- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
EPS ਤਹਿਤ ਮਾਸਿਕ ਪੈਨਸ਼ਨ ਪ੍ਰਾਪਤ ਕਰਨ ਲਈ ਘੱਟੋ-ਘੱਟ 10 ਸਾਲ ਦੀ ਪੈਨਸ਼ਨ ਯੋਗ ਸੇਵਾ ਪੂਰੀ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੁਲਾਜ਼ਮ ਦੀ ਉਮਰ 58 ਸਾਲ ਹੋਣੀ ਚਾਹੀਦੀ ਹੈ। ਜੇਕਰ ਕੋਈ ਮੁਲਾਜ਼ਮ 10 ਸਾਲ ਪੂਰੇ ਹੋਣ ਤੋਂ ਪਹਿਲਾਂ ਨੌਕਰੀ ਛੱਡ ਦਿੰਦਾ ਹੈ ਤਾਂ ਉਸ ਨੂੰ ਮਾਸਿਕ ਪੈਨਸ਼ਨ (EPS Pension) ਦਾ ਲਾਭ ਨਹੀਂ ਮਿਲਦਾ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਦੇ ਹੋ ਅਤੇ ਤੁਹਾਡੀ ਤਨਖ਼ਾਹ 'ਚੋਂ ਹਰ ਮਹੀਨੇ PF ਕੱਟਦਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। 29 ਜੂਨ ਤੋਂ EPFO (Employees' Provident Fund Organisation) ਦੇ ਨਿਯਮਾਂ ਵਿੱਚ ਇੱਕ ਵੱਡਾ ਇਤਿਹਾਸਕ ਬਦਲਾਅ ਹੋਇਆ ਹੈ। ਕਿਰਤ ਮੰਤਰਾਲੇ (Ministry Of Labour) ਨੇ EPS 1995 ਅਤੇ 1971 ਦੀ ਪੁਰਾਣੀ ਫੈਮਿਲੀ ਪੈਨਸ਼ਨ ਸਕੀਮ (Family Pension Scheme) ਨੂੰ ਖ਼ਤਮ ਕਰ ਕੇ ਨਵੀਂ EPS 2026 ਲਾਗੂ ਕਰ ਦਿੱਤੀ ਹੈ। ਇਸ ਫੈਸਲੇ ਨੇ 6 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਸੋਚ ਵਿਚ ਪਾ ਦਿੱਤਾ ਹੈ ਕਿ ਕੀ ਹੁਣ ਉਨ੍ਹਾਂ ਦੀ ਮੰਥਲੀ ਪੈਨਸ਼ਨ ਦਾ ਗਣਿਤ ਬਦਲ ਜਾਵੇਗਾ? ਆਓ ਇਸ ਸਵਾਲ ਨੂੰ ਵਿਸਥਾਰ ਨਾਲ ਸਮਝਦੇ ਹਾਂ।
ਦੱਸ ਦੇਈਏ ਕਿ ਸਰਕਾਰ ਨੇ ਸਾਫ਼ ਕੀਤਾ ਹੈ ਕਿ ਸਕੀਮ (EPS Scheme) ਦਾ ਨਾਮ ਤੇ ਢਾਂਚਾ ਭਾਵੇਂ ਨਵਾਂ ਹੋ ਗਿਆ ਹੋਵੇ, ਪਰ ਮੰਥਲੀ ਪੈਨਸ਼ਨ (Pension) ਕੱਢਣ ਦਾ ਪੁਰਾਣਾ ਫਾਰਮੂਲਾ ਤੇ 10 ਸਾਲ ਦੀ ਘੱਟੋ-ਘੱਟ ਸਰਵਿਸ ਵਾਲਾ ਜ਼ਰੂਰੀ ਨਿਯਮ ਬਿਲਕੁਲ ਉਹੀ ਰਹੇਗਾ।
EPS ਤਹਿਤ ਮਾਸਿਕ ਪੈਨਸ਼ਨ (EPS Monthly Pension) ਪ੍ਰਾਪਤ ਕਰਨ ਲਈ ਘੱਟੋ-ਘੱਟ 10 ਸਾਲ ਦੀ ਪੈਨਸ਼ਨ ਯੋਗ ਸੇਵਾ (Pensionable Services) ਪੂਰੀ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੁਲਾਜ਼ਮ ਦੀ ਉਮਰ 58 ਸਾਲ ਹੋਣੀ ਚਾਹੀਦੀ ਹੈ। ਜੇਕਰ ਕੋਈ ਮੁਲਾਜ਼ਮ 10 ਸਾਲ ਪੂਰੇ ਹੋਣ ਤੋਂ ਪਹਿਲਾਂ ਨੌਕਰੀ ਛੱਡ ਦਿੰਦਾ ਹੈ ਤਾਂ ਉਸ ਨੂੰ ਮਾਸਿਕ ਪੈਨਸ਼ਨ (EPS Pension) ਦਾ ਲਾਭ ਨਹੀਂ ਮਿਲਦਾ।
EPFO ਅਨੁਸਾਰ EPS ਪੈਨਸ਼ਨ ਕੱਢਣ ਦਾ ਫਾਰਮੂਲਾ ਹੈ—ਮਾਸਿਕ ਪੈਨਸ਼ਨ = (ਪੈਨਸ਼ਨ ਯੋਗ ਤਨਖ਼ਾਹ × ਪੈਨਸ਼ਨ ਯੋਗ ਸੇਵਾ) ÷ 70
ਪੈਨਸ਼ਨ ਯੋਗ ਤਨਖ਼ਾਹ (Pensionable Salary): ਆਖ਼ਰੀ 60 ਮਹੀਨਿਆਂ ਦੀ ਔਸਤ ਤਨਖ਼ਾਹ ਦੇ ਆਧਾਰ 'ਤੇ।
ਪੈਨਸ਼ਨ ਯੋਗ ਸੇਵਾ (Pensionable Service): EPS 'ਚ ਯੋਗਦਾਨ ਵਾਲੇ ਕੁੱਲ ਸਾਲਾਂ ਦੀ ਗਿਣਤੀ।
ਮੰਨ ਲਓ ਕਿਸੇ ਮੁਲਾਜ਼ਮ ਦੀ ਪੈਨਸ਼ਨ ਯੋਗ ਤਨਖ਼ਾਹ 15,000 ਰੁਪਏ ਹੈ ਤੇ ਉਸ ਨੇ 10 ਸਾਲ ਨੌਕਰੀ ਕੀਤੀ ਹੈ।
ਪੈਨਸ਼ਨ = (15,000 × 10) ÷ 70 = 2,142.85 ਰੁਪਏ। ਯਾਨੀ ਮੁਲਾਜ਼ਮ ਨੂੰ ਲਗਪਗ 2,143 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਸਕਦੀ ਹੈ।
ਨੌਕਰੀ ਦੇ ਸਾਲ------------ਅਨੁਮਾਨਿਤ ਮਾਸਿਕ ਪੈਨਸ਼ਨ
10 ਸਾਲ------------------₹2,143
15 ਸਾਲ------------------₹3,214
20 ਸਾਲ------------------₹4,286
25 ਸਾਲ------------------₹5,357
30 ਸਾਲ------------------₹6,429
ਇਹ ਉਦਾਹਰਨ 15,000 ਰੁਪਏ ਦੀ ਪੈਨਸ਼ਨ ਯੋਗ ਸੈਲਰੀ ਦੇ ਆਧਾਰ 'ਤੇ ਹੈ। ਅਸਲ ਪੈਨਸ਼ਨ ਤੁਹਾਡੀ ਸੈਲਰੀ ਅਤੇ ਸੇਵਾ ਮਿਆਦ ਅਨੁਸਾਰ ਹੋਵੇਗੀ।
ਜੇਕਰ ਤੁਸੀਂ ਵੀ ਨੌਕਰੀ ਬਦਲਦੇ ਹੋ ਤਾਂ EPF ਤੇ EPS ਨੂੰ ਨਵੀਂ ਨੌਕਰੀ 'ਚ ਟ੍ਰਾਂਸਫਰ ਕਰਵਾਉਣਾ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ 10 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ EPS ਦੀ ਰਕਮ ਕਢਵਾ ਲੈਂਦੇ ਹੋ ਤਾਂ ਤੁਹਾਡੀ ਪੈਨਸ਼ਨ ਯੋਗ ਸੇਵਾ (Pensionable Service) ਟੁੱਟ ਸਕਦੀ ਹੈ। ਅਜਿਹੇ ਵਿਚ ਇਸ ਨਾਲ ਭਵਿੱਖ ਵਿੱਚ ਮਿਲਣ ਵਾਲੀ ਮੰਥਲੀ ਪੈਨਸ਼ਨ 'ਤੇ ਅਸਰ ਪੈ ਸਕਦਾ ਹੈ।