LPG ਖਪਤਕਾਰਾਂ ਲਈ ਜ਼ਰੂਰੀ ਖ਼ਬਰ ! 30 ਜੂਨ ਤੋਂ ਬਾਅਦ ਬੰਦ ਹੋ ਸਕਦਾ ਹੈ ਕਨੈਕਸ਼ਨ, ਜਾਣੋ ਸਰਕਾਰ ਦੇ ਨਵੇਂ ਨਿਯਮ
ਦੇਸ਼ ਭਰ 'ਚ ਅੱਜਕੱਲ੍ਹ ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ ਕਿ 30 ਜੂਨ ਤੋਂ ਬਾਅਦ LPG ਗੈਸ ਸਿਲੰਡਰ ਮਿਲਣਾ ਬੰਦ ਹੋ ਜਾਵੇਗਾ। ਪਰ ਸੱਚਾਈ ਇਸ ਤੋਂ ਥੋੜ੍ਹੀ ਵੱਖਰੀ ਹੈ। ਸਰਕਾਰ ਨੇ ਗੈਸ ਸਿਲੰਡਰ ਪੂਰੀ ਤਰ੍ਹਾਂ ਬੰਦ ਕਰਨ ਦਾ ਕੋਈ ਆਦੇਸ਼ ਨਹੀਂ ਦਿੱਤਾ ਹੈ ਸਗੋ ਕੁਝ ਨਵੇਂ ਨਿਯਮ ਅਤੇ ਡੈੱਡਲਾਈਨ ਤੈਅ ਕੀਤੀ ਗਈ ਹੈ, ਜਿਸ ਦਾ ਅਸਰ ਕੁਝ ਖਪਤਕਾਰਾਂ 'ਤੇ ਜ਼ਰੂਰ ਪੈ ਸਕਦਾ ਹੈ।
Publish Date: Thu, 25 Jun 2026 10:10 AM (IST)
Updated Date: Thu, 25 Jun 2026 10:12 AM (IST)

ਨਵੀਂ ਦਿੱਲੀ : ਦੇਸ਼ ਭਰ 'ਚ ਅੱਜਕੱਲ੍ਹ ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ ਕਿ 30 ਜੂਨ ਤੋਂ ਬਾਅਦ LPG ਗੈਸ ਸਿਲੰਡਰ ਮਿਲਣਾ ਬੰਦ ਹੋ ਜਾਵੇਗਾ। ਪਰ ਸੱਚਾਈ ਇਸ ਤੋਂ ਥੋੜ੍ਹੀ ਵੱਖਰੀ ਹੈ। ਸਰਕਾਰ ਨੇ ਗੈਸ ਸਿਲੰਡਰ ਪੂਰੀ ਤਰ੍ਹਾਂ ਬੰਦ ਕਰਨ ਦਾ ਕੋਈ ਆਦੇਸ਼ ਨਹੀਂ ਦਿੱਤਾ ਹੈ ਸਗੋ ਕੁਝ ਨਵੇਂ ਨਿਯਮ ਅਤੇ ਡੈੱਡਲਾਈਨ ਤੈਅ ਕੀਤੀ ਗਈ ਹੈ, ਜਿਸ ਦਾ ਅਸਰ ਕੁਝ ਖਪਤਕਾਰਾਂ 'ਤੇ ਜ਼ਰੂਰ ਪੈ ਸਕਦਾ ਹੈ।
ਦਰਅਸਲ, ਸਰਕਾਰ LPG ਸਿਸਟਮ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਕਈ ਬਦਲਾਅ ਕਰ ਰਹੀ ਹੈ। ਇਨ੍ਹਾਂ ਬਦਲਾਵਾਂ ਦਾ ਮੁੱਖ ਮਕਸਦ ਡੁਪਲੀਕੇਟ ਕਨੈਕਸ਼ਨ ਰੋਕਣਾ, ਸਬਸਿਡੀ ਸਹੀ ਲੋਕਾਂ ਤੱਕ ਪਹੁੰਚਾਉਣਾ ਅਤੇ ਜਿਨ੍ਹਾਂ ਇਲਾਕਿਆਂ 'ਚ ਪਾਈਪ ਗੈਸ (PNG) ਉਪਲਬਧ ਹੈ, ਉੱਥੇ LPG 'ਤੇ ਨਿਰਭਰਤਾ ਘਟਾਉਣਾ ਹੈ।
30 ਜੂਨ ਕਿਉਂ ਅਹਿਮ ਹੈ?
ਸਰਕਾਰ ਨੇ ਮਾਰਚ 'ਚ ਇੱਕ ਨਵਾਂ ਨਿਯਮ ਲਾਗੂ ਕੀਤਾ ਸੀ, ਜਿਸ ਦੇ ਤਹਿਤ ਜਿਨ੍ਹਾਂ ਇਲਾਕਿਆਂ 'ਚ PNG (ਪਾਈਪ ਗੈਸ) ਦੀ ਸਹੂਲਤ ਮੌਜੂਦ ਹੈ, ਉੱਥੇ ਰਹਿਣ ਵਾਲੇ ਲੋਕਾਂ ਨੂੰ 90 ਦਿਨਾਂ ਦੇ ਅੰਦਰ LPG ਤੋਂ PNG 'ਚ ਸ਼ਿਫਟ ਹੋਣਾ ਹੋਵੇਗਾ। ਇਹ ਸਮਾਂ ਸੀਮਾ ਹੁਣ 30 ਜੂਨ ਦੇ ਆਸ-ਪਾਸ ਪੂਰੀ ਹੋ ਰਹੀ ਹੈ।
ਜੇਕਰ ਕੋਈ ਖਪਤਕਾਰ PNG ਸਹੂਲਤ ਹੋਣ ਦੇ ਬਾਵਜੂਦ LPG ਸਿਲੰਡਰ ਦੀ ਵਰਤੋਂ ਜਾਰੀ ਰੱਖਦਾ ਹੈ, ਤਾਂ ਉਸ ਦਾ ਗੈਸ ਕਨੈਕਸ਼ਨ ਬੰਦ ਕੀਤਾ ਜਾ ਸਕਦਾ ਹੈ ਜਾਂ ਸਪਲਾਈ ਰੋਕੀ ਜਾ ਸਕਦੀ ਹੈ।
ਕਿਨ੍ਹਾਂ ਲੋਕਾਂ 'ਤੇ ਪਵੇਗਾ ਅਸਰ?
ਜਿਨ੍ਹਾਂ ਇਲਾਕਿਆਂ 'ਚ PNG ਉਪਲਬਧ ਹੈ।
ਜਿਨ੍ਹਾਂ ਨੇ ਅਜੇ ਤੱਕ PNG ਕਨੈਕਸ਼ਨ ਨਹੀਂ ਲਿਆ ਹੈ।
ਜੋ LPG ਅਤੇ PNG ਦੋਵੇਂ ਇਕੱਠੇ ਵਰਤ ਰਹੇ ਹਨ।
ਦੱਸ ਦੇਈਏ ਕਿ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇੱਕ ਘਰ 'ਚ ਇੱਕ ਹੀ ਗੈਸ ਕਨੈਕਸ਼ਨ ਮਾਨਤਾ ਪ੍ਰਾਪਤ ਹੋਵੇਗਾ ਅਤੇ PNG ਹੋਣ 'ਤੇ LPG ਰੱਖਣਾ ਨਿਯਮਾਂ ਦੇ ਖ਼ਿਲਾਫ਼ ਹੈ।
e-KYC ਨਹੀਂ ਕੀਤਾ ਤਾਂ ਸਬਸਿਡੀ ਬੰਦ
ਇੱਕ ਹੋਰ ਵੱਡਾ ਅਪਡੇਟ ਇਹ ਹੈ ਕਿ LPG ਖਪਤਕਾਰਾਂ, ਖਾਸ ਕਰਕੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 30 ਜੂਨ ਤੱਕ e-KYC ਪੂਰਾ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ, ਤਾਂ ਗੈਸ ਸਿਲੰਡਰ ਦੀ ਸਬਸਿਡੀ ਬੰਦ ਹੋ ਸਕਦੀ ਹੈ, ਹਾਲਾਂਕਿ ਸਿਲੰਡਰ ਮਿਲਣਾ ਬੰਦ ਨਹੀਂ ਹੋਵੇਗਾ।
ਆਓ ਜਾਣਦੇ ਹਾਂ ਕਿ LPG ਸਿਲੰਡਰ ਦੇ ਕੀ ਰੇਟ ਹਨ?
ਦਿੱਲੀ 'ਚ ਅੱਜ ਘਰੇਲੂ LPG (14.2 ਕਿਲੋ) ਸਿਲੰਡਰ ਦੀ ਕੀਮਤ ਕਰੀਬ ₹942 ਹੈ। ਉੱਥੇ ਹੀ ਜੇਕਰ 5 ਕਿਲੋ ਦੇ ਸਿਲੰਡਰ ਦੀ ਗੱਲ ਕਰੀਏ ਤਾਂ ਉਸ ਦੀ ਕੀਮਤ ₹349 ਦੇ ਆਸ-ਪਾਸ ਹੈ। 19 ਕਿਲੋ ਦਾ ਕਮਰਸ਼ੀਅਲ ਸਿਲੰਡਰ ₹3,113 ਦੇ ਕਰੀਬ ਹੈ।
ਕਿਉਂ ਵਧ ਰਹੀਆਂ ਹਨ LPG ਦੀਆਂ ਕੀਮਤਾਂ?
LPG ਦੀਆਂ ਕੀਮਤਾਂ ਸਿੱਧੇ ਤੁਹਾਡੇ ਸ਼ਹਿਰ ਤੋਂ ਤੈਅ ਨਹੀਂ ਹੁੰਦੀਆਂ, ਬਲਕਿ ਕਈ ਗਲੋਬਲ (ਕੌਮਾਂਤਰੀ) ਅਤੇ ਘਰੇਲੂ ਕਾਰਨਾਂ 'ਤੇ ਨਿਰਭਰ ਕਰਦੀਆਂ ਹਨ: -
ਕੱਚੇ ਤੇਲ ਦੀਆਂ ਕੀਮਤਾਂ: ਜੇਕਰ ਇੰਟਰਨੈਸ਼ਨਲ ਮਾਰਕੀਟ 'ਚ ਤੇਲ ਮਹਿੰਗਾ ਹੁੰਦਾ ਹੈ, ਤਾਂ LPG ਵੀ ਮਹਿੰਗੀ ਹੋ ਜਾਂਦੀ ਹੈ।
ਡਾਲਰ ਦੀ ਮਜ਼ਬੂਤੀ: ਦੱਸ ਦੇਈਏ ਕਿ ਭਾਰਤ ਤੇਲ ਆਯਾਤ ਕਰਦਾ ਹੈ, ਅਜਿਹੇ 'ਚ ਜੇਕਰ ਡਾਲਰ ਮਜ਼ਬੂਤ ਹੋਵੇਗਾ ਤਾਂ ਇੰਪੋਰਟ ਮਹਿੰਗਾ ਪਵੇਗਾ।
ਗਲੋਬਲ ਟੈਨਸ਼ਨ: ਹਾਲ ਦੇ ਸਮੇਂ 'ਚ ਪੱਛਮੀ ਏਸ਼ੀਆ 'ਚ ਤਣਾਅ ਕਾਰਨ ਸਪਲਾਈ 'ਤੇ ਅਸਰ ਪਿਆ, ਜਿਸ ਨਾਲ ਕੀਮਤਾਂ ਕਾਫੀ ਹੱਦ ਤੱਕ ਵਧ ਗਈਆਂ।
ਸਪਲਾਈ ਅਤੇ ਡਿਮਾਂਡ: ਸਰਕਾਰ ਅਤੇ ਆਇਲ ਕੰਪਨੀਆਂ ਹਰ ਮਹੀਨੇ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ, ਜਿਸ ਨਾਲ ਉਤਾਰ-ਚੜ੍ਹਾਅ ਆਉਂਦਾ ਹੈ।
LPG ਸਿਲੰਡਰ ਫਿਲਹਾਲ 942 ਦੇ ਆਸ-ਪਾਸ ਬਣਿਆ ਹੋਇਆ ਹੈ, ਪਰ ਲਗਾਤਾਰ ਵਧ ਰਹੀਆਂ ਕੀਮਤਾਂ ਸਾਫ਼ ਇਸ਼ਾਰਾ ਦੇ ਰਹੀਆਂ ਹਨ ਕਿ ਆਉਣ ਵਾਲੇ ਸਮੇਂ 'ਚ ਰਾਹਤ ਮਿਲਣੀ ਆਸਾਨ ਨਹੀਂ ਹੋਵੇਗੀ। ਗਲੋਬਲ ਫੈਕਟਰਸ ਅਤੇ ਸਰਕਾਰ ਦੀਆਂ ਨੀਤੀਆਂ ਹੀ ਤੈਅ ਕਰਨਗੀਆਂ ਕਿ ਗੈਸ ਸਸਤੀ ਹੋਵੇਗੀ ਜਾਂ ਹੋਰ ਮਹਿੰਗੀ।