- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਵੱਲੋਂ ਪਤੰਜਲੀ ਦੇ ਘਿਓ ਵਿਚ ਮਿਲਾਵਟ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੁਲਾਕਾਤਾਂ ਹੋਈਆਂ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਵਿਵਾਦ ਖ਼ਤਮ ਹੋ ਗਿਆ ਹੈ।

ਜਾਸ, ਨਵੀਂ ਦਿੱਲੀ : ਬਾਬਾ ਰਾਮਦੇਵ ਨੇ ਪਤੰਜਲੀ ਦੇ ਉਤਪਾਦਾਂ ’ਤੇ ਲਗੇ ਮਿਲਾਵਟ ਦੇ ਦਾਅਵਿਆਂ ’ਤੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪਤੰਜਲੀ ਦੇ ਉਤਪਾਦ 100 ਫ਼ੀਸਦ ਸ਼ੁੱਧ ਹਨ। ਜੇ ਇਨ੍ਹਾਂ ਵਿਚ ਕੋਈ ਮਿਲਾਵਟ ਮਿਲੀ ਤਾਂ ਮੈਨੂੰ ਚੌਰਾਹੇ 'ਤੇ ਫਾਂਸੀ ’ਤੇ ਲਟਕਾ ਦੇਣਾ। ਰਾਮਦੇਵ ਨੇ ਕਿਹਾ ਕਿ ਪਤੰਜਲੀ ਦੇ ਉਤਪਾਦ ਪੂਰੀ ਤਰ੍ਹਾਂ ਸਹੀ ਹਨ। ਗਾਂ ਦੇ ਘਿਓ ਸਮੇਤ ਹੋਰ ਉਤਪਾਦਾਂ ’ਤੇ ਮਿਲਾਵਟ ਦੇ ਦਾਅਵਿਆਂ ਨੂੰ ਉਹ ਸਾਜ਼ਿਸ਼, ਅਗਿਆਨਤਾ, ਬਦਲਾਖੋਰੀ ਅਤੇ ਮਕਬੂਲੀਅਤ ਹਾਸਲ ਕਰਨ ਦਾ ਹਥਕੰਡਾ ਮੰਨਦੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਅਜਿਹੇ ਸਵਾਲ ਬਹੁ-ਰਾਸ਼ਟਰੀ ਕੰਪਨੀਆਂ ਦੇ ਉਤਪਾਦਾਂ ’ਤੇ ਕਿਉਂ ਨਹੀਂ ਉਠਾਏ ਜਾਂਦੇ।
ਰਾਮਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਵੱਲੋਂ ਪਤੰਜਲੀ ਦੇ ਘਿਓ ਵਿਚ ਮਿਲਾਵਟ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੁਲਾਕਾਤਾਂ ਹੋਈਆਂ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਵਿਵਾਦ ਖ਼ਤਮ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਿਲਾਵਟ ਸਮਾਜਿਕ ਅਤੇ ਧਾਰਮਿਕ ਪਾਪ ਹੈ, ਇਹ ਮੌਤ ਦੀ ਸਜ਼ਾ ਵਰਗਾ ਅਪਰਾਧ ਹੈ। ਇਸ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਨ ਚਾਹੀਦੇ ਹਨ, ਜਿਵੇਂ ਕਿ ਚੀਨ ਵਿਚ ਹਨ।