- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਤੁਸੀਂ ਸਲੀਪਰ ਕਲਾਸ 'ਚ ਆਪਣਾ ਸਫ਼ਰ ਕਰ ਰਹੇ ਹੋ ਤਾਂ ਤੁਸੀਂ 40 ਕਿਲੋ ਤਕ ਦਾ ਸਾਮਾਨ ਬਿਨਾਂ ਕਿਸੇ ਫੀਸ ਦੇ ਲੈ ਕੇ ਜਾ ਸਕਦੇ ਹੋ। ਉੱਥੇ ਹੀ, ਜਨਰਲ ਕਲਾਸ 'ਚ ਭੀੜ ਜ਼ਿਆਦਾ ਹੋਣ ਕਾਰਨ ਰੇਲਵੇ ਨੇ ਇੱਥੇ ਸਾਮਾਨ ਦੀ ਵੱਧ ਤੋਂ ਵੱਧ ਲਿਮਟ 35 ਕਿਲੋ ਰੱਖੀ ਹੈ, ਤਾਂ ਜੋ ਬੋਗੀ 'ਚ ਬੇਵਜ੍ਹਾ ਜਗ੍ਹਾ ਨਾ ਘਿਰੇ ਅਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਭਾਰਤੀ ਟਰੇਨ ਦੇ ਸਫ਼ਰ ਦੌਰਾਨ ਆਪਣੇ ਨਾਲ ਢੇਰ ਸਾਰਾ ਸਮਾਨ ਲੈ ਕੇ ਚੱਲਣ ਦੇ ਆਦੀ ਹਾਂ। ਹਾਲਾਂਕਿ, ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਨੇ ਹਰ ਯਾਤਰੀ ਲਈ ਮੁਫ਼ਤ ਸਾਮਾਨ ਲਿਜਾਣ ਦੀ ਇਕ ਨਿਰਧਾਰਤ ਹੱਦ ਤੈਅ ਕੀਤੀ ਹੋਈ ਹੈ? ਲਿਮਟ ਤੋਂ ਜ਼ਿਆਦਾ ਅਤੇ ਭਾਰੀ ਸਮਾਨ ਲਿਜਾਣ ਨਾਲ ਤੁਹਾਨੂੰ ਅਤੇ ਤੁਹਾਡੇ ਨਾਲ ਸਫ਼ਰ ਕਰ ਰਹੇ ਦੂਜੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਸਕਦੀ ਹੈ। ਆਓ, ਬਿਲਕੁਲ ਆਸਾਨ ਭਾਸ਼ਾ 'ਚ ਸਮਝਦੇ ਹਾਂ ਕਿ ਤੁਸੀਂ ਕਿਸ ਕਲਾਸ 'ਚ ਬਿਨਾਂ ਕੋਈ ਵਾਧੂ ਪੈਸੇ ਦਿੱਤੇ ਕਿੰਨਾ ਸਮਾਨ ਲੈ ਕੇ ਜਾ ਸਕਦੇ ਹੋ।
ਭਾਰਤੀ ਰੇਲਵੇ ਦੇ ਨਿਯਮਾਂ ਮੁਤਾਬਕ, ਤੁਸੀਂ ਜਿਸ ਕੋਚ 'ਚ ਸਫ਼ਰ ਕਰ ਰਹੇ ਹੋ, ਉਸੇ ਦੇ ਆਧਾਰ 'ਤੇ ਤੁਹਾਡੇ ਸਮਾਨ ਦਾ ਵਜ਼ਨ ਤੈਅ ਹੁੰਦਾ ਹੈ:
ਫਰਸਟ ਏਸੀ: ਇਸ ਕਲਾਸ 'ਚ ਸਫ਼ਰ ਕਰਨ ਵਾਲੇ ਯਾਤਰੀ ਬਿਨਾਂ ਕਿਸੇ ਵਾਧੂ ਚਾਰਜ ਦੇ ਸਭ ਤੋਂ ਜ਼ਿਆਦਾ, ਯਾਨੀ 70 ਕਿਲੋ ਤੱਕ ਦਾ ਸਾਮਾਨ ਆਪਣੇ ਨਾਲ ਲੈ ਕੇ ਜਾ ਸਕਦੇ ਹਨ।
ਸੈਕਿੰਡ ਏਸੀ: ਜੇ ਤੁਹਾਡੇ ਕੋਲ ਏਸੀ ਟੂ-ਟੀਅਰ ਦੀ ਟਿਕਟ ਹੈ ਤਾਂ ਤੁਹਾਡੇ ਲਈ ਮੁਫ਼ਤ ਸਮਾਨ ਦੀ ਲਿਮਟ 50 ਕਿਲੋ ਤੈਅ ਕੀਤੀ ਗਈ ਹੈ।
ਥਰਡ ਏਸੀ ਅਤੇ ਚੇਅਰ ਕਾਰ: ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਵੱਧ ਤੋਂ ਵੱਧ 40 ਕਿਲੋ ਤੱਕ ਦਾ ਸਾਮਾਨ ਆਪਣੇ ਨਾਲ ਰੱਖਣ ਦੀ ਇਜਾਜ਼ਤ ਹੈ।
ਜੇਕਰ ਤੁਸੀਂ ਸਲੀਪਰ ਕਲਾਸ 'ਚ ਆਪਣਾ ਸਫ਼ਰ ਕਰ ਰਹੇ ਹੋ ਤਾਂ ਤੁਸੀਂ 40 ਕਿਲੋ ਤਕ ਦਾ ਸਾਮਾਨ ਬਿਨਾਂ ਕਿਸੇ ਫੀਸ ਦੇ ਲੈ ਕੇ ਜਾ ਸਕਦੇ ਹੋ। ਉੱਥੇ ਹੀ, ਜਨਰਲ ਕਲਾਸ 'ਚ ਭੀੜ ਜ਼ਿਆਦਾ ਹੋਣ ਕਾਰਨ ਰੇਲਵੇ ਨੇ ਇੱਥੇ ਸਾਮਾਨ ਦੀ ਵੱਧ ਤੋਂ ਵੱਧ ਲਿਮਟ 35 ਕਿਲੋ ਰੱਖੀ ਹੈ, ਤਾਂ ਜੋ ਬੋਗੀ 'ਚ ਬੇਵਜ੍ਹਾ ਜਗ੍ਹਾ ਨਾ ਘਿਰੇ ਅਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।
ਸਫ਼ਰ ਦੌਰਾਨ ਸਿਰਫ਼ ਸਮਾਨ ਦਾ ਵਜ਼ਨ ਹੀ ਨਹੀਂ, ਸਗੋਂ ਤੁਹਾਡੇ ਬੈਗ ਜਾਂ ਸੂਟਕੇਸ ਦਾ ਆਕਾਰ ਵੀ ਕਾਫ਼ੀ ਮਾਇਨੇ ਰੱਖਦਾ ਹੈ। ਨਿਯਮ ਮੁਤਾਬਕ, ਤੁਹਾਡਾ ਸਮਾਨ ਇੰਨਾ ਹੀ ਵੱਡਾ ਹੋਣਾ ਚਾਹੀਦਾ ਹੈ ਜੋ ਤੁਹਾਡੀ ਸੀਟ ਦੇ ਹੇਠਾਂ ਆਸਾਨੀ ਨਾਲ ਫਿੱਟ ਹੋ ਸਕੇ।
ਜੇਕਰ ਤੁਹਾਡਾ ਸਾਮਾਨ ਤੈਅ ਲਿਮਟ ਤੋਂ ਜ਼ਿਆਦਾ ਭਾਰੀ ਜਾਂ ਆਕਾਰ 'ਚ ਵੱਡਾ ਹੈ ਤਾਂ ਟਰੇਨ ਦੇ ਰਵਾਨਾ ਹੋਣ ਤੋਂ ਪਹਿਲਾਂ ਹੀ ਸਟੇਸ਼ਨ ਦੇ ‘ਲਗੇਜ ਆਫ਼ਿਸ’ 'ਚ ਚਲੇ ਜਾਓ। ਉੱਥੇ ਜਾ ਕੇ ਤੁਸੀਂ ਆਪਣੇ ਇਸ ਵਾਧੂ ਸਾਮਾਨ ਨੂੰ ਪਾਰਸਲ ਵਜੋਂ ਬੁੱਕ ਕਰਵਾ ਸਕਦੇ ਹੋ।
ਜੇਕਰ ਕੋਈ ਯਾਤਰੀ ਤੈਅ ਕੀਤੀ ਗਈ ਮੁਫ਼ਤ ਲਿਮਟ ਤੋਂ ਜ਼ਿਆਦਾ ਵਜ਼ਨ ਦਾ ਸਮਾਨ ਬਿਨਾਂ ਬੁੱਕ ਕਰਵਾਏ ਡੱਬੇ 'ਚ ਲੈ ਜਾਂਦਾ ਹੈ ਅਤੇ ਫੜਿਆ ਜਾਂਦਾ ਹੈ ਤਾਂ ਰੇਲਵੇ ਉਸ 'ਤੇ ਜੁਰਮਾਨਾ ਲਗਾ ਸਕਦਾ ਹੈ। ਇਸ ਲਈ ਸਮਝਦਾਰੀ ਇਸੇ 'ਚ ਹੈ ਕਿ ਤੈਅ ਲਿਮਟ ਦੇ ਅੰਦਰ ਹੀ ਪੈਕਿੰਗ ਕਰੋ ਜਾਂ ਫਿਰ ਵਾਧੂ ਸਮਾਨ ਨੂੰ ਸਹੀ ਤਰੀਕੇ ਨਾਲ ਲਗੇਜ ਕਾਊਂਟਰ 'ਤੇ ਬੁੱਕ ਕਰਵਾਓ, ਤਾਂ ਜੋ ਤੁਹਾਡਾ ਸਫ਼ਰ ਸੁਰੱਖਿਅਤ ਅਤੇ ਆਰਾਮਦਾਇਕ ਰਹੇ।