ਆਧਾਰ ਕਾਰਡ ਕਿਵੇਂ ਕਰੀਏ ਡਾਊਨਲੋਡ? ਸਿਰਫ਼ 1 ਮਿੰਟ 'ਚ ਹੋ ਜਾਵੇਗਾ ਕੰਮ, ਜਾਣੋ ਪੂਰਾ ਪ੍ਰੋਸੈੱਸ
ਈ-ਆਧਾਰ ਅਸਲ 'ਚ ਫਿਜ਼ੀਕਲ ਆਧਾਰ ਕਾਰਡ ਦਾ ਡਿਜੀਟਲ ਰੂਪ ਹੈ। ਹੁਣ ਤੁਹਾਨੂੰ ਆਧਾਰ ਕਾਰਡ ਦੀ ਵਰਤੋਂ ਕਰਨ ਲਈ ਇਸ ਨੂੰ ਹਰ ਸਮੇਂ ਜੇਬ 'ਚ ਲੈ ਕੇ ਘੁੰਮਣ ਦੀ ਲੋੜ ਨਹੀਂ ਹੈ। ਤੁਸੀਂ ਇਸ ਨੂੰ PDF ਫਾਰਮੈਟ 'ਚ ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਵੀ ਆਧਾਰ ਕਾਰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ UIDAI ਵੱਲੋਂ ਜਾਰੀ ਕੀਤਾ ਜਾਂਦਾ ਹੈ।
Publish Date: Tue, 27 Oct 2026 04:22 PM (IST)
Updated Date: Tue, 27 Oct 2026 04:23 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਆਧਾਰ ਕਾਰਡ ਦੀ ਲੋੜ ਹਰ ਸਮੇਂ ਪੈਂਦੀ ਹੈ। ਭਾਵੇਂ ਕੋਈ ਸਰਕਾਰੀ ਕੰਮ ਹੋਵੇ ਜਾਂ ਬੈਂਕ 'ਚ ਖਾਤਾ ਖੁਲਵਾਉਣਾ ਹੋਵੇ। ਪਰ ਇਹ ਜ਼ਰੂਰੀ ਨਹੀਂ ਕਿ ਸਾਡੇ ਕੋਲ ਹਰ ਸਮੇਂ ਆਧਾਰ ਕਾਰਡ ਦਾ ਫਿਜ਼ੀਕਲ ਰੂਪ ਮੌਜੂਦ ਹੋਵੇ। ਅਜਿਹੇ 'ਚ ਈ-ਆਧਾਰ ਤੁਹਾਡੇ ਕੰਮ ਆ ਸਕਦਾ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਸੀਂ ਆਨਲਾਈਨ ਆਧਾਰ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ? ਆਓ, ਅੱਜ ਤੁਹਾਡੀ ਇਸ ਸਮੱਸਿਆ ਦਾ ਹੱਲ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਈ-ਆਧਾਰ ਕੀ ਹੁੰਦਾ ਹੈ?
ਕੀ ਹੁੰਦਾ ਹੈ e-Aadhaar?
ਈ-ਆਧਾਰ ਅਸਲ 'ਚ ਫਿਜ਼ੀਕਲ ਆਧਾਰ ਕਾਰਡ ਦਾ ਡਿਜੀਟਲ ਰੂਪ ਹੈ। ਹੁਣ ਤੁਹਾਨੂੰ ਆਧਾਰ ਕਾਰਡ ਦੀ ਵਰਤੋਂ ਕਰਨ ਲਈ ਇਸ ਨੂੰ ਹਰ ਸਮੇਂ ਜੇਬ 'ਚ ਲੈ ਕੇ ਘੁੰਮਣ ਦੀ ਲੋੜ ਨਹੀਂ ਹੈ। ਤੁਸੀਂ ਇਸ ਨੂੰ PDF ਫਾਰਮੈਟ 'ਚ ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਵੀ ਆਧਾਰ ਕਾਰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ UIDAI ਵੱਲੋਂ ਜਾਰੀ ਕੀਤਾ ਜਾਂਦਾ ਹੈ।
ਈ-ਆਧਾਰ 'ਤੇ ਨਾਂ, ਪਤਾ ਅਤੇ ਹੋਰ ਜਾਣਕਾਰੀਆਂ ਦੇ ਨਾਲ QR ਕੋਡ ਵੀ ਦਿੱਤਾ ਹੁੰਦਾ ਹੈ। ਆਓ, ਹੁਣ ਜਾਣਦੇ ਹਾਂ ਕਿ ਤੁਸੀਂ ਇਸ ਨੂੰ ਕਿਵੇਂ ਅਤੇ ਕਿੱਥੋਂ ਡਾਊਨਲੋਡ ਕਰ ਸਕਦੇ ਹੋ।
ਆਧਾਰ ਕਾਰਡ ਕਿਵੇਂ ਕਰੀਏ ਡਾਊਨਲੋਡ?
ਜੇਕਰ ਤੁਸੀਂ ਈ-ਆਧਾਰ ਡਾਊਨਲੋਡ ਕਰਨਾ ਚਾਹੁੰਦੇ ਹੋ, ਤਾਂ ਬੱਸ ਇਹ ਕੰਮ ਕਰੋ।
ਸਟੈੱਪ 1: ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
ਸਟੈੱਪ 2: ਇੱਥੇ ਤੁਹਾਨੂੰ ‘Download Aadhaar’ ਦਾ ਵਿਕਲਪ ਮਿਲੇਗਾ।
ਸਟੈੱਪ 3: ਹੁਣ ਇਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਆਧਾਰ ਨੰਬਰ, ਐਨਰੋਲਮੈਂਟ ਆਈਡੀ (EID) ਜਾਂ ਵਰਚੁਅਲ ਆਈਡੀ (VID) 'ਚੋਂ ਕੋਈ ਇੱਕ ਦਰਜ ਕਰਨੀ ਹੋਵੇਗੀ।
ਸਟੈੱਪ 4: ਇਸ ਤੋਂ ਬਾਅਦ ਤੁਹਾਨੂੰ ਕੈਪਚਾ ਕੋਡ ਦਰਜ ਕਰਨਾ ਹੋਵੇਗਾ।
ਸਟੈੱਪ 5: ਫਿਰ ‘Send OTP’ ਵਾਲੇ ਵਿਕਲਪ 'ਤੇ ਕਲਿੱਕ ਕਰੋ।
ਸਟੈੱਪ 6: ਇਹ OTP ਤੁਹਾਡੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ 'ਤੇ ਆਵੇਗਾ। ਇਸ ਨੂੰ ਵੈੱਬਸਾਈਟ 'ਤੇ ਦਰਜ ਕਰ ਦਿਓ।
ਸਟੈੱਪ 7: ਇਸ ਤੋਂ ਬਾਅਦ ਤੁਹਾਡਾ ਈ-ਆਧਾਰ ਡਾਊਨਲੋਡ ਹੋ ਜਾਵੇਗਾ। ਤੁਸੀਂ ਇਸ ਨੂੰ ਆਪਣੇ ਮੋਬਾਈਲ ਦੇ ਫਾਈਲ ਮੈਨੇਜਰ 'ਚ ਦੇਖ ਸਕਦੇ ਹੋ।