਤੀ ਭਾਰਤ ਨੂੰ ਏਸ਼ੀਆ-ਪੈਸੀਫਿਕ ਖੇਤਰ 'ਚ ਡਾਟਾ ਸੈਂਟਰ ਸਥਾਪਤ ਕਰਨ ਲਈ ਪਸੰਦੀਦਾ ਥਾਂ ਬਣਾਉਂਦੀ ਹੈ।"
ਮਹਾਰਾਸ਼ਟਰ ਭਾਰਤ ਦਾ ਸਭ ਤੋਂ ਪ੍ਰਮੁੱਖ ਡਾਟਾ ਸੈਂਟਰ ਬਾਜ਼ਾਰ ਬਣਿਆ ਹੋਇਆ ਹੈ। ਦੇਸ਼ ਵਿਚ ਲਾਈਵ ਆਈਟੀ ਸਮਰੱਥਾ ਦੇ ਮਾਮਲੇ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਹੈ ਅਤੇ ਕੁੱਲ ਸਮਰੱਥਾ 'ਚ ਇਸ ਦੀ 55 ਫ਼ੀਸਦੀ ਹਿੱਸੇਦਾਰੀ ਹੈ। ਰਿਪੋਰਟ ਮੁਤਾਬਕ, ਨਿਰਮਾਣ ਸ਼ੁਰੂ ਕਰਨ ਲਈ ਲੋੜੀਂਦੀਆਂ ਮਨਜ਼ੂਰੀਆਂ ਹਾਸਲ ਕਰ ਚੁੱਕੀਆਂ ਪ੍ਰਾਜੈਕਟਾਂ ਦੀ ਸਭ ਤੋਂ ਵੱਡੀ ਪਾਈਪਲਾਈਨ ਵੀ ਮਹਾਰਾਸ਼ਟਰ 'ਚ ਹੈ।
ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਡਾਟਾ ਸੈਂਟਰ ਖੇਤਰ ਦੇ ਅਗਲੇ ਪੜਾਅ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਕਿਉਂਕਿ ਕੰਪਨੀਆਂ ਇਨ੍ਹਾਂ ਸੂਬਿਆਂ 'ਚ ਵੱਡੇ ਨਿਵੇਸ਼ ਅਤੇ ਪ੍ਰਾਜੈਕਟਾਂ ਦਾ ਐਲਾਨ ਕਰ ਰਹੀਆਂ ਹਨ।
ਘਰੇਲੂ ਕਾਰੋਬਾਰੀ ਸਮੂਹਾਂ ਨੇ ਭਾਰਤ 'ਚ ਡਾਟਾ ਸੈਂਟਰ ਦੇ ਵਿਕਾਸ ਲਈ 210 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਜਤਾਈ ਹੈ, ਜੋ ਕੁੱਲ ਐਲਾਨੇ ਗਏ ਨਿਵੇਸ਼ ਦਾ 45 ਫ਼ੀਸਦੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ, "ਗਲੋਬਲ ਹਾਈਪਰਸਕੇਲਰ ਕੰਪਨੀਆਂ ਗੂਗਲ, ਐਮਾਜ਼ੋਨ ਤੇ ਮਾਈਕ੍ਰੋਸਾਫਟ ਅਗਲਾ ਸਭ ਤੋਂ ਵੱਡਾ ਨਿਵੇਸ਼ਕ ਸਮੂਹ ਹਨ, ਜਿਨ੍ਹਾਂ ਨੇ 84 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।" ਐਲਾਨੇ ਗਏ ਕੁੱਲ ਨਿਵੇਸ਼ ਦਾ ਲਗਭਗ 95 ਫ਼ੀਸਦੀ ਹਿੱਸਾ ਵੱਡੇ ਹਾਈਪਰਸਕੇਲ AI ਕੈਂਪਸ 'ਤੇ ਕੇਂਦਰਿਤ ਹੈ।
ਬਲੂਮਬਰਗਐੱਨਈਐੱਫ ਨੂੰ ਉਮੀਦ ਹੈ ਕਿ ਭਾਰਤ 'ਚ ਡਾਟਾ ਸੈਂਟਰਾਂ ਦੀ ਬਿਜਲੀ ਮੰਗ 2025 'ਚ 11 ਟੈਰਾਵਾਟ-ਘੰਟੇ ਤੋਂ ਵਧ ਕੇ 2035 'ਚ 91 ਟੈਰਾਵਾਟ-ਘੰਟੇ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਇਸ ਵਿਚ ਅੱਠ ਗੁਣਾ ਤੋਂ ਵੱਧ ਵਾਧਾ ਹੋਵੇਗਾ।
ਰਿਪੋਰਟ 'ਚ ਕਿਹਾ ਗਿਆ ਹੈ, "ਅਗਲੇ 3 ਤੋਂ 10 ਸਾਲਾਂ ਵਿੱਚ ਨਿਰਮਾਣ ਅਧੀਨ ਹਾਈਪਰਸਕੇਲ ਸਮਰੱਥਾ ਦੇ ਚਾਲੂ ਹੋਣ ਨਾਲ ਬਿਜਲੀ ਦੀ ਖਪਤ ਵਧੇਗੀ। ਕਈ ਹਾਈਪਰਸਕੇਲਰ ਕੰਪਨੀਆਂ ਨੇ 2030 ਤਕ ਨੈੱਟ-ਜ਼ੀਰੋ ਟੀਚੇ ਤੈਅ ਕੀਤੇ ਹਨ, ਇਸ ਲਈ ਨਵਿਆਉਣਯੋਗ ਬਿਜਲੀ ਦੀ ਵਰਤੋਂ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ।"
ਵਧਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਦੀ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ 2021 ਤੋਂ ਹੁਣ ਤਕ 7.1 ਫ਼ੀਸਦੀ ਦੀ ਚੱਕਰਵਰਧੀ ਸਾਲਾਨਾ ਵਿਕਾਸ ਦਰ (CAGR) ਨਾਲ ਵਧੀ ਹੈ।