ਸਰਵੇਖਣ ਅਨੁਸਾਰ, ਦੇਸ਼ ਵਿਚ ਔਰਤਾਂ ਦੀ ਬੇਰੁਜ਼ਗਾਰੀ ਦਰ 2025 'ਚ 3.1 ਪ੍ਰਤੀਸ਼ਤ 'ਤੇ ਹੀ ਬਣੀ ਰਹੀ, ਜੋ ਪਿਛਲੇ ਸਾਲ ਦੇ ਬਰਾਬਰ ਹੈ। ਦੂਜੇ ਪਾਸੇ, ਪੁਰਸ਼ਾਂ ਲਈ ਇਹ ਦਰ 2025 'ਚ 3.3 ਪ੍ਰਤੀਸ਼ਤ ਤੋਂ ਘਟ ਕੇ 3.1 ਪ੍ਰਤੀਸ਼ਤ ਹੋ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ 2025 'ਚ ਪੇਂਡੂ ਬੇਰੁਜ਼ਗਾਰੀ ਦਰ 2.4 ਪ੍ਰਤੀਸ਼ਤ ਰਹੀ, ਜੋ ਇੱਕ ਸਾਲ ਪਹਿਲਾਂ 2.5 ਪ੍ਰਤੀਸ਼ਤ ਸੀ।

Unemployment News: ਦੇਸ਼ ਵਿਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਸਮੁੱਚੀ ਬੇਰੁਜ਼ਗਾਰੀ ਦਰ ਜਨਵਰੀ ਤੋਂ ਦਸੰਬਰ 2025 ਦੌਰਾਨ ਮਾਮੂਲੀ ਘਟ ਕੇ 3.1 ਪ੍ਰਤੀਸ਼ਤ ਰਹਿ ਗਈ ਹੈ ਜੋ ਇਕ ਸਾਲ ਪਹਿਲਾਂ 3.2 ਪ੍ਰਤੀਸ਼ਤ ਸੀ। ਅੰਕੜਾ ਅਤੇ ਪ੍ਰੋਗਰਾਮ ਸੰਚਾਲਨ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ 'ਆਵਧਿਕ ਕਿਰਤ ਸ਼ਕਤੀ ਸਰਵੇਖਣ' (PLFS) 2025 'ਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਦਰ ਦੇ ਅਨੁਮਾਨ ਵੱਖ-ਵੱਖ ਖੇਤਰਾਂ ਤੇ ਔਰਤ-ਪੁਰਸ਼ਾਂ 'ਚ ਬੇਰੁਜ਼ਗਾਰੀ ਘਟਾਉਣ ਦੀ ਦਿਸ਼ਾ 'ਚ ਨਿਰੰਤਰ ਤਰੱਕੀ ਦਾ ਸੰਕੇਤ ਦਿੰਦੇ ਹਨ।
ਸਰਵੇਖਣ ਅਨੁਸਾਰ, ਦੇਸ਼ ਵਿਚ ਔਰਤਾਂ ਦੀ ਬੇਰੁਜ਼ਗਾਰੀ ਦਰ 2025 'ਚ 3.1 ਪ੍ਰਤੀਸ਼ਤ 'ਤੇ ਹੀ ਬਣੀ ਰਹੀ, ਜੋ ਪਿਛਲੇ ਸਾਲ ਦੇ ਬਰਾਬਰ ਹੈ। ਦੂਜੇ ਪਾਸੇ, ਪੁਰਸ਼ਾਂ ਲਈ ਇਹ ਦਰ 2025 'ਚ 3.3 ਪ੍ਰਤੀਸ਼ਤ ਤੋਂ ਘਟ ਕੇ 3.1 ਪ੍ਰਤੀਸ਼ਤ ਹੋ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ 2025 'ਚ ਪੇਂਡੂ ਬੇਰੁਜ਼ਗਾਰੀ ਦਰ 2.4 ਪ੍ਰਤੀਸ਼ਤ ਰਹੀ, ਜੋ ਇੱਕ ਸਾਲ ਪਹਿਲਾਂ 2.5 ਪ੍ਰਤੀਸ਼ਤ ਸੀ।
ਪੇਂਡੂ ਖੇਤਰਾਂ 'ਚ ਔਰਤਾਂ ਦੀ ਬੇਰੁਜ਼ਗਾਰੀ ਦਰ 2.1 ਪ੍ਰਤੀਸ਼ਤ ਰਹੀ, ਜੋ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ (2.6 ਪ੍ਰਤੀਸ਼ਤ) ਨਾਲੋਂ ਘੱਟ ਹੈ। ਸ਼ਹਿਰੀ ਖੇਤਰਾਂ 'ਚ ਪੁਰਸ਼ ਤੇ ਮਹਿਲਾ ਬੇਰੁਜ਼ਗਾਰੀ ਦਰ ਕ੍ਰਮਵਾਰ 4.2 ਪ੍ਰਤੀਸ਼ਤ ਅਤੇ 6.4 ਪ੍ਰਤੀਸ਼ਤ ਤਕ ਘਟੀ ਹੈ।
ਸਵੈ-ਰੁਜ਼ਗਾਰ (Self-employment) ਦਾ ਹਿੱਸਾ ਕੁੱਲ ਪੱਧਰ 'ਤੇ 2024 ਦੇ 57.5 ਪ੍ਰਤੀਸ਼ਤ ਤੋਂ ਘਟ ਕੇ 2025 ਵਿਚ 56.2 ਪ੍ਰਤੀਸ਼ਤ ਰਹਿ ਗਿਆ ਹੈ। ਪੁਰਸ਼ਾਂ 'ਚ ਇਹ 52.9 ਪ੍ਰਤੀਸ਼ਤ ਤੋਂ ਘਟ ਕੇ 52 ਪ੍ਰਤੀਸ਼ਤ ਅਤੇ ਔਰਤਾਂ 'ਚ 66.5 ਪ੍ਰਤੀਸ਼ਤ ਤੋਂ ਘਟ ਕੇ 64.2 ਪ੍ਰਤੀਸ਼ਤ ਹੋ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਕਮੀ ਦੇ ਨਾਲ ਹੀ ਨਿਯਮਤ ਤਨਖਾਹ ਵਾਲੇ (Regular Salaried) ਰੁਜ਼ਗਾਰ ਦਾ ਹਿੱਸਾ 22.4 ਪ੍ਰਤੀਸ਼ਤ ਤੋਂ ਵਧ ਕੇ 23.6 ਪ੍ਰਤੀਸ਼ਤ ਹੋ ਗਿਆ ਹੈ। ਇਹ ਵਾਧਾ ਪੁਰਸ਼ਾਂ 'ਚ 25.4 ਪ੍ਰਤੀਸ਼ਤ ਤੋਂ ਵਧ ਕੇ 26.5 ਪ੍ਰਤੀਸ਼ਤ ਅਤੇ ਔਰਤਾਂ 'ਚ 16.6 ਪ੍ਰਤੀਸ਼ਤ ਤੋਂ ਵਧ ਕੇ 18.2 ਪ੍ਰਤੀਸ਼ਤ ਦਰਜ ਕੀਤਾ ਗਿਆ।
ਰਿਪੋਰਟ ਅਨੁਸਾਰ, ਕੁੱਲ ਰੁਜ਼ਗਾਰ 'ਚ ਆਰਜ਼ੀ ਕਾਮਿਆਂ (Casual Labour) ਦਾ ਹਿੱਸਾ ਲਗਪਗ ਸਥਿਰ ਰਿਹਾ। ਇਹ 2024 ਦੇ 20 ਪ੍ਰਤੀਸ਼ਤ ਤੋਂ ਮਾਮੂਲੀ ਵਾਧੇ ਨਾਲ 2025 'ਚ 20.2 ਪ੍ਰਤੀਸ਼ਤ ਰਿਹਾ, ਜਿਸ ਵਿਚ ਮਹਿਲਾ ਤੇ ਪੁਰਸ਼ ਦੇ ਅਧਾਰ 'ਤੇ ਕੇਵਲ ਮਾਮੂਲੀ ਅੰਤਰ ਦੇਖਿਆ ਗਿਆ।
(ਪੀਟੀਆਈ ਇਨਪੁਟ ਦੇ ਨਾਲ)