- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਿਕਾਰੀਆਂ ਮੁਤਾਬਕ ਪਿਆਜ਼ ਦੀ ਖਰੀਦ ਪ੍ਰਕਿਰਿਆ 'ਚ ਜਲਦੀ ਤੇਜ਼ੀ ਲਿਆਉਣ 'ਤੇ ਚਰਚਾ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਸਰਕਾਰ ਨੇ ਪਿਆਜ਼ ਖਰੀਦ ਦੀ ਕੀਮਤ ਵਧਾ ਕੇ 21.25 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ ਤੇ ਪਿਆਜ਼ ਦੀ ਖਰੀਦ ਦਾ ਸਮਾਂ ਵੀ 30 ਜੂਨ ਤੋਂ ਵਧਾ ਕੇ 31 ਜੁਲਾਈ ਕਰ ਦਿੱਤਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਪਿਆਜ਼ ਦੀ ਕੀਮਤ 'ਚ ਭਾਰੀ ਗਿਰਾਵਟ ਕਾਰਨ ਕਿਸਾਨਾਂ ਦੀ ਨਰਾਜ਼ਗੀ ਦੇਖੀ ਜਾ ਚੁੱਕੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਪਿਆਜ਼ ਦੀ ਖਰੀਦ ਕੀਮਤ ਵਧਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 2 ਮਹੀਨਿਆਂ 'ਚ ਥੋੜ੍ਹਾ-ਥੋੜ੍ਹਾ ਕਰ ਕੇ 5 ਵਾਰ ਵਾਧਾ ਕੀਤਾ ਹੈ। ਖਰੀਦ ਮੁੱਲ ਵਧਾਉਣ ਤੋਂ ਬਾਅਦ ਵੀ ਖਰੀਦ ਪ੍ਰਕਿਰਿਆ ਬਹੁਤ ਮੱਠੀ ਹੋਣ ਕਾਰਨ ਮੁਸ਼ਕਲਾਂ ਫਿਰ ਵਧ ਗਈਆਂ ਹਨ। ਖਪਤਕਾਰ ਮੰਤਰਾਲੇ ਨੇ ਇਸ 'ਤੇ ਚਿੰਤਾ ਪ੍ਰਗਟਾਈ ਹੈ।
ਸਰਕਾਰ ਨੇ ਪਿਛਲੇ 2 ਮਹੀਨਿਆਂ 'ਚ 5 ਵਾਰ ਪਿਆਜ਼ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਕੀਤਾ ਹੈ ਪਰ ਪਿਆਜ਼ ਦੀ ਖਰੀਦ ਦੀ ਪ੍ਰਕਿਰਿਆ ਕਾਫੀ ਹੌਲੀ ਚੱਲ ਰਹੀ ਹੈ। ਕੇਂਦਰ ਸਰਕਾਰ ਨੇ ਪਿਆਜ਼ ਦੀ ਘਰੇਲੂ ਲੋੜ ਨੂੰ ਪੂਰਾ ਕਰਨ ਲਈ 2 ਲੱਖ ਟਨ ਪਿਆਜ਼ ਦੀ ਖਰੀਦ ਦਾ ਅਧਿਕਾਰਤ ਟੀਚਾ ਰੱਖਿਆ ਹੈ ਪਰ ਰਿਪੋਰਟਾਂ ਮੁਤਾਬਕ ਹੁਣ ਤਕ ਟੀਚੇ ਦਾ ਸਿਰਫ 5 ਫੀਸਦੀ ਹੀ ਖਰੀਦਿਆ ਜਾ ਸਕਿਆ ਹੈ।
ਪਿਆਜ਼ ਦੀ ਸੁਸਤ ਖਰੀਦ ਪ੍ਰਕਿਰਿਆ ਕਾਰਨ ਖਪਤਕਾਰ ਮੰਤਰਾਲੇ ਦੀ ਚਿੰਤਾ ਵਧ ਗਈ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਮੰਤਰਾਲੇ ਨੂੰ ਡਰ ਹੈ ਕਿ ਜੇਕਰ ਮੌਸਮ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਸਾਉਣੀ ਦੀਆਂ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਤੇ ਪਿਆਜ਼ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਘੱਟ ਬਫਰ ਸਟਾਕ ਨਾਲ ਜਮ੍ਹਾਖੋਰੀ ਦੀ ਸਮੱਸਿਆ ਵੀ ਵਧ ਸਕਦੀ ਹੈ। ਅਧਿਕਾਰੀਆਂ ਮੁਤਾਬਕ ਪਿਆਜ਼ ਦੀ ਖਰੀਦ ਪ੍ਰਕਿਰਿਆ 'ਚ ਜਲਦੀ ਤੇਜ਼ੀ ਲਿਆਉਣ 'ਤੇ ਚਰਚਾ ਦੀ ਉਮੀਦ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਸਰਕਾਰ ਨੇ ਪਿਆਜ਼ ਖਰੀਦ ਦੀ ਕੀਮਤ ਵਧਾ ਕੇ 21.25 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ ਤੇ ਪਿਆਜ਼ ਦੀ ਖਰੀਦ ਦਾ ਸਮਾਂ ਵੀ 30 ਜੂਨ ਤੋਂ ਵਧਾ ਕੇ 31 ਜੁਲਾਈ ਕਰ ਦਿੱਤਾ ਹੈ।
ਮਹਾਰਾਸ਼ਟਰ ਪਿਆਜ਼ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਰਤ ਦਿਘੋਲੇ ਨੇ ਮੀਡੀਆ ਨੂੰ ਦੱਸਿਆ, "ਜਦੋਂ ਛੋਟੇ ਕਿਸਾਨਾਂ ਕੋਲ ਸਟੋਰੇਜ ਸਮਰੱਥਾ ਅਤੇ ਲੋੜੀਂਦੀਆਂ ਸਹੂਲਤਾਂ ਨਹੀਂ ਸਨ ਅਤੇ ਘੱਟ ਕੀਮਤ 'ਤੇ ਪਿਆਜ਼ ਵੇਚਣ ਲਈ ਮਜ਼ਬੂਰ ਸਨ, ਸਰਕਾਰ ਨੇ ਖਰੀਦ ਸ਼ੁਰੂ ਨਹੀਂ ਕੀਤੀ। ਹੁਣ ਜਦੋਂ ਸਰਕਾਰ ਪਿਆਜ਼ ਖਰੀਦਣਾ ਚਾਹੁੰਦੀ ਹੈ ਤਾਂ ਕਿਸਾਨ ਵੇਚਣਾ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਮੰਡੀਆਂ 'ਚ ਵੱਧ ਭਾਅ ਮਿਲ ਰਿਹਾ ਹੈ। ਸਰਕਾਰ ਵੱਲੋਂ ਦਿੱਤੇ ਗਏ ਖਰੀਦ ਮੁੱਲ ਪਹਿਲਾਂ ਨਾਲੋਂ ਘੱਟ ਕੀਮਤ 'ਤੇ ਮੰਡੀਆਂ ਵਿੱਚ ਦਿੱਤੇ ਗਏ ਹਨ।"