ਸੋਨੇ ਦੀ ਚਮਕ ਮੁੜ ਪਰਤੀ, ਚਾਂਦੀ ਨੇ ਵੀ ਫੜੀ ਰਫ਼ਤਾਰ; ਕੀਮਤਾਂ 'ਚ ਉਛਾਲ ਨਾਲ ਨਿਵੇਸ਼ਕਾਂ ਦੀ ਵਧੀ ਦਿਲਚਸਪੀ
ਅੰਤਰਰਾਸ਼ਟਰੀ ਬਾਜ਼ਾਰ ਯਾਨੀ COMEX 'ਤੇ ਅੱਜ ਸੋਨੇ ਅਤੇ ਚਾਂਦੀ ਦੋਵਾਂ ਦੀ ਚਮਕ ਮੁੜ ਪਰਤ ਆਈ ਹੈ। COMEX ਦੇ ਅੰਕੜਿਆਂ ਮੁਤਾਬਕ, ਖ਼ਬਰ ਲਿਖੇ ਜਾਣ ਤੱਕ ਸੋਨੇ ਦੀ ਕੀਮਤ (Gold Price on COMEX) 'ਚ 1.02 ਫ਼ੀਸਦੀ ਤੱਕ ਦਾ ਉਛਾਲ ਆਇਆ ਅਤੇ ਇਹ 4,199.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
Publish Date: Fri, 09 Oct 2026 10:12 AM (IST)
Updated Date: Fri, 09 Oct 2026 10:14 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਸੋਨਾ ਅਤੇ ਚਾਂਦੀ ਦੋਵੇਂ ਅਜਿਹੀਆਂ ਧਾਤਾਂ ਹਨ, ਜਿਨ੍ਹਾਂ ਦੀਆਂ ਕੀਮਤਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਕਈ ਵਾਰ ਅੰਦਾਜ਼ੇ ਸਹੀ ਸਾਬਤ ਹੁੰਦੇ ਹਨ, ਜਦਕਿ ਕਈ ਵਾਰ ਸਾਰੇ ਅੰਦਾਜ਼ੇ ਗਲਤ ਹੋ ਜਾਂਦੇ ਹਨ। ਅਜਿਹੇ 'ਚ ਵੱਡੀਆਂ ਬ੍ਰੋਕਰੇਜ ਕੰਪਨੀਆਂ ਅਤੇ ਗਲੋਬਲ ਬੈਂਕ ਕੀਮਤਾਂ 'ਚ ਤੇਜ਼ੀ ਦਾ ਅਨੁਮਾਨ ਲਗਾ ਰਹੇ ਹਨ, ਪਰ ਇਸ ਦੇ ਬਾਵਜੂਦ ਕੀਮਤਾਂ 'ਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਰਿਹਾ ਹੈ। ਆਓ, ਅੱਜ ਦੇ ਭਾਅ 'ਤੇ ਇਕ ਨਜ਼ਰ ਮਾਰਦੇ ਹਾਂ।
ਅੰਤਰਰਾਸ਼ਟਰੀ ਬਾਜ਼ਾਰ 'ਚ ਵਧੀਆਂ ਕੀਮਤਾਂ
ਅੰਤਰਰਾਸ਼ਟਰੀ ਬਾਜ਼ਾਰ ਯਾਨੀ COMEX 'ਤੇ ਅੱਜ ਸੋਨੇ ਅਤੇ ਚਾਂਦੀ ਦੋਵਾਂ ਦੀ ਚਮਕ ਮੁੜ ਪਰਤ ਆਈ ਹੈ। COMEX ਦੇ ਅੰਕੜਿਆਂ ਮੁਤਾਬਕ, ਖ਼ਬਰ ਲਿਖੇ ਜਾਣ ਤੱਕ ਸੋਨੇ ਦੀ ਕੀਮਤ (Gold Price on COMEX) 'ਚ 1.02 ਫ਼ੀਸਦੀ ਤੱਕ ਦਾ ਉਛਾਲ ਆਇਆ ਅਤੇ ਇਹ 4,199.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਉੱਥੇ ਹੀ ਚਾਂਦੀ ਦੀ ਕੀਮਤ (Silver Price on COMEX) 'ਚ ਵੀ 1.59 ਫ਼ੀਸਦੀ ਤੱਕ ਤੇਜ਼ੀ ਦਰਜ ਕੀਤੀ ਗਈ। ਇਸ ਨਾਲ ਚਾਂਦੀ ਦਾ ਭਾਅ 60.370 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।
ਘਰੇਲੂ ਬਾਜ਼ਾਰ 'ਚ ਵੀ ਚਮਕੀਆਂ ਕੀਮਤੀ ਧਾਤਾਂ
ਬੁਲੀਅਨ ਬਾਜ਼ਾਰ ਯਾਨੀ ਘਰੇਲੂ ਬਾਜ਼ਾਰ 'ਚ ਵੀ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਬਾਜ਼ਾਰ ਖੁੱਲ੍ਹਦੇ ਹੀ ਸੋਨੇ ਦਾ ਭਾਅ ਵਧ ਕੇ ਲਗਪਗ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰਦਾ ਦਿਖਾਈ ਦਿੱਤਾ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ (Silver Price) 'ਚ ਵੀ ਵਾਧਾ ਦਰਜ ਕੀਤਾ ਗਿਆ ਅਤੇ ਇਹ ਵਧ ਕੇ ਲਗਪਗ 2.24 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ।
MCX 'ਤੇ ਕਿੰਨਾ ਹੋਇਆ ਸੋਨੇ ਦਾ ਭਾਅ?
ਮਲਟੀ ਕਮੋਡਿਟੀ ਐਕਸਚੇਂਜ (MCX) ਦੀ ਗੱਲ ਕਰੀਏ ਤਾਂ ਖ਼ਬਰ ਲਿਖੇ ਜਾਣ ਤੱਕ ਦਸੰਬਰ ਡਿਲਿਵਰੀ ਵਾਲੇ ਸੋਨੇ ਦੀ ਕੀਮਤ 'ਚ 1,300 ਰੁਪਏ ਦਾ ਵਾਧਾ ਹੋਇਆ। ਇਸ ਨਾਲ ਸੋਨਾ (Gold Price Today) 1,50,856 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਉੱਥੇ ਹੀ, ਚਾਂਦੀ ਦੀ ਕੀਮਤ 'ਚ 2,727 ਰੁਪਏ ਤੱਕ ਦਾ ਉਛਾਲ ਆਇਆ ਅਤੇ ਇਸ ਦਾ ਭਾਅ (Silver Price Today) ਵਧ ਕੇ 2,23,960 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ।
ਖ਼ਰੀਦਦਾਰੀ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਸੋਨੇ-ਚਾਂਦੀ ਦੇ ਭਾਅ
ਅੱਜ ਬਾਜ਼ਾਰ ਖੁੱਲ੍ਹਦੇ ਹੀ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ 'ਚ ਮੁੜ ਤੇਜ਼ੀ ਦੇਖਣ ਨੂੰ ਮਿਲੀ। ਅਜਿਹੇ 'ਚ 24 ਕੈਰੇਟ ਸੋਨਾ (Gold Rates Today) ਲਗਪਗ 1,50,990 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ ਲਗਪਗ 1,38,404 ਰੁਪਏ ਪ੍ਰਤੀ 10 ਗ੍ਰਾਮ ਦੱਸੀ ਗਈ ਹੈ।
ਇਸੇ ਤਰ੍ਹਾਂ 18 ਕੈਰੇਟ ਸੋਨੇ ਦਾ ਭਾਅ ਲਗਪਗ 1,13,243 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਚੱਲ ਰਿਹਾ ਹੈ। ਉੱਥੇ ਹੀ ਭਾਰਤ 'ਚ ਚਾਂਦੀ ਦੀ ਕੀਮਤ ਲਗਪਗ 2,24,180 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰਦੀ ਦਿਖਾਈ ਦਿੱਤੀ।