ਕਿਸਾਨਾਂ ਲਈ ਖ਼ੁਸ਼ਖ਼ਬਰੀ! PM ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਤੋਂ ਪਹਿਲਾਂ ਇਨ੍ਹਾਂ ਕਿਸਾਨਾਂ ਦੇ ਖਾਤੇ 'ਚ ਆ ਸਕਦੇ ਹਨ 4,000 ਰੁਪਏ, ਇੰਝ ਚੈੱਕ ਕਰੋ ਸਟੇਟਸ
PM KisanYojana ਦੀ 24ਵੀਂ ਕਿਸ਼ਤ ਜਾਰੀ ਕਰਨ ਦੀ ਅਧਿਕਾਰਤ ਤਰੀਕ ਅਜੇ ਐਲਾਨੀ ਨਹੀਂ ਗਈ ਹੈ। ਰਿਪੋਰਟ 'ਚ ਸੰਭਾਵਨਾ ਜਤਾਈ ਗਈ ਹੈ ਕਿ ਕਿਸ਼ਤ 20 ਅਕਤੂਬਰ ਜਾਂ ਇਸ ਤੋਂ ਬਾਅਦ ਜਾਰੀ ਹੋ ਸਕਦੀ ਹੈ।
Publish Date: Fri, 09 Oct 2026 03:01 PM (IST)
Updated Date: Fri, 09 Oct 2026 04:15 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਤਹਿਤ ਹੁਣ ਤਕ 23 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਕਿਸਾਨਾਂ ਨੂੰ ਹੁਣ 24ਵੀਂ ਕਿਸ਼ਤ ਦੀ ਉਡੀਕ ਹੈ। ਇਹ ਉਡੀਕ ਕਦੋਂ ਖ਼ਤਮ ਹੋਵੇਗੀ, ਇਸ ਸਬੰਧੀ ਖੇਤੀਬਾੜੀ ਮੰਤਰਾਲੇ ਵੱਲੋਂ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸੇ ਮਹੀਨੇ ਕਿਸਾਨਾਂ ਦੀ ਉਡੀਕ ਖ਼ਤਮ ਹੋ ਸਕਦੀ ਹੈ। ਕਿਸ਼ਤ ਜਾਰੀ ਹੋਣ ਦੇ ਨਾਲ ਹੀ ਕੁਝ ਕਿਸਾਨਾਂ ਦੇ ਬੈਂਕ ਖਾਤਿਆਂ 'ਚ 4,000-4,000 ਰੁਪਏ ਵੀ ਆ ਸਕਦੇ ਹਨ। ਪਰ ਕਿਹੜੇ ਕਿਸਾਨਾਂ ਨੂੰ ਇਹ ਰਕਮ ਮਿਲ ਸਕਦੀ ਹੈ? ਆਓ ਜਾਣਦੇ ਹਾਂ।
ਕਿਹੜੇ ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 4,000 ਰੁਪਏ?
ਜੇਕਰ ਤੁਸੀਂ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ ਕਿਸਾਨ ਹੋ ਅਤੇ ਕਿਸੇ ਤਕਨੀਕੀ ਸਮੱਸਿਆ ਕਾਰਨ ਤੁਹਾਨੂੰ 23ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲੇ ਸਨ ਤਾਂ ਬਕਾਇਆ ਰਕਮ 24ਵੀਂ ਕਿਸ਼ਤ ਦੇ ਨਾਲ ਮਿਲ ਸਕਦੀ ਹੈ। ਇਸ ਤਰ੍ਹਾਂ, ਜੇਕਰ ਕਿਸੇ ਕਿਸਾਨ ਦੀ ਪਿਛਲੀ 2,000 ਰੁਪਏ ਦੀ ਕਿਸ਼ਤ ਬਕਾਇਆ ਹੈ ਅਤੇ ਉਹ ਅਗਲੀ ਕਿਸ਼ਤ ਲਈ ਵੀ ਯੋਗ ਹੈ ਤਾਂ ਉਸ ਦੇ ਖਾਤੇ 'ਚ ਕੁੱਲ 4,000 ਰੁਪਏ ਆ ਸਕਦੇ ਹਨ। ਹਾਲਾਂਕਿ, ਬਕਾਇਆ ਕਿਸ਼ਤ ਜਾਰੀ ਹੋਣਾ ਕਿਸਾਨ ਦੀ ਯੋਗਤਾ ਅਤੇ ਭੁਗਤਾਨ ਦੀ ਸਥਿਤੀ 'ਤੇ ਨਿਰਭਰ ਕਰੇਗਾ।
ਦੂਜੇ ਪਾਸੇ, ਜੇਕਰ ਤੁਸੀਂ ਅਜੇ ਤਕ e-KYC ਨਹੀਂ ਕਰਵਾਈ ਜਾਂ ਤੁਹਾਡੇ ਬੈਂਕ ਖਾਤੇ 'ਚ ਕੋਈ ਸਮੱਸਿਆ ਹੈ ਤਾਂ ਤੁਹਾਡੀ ਕਿਸ਼ਤ ਦੁਬਾਰਾ ਰੁਕ ਸਕਦੀ ਹੈ। ਇਸ ਲਈ ਕਿਸ਼ਤ ਜਾਰੀ ਹੋਣ ਤੋਂ ਪਹਿਲਾਂ ਸਬੰਧਤ ਸਮੱਸਿਆਵਾਂ ਨੂੰ ਠੀਕ ਕਰਵਾ ਲਓ।
PM Kisan Yojana ਦਾ ਸਟੇਟਸ ਕਿਵੇਂ ਚੈੱਕ ਕਰੀਏ?
ਪੀਐਮ ਕਿਸਾਨ ਯੋਜਨਾ ਦਾ ਸਟੇਟਸ ਚੈੱਕ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:
- ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ।
- ਵੈੱਬਸਾਈਟ 'ਤੇ ਮੌਜੂਦ Know Your Status ਦੇ ਵਿਕਲਪ 'ਤੇ ਕਲਿੱਕ ਕਰੋ।
- ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਸਕਿਓਰਿਟੀ ਕੋਡ ਦਰਜ ਕਰੋ।
- ਰਜਿਸਟਰਡ ਮੋਬਾਈਲ ਨੰਬਰ 'ਤੇ ਆਇਆ OTP ਦਰਜ ਕਰੋ।
- ਇਸ ਤੋਂ ਬਾਅਦ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਤੁਸੀਂ ਯੋਜਨਾ ਨਾਲ ਸਬੰਧਤ ਭੁਗਤਾਨ ਤੇ ਕਿਸ਼ਤ ਦੀ ਤਾਜ਼ਾ ਸਥਿਤੀ ਦੇਖ ਸਕਦੇ ਹੋ।
ਕਦੋਂ ਆਵੇਗੀ PM ਕਿਸਾਨ ਯੋਜਨਾ ਦੀ 24ਵੀਂ ਕਿਸ਼ਤ?
ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕਰਨ ਦੀ ਅਧਿਕਾਰਤ ਤਰੀਕ ਅਜੇ ਐਲਾਨੀ ਨਹੀਂ ਗਈ ਹੈ। ਰਿਪੋਰਟ 'ਚ ਸੰਭਾਵਨਾ ਜਤਾਈ ਗਈ ਹੈ ਕਿ ਕਿਸ਼ਤ 20 ਅਕਤੂਬਰ ਜਾਂ ਇਸ ਤੋਂ ਬਾਅਦ ਜਾਰੀ ਹੋ ਸਕਦੀ ਹੈ।
ਆਮ ਤੌਰ 'ਤੇ ਕਿਸ਼ਤ ਜਾਰੀ ਕਰਨ ਤੋਂ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰਾਲੇ ਵੱਲੋਂ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ। ਫਿਲਹਾਲ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਰੀਕ ਬਾਰੇ ਪੁਸ਼ਟੀ ਲਈ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ।