26 ਸਾਲਾਂ ਬਾਅਦ ਮੁੜ ਬਾਜ਼ਾਰ ’ਚ ਦਸਤਕ ਦੇਵੇਗਾ ਗੋਲਡ ਸਪੌਟ, ਕੈਂਪਾ ਨੂੰ ਟੱਕਰ ਦੇਣ ਲਈ ਕੋਕਾ-ਕੋਲਾ ਦੀ ਨਵੀਂ ਰਣਨੀਤੀ ਸੰਤਰੇ ਦੇ ਸਵਾਦ ਵਾਲਾ ਕਾਰਬੋਨੇਟਿਡ ਸਾਫਟ ਡਰਿੰਕ ਗੋਲਡ ਸਪੌਟ ਸਾਲ 2000 ਵਿੱਚ ਬਾਜ਼ਾਰ ਵਿੱਚੋਂ ਹਟਾ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਡਰਿੰਕ ਅਗਲੇ ਹਫ਼ਤੇ ਤੱਕ ਮੁੜ ਬਾਜ਼ਾਰ ਵਿੱਚ ਉਪਲਬਧ ਹੋ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਇਸ ਨੂੰ ਘੱਟ ਸ਼ੂਗਰ ਜਾਂ ਬਿਨਾਂ ਸ਼ੂਗਰ ਵਾਲੇ ਰੂਪ ਵਿੱਚ ਪੇਸ਼ ਕੀਤੇ ਜਾਣ ਦੀ ਚਰਚਾ ਹੈ।
Publish Date: Tue, 24 Nov 2026 10:33 AM (IST)
Updated Date: Tue, 24 Nov 2026 10:35 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: 90 ਦੇ ਦਹਾਕੇ ਵਿੱਚ ਭਾਰਤੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਮਸ਼ਹੂਰ ਕੋਲਡ ਡਰਿੰਕ ਬ੍ਰਾਂਡ ਗੋਲਡ ਸਪੌਟ ਇੱਕ ਵਾਰ ਫਿਰ ਬਾਜ਼ਾਰ ਵਿੱਚ ਵਾਪਸੀ ਕਰਨ ਜਾ ਰਿਹਾ ਹੈ। ‘ਗੋਲਡ ਸਪੌਟ – ਦ ਜਿੰਗ ਥਿੰਗ’ ਦੇ ਮਸ਼ਹੂਰ ਜਿੰਗਲ ਨਾਲ ਪਛਾਣ ਬਣਾਉਣ ਵਾਲਾ ਇਹ ਬ੍ਰਾਂਡ ਕਰੀਬ 26 ਸਾਲਾਂ ਬਾਅਦ ਮੁੜ ਬਾਜ਼ਾਰ ਵਿੱਚ ਦਸਤਕ ਦੇ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੋਕਾ-ਕੋਲਾ ਦੀ ਇਹ ਰਣਨੀਤੀ ਰਿਲਾਇੰਸ ਦੇ ਕੈਂਪਾ ਬ੍ਰਾਂਡ ਨੂੰ ਸਖ਼ਤ ਟੱਕਰ ਦੇਣ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ।
ਸਾਲ 2000 ਵਿੱਚ ਬੰਦ ਹੋ ਗਿਆ ਸੀ ਗੋਲਡ ਸਪੌਟ ਸੰਤਰੇ ਦੇ ਸਵਾਦ ਵਾਲਾ ਕਾਰਬੋਨੇਟਿਡ ਸਾਫਟ ਡਰਿੰਕ ਗੋਲਡ ਸਪੌਟ ਸਾਲ 2000 ਵਿੱਚ ਬਾਜ਼ਾਰ ਵਿੱਚੋਂ ਹਟਾ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਡਰਿੰਕ ਅਗਲੇ ਹਫ਼ਤੇ ਤੱਕ ਮੁੜ ਬਾਜ਼ਾਰ ਵਿੱਚ ਉਪਲਬਧ ਹੋ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਇਸ ਨੂੰ ਘੱਟ ਸ਼ੂਗਰ ਜਾਂ ਬਿਨਾਂ ਸ਼ੂਗਰ ਵਾਲੇ ਰੂਪ ਵਿੱਚ ਪੇਸ਼ ਕੀਤੇ ਜਾਣ ਦੀ ਚਰਚਾ ਹੈ।
ਨਵੇਂ ਫਾਰਮੂਲੇ ਨਾਲ ਗੋਲਡ ਸਪੌਟ ਨੂੰ ਕੋਕਾ-ਕੋਲਾ ਦੇ ਹੀ ਇੱਕ ਹੋਰ ਮਸ਼ਹੂਰ ਆਰੇਂਜ ਡਰਿੰਕ ਫੈਂਟਾ ਨਾਲ ਸਿੱਧੇ ਮੁਕਾਬਲੇ ਤੋਂ ਵੀ ਬਚਾਇਆ ਜਾ ਸਕਦਾ ਹੈ।
1952 ਵਿੱਚ ਪਾਰਲੇ ਨੇ ਕੀਤਾ ਸੀ ਲਾਂਚ
ਗੋਲਡ ਸਪੌਟ ਦੀ ਸ਼ੁਰੂਆਤ ਸਾਲ 1952 ਵਿੱਚ ਪਾਰਲੇ ਵੱਲੋਂ ਕੀਤੀ ਗਈ ਸੀ। ਇਹ ਡਰਿੰਕ ਭਾਰਤੀ ਖਪਤਕਾਰਾਂ ਵਿੱਚ ਕਾਫ਼ੀ ਪ੍ਰਸਿੱਧ ਹੋ ਗਈ ਸੀ। ਸਾਲ 1993 ਵਿੱਚ ਜਦੋਂ ਕੋਕਾ-ਕੋਲਾ ਨੇ ਪਾਰਲੇ ਦੇ ਮਸ਼ਹੂਰ ਸਾਫਟ ਡਰਿੰਕ ਬ੍ਰਾਂਡ ਖਰੀਦੇ ਸਨ, ਉਸ ਸਮੇਂ ਇਨ੍ਹਾਂ ਬ੍ਰਾਂਡਾਂ ਦੀ ਭਾਰਤੀ ਸਾਫਟ ਡਰਿੰਕ ਬਾਜ਼ਾਰ ਵਿੱਚ ਕਰੀਬ 70 ਫ਼ੀਸਦੀ ਹਿੱਸੇਦਾਰੀ ਸੀ।
ਫੈਂਟਾ ਲਈ ਬਣਾਈ ਗਈ ਸੀ ਜਗ੍ਹਾ
ਕੋਕਾ-ਕੋਲਾ ਨੇ ਸਾਲ 2000 ਵਿੱਚ ਗੋਲਡ ਸਪੌਟ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦਾ ਕਾਰਨ ਬ੍ਰਾਂਡ ਦੀ ਘਟਦੀ ਲੋਕਪ੍ਰਿਯਤਾ ਨਹੀਂ, ਸਗੋਂ ਆਪਣੇ ਕੌਮਾਂਤਰੀ ਆਰੇਂਜ ਡਰਿੰਕ ਫੈਂਟਾ ਨੂੰ ਭਾਰਤੀ ਬਾਜ਼ਾਰ ਵਿੱਚ ਵਧੇਰੇ ਜਗ੍ਹਾ ਦੇਣਾ ਸੀ।
ਹੁਣ ਗੋਲਡ ਸਪੌਟ ਦੀ ਵਾਪਸੀ ਦਾ ਸਮਾਂ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਵਿੱਚ ਕਾਰਬੋਨੇਟਿਡ ਸਾਫਟ ਡਰਿੰਕਸ ਦਾ ਬਾਜ਼ਾਰ ਤੇਜ਼ੀ ਨਾਲ ਵਧਿਆ ਹੈ।
23 ਹਜ਼ਾਰ ਕਰੋੜ ਰੁਪਏ ਤੋਂ ਵੱਡਾ ਹੋਵੇਗਾ ਬਾਜ਼ਾਰ ਬੋਟਲਰ ਕੰਪਨੀ HCCB ਦੀ ਮੂਲ ਕੰਪਨੀ ਹਿੰਦੁਸਤਾਨ ਕੋਕਾ-ਕੋਲਾ ਹੋਲਡਿੰਗਜ਼ ਦੇ ਅਨੁਮਾਨ ਅਨੁਸਾਰ ਵਿੱਤੀ ਸਾਲ 2025-26 ਦੌਰਾਨ ਇਸ ਦੇ ਪ੍ਰਮੁੱਖ ਸੂਬਿਆਂ ਵਿੱਚ ਕਾਰਬੋਨੇਟਿਡ ਸਾਫਟ ਡਰਿੰਕਸ ਦਾ ਬਾਜ਼ਾਰ 23,040 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।
ਰਿਪੋਰਟ ਮੁਤਾਬਕ ਵਿੱਤੀ ਸਾਲ 2020 ਤੋਂ 2026 ਦਰਮਿਆਨ ਇਸ ਬਾਜ਼ਾਰ ਨੇ 12.88 ਫ਼ੀਸਦੀ ਦੀ ਸਾਲਾਨਾ ਮਿਸ਼ਰਿਤ ਵਿਕਾਸ ਦਰ (CAGR) ਦਰਜ ਕੀਤੀ ਹੈ। ਉੱਥੇ ਹੀ ਵਿੱਤੀ ਸਾਲ 2026 ਤੋਂ 2031 ਤੱਕ ਇਸ ਵਿੱਚ 11.71 ਫ਼ੀਸਦੀ ਸਾਲਾਨਾ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ। ਹਾਲਾਂਕਿ ਇਹ ਅੰਕੜੇ ਸਿਰਫ਼ HCCB ਦੇ ਪ੍ਰਮੁੱਖ ਸੂਬਿਆਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੂੰ ਪੂਰੇ ਭਾਰਤ ਦੇ ਬਾਜ਼ਾਰ ਦਾ ਅੰਕੜਾ ਨਹੀਂ ਮੰਨਿਆ ਜਾਣਾ ਚਾਹੀਦਾ।
ਕੈਂਪਾ ਦੀ ਵਾਪਸੀ ਤੋਂ ਬਾਅਦ ਮੁਕਾਬਲਾ ਹੋਵੇਗਾ ਹੋਰ ਦਿਲਚਸਪ ਰਿਲਾਇੰਸ ਵੱਲੋਂ ਕੈਂਪਾ ਬ੍ਰਾਂਡ ਨੂੰ ਮੁੜ ਬਾਜ਼ਾਰ ਵਿੱਚ ਲਿਆਉਣ ਤੋਂ ਬਾਅਦ ਸਾਫਟ ਡਰਿੰਕਸ ਦੇ ਖੇਤਰ ਵਿੱਚ ਮੁਕਾਬਲਾ ਪਹਿਲਾਂ ਹੀ ਤੇਜ਼ ਹੋ ਚੁੱਕਾ ਹੈ। ਹੁਣ ਘੱਟ ਸ਼ੂਗਰ ਵਾਲੇ ਗੋਲਡ ਸਪੌਟ ਦੀ ਵਾਪਸੀ ਕੋਕਾ-ਕੋਲਾ ਨੂੰ ਬਦਲਦੀਆਂ ਖਪਤਕਾਰ ਪਸੰਦਾਂ ਦੇ ਅਨੁਕੂਲ ਇੱਕ ਨਵਾਂ ਉਤਪਾਦ ਮੁਹੱਈਆ ਕਰਵਾ ਸਕਦੀ ਹੈ।
ਕੈਂਪਾ ਦੀ ਵਾਪਸੀ ਨੇ ਸਾਬਤ ਕੀਤਾ ਹੈ ਕਿ ਪੁਰਾਣੇ ਅਤੇ ਲੋਕਪ੍ਰਿਯ ਭਾਰਤੀ ਬ੍ਰਾਂਡਾਂ ਨੂੰ ਨਵੀਂ ਰਣਨੀਤੀ ਨਾਲ ਮੁੜ ਸਫ਼ਲ ਬਣਾਇਆ ਜਾ ਸਕਦਾ ਹੈ। ਇਸੇ ਰਾਹ ’ਤੇ ਚੱਲਦਿਆਂ ਕੋਕਾ-ਕੋਲਾ ਵੀ ਗੋਲਡ ਸਪੌਟ ਰਾਹੀਂ ਭਾਰਤੀ ਸਾਫਟ ਡਰਿੰਕ ਬਾਜ਼ਾਰ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।