ਦਾਦੀ ਨੇ ਪੋਤੀ ਨੂੰ 15 ਸਾਲ ਪਾਲਿਆ, ਪੁੱਤਰ ਦੇ ਦੂਜਾ ਵਿਆਹ ਕਰਨ 'ਤੇ ਠੋਕ ਦਿੱਤਾ ਮੁਕੱਦਮਾ; ਕਿਹਾ- 15 ਲੱਖ ਰੁਪਏ ਦਿਓ ਮਹਿਲਾ ਦਾ ਨਾਮ ਸ਼ੂ ਹੈ ਅਤੇ ਪੁੱਤਰ ਦਾ ਨਾਮ ਲਿਆਂਗ ਹੈ। ਉਨ੍ਹਾਂ ਨੇ ਆਪਣੇ ਪੁੱਤਰ 'ਤੇ “ਪਰਿਵਾਰਕ ਜ਼ਿੰਮੇਵਾਰੀ ਦੀ ਭਾਵਨਾ” ਨਾ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਇਕ ਪਿਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਆਰਥਿਕ ਬੋਝ ਨੂੰ ਚੁੱਕਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਲਿਆਂਗ ਨੇ ਦਲੀਲ ਦਿੱਤੀ ਕਿ ਉਸ ਨੇ ਆਪਣੀ ਧੀ ਦੀ ਦੇਖਭਾਲ ਆਪਣੀ ਪੂਰੀ ਸਮਰੱਥਾ ਮੁਤਾਬਕ ਕਰਨ ਦੀ ਕੋਸ਼ਿਸ਼ ਕੀਤੀ।
Publish Date: Wed, 09 Sep 2026 04:09 PM (IST)
Updated Date: Wed, 09 Sep 2026 05:10 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਖ਼ਬਰ ਵਾਇਰਲ ਹੋ ਰਹੀ ਹੈ। ਇਸ ਖ਼ਬਰ 'ਤੇ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਖ਼ਬਰ ਹੈ ਕਿ ਇਕ ਦਾਦੀ ਨੇ ਆਪਣੀ ਪੋਤੀ ਨੂੰ 15 ਸਾਲ ਤਕ ਪਾਲਿਆ-ਪੋਸਿਆ। ਇਸ ਤੋਂ ਬਾਅਦ ਉਸ ਨੇ ਆਪਣੇ ਹੀ ਪੁੱਤਰ ਤੋਂ ਧੀ ਦੀ ਦੇਖਭਾਲ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਮੁਕੱਦਮਾ ਕਰ ਦਿੱਤਾ।
ਇਹ ਪੂਰਾ ਮਾਮਲਾ ਚੀਨ ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਔਰਤ ਨੇ ਆਪਣੀ ਪੋਤੀ ਦੀ ਦੇਖਭਾਲ ਦੀ ਫੀਸ ਵਜੋਂ ਆਪਣੇ ਪੁੱਤਰ 'ਤੇ 54,000 ਡਾਲਰ (ਲਗਪਗ 51 ਲੱਖ ਰੁਪਏ) ਦਾ ਮੁਕੱਦਮਾ ਕਰ ਦਿੱਤਾ। ਖ਼ਬਰਾਂ ਮੁਤਾਬਕ, ਪਿਛਲੇ ਸਾਲ ਵਾਪਰੀ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਹਾਲ ਹੀ ਵਿਚ ਇਕ ਸਥਾਨਕ ਅਦਾਲਤ ਨੇ ਇਸ ਮਾਮਲੇ ਦੀ ਜਾਣਕਾਰੀ ਜਨਤਕ ਕੀਤੀ।
ਪੁੱਤਰ ਨੇ ਦੂਜਾ ਵਿਆਹ ਕੀਤਾ ਤਾਂ ਮਾਂ ਨੇ ਠੋਕ ਦਿੱਤਾ ਮੁਕੱਦਮਾ ਦਰਅਸਲ, ਔਰਤ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ। ਉਹ ਆਪਣੇ ਪੁੱਤਰ ਨਾਲ ਰਹਿਣ ਲੱਗੀ। ਕੁਝ ਸਮੇਂ ਬਾਅਦ ਉਸ ਦੇ ਪੁੱਤਰ ਦਾ ਵੀ ਤਲਾਕ ਹੋ ਗਿਆ। ਜਦੋਂ ਪੁੱਤਰ ਦਾ ਤਲਾਕ ਹੋਇਆ ਤਾਂ ਪੋਤੀ ਦੀ ਉਮਰ ਲਗਪਗ 4 ਸਾਲ ਸੀ। ਇਸੇ ਉਮਰ ਤੋਂ ਉਸ ਮਹਿਲਾ ਨੇ ਆਪਣੀ ਪੋਤੀ ਦੀ ਦੇਖਭਾਲ ਸ਼ੁਰੂ ਕੀਤੀ। ਉਸ ਦੀ ਪਰਵਰਿਸ਼ ਕੀਤੀ, ਪੜ੍ਹਾਇਆ-ਲਿਖਾਇਆ ਤੇ ਮੈਡੀਕਲ ਖ਼ਰਚਾ ਵੀ ਚੁੱਕਿਆ। ਮਹਿਲਾ ਨੇ ਇਹ ਸਭ ਕੁਝ ਇਕੱਲੇ ਕੀਤਾ। ਪਰ ਜਦੋਂ ਮਹਿਲਾ ਦੇ ਪੁੱਤਰ ਨੇ ਦੂਜਾ ਵਿਆਹ ਕਰ ਲਿਆ ਅਤੇ ਆਪਣੀ ਮਾਂ ਤੇ ਧੀ ਨੂੰ ਛੱਡ ਕੇ ਚਲਾ ਗਿਆ ਤਾਂ ਔਰਤ ਨੇ ਆਪਣੇ ਪੁੱਤਰ 'ਤੇ ਮੁਕੱਦਮਾ ਕਰ ਦਿੱਤਾ ਅਤੇ ਆਪਣੀ ਪੋਤੀ ਦੀ ਪਰਵਰਿਸ਼ ਦੇ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ।
ਮਹਿਲਾ ਦਾ ਨਾਮ ਸ਼ੂ ਹੈ ਅਤੇ ਪੁੱਤਰ ਦਾ ਨਾਮ ਲਿਆਂਗ ਹੈ। ਉਨ੍ਹਾਂ ਨੇ ਆਪਣੇ ਪੁੱਤਰ 'ਤੇ “ਪਰਿਵਾਰਕ ਜ਼ਿੰਮੇਵਾਰੀ ਦੀ ਭਾਵਨਾ” ਨਾ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਇਕ ਪਿਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਆਰਥਿਕ ਬੋਝ ਨੂੰ ਚੁੱਕਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਲਿਆਂਗ ਨੇ ਦਲੀਲ ਦਿੱਤੀ ਕਿ ਉਸ ਨੇ ਆਪਣੀ ਧੀ ਦੀ ਦੇਖਭਾਲ ਆਪਣੀ ਪੂਰੀ ਸਮਰੱਥਾ ਮੁਤਾਬਕ ਕਰਨ ਦੀ ਕੋਸ਼ਿਸ਼ ਕੀਤੀ।