- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CGTMSE ਸਕੀਮ ਤਹਿਤ ਮੈਨੂਫੈਕਚਰਿੰਗ, ਸੇਵਾ ਖੇਤਰ ਤੇ ਵਪਾਰ ਲਈ ਇਹ ਲੋਨ ਦਿੱਤਾ ਜਾਂਦਾ ਹੈ। ਲੋਨ ਲੈਣ ਤੋਂ ਪਹਿਲਾਂ ਕਾਰੋਬਾਰ ਦਾ Udyam Registration Portal 'ਤੇ ਰਜਿਸਟਰਡ ਹੋਣਾ ਲਾਜ਼ਮੀ ਹੈ।

ਨਵੀਂ ਦਿੱਲੀ : ਸਾਡੇ ਦੇਸ਼ ਵਿਚ ਬਿਜ਼ਨੈੱਸ ਤੇ ਸਟਾਰਟਅੱਪ ਕਲਚਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਲੋਕ ਨੌਕਰੀ ਛੱਡ ਕੇ ਆਪਣਾ ਕੁਝ ਸ਼ੁਰੂ ਕਰਨਾ ਚਾਹੁੰਦੇ ਹਨ। ਪਿੰਡਾਂ 'ਚ ਰਹਿਣ ਵਾਲੇ ਲੋਕ ਡੇਅਰੀ, ਪੋਲਟਰੀ ਤੇ ਖੇਤੀਬਾੜੀ ਨਾਲ ਜੁੜੇ ਬਿਜ਼ਨੈੱਸ ਕਰਨਾ ਚਾਹੁੰਦੇ ਹਨ ਤਾਂ ਸ਼ਹਿਰੀ ਲੋਕਾਂ ਲਈ ਜਿਮ, ਬਿਊਟੀ ਪਾਰਲਰ, ਕਲਾਊਡ ਕਿਚਨ ਵਰਗੇ ਬਿਜ਼ਨੈੱਸ ਚੰਗੇ ਵਿਕਲਪ ਹਨ। ਕਈ ਲੋਕਾਂ ਕੋਲ ਬਿਜ਼ਨੈੱਸ ਆਈਡੀਆ ਤਾਂ ਹੁੰਦਾ ਹੈ ਪਰ ਆਪਣਾ ਬਿਜ਼ਨੈੱਸ ਸ਼ੁਰੂ ਕਰਨ ਲਈ ਨਾ ਪੂੰਜੀ ਹੁੰਦੀ ਹੈ ਤੇ ਨਾ ਹੀ ਲੋਨ ਲੈਣ ਲਈ ਕੋਈ ਕੋਲੈਟਰਲ। ਆਓ ਜਾਣਦੇ ਹਾਂ ਕੋਲੈਟਰਲ ਫ੍ਰੀ ਬਿਜ਼ਨੈੱਸ ਲੋਨ ਕਿਵੇਂ ਮਿਲੇਗਾ?
ਜਿਹੜੇ ਲੋਕ ਆਪਣਾ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹਨ, ਪਰ ਨਾ ਫੰਡ ਹੈ, ਨਾ ਨਿਵੇਸ਼ ਲਈ ਪੈਸੇ ਅਤੇ ਨਾ ਹੀ ਕਰਜ਼ ਲੈਣ ਲਈ ਗਾਰੰਟੀ ਵਜੋਂ ਦੇਣ ਲਈ ਕੋਈ ਜਾਇਦਾਦ; ਅਜਿਹੇ ਲੋਕਾਂ ਲਈ CGTMSE (ਕ੍ਰੈਡਿਟ ਗਾਰੰਟੀ ਫੰਡ ਟਰਸਟ ਫਾਰ ਮਾਈਕ੍ਰੋ ਐਂਡ ਸਮਾਲ ਇੰਟਰਪ੍ਰਾਈਜ਼ੇਸ) ਯੋਜਨਾ ਹੈ। ਇਸ ਯੋਜਨਾ ਤਹਿਤ ਸੂਖਮ ਤੇ ਲਘੂ ਉਦਮੀਆਂ ਨੂੰ 10 ਕਰੋੜ ਰੁਪਏ ਤਕ ਦਾ ਲੋਨ ਦਿੱਤਾ ਜਾਂਦਾ ਹੈ, ਉਹ ਵੀ ਬਿਨਾਂ ਕਿਸੇ ਗਾਰੰਟੀ ਦੇ।
CGTMSE ਸਕੀਮ ਦੇ ਤਹਿਤ ਮੈਨੂਫੈਕਚਰਿੰਗ (Manufacturing), ਸੇਵਾ ਖੇਤਰ (Service) ਅਤੇ ਵਪਾਰ (Trading) ਲਈ ਇਹ ਲੋਨ ਦਿੱਤਾ ਜਾਂਦਾ ਹੈ। ਲੋਨ ਲੈਣ ਤੋਂ ਪਹਿਲਾਂ ਕਾਰੋਬਾਰ ਦਾ Udyam Registration Portal 'ਤੇ ਰਜਿਸਟਰਡ ਹੋਣਾ ਲਾਜ਼ਮੀ ਹੈ। ਜੇਕਰ ਤੁਸੀਂ ਬਿਊਟੀ ਪਾਰਲਰ, ਰੈਸਟੋਰੈਂਟ, ਜਿਮ, ਸਪਾ ਅਤੇ ਫੂਡ ਸੈਕਟਰ ਨਾਲ ਜੁੜੇ ਕਾਰੋਬਾਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਲੋਨ ਲੈਣ ਦੀ ਯੋਗਤਾ ਰੱਖਦੇ ਹੋ।
ਦੱਸ ਦੇਈਏ ਕਿ CGTMSE ਸਕੀਮ ਤਹਿਤ ਸਿੱਧਾ ਲੋਨ ਨਹੀਂ ਦਿੱਤਾ ਜਾਂਦਾ। ਇਸਦੇ ਲਈ ਤੁਹਾਡਾ 'ਉਦਯਮ ਰਜਿਸਟ੍ਰੇਸ਼ਨ' ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ ਕਿਸੇ ਰਜਿਸਟਰਡ ਬੈਂਕ ਜਾਂ NBFC 'ਚ ਜਾ ਕੇ ਆਪਣਾ ਬਿਜ਼ਨੈੱਸ ਪਲਾਨ ਦਿਖਾਓ। ਬੈਂਕ ਜਾਂ NBFC ਤੁਹਾਡੇ ਪ੍ਰੋਜੈਕਟ ਨੂੰ ਦੇਖਣਗੇ। ਉਸ ਤੋਂ ਬਾਅਦ ਤੁਹਾਡੇ ਸਿਬਿਲ (CIBIL) ਸਕੋਰ ਤੇ ਭੁਗਤਾਨ ਦੀ ਸਮਰੱਥਾ ਦੀ ਜਾਂਚ ਹੋਵੇਗੀ। ਲੋਨ ਮਨਜ਼ੂਰ ਹੋਣ ਤੋਂ ਬਾਅਦ, ਬੈਂਕ ਖੁਦ CGTMSE ਗਾਰੰਟੀ ਲਈ ਅਪਲਾਈ ਕਰੇਗਾ।
ਜੇਕਰ ਤੁਹਾਡਾ ਬਿਜ਼ਨੈੱਸ ਪ੍ਰੋਜੈਕਟ ਮਨਜ਼ੂਰ ਹੁੰਦਾ ਹੈ ਤਾਂ ਬੈਂਕ ਖੁਦ ਤੁਹਾਡੇ ਲਈ CGTMSE ਸਕੀਮ ਲਈ ਅਪਲਾਈ ਕਰੇਗਾ। ਦੱਸ ਦੇਈਏ ਕਿ CGTMSE ਸਕੀਮ SIDBI (ਸਿਡਬੀ) ਵੱਲੋਂ ਚਲਾਈ ਜਾਂਦੀ ਹੈ ਜੋ ਕਿ ਇੱਕ ਵਿੱਤੀ ਸੰਸਥਾ ਹੈ। ਲੋਨ ਮਿਲਣ ਤੋਂ ਬਾਅਦ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਲੋਨ ਨਹੀਂ ਚੁਕਾ ਪਾਉਂਦੇ ਤਾਂ SIDBI ਅਤੇ ਸਰਕਾਰ ਬੈਂਕ ਨੂੰ ਗਾਰੰਟੀ ਕਵਰ ਦੇਣਗੇ।
ਕ੍ਰੈਡਿਟ ਗਾਰੰਟੀ ਫੰਡ ਟਰੱਸਟ ਫਾਰ ਮਾਈਕ੍ਰੋ ਐਂਡ ਸਮਾਲ ਇੰਟਰਪ੍ਰਾਈਜ਼ੇਸ ਯੋਜਨਾ ਤਹਿਤ ਛੋਟੇ ਲੋਨ ਨੂੰ 85%, ਵੱਡੇ ਲੋਨ ਨੂੰ 75%, SC/ST/ਦਿਵਿਆਂਗਾਂ ਨੂੰ 85% ਤੇ ਮਹਿਲਾ ਉਦਮੀਆਂ ਨੂੰ 90 ਫੀਸਦੀ ਤਕ ਦਾ ਕਵਰ ਦਿੱਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ ਸੂਖਮ (Micro) ਬਿਜ਼ਨੈੱਸ ਲਈ 5 ਕਰੋੜ ਅਤੇ ਲਘੂ (Small) ਬਿਜ਼ਨੈੱਸ ਲਈ 10 ਕਰੋੜ ਰੁਪਏ ਤੱਕ ਦਾ ਲੋਨ ਦਿੱਤਾ ਜਾ ਸਕਦਾ ਹੈ।