- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੌਨ ਇੰਗ ਦਾ ਕਹਿਣਾ ਹੈ ਕਿ ਜੇਕਰ ਸੋਨਾ (International Gold Price) 6,000 ਡਾਲਰ ਪ੍ਰਤੀ ਔਂਸ ਵੱਲ ਵਧਦਾ ਹੈ ਤਾਂ ਗੋਲਡ ਮਾਈਨਿੰਗ (Gold Mining) ਕੰਪਨੀਆਂ ਦਾ ਮੁਨਾਫ਼ਾ ਕਈ ਗੁਣਾ ਵਧ ਜਾਵੇਗਾ। ਕੰਪਨੀਆਂ ਕੋਲ ਭਾਰੀ ਕੈਸ਼ ਫਲੋ ਆਵੇਗਾ, ਜਿਸ ਨਾਲ ਉਹ ਨਵੇਂ ਪ੍ਰੋਜੈਕਟਾਂ ਦਾ ਐਕਵਾਇਰ ਕਰ ਸਕਣਗੀਆਂ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਜੇਕਰ ਤੁਹਾਨੂੰ ਲੱਗਦਾ ਹੈ ਕਿ ਸੋਨੇ (Gold) ਨੇ ਆਪਣੀ ਤੇਜ਼ੀ ਦੀ ਸਿਖਰਲੀ ਹੱਦ ਨੂੰ ਛੂਹ ਲਿਆ ਹੈ ਤਾਂ ਤੁਹਾਨੂੰ ਆਪਣੀ ਰਾਏ ਬਦਲਣੀ ਪੈ ਸਕਦੀ ਹੈ। ਟੋਰਾਂਟੋ (Toronto) ਸਥਿਤ ਬ੍ਰੋਕਰੇਜ ਫਰਮ ‘ਮੈਜ਼ਨ ਪਲੇਸਮੈਂਟਸ’ (Maison Placements) ਦੇ ਪ੍ਰਧਾਨ ਅਤੇ 50 ਸਾਲਾਂ ਦੇ ਤਜਰਬੇਕਾਰ ਇਨਵੈਸਟਮੈਂਟ ਬੈਂਕਰ ਜੌਨ ਇੰਗ (John Ing) ਨੇ ਸੋਨੇ (Gold Price Prediction) ਨੂੰ ਲੈ ਕੇ ਇਕ ਬੇਹੱਦ ਹੈਰਾਨ ਕਰਨ ਵਾਲੀ ਭਵਿੱਖਬਾਣੀ ਕੀਤੀ ਹੈ।
ਹਾਲ ਹੀ 'ਚ ਆਪਣੀ ਰਿਪੋਰਟ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਸੋਨੇ ਦਾ ਭਾਅ 6,000 ਡਾਲਰ ਪ੍ਰਤੀ ਔਂਸ (ਲਗਪਗ 1,84,917 ਰੁਪਏ ਪ੍ਰਤੀ 10 ਗ੍ਰਾਮ) ਦੇ ਇਤਿਹਾਸਕ ਪੱਧਰ (Gold Price Forecast 2026) ਤਕ ਪਹੁੰਚ ਸਕਦਾ ਹੈ। ਇਸ ਵੱਡੀ ਤੇਜ਼ੀ ਪਿੱਛੇ ਉਨ੍ਹਾਂ ਨੇ ਅਮਰੀਕਾ ਦੇ ਲਗਾਤਾਰ ਵਧ ਰਹੇ ਕਰਜ਼ੇ (US Rising Debt) ਅਤੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ (Central Banks) ਵੱਲੋਂ ਸੋਨੇ ਦੀ ਜ਼ੋਰਦਾਰ ਖਰੀਦਦਾਰੀ (Gold Buying) ਨੂੰ ਮੁੱਖ ਕਾਰਨ ਦੱਸਿਆ ਹੈ।
ਜੌਨ ਇੰਗ ਦੀ ਰਿਪੋਰਟ ਮੁਤਾਬਕ, ਇਸ “ਬੁੱਲ ਮਾਰਕੀਟ” (ਤੇਜ਼ੀ) ਦੀ ਅਸਲ ਵਜ੍ਹਾ ਅਮਰੀਕਾ ਦਾ ਪਹਾੜ ਵਰਗਾ ਕਰਜ਼ਾ ਹੈ। ਮੌਜੂਦਾ ਸਮੇਂ ਅਮਰੀਕੀ ਸੰਘੀ ਕਰਜ਼ਾ (US Federal Debt) 39 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜਿਸ ਵਿੱਚੋਂ ਲਗਭਗ 1 ਟ੍ਰਿਲੀਅਨ ਡਾਲਰ ਸਿਰਫ਼ ਇਸ ਦਾ ਸਾਲਾਨਾ ਵਿਆਜ (Annual Interest) ਹੈ।
ਗਲੋਬਲ ਰਿਜ਼ਰਵਜ਼ (Global Reserves) 'ਚ ਅਮਰੀਕੀ ਡਾਲਰ (US Dollar) ਦੀ ਹਿੱਸੇਦਾਰੀ 1999 ਦੇ 71 ਫ਼ੀਸਦੀ ਤੋਂ ਘਟ ਕੇ ਹੁਣ 54 ਫ਼ੀਸਦੀ ਰਹਿ ਗਈ ਹੈ। 32 ਟ੍ਰਿਲੀਅਨ ਡਾਲਰ ਦੇ ਅਮਰੀਕੀ ਟ੍ਰੇਜ਼ਰੀ ਮਾਰਕੀਟ (US Treasury Market) ਦਾ ਲਗਭਗ 10 ਟ੍ਰਿਲੀਅਨ ਡਾਲਰ ਵਿਦੇਸ਼ੀ ਨਿਵੇਸ਼ਕਾਂ ਕੋਲ ਹੈ। ਜੇਕਰ ਦੁਨੀਆ ਭਰ ਵਿੱਚ ਡਾਲਰ ਦੀ ਮੰਗ ਕਮਜ਼ੋਰ ਪੈਂਦੀ ਹੈ ਤਾਂ ਅਮਰੀਕੀ ਅਰਥਵਿਵਸਥਾ ’ਤੇ ਭਾਰੀ ਦਬਾਅ ਪੈ ਸਕਦਾ ਹੈ।
ਸੋਨੇ ਦੀਆਂ ਕੀਮਤਾਂ ਨੂੰ ਖੰਭ ਲਗਾਉਣ ਵਿੱਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਦਾ ਵੱਡਾ ਹੱਥ ਹੈ। ਇਸ ਸਾਲ ਦੀ ਪਹਿਲੀ ਤਿਮਾਹੀ 'ਚ ਕੇਂਦਰੀ ਬੈਂਕਾਂ ਨੇ 244 ਟਨ ਸੋਨਾ ਖਰੀਦਿਆ (Central Banks Bought 244 Tonnes of Gold in the First Quarter)। ਚੀਨ ਨੇ ਲਗਾਤਾਰ 20ਵੇਂ ਮਹੀਨੇ ਸੋਨੇ ਦੀ ਖਰੀਦਦਾਰੀ (China Purchases Gold) ਕੀਤੀ, ਜਿਸ ਨਾਲ ਉਸ ਦਾ ਕੁੱਲ ਸੋਨੇ ਦਾ ਭੰਡਾਰ 2,346 ਟਨ ਹੋ ਗਿਆ ਹੈ। ਉੱਥੇ ਹੀ, ਪੋਲੈਂਡ (Poland) ਨੇ ਵੀ ਸਾਲ ਦੀ ਪਹਿਲੀ ਛਿਮਾਹੀ (First Half of the Year) 'ਚ 82 ਟਨ ਸੋਨਾ ਖਰੀਦਿਆ ਹੈ।
ਇਕ ਵੱਡਾ ਬਦਲਾਅ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਦੇਸ਼ ਸਿਆਸੀ ਖ਼ਤਰਿਆਂ ਅਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ (Sanctions) ਤੋਂ ਬਚਣ ਲਈ ਨਿਊਯਾਰਕ (New York) ਅਤੇ ਲੰਡਨ (London) ਦੇ ਵਾਲਟਾਂ ਤੋਂ ਆਪਣਾ ਭੌਤਿਕ ਸੋਨਾ (Physical Gold) ਕੱਢ ਕੇ ਆਪਣੇ ਦੇਸ਼ਾਂ ਵਿਚ ਵਾਪਸ ਲਿਆ ਰਹੇ ਹਨ। ਇਸ ਨਾਲ ਡਾਲਰ ਦੇ ਮੁਕਾਬਲੇ ਸੋਨੇ ਦੀ ਸਥਿਤੀ ਹੋਰ ਮਜ਼ਬੂਤ ਹੋ ਰਹੀ ਹੈ।
ਜੌਨ ਇੰਗ ਦਾ ਕਹਿਣਾ ਹੈ ਕਿ ਜੇਕਰ ਸੋਨਾ (International Gold Price) 6,000 ਡਾਲਰ ਪ੍ਰਤੀ ਔਂਸ ਵੱਲ ਵਧਦਾ ਹੈ ਤਾਂ ਗੋਲਡ ਮਾਈਨਿੰਗ (Gold Mining) ਕੰਪਨੀਆਂ ਦਾ ਮੁਨਾਫ਼ਾ ਕਈ ਗੁਣਾ ਵਧ ਜਾਵੇਗਾ। ਕੰਪਨੀਆਂ ਕੋਲ ਭਾਰੀ ਕੈਸ਼ ਫਲੋ ਆਵੇਗਾ, ਜਿਸ ਨਾਲ ਉਹ ਨਵੇਂ ਪ੍ਰੋਜੈਕਟਾਂ ਦਾ ਐਕਵਾਇਰ ਕਰ ਸਕਣਗੀਆਂ।